logo

Socail Media

Daily Hukamnama Sri Darbar Sahib – June 23rd, 2026

Daily Hukamnama > Daily Hukamnama > Daily Hukamnama Sri Darbar Sahib – June 23rd, 2026
Daily Hukamnama June 23, 2026

Daily Hukamnama Sri Darbar Sahib – June 23rd, 2026

mMglvwr, 9 hwV (sMmq 558 nwnkSwhI)

Daily Hukamnama Sahib Sri Darbar Sahib — June 23, 2026 (Page 1)
Daily Hukamnama from Sri Darbar Sahib, Amritsar — June 23, 2026 (Page 1)

Daily Hukamnama, Sri Harmandir Sahib Amritsar in Punjabi, Hindi, English – June 23rd, 2026

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Baba Sheikh Farid ji / Raag Suhi / / Guru Granth Sahib ji – Ang 794 (#33926)

ਰਾਗੁ ਸੂਹੀ ਬਾਣੀ ਸੇਖ ਫਰੀਦ ਜੀ ਕੀ ॥

रागु सूही बाणी सेख फरीद जी की ॥

Raagu soohee baa(nn)ee sekh phareed jee kee ||

ਰਾਗ ਸੂਹੀ ਵਿੱਚ ਸ਼ੇਖ ਫਰੀਦ ਜੀ ਦੀ ਬਾਣੀ ।

रागु सूही बाणी सेख फरीद जी की ॥

Raag Soohee, The Word Of Shaykh Fareed Jee:

Baba Sheikh Farid ji / Raag Suhi / / Guru Granth Sahib ji – Ang 794 (#33927)

ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ॥

तपि तपि लुहि लुहि हाथ मरोरउ ॥

Tapi tapi luhi luhi haath marorau ||

ਬੜੀ ਦੁਖੀ ਹੋ ਕੇ, ਬੜੀ ਤੜਫ ਕੇ ਮੈਂ ਹੁਣ ਹੱਥ ਮਲ ਰਹੀ ਹਾਂ,

विरह की आग में जलती मैं हाथ मरोड़ती हूँ और

Burning and burning, writhing in pain, I wring my hands.

Baba Sheikh Farid ji / Raag Suhi / / Guru Granth Sahib ji – Ang 794 (#33928)

ਬਾਵਲਿ ਹੋਈ ਸੋ ਸਹੁ ਲੋਰਉ ॥

बावलि होई सो सहु लोरउ ॥

Baavali hoee so sahu lorau ||

ਤੇ ਝੱਲੀ ਹੋ ਕੇ ਹੁਣ ਮੈਂ ਉਸ ਖਸਮ ਨੂੰ ਲੱਭਦੀ ਫਿਰਦੀ ਹਾਂ ।

बावली हुई प्रभु-मिलन की अभिलाषा करती हूँ।

I have gone insane, seeking my Husband Lord.

Baba Sheikh Farid ji / Raag Suhi / / Guru Granth Sahib ji – Ang 794 (#33929)

ਤੈ ਸਹਿ ਮਨ ਮਹਿ ਕੀਆ ਰੋਸੁ ॥

तै सहि मन महि कीआ रोसु ॥

Tai sahi man mahi keeaa rosu ||

ਹੇ ਖਸਮ-ਪ੍ਰਭੂ! ਤਾਹੀਏਂ ਤੂੰ ਆਪਣੇ ਮਨ ਵਿਚ ਮੇਰੇ ਨਾਲ ਰੋਸਾ ਕੀਤਾ ।

हे प्रभु ! तूने अपने मन में मेरे साथ गुस्सा किया है।

O my Husband Lord, You are angry with me in Your Mind.

