Daily Hukamnama Sri Darbar Sahib – March 27th, 2026
Su`krvwr, 14 cyq (sMmq 558 nwnkSwhI)

Daily Hukamnama, Sri Harmandir Sahib Amritsar in Punjabi, Hindi, English – March 27th, 2026
ਸਲੋਕ ਮਃ ੨ ॥
सलोक मः २ ॥
Salok M: 2 ||
श्लोक महला २॥
Shalok, Second Mehl:
Guru Angad Dev ji / Raag Ramkali / Ramkali ki vaar (M: 3) / Guru Granth Sahib ji – Ang 954 (#40970)
ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥
अंधे कै राहि दसिऐ अंधा होइ सु जाइ ॥
Anddhe kai raahi dasiai anddhaa hoi su jaai ||
ਜੇ ਕੋਈ ਅੰਨ੍ਹਾ ਮਨੁੱਖ (ਕਿਸੇ ਹੋਰ ਨੂੰ) ਰਾਹ ਦੱਸੇ ਤਾਂ (ਉਸ ਰਾਹ ਉਤੇ) ਉਹੀ ਤੁਰਦਾ ਹੈ ਜੋ ਆਪ ਅੰਨ੍ਹਾ ਹੋਵੇ ।
अन्धे आदमी के बताए हुए राह पर वही जाता है, जो स्वयं अंधा होता है, अर्थात् मूर्ख ही मूर्ख के मार्ग पर जाता है।
He is truly blind, who follows the way shown by the blind man.
Guru Angad Dev ji / Raag Ramkali / Ramkali ki vaar (M: 3) / Guru Granth Sahib ji – Ang 954 (#40971)
ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥
होइ सुजाखा नानका सो किउ उझड़ि पाइ ॥
Hoi sujaakhaa naanakaa so kiu ujha(rr)i paai ||
ਹੇ ਨਾਨਕ! ਸੁਜਾਖਾ ਮਨੁੱਖ (ਅੰਨ੍ਹੇ ਦੇ ਆਖੇ) ਕੁਰਾਹੇ ਨਹੀਂ ਪੈਂਦਾ ।
हे नानक ! नेत्रों वाला अर्थात् ज्ञानी आदमी कभी भी नहीं भटकता।
O Nanak, why should the one who can see, get lost?
Guru Angad Dev ji / Raag Ramkali / Ramkali ki vaar (M: 3) / Guru Granth Sahib ji – Ang 954 (#40972)
ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ॥
अंधे एहि न आखीअनि जिन मुखि लोइण नाहि ॥
Anddhe ehi na aakheeani jin mukhi loi(nn) naahi ||
(ਪਰ ਆਤਮਕ ਜੀਵਨ ਵਿਚ) ਇਹੋ ਜਿਹੇ ਬੰਦਿਆਂ ਨੂੰ ਅੰਨ੍ਹੇ ਨਹੀਂ ਕਹੀਦਾ ਜਿਨ੍ਹਾਂ ਦੇ ਮੂੰਹ ਉਤੇ ਅੱਖਾਂ ਨਹੀਂ ਹਨ,
जिनके चेहरे पर आँखें नहीं हैं, उन्हें अन्धा नहीं कहा जाता।
Do not call them blind, who have no eyes in their face.
Guru Angad Dev ji / Raag Ramkali / Ramkali ki vaar (M: 3) / Guru Granth Sahib ji – Ang 954 (#40973)
ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥੧॥
अंधे सेई नानका खसमहