Daily Hukamnama Sri Darbar Sahib – March 10th, 2026
somvwr, 26 P`gx (sMmq 557 nwnkSwhI)

Daily Hukamnama, Sri Harmandir Sahib Amritsar in Punjabi, Hindi, English – March 10th, 2026
ਸੋਰਠਿ ਮਹਲਾ ੩ ਘਰੁ ੧
सोरठि महला ३ घरु १
Sorathi mahalaa 3 gharu 1
ਰਾਗ ਸੋਰਠਿ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ।
सोरठि महला ३ घरु १
Sorat’h, Third Mehl, First House:
Guru Amardas ji / Raag Sorath / / Guru Granth Sahib ji – Ang 599 (#26207)
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik-oamkkaari satigur prsaadi ||
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
ईश्वर एक है, जिसे सतगुरु की कृपा से पाया जा सकता है।
One Universal Creator God. By The Grace Of The True Guru:
Guru Amardas ji / Raag Sorath / / Guru Granth Sahib ji – Ang 599 (#26208)
ਸੇਵਕ ਸੇਵ ਕਰਹਿ ਸਭਿ ਤੇਰੀ ਜਿਨ ਸਬਦੈ ਸਾਦੁ ਆਇਆ ॥
सेवक सेव करहि सभि तेरी जिन सबदै सादु आइआ ॥
Sevak sev karahi sabhi teree jin sabadai saadu aaiaa ||
ਹੇ ਪ੍ਰਭੂ! ਤੇਰੇ ਜਿਨ੍ਹਾਂ ਸੇਵਕਾਂ ਨੂੰ ਗੁਰੂ ਦੇ ਸ਼ਬਦ ਦਾ ਰਸ ਆ ਜਾਂਦਾ ਹੈ, ਉਹੀ ਸਾਰੇ ਤੇਰੀ ਸੇਵਾ-ਭਗਤੀ ਕਰਦੇ ਹਨ ।
हे ठाकुर जी ! जिन्हें शब्द का स्वाद आया है, वे सारे सेवक तेरी ही सेवा करते हैं।
All of Your servants, who relish the Word of Your Shabad, serve You.
Guru Amardas ji / Raag Sorath / / Guru Granth Sahib ji – Ang 599 (#26209)
ਗੁਰ ਕਿਰਪਾ ਤੇ ਨਿਰਮਲੁ ਹੋਆ ਜਿਨਿ ਵਿਚਹੁ ਆਪੁ ਗਵਾਇਆ ॥
गुर किरपा ते निरमलु होआ जिनि विचहु आपु गवाइआ ॥
Gur kirapaa te niramalu hoaa jini vichahu aapu gavaaiaa ||
ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ ।
गुरु की कृपा से वह मनुष्य निर्मल हो गया है, जिसने अपने अन्तर से अहंकार को मिटा दिया है।
By Guru’s Grace, they become pure, eradicating self-conceit from within.
Guru Amardas ji / Raag Sorath / / Guru Granth Sahib ji – Ang 599 (#26210)
ਅਨਦਿਨੁ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸਬਦਿ ਸੁਹਾਇਆ ॥੧॥
अनदिनु गुण गावहि नित साचे गुर कै सबदि सुहाइआ ॥१॥
Anadinu gu(nn) gaavahi nit saache gur kai sabadi suhaaiaa ||1||
ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਹਰ ਵੇਲੇ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ, ਉਹ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ॥੧॥
वह रात-दिन नित्य ही सच्चे परमेश्वर का गुणानुवाद करता है और गुरु के शब्द से सुन्दर बन गया है॥ १॥
Night and day, they continually sing the Glorious Praises of the True Lord; they are adorned with the Word of the Guru’s Shabad. ||1||
Guru Amardas ji / Raag Sorath / / Guru Granth Sahib ji – Ang 599 (#26211)
ਮੇਰੇ ਠਾਕੁਰ ਹਮ ਬਾਰਿਕ ਸਰਣਿ ਤੁਮਾਰੀ ॥
मेरे ठाकुर हम बारिक सरणि तुमारी ॥
Mere thaakur ham baarik sara(nn)i tumaaree ||
ਹੇ ਮੇਰੇ ਮਾਲਕ-ਪ੍ਰਭੂ! ਅਸੀਂ (ਜੀਵ) ਤੇਰੇ ਬੱਚੇ ਹਾਂ, ਤੇਰੀ ਸਰਨ ਆਏ ਹਾਂ ।
हे मेरे ठाकुर ! हम बालक तुम्हारी शरण में हैं।
O my Lord and Master, I am Your child; I seek Your Sanctuary.