Baba Sheikh Farid ji / Raag Suhi / / Guru Granth Sahib ji – Ang 794 (#33930)

ਮੁਝੁ ਅਵਗਨ ਸਹ ਨਾਹੀ ਦੋਸੁ ॥੧॥

मुझु अवगन सह नाही दोसु ॥१॥

Mujhu avagan sah naahee dosu ||1||

ਤੇਰਾ ਕੋਈ ਦੋਸ (ਮੇਰੀ ਇਸ ਭੈੜੀ ਹਾਲਤ ਬਾਰੇ) ਨਹੀਂ ਹੈ, ਮੇਰੇ ਵਿਚ ਹੀ ਔਗੁਣ ਸਨ ॥੧॥

तेरा कोई दोष नहीं है, अपितु मुझ में ही अनेक अवगुण हैं।॥ १॥

The fault is with me, and not with my Husband Lord. ||1||

Baba Sheikh Farid ji / Raag Suhi / / Guru Granth Sahib ji – Ang 794 (#33931)


ਤੈ ਸਾਹਿਬ ਕੀ ਮੈ ਸਾਰ ਨ ਜਾਨੀ ॥

तै साहिब की मै सार न जानी ॥

Tai saahib kee mai saar na jaanee ||

ਹੇ ਮੇਰੇ ਮਾਲਿਕ! ਮੈਂ ਤੇਰੀ ਕਦਰ ਨਾ ਜਾਤੀ ।

तू मेरा मालिक है, मगर मैंने तेरा महत्व नहीं जाना।

O my Lord and Master, I do not know Your excellence and worth.

Baba Sheikh Farid ji / Raag Suhi / / Guru Granth Sahib ji – Ang 794 (#33932)

ਜੋਬਨੁ ਖੋਇ ਪਾਛੈ ਪਛੁਤਾਨੀ ॥੧॥ ਰਹਾਉ ॥

जोबनु खोइ पाछै पछुतानी ॥१॥ रहाउ ॥

Jobanu khoi paachhai pachhutaanee ||1|| rahaau ||

ਜੁਆਨੀ ਦਾ ਵੇਲਾ ਗਵਾ ਕੇ ਹੁਣ ਪਿਛੋਂ ਮੈਂ ਝੁਰ ਰਹੀ ਹਾਂ ॥੧॥ ਰਹਾਉ ॥

मैं अपना यौवन गंवा कर अब पछता रही हूँ॥ १॥ रहाउ॥

Having wasted my youth, now I come to regret and repent. ||1|| Pause ||

Baba Sheikh Farid ji / Raag Suhi / / Guru Granth Sahib ji – Ang 794 (#33933)


ਕਾਲੀ ਕੋਇਲ ਤੂ ਕਿਤ ਗੁਨ ਕਾਲੀ ॥

काली कोइल तू कित गुन काली ॥

Kaalee koil too kit gun kaalee ||

(ਹੁਣ ਮੈਂ ਕੋਇਲ ਨੂੰ ਪੁੱਛਦੀ ਫਿਰਦੀ ਹਾਂ-) ਹੇ ਕਾਲੀ ਕੋਇਲ! ਭਲਾ, ਮੈਂ ਤਾਂ ਆਪਣੇ ਕਰਮਾਂ ਦੀ ਮਾਰੀ ਦੁਖੀ ਹਾਂ ਹੀ) ਤੂੰ ਭੀ ਕਿਉਂ ਕਾਲੀ (ਹੋ ਗਈ) ਹੈਂ?

हे काली कोयल ! तू केिस कारण काली हो गई है ?

O black bird, what qualities have made you black?

Baba Sheikh Farid ji / Raag Suhi / / Guru Granth Sahib ji – Ang 794 (#33934)

ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ ॥

अपने प्रीतम के हउ बिरहै जाली ॥

Apane preetam ke hau birahai jaalee ||

(ਕੋਇਲ ਭੀ ਇਹੀ ਉੱਤਰ ਦੇਂਦੀ ਹੈ) ਮੈਨੂੰ ਮੇਰੇ ਪ੍ਰੀਤਮ ਦੇ ਵਿਛੋੜੇ ਨੇ ਸਾੜ ਦਿੱਤਾ ਹੈ ।

कोयल कहती है कि मुझे मेरे प्रियतम के विरह ने जला दिया है।

“I have been burnt by separation from my Beloved.”

