Daily Hukamnama Sri Darbar Sahib – July 9th, 2025

bu`Dvwr, 25 hwV (sMmq 557 nwnkSwhI)

Hukamnama Image


Daily Hukamnama, Sri Harmandir Sahib Amritsar in Punjabi, Hindi, English – July 9th, 2025

ਸਲੋਕ ॥

सलोक ॥

Salok ||

श्लोक॥

Shalok:

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji – Ang 708 (#30552)

ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥

राज कपटं रूप कपटं धन कपटं कुल गरबतह ॥

Raaj kapatann roop kapatann dhan kapatann kul garabatah ||

ਹੇ ਨਾਨਕ! ਇਹ ਰਾਜ ਰੂਪ ਧਨ ਤੇ (ਉੱਚੀ) ਕੁਲ ਦਾ ਮਾਣ-ਸਭ ਛਲ-ਰੂਪ ਹੈ ।

मानव जीव अपने जीवन में जिस राज्य, सौन्दर्य, धन-दौलत एवं उच्च कुल का घमण्ड करता रहता है, दरअसल ये सभी प्रपंच मात्र छल-कपट ही हैं।

Power is fraudulent, beauty is fraudulent, and wealth is fraudulent, as is pride of ancestry.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji – Ang 708 (#30553)

ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥

संचंति बिखिआ छलं छिद्रं नानक बिनु हरि संगि न चालते ॥१॥

Sancchantti bikhiaa chhalann chhidrann naanak binu hari sanggi na chaalate ||1||

ਜੀਵ ਛਲ ਕਰ ਕੇ ਦੂਜਿਆਂ ਤੇ ਦੂਸ਼ਣ ਲਾ ਲਾ ਕੇ (ਕਈ ਢੰਗਾਂ ਨਾਲ) ਮਾਇਆ ਜੋੜਦੇ ਹਨ, ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਚੀਜ਼ ਏਥੋਂ ਨਾਲ ਨਹੀਂ ਜਾਂਦੀ ॥੧॥

वह बड़े छल-कपट एवं दोषों द्वारा विष रूपी धन संचित करता है। परन्तु हे नानक ! सत्य तो यही है कि परमात्मा के नाम-धन के सिवाय कुछ भी उसके साथ नहीं जाता॥ १॥

One may gather poison through deception and fraud, O Nanak, but without the Lord, nothing shall go along with him in the end. ||1||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji – Ang 708 (#30554)


ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥

पेखंदड़ो की भुलु तुमा दिसमु सोहणा ॥

Pekhandda(rr)o kee bhulu tummmaa disamu soha(nn)aa ||

ਤੁੰਮਾ ਵੇਖਣ ਨੂੰ ਮੈਨੂੰ ਸੋਹਣਾ ਦਿੱਸਿਆ । ਕੀ ਇਹ ਉਕਾਈ ਲੱਗ ਗਈ?

तूंबा देखने में बड़ा सुन्दर लगता है लेकिन मानव जीव इसे देखकर भूल में फंस जाता है।

Beholding the bitter melon, he is deceived, since it appears so pretty

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji – Ang 708 (#30555)

ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥੨॥

अढु न लहंदड़ो मुलु नानक साथि न जुलई माइआ ॥२॥

Adhu na lahandda(rr)o mulu naanak saathi na julaee maaiaa ||2||

ਇਸ ਦਾ ਤਾਂ ਅੱਧੀ ਕੌਡੀ ਭੀ ਮੁੱਲ ਨਹੀਂ ਮਿਲਦਾ । ਹੇ ਨਾਨਕ! (ਇਹੀ ਹਾਲ ਮਾਇਆ ਦਾ ਹੈ, ਜੀਵ ਦੇ ਭਾ ਦੀ ਤਾਂ ਇਹ ਭੀ ਕੌਡੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਏਥੋਂ ਤੁਰਨ ਵੇਲੇ) ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ॥੨॥

इस तूम्बे का एक कौड़ी मात्र भी मूल्य प्राप्त नहीं होता। हे नानक ! धन-दौलत जीव के साथ नहीं जाते ॥ २ ॥

But it is not worth even a shell, O Nanak; the riches of Maya will not go along with anyone. ||2||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji – Ang 708 (#30556)


ਪਉੜੀ ॥

पउड़ी ॥

Pau(rr)ee ||

पउड़ी ॥

Pauree:

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji – Ang 708 (#30557)

ਚਲਦਿਆ ਨਾਲਿ ਨ ਚਲੈ ਸੋ ਕਿਉ ਸੰਜੀਐ ॥

चलदिआ नालि न चलै सो किउ संजीऐ ॥

Chaladiaa naali na chalai so kiu sanjjeeai ||

ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ, ਜੋ (ਜਗਤ ਤੋਂ ਤੁਰਨ ਵੇਲੇ) ਨਾਲ ਨਹੀਂ ਜਾਂਦੀ,

गुरु साहिब का फुरमान है कि उस धन को हम क्यों संचित करें ? जो संसार से जाते समय हमारे साथ ही नहीं जाता।

It shall not go along with you when you depart – why do you bother to collect it?