Guru Amardas ji / Raag Sorath / / Guru Granth Sahib ji – Ang 599 (#26212)
ਏਕੋ ਸਚਾ ਸਚੁ ਤੂ ਕੇਵਲੁ ਆਪਿ ਮੁਰਾਰੀ ॥ ਰਹਾਉ ॥
एको सचा सचु तू केवलु आपि मुरारी ॥ रहाउ ॥
Eko sachaa sachu too kevalu aapi muraaree || rahaau ||
ਸਿਰਫ਼ ਇਕ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ, ਹੇ ਪ੍ਰਭੂ! ਰਹਾਉ ॥
एक तू ही परम-सत्य है और केवल स्वयं ही सब कुछ है॥ रहाउ॥
You are the One and Only Lord, the Truest of the True; You Yourself are the Destroyer of ego. || Pause ||
Guru Amardas ji / Raag Sorath / / Guru Granth Sahib ji – Ang 599 (#26213)
ਜਾਗਤ ਰਹੇ ਤਿਨੀ ਪ੍ਰਭੁ ਪਾਇਆ ਸਬਦੇ ਹਉਮੈ ਮਾਰੀ ॥
जागत रहे तिनी प्रभु पाइआ सबदे हउमै मारी ॥
Jaagat rahe tinee prbhu paaiaa sabade haumai maaree ||
ਜੇਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਮੁਕਾ ਲੈਂਦੇ ਹਨ, ਉਹ (ਮਾਇਆ ਦੇ ਮੋਹ ਆਦਿਕ ਵਲੋਂ) ਸੁਚੇਤ ਰਹਿੰਦੇ ਹਨ, ਉਹਨਾਂ ਨੇ ਹੀ ਪਰਮਾਤਮਾ ਦਾ ਮਿਲਾਪ ਪ੍ਰਾਪਤ ਕੀਤਾ ਹੈ ।
जो मोह-माया से जाग्रत रहे हैं, उन्होंने प्रभु को पा लिया है और शब्द के माध्यम से अपने अहंकार को मार दिया है।
Those who remain wakeful obtain God; through the Word of the Shabad, they conquer their ego.
Guru Amardas ji / Raag Sorath / / Guru Granth Sahib ji – Ang 599 (#26214)
ਗਿਰਹੀ ਮਹਿ ਸਦਾ ਹਰਿ ਜਨ ਉਦਾਸੀ ਗਿਆਨ ਤਤ ਬੀਚਾਰੀ ॥
गिरही महि सदा हरि जन उदासी गिआन तत बीचारी ॥
Girahee mahi sadaa hari jan udaasee giaan tat beechaaree ||
ਪਰਮਾਤਮਾ ਦੇ ਭਗਤ ਗੁਰੂ ਦੇ ਬਖ਼ਸ਼ੇ ਅਸਲ ਗਿਆਨ ਦੀ ਰਾਹੀਂ ਵਿਚਾਰਵਾਨ ਹੋ ਕੇ ਗ੍ਰਿਹਸਤ ਵਿਚ ਰਹਿੰਦੇ ਹੋਏ ਹੀ ਮਾਇਆ ਵਲੋਂ ਵਿਰਕਤ ਰਹਿੰਦੇ ਹਨ ।
हरि का सेवक गृहस्थ जीवन में ही सर्वदा निर्लिप्त रहता है और ज्ञान-तत्व पर चिंतन करता है।
Immersed in family life, the Lord’s humble servant ever remains detached; he reflects upon the essence of spiritual wisdom.