Baba Sheikh Farid ji / Raag Suhi / / Guru Granth Sahib ji – Ang 794 (#33935)

ਪਿਰਹਿ ਬਿਹੂਨ ਕਤਹਿ ਸੁਖੁ ਪਾਏ ॥

पिरहि बिहून कतहि सुखु पाए ॥

Pirahi bihoon katahi sukhu paae ||

(ਠੀਕ ਹੈ) ਖਸਮ ਤੋਂ ਵਿੱਛੁੜ ਕੇ ਕਿਥੇ ਕੋਈ ਸੁਖ ਪਾ ਸਕਦੀ ਹੈ?

अपने प्रियतम से विहीन होकर वह कैसे सुख पा सकती है।

Without her Husband Lord, how can the soul-bride ever find peace?

Baba Sheikh Farid ji / Raag Suhi / / Guru Granth Sahib ji – Ang 794 (#33936)

ਜਾ ਹੋਇ ਕ੍ਰਿਪਾਲੁ ਤਾ ਪ੍ਰਭੂ ਮਿਲਾਏ ॥੨॥

जा होइ क्रिपालु ता प्रभू मिलाए ॥२॥

Jaa hoi kripaalu taa prbhoo milaae ||2||

(ਪਰ ਜੀਵ-ਇਸਤ੍ਰੀ ਦੇ ਵੱਸ ਦੀ ਗੱਲ ਨਹੀਂ ਹੈ) ਜਦੋਂ ਪ੍ਰਭੂ ਆਪ ਮਿਹਰਬਾਨ ਹੁੰਦਾ ਹੈ ਤਾਂ ਆਪ ਹੀ ਮਿਲਾ ਲੈਂਦਾ ਹੈ ॥੨॥

जब प्रभु कृपालु होता है तो वह जीव-स्त्री को स्वयं ही अपने साथ मिला लेता है॥ २॥

When He becomes merciful, then God unites us with Himself. ||2||

Baba Sheikh Farid ji / Raag Suhi / / Guru Granth Sahib ji – Ang 794 (#33937)


ਵਿਧਣ ਖੂਹੀ ਮੁੰਧ ਇਕੇਲੀ ॥

विधण खूही मुंध इकेली ॥

Vidha(nn) khoohee munddh ikelee ||

(ਇਸ ਜਗਤ-ਰੂਪ) ਡਰਾਉਣੀ ਖੂਹੀ ਵਿਚ ਮੈਂ ਜੀਵ-ਇਸਤ੍ਰੀ ਇਕੱਲੀ (ਡਿੱਗੀ ਪਈ ਸਾਂ, ਇਥੇ)

मैं जीव-स्त्री अकेली ही इस भयानक संसार रूपी कुएं में गिर गई हूँ।

The lonely soul-bride suffers in the pit of the world.

Baba Sheikh Farid ji / Raag Suhi / / Guru Granth Sahib ji – Ang 794 (#33938)

ਨਾ ਕੋ ਸਾਥੀ ਨਾ ਕੋ ਬੇਲੀ ॥

ना को साथी ना को बेली ॥

Naa ko saathee naa ko belee ||

ਕੋਈ ਮੇਰਾ ਸਾਥੀ ਨਹੀਂ (ਮੇਰੇ ਦੁੱਖਾਂ ਵਿਚ) ਕੋਈ ਮੇਰਾ ਮਦਦਗਾਰ ਨਹੀਂ ।

यहाँ मेरा न कोई साथी है और न कोई बेली है!

She has no companions, and no friends.

Baba Sheikh Farid ji / Raag Suhi / / Guru Granth Sahib ji – Ang 794 (#33939)

ਕਰਿ ਕਿਰਪਾ ਪ੍ਰਭਿ ਸਾਧਸੰਗਿ ਮੇਲੀ ॥

करि किरपा प्रभि साधसंगि मेली ॥

Kari kirapaa prbhi saadhasanggi melee ||

ਹੁਣ ਜਦੋਂ ਪ੍ਰਭੂ ਨੇ ਮੇਹਰ ਕਰ ਕੇ ਮੈਨੂੰ ਸਤਸੰਗ ਵਿਚ ਮਿਲਾਇਆ ਹੈ,

प्रभु ने कृपा करके मुझे साधु-संगत में मिला दिया है।

In His Mercy, God has united me with the Saadh Sangat, the Company of the Holy.