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji – Ang 708 (#30558)

ਤਿਸ ਕਾ ਕਹੁ ਕਿਆ ਜਤਨੁ ਜਿਸ ਤੇ ਵੰਜੀਐ ॥

तिस का कहु किआ जतनु जिस ते वंजीऐ ॥

Tis kaa kahu kiaa jatanu jis te vanjjeeai ||

ਜਿਸ ਤੋਂ ਆਖ਼ਰ ਵਿਛੁੜ ਹੀ ਜਾਣਾ ਹੈ, ਉਸ ਦੀ ਖ਼ਾਤਰ ਦੱਸੋ ਕੀਹ ਜਤਨ ਕਰਨਾ ਹੋਇਆ?

जिस धन को हमने इस दुनिया में ही छोड़कर चल देना है, बताओ, उसे प्राप्त करने के लिए हम क्यों प्रयास करें ?

Tell me, why do you try so hard to acquire that which you must leave behind in the end?

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji – Ang 708 (#30559)

ਹਰਿ ਬਿਸਰਿਐ ਕਿਉ ਤ੍ਰਿਪਤਾਵੈ ਨਾ ਮਨੁ ਰੰਜੀਐ ॥

हरि बिसरिऐ किउ त्रिपतावै ना मनु रंजीऐ ॥

Hari bisariai kiu tripataavai naa manu ranjjeeai ||

ਪ੍ਰਭੂ ਨੂੰ ਵਿਸਾਰਿਆਂ (ਨਿਰੀ ਮਾਇਆ ਨਾਲ) ਰੱਜੀਦਾ ਭੀ ਨਹੀਂ ਤੇ ਨਾਹ ਹੀ ਮਨ ਪ੍ਰਸੰਨ ਹੁੰਦਾ ਹੈ ।

भगवान को भुलाकर मन कैसे तृप्त हो सकता है? यह मन भी प्रसन्न नहीं हो सकता।

Forgetting the Lord, how can you be satisfied? Your mind cannot be pleased.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji – Ang 708 (#30560)

ਪ੍ਰਭੂ ਛੋਡਿ ਅਨ ਲਾਗੈ ਨਰਕਿ ਸਮੰਜੀਐ ॥

प्रभू छोडि अन लागै नरकि समंजीऐ ॥

Prbhoo chhodi an laagai naraki samanjjeeai ||

ਪਰਮਾਤਮਾ ਨੂੰ ਛੱਡ ਕੇ ਜੇ ਮਨ ਹੋਰ ਪਾਸੇ ਲਗਾਇਆਂ ਨਰਕ ਵਿੱਚ ਸਮਾਈਦਾ ਹੈ ।

जो इन्सान प्रभु को छोड़करं सांसारिक प्रपंचों में लीन रहता है, आखिरकार वह नरक में ही बसेरा करता है।

One who forsakes God, and attaches himself to another, shall be immersed in hell.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji – Ang 708 (#30561)

ਹੋਹੁ ਕ੍ਰਿਪਾਲ ਦਇਆਲ ਨਾਨਕ ਭਉ ਭੰਜੀਐ ॥੧੦॥

होहु क्रिपाल दइआल नानक भउ भंजीऐ ॥१०॥

Hohu kripaal daiaal naanak bhau bhanjjeeai ||10||

ਹੇ ਪ੍ਰਭੂ! ਕਿਰਪਾ ਕਰ, ਦਇਆ ਕਰ, ਨਾਨਕ ਦਾ ਸਹਿਮ ਦੂਰ ਕਰ ਦੇਹ ॥੧੦॥

नानक प्रार्थना करता है कि हे दया के घर, परमेश्वर ! कृपालु होकर हमारा भय नष्ट कर दो ॥ १०॥

Be kind and compassionate to Nanak, O Lord, and dispel his fear. ||10||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji – Ang 708 (#30562)


https://www.facebook.com/dailyhukamnama.in
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Source: SGPC


Social Media Auto Publish Powered By : XYZScripts.com