Guru Amardas ji / Raag Sorath / / Guru Granth Sahib ji – Ang 599 (#26215)
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਰਾਖਿਆ ਉਰ ਧਾਰੀ ॥੨॥
सतिगुरु सेवि सदा सुखु पाइआ हरि राखिआ उर धारी ॥२॥
Satiguru sevi sadaa sukhu paaiaa hari raakhiaa ur dhaaree ||2||
ਉਹ ਭਗਤ ਗੁਰੂ ਦੀ ਦੱਸੀ ਸੇਵਾ ਕਰ ਕੇ ਸਦਾ ਆਤਮਕ ਆਨੰਦ ਮਾਣਦੇ ਹਨ, ਤੇ, ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ ॥੨॥
सतिगुरु की सेवा करके वह सदा सुख प्राप्त करता है और परमेश्वर को अपने हृदय में लगाकर रखता है॥ २ ॥
Serving the True Guru, he finds eternal peace, and he keeps the Lord enshrined in his heart. ||2||
Guru Amardas ji / Raag Sorath / / Guru Granth Sahib ji – Ang 599 (#26216)
ਇਹੁ ਮਨੂਆ ਦਹ ਦਿਸਿ ਧਾਵਦਾ ਦੂਜੈ ਭਾਇ ਖੁਆਇਆ ॥
इहु मनूआ दह दिसि धावदा दूजै भाइ खुआइआ ॥
Ihu manooaa dah disi dhaavadaa doojai bhaai khuaaiaa ||
ਇਹ ਅੱਲ੍ਹੜ ਮਨ ਮਾਇਆ ਦੇ ਮੋਹ ਵਿਚ ਫਸ ਕੇ ਦਸੀਂ ਪਾਸੀਂ ਦੌੜਦਾ ਰਹਿੰਦਾ ਹੈ, ਤੇ, (ਜੀਵਨ ਦੇ ਸਹੀ ਰਸਤੇ ਤੋਂ) ਖੁੰਝਿਆ ਰਹਿੰਦਾ ਹੈ ।
यह (चंचल) मन दसों दिशाओं में भटकता रहता है और इसे द्वैतभाव ने नष्ट कर दिया है।
This mind wanders in the ten directions; it is consumed by the love of duality.
Guru Amardas ji / Raag Sorath / / Guru Granth Sahib ji – Ang 599 (#26217)
ਮਨਮੁਖ ਮੁਗਧੁ ਹਰਿ ਨਾਮੁ ਨ ਚੇਤੈ ਬਿਰਥਾ ਜਨਮੁ ਗਵਾਇਆ ॥
मनमुख मुगधु हरि नामु न चेतै बिरथा जनमु गवाइआ ॥
Manamukh mugadhu hari naamu na chetai birathaa janamu gavaaiaa ||
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਆਪਣਾ ਜੀਵਨ ਵਿਅਰਥ ਗਵਾ ਜਾਂਦਾ ਹੈ ।
मनमुख विमूढ़ व्यक्ति परमात्मा के नाम को स्मरण नहीं करता और अपना जीवन व्यर्थ ही गंवा देता है।
The foolish self-willed manmukh does not remember the Lord’s Name; he wastes away his life in vain.
Guru Amardas ji / Raag Sorath / / Guru Granth Sahib ji – Ang 600 (#26218)
ਸਤਿਗੁਰੁ ਭੇਟੇ ਤਾ ਨਾਉ ਪਾਏ ਹਉਮੈ ਮੋਹੁ ਚੁਕਾਇਆ ॥੩॥
सतिगुरु भेटे ता नाउ पाए हउमै मोहु चुकाइआ ॥३॥
Satiguru bhete taa naau paae haumai mohu chukaaiaa ||3||
ਪਰ ਜਦੋਂ ਉਸ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਉਹ ਹਰਿ-ਨਾਮ ਦੀ ਦਾਤ ਹਾਸਲ ਕਰਦਾ ਹੈ, ਤੇ, ਆਪਣੇ ਅੰਦਰੋਂ ਮਾਇਆ ਦਾ ਮੋਹ ਅਤੇ ਹਉਮੈ ਦੂਰ ਕਰ ਲੈਂਦਾ ਹੈ ॥੩॥
लेकिन यदि उसकी सतिगुरु से भेंट हो जाए तो वह नाम प्राप्त कर लेता है, जिससे उसका अहंकार एवं मोह दूर हो जाते हैं।३॥
But when he meets the True Guru, then he obtains the Name; he sheds egotism and emotional attachment. ||3||
Guru Amardas ji / Raag Sorath / / Guru Granth Sahib ji – Ang 600 (#26219)
ਹਰਿ ਜਨ ਸਾਚੇ ਸਾਚੁ ਕਮਾਵਹਿ ਗੁਰ ਕੈ ਸਬਦਿ ਵੀਚਾਰੀ ॥
हरि जन साचे साचु कमावहि गुर कै सबदि वीचारी ॥
Hari jan saache saachu kamaavahi gur kai sabadi veechaaree ||
ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰਵਾਨ ਹੋ ਕੇ ਪਰਮਾਤਮਾ ਦੇ ਦਾਸ ਸਦਾ-ਥਿਰ ਪ੍ਰਭੂ ਦਾ ਸਦਾ-ਥਿਰ ਨਾਮ ਸਿਮਰਨ ਦੀ ਕਮਾਈ ਕਰਦੇ ਰਹਿੰਦੇ ਹਨ ।
हरि के सेवक सत्यशील हैं, वे सत्य की साधना करते हैं और गुरु के शब्द पर चिंतन करते हैं।
The Lord’s humble servants are True – they practice Truth, and reflect upon the Word of the Guru’s Shabad.
Guru Amardas ji / Raag Sorath / / Guru Granth Sahib ji – Ang 600 (#26220)
ਆਪੇ ਮੇਲਿ ਲਏ ਪ੍ਰਭਿ ਸਾਚੈ ਸਾਚੁ ਰਖਿਆ ਉਰ ਧਾਰੀ ॥
आपे मेलि लए प्रभि साचै साचु रखिआ उर धारी ॥
Aape meli lae prbhi saachai saachu rakhiaa ur dhaaree ||
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੇ ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਰੱਖਿਆ ਹੁੰਦਾ ਹੈ । ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ ।
सच्चा प्रभु उन्हें स्वयं ही अपने साथ मिला लेता है और वे सत्य को अपने हृदय से लगाकर रखते हैं।
The True Lord God unites them with Himself, and they keep the True Lord enshrined in their hearts.
Guru Amardas ji / Raag Sorath / / Guru Granth Sahib ji – Ang 600 (#26221)
ਨਾਨਕ ਨਾਵਹੁ ਗਤਿ ਮਤਿ ਪਾਈ ਏਹਾ ਰਾਸਿ ਹਮਾਰੀ ॥੪॥੧॥
नानक नावहु गति मति पाई एहा रासि हमारी ॥४॥१॥
Naanak naavahu gati mati paaee ehaa raasi hamaaree ||4||1||
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਤੇ (ਚੰਗੀ) ਅਕਲ ਪ੍ਰਾਪਤ ਹੁੰਦੀ ਹੈ । ਪਰਮਾਤਮਾ ਦਾ ਨਾਮ ਹੀ ਸਾਡਾ (ਜੀਵਾਂ) ਦਾ ਸਰਮਾਇਆ ਹੈ ॥੪॥੧॥
हे नानक ! नाम के माध्यम से हमें गति एवं ज्ञान मिला है और यही हमारी पूँजी है॥ ४॥ १॥
O Nanak, through the Name, I have obtained salvation and understanding; this alone is my wealth. ||4||1||
Guru Amardas ji / Raag Sorath / / Guru Granth Sahib ji – Ang 600 (#26222)
https://www.facebook.com/dailyhukamnama.in
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Source: SGPC