Baba Sheikh Farid ji / Raag Suhi / / Guru Granth Sahib ji – Ang 794 (#33940)

ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ ॥੩॥

जा फिरि देखा ता मेरा अलहु बेली ॥३॥

Jaa phiri dekhaa taa meraa alahu belee ||3||

(ਸਤਸੰਗ ਵਿਚ ਆ ਕੇ) ਜਦੋਂ ਮੈਂ ਵੇਖਦੀ ਹਾਂ ਤਾਂ ਮੈਨੂੰ ਮੇਰਾ ਰੱਬ ਬੇਲੀ ਦਿੱਸ ਰਿਹਾ ਹੈ ॥੩॥

जब फेिर मैंने देखा तो वेली बनकर अल्लाह मेरे साथ खड़ा था ॥ ३॥

And when I look again, then I find God as my Helper. ||3||

Baba Sheikh Farid ji / Raag Suhi / / Guru Granth Sahib ji – Ang 794 (#33941)


ਵਾਟ ਹਮਾਰੀ ਖਰੀ ਉਡੀਣੀ ॥

वाट हमारी खरी उडीणी ॥

Vaat hamaaree kharee udee(nn)ee ||

ਹੇ ਭਾਈ! ਅਸਾਡਾ ਇਹ ਜੀਵਨ-ਪੰਧ ਬੜਾ ਭਿਆਨਕ ਹੈ,

हमारा (भक्ति) मार्ग वड़ा ही उदास करने वाला अर्थात् कठिन है।

The path upon which I must walk is very depressing.

Baba Sheikh Farid ji / Raag Suhi / / Guru Granth Sahib ji – Ang 794 (#33942)

ਖੰਨਿਅਹੁ ਤਿਖੀ ਬਹੁਤੁ ਪਿਈਣੀ ॥

खंनिअहु तिखी बहुतु पिईणी ॥

Khanniahu tikhee bahutu piee(nn)ee ||

ਖੰਡੇ ਨਾਲੋਂ ਤਿੱਖਾ ਹੈ, ਬੜੀ ਤੇਜ਼ ਧਾਰ ਵਾਲਾ ਹੈ ।

यह कृपाण की धार से तीक्ष्ण एवं बड़ा नुकीला है।

It is sharper than a two-edged sword, and very narrow.

Baba Sheikh Farid ji / Raag Suhi / / Guru Granth Sahib ji – Ang 794 (#33943)

ਉਸੁ ਊਪਰਿ ਹੈ ਮਾਰਗੁ ਮੇਰਾ ॥

उसु ऊपरि है मारगु मेरा ॥

Usu upari hai maaragu meraa ||

ਇਸ ਦੇ ਉਤੋਂ ਦੀ ਅਸਾਂ ਲੰਘਣਾ ਹੈ ।

उसके ऊपर मेरा मार्ग है।

That is where my path lies.

Baba Sheikh Farid ji / Raag Suhi / / Guru Granth Sahib ji – Ang 794 (#33944)

ਸੇਖ ਫਰੀਦਾ ਪੰਥੁ ਸਮ੍ਹ੍ਹਾਰਿ ਸਵੇਰਾ ॥੪॥੧॥

सेख फरीदा पंथु सम्हारि सवेरा ॥४॥१॥

Sekh phareedaa pantthu samhaari saveraa ||4||1||

ਇਸ ਵਾਸਤੇ, ਹੇ ਫਰੀਦ! ਸਵੇਰੇ ਸਵੇਰੇ ਰਸਤਾ ਸੰਭਾਲ ॥੪॥੧॥

हे शेख फरीद ! अपने जीवन की सुबह ही अपना पथ संवार ले ॥ ४॥ १॥

O Shaykh Fareed, think of that path early on. ||4||1||

Baba Sheikh Farid ji / Raag Suhi / / Guru Granth Sahib ji – Ang 794 (#33945)


https://www.facebook.com/dailyhukamnama.in
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Source: SGPC


Hukamnama Archives


Social Media Auto Publish Powered By : XYZScripts.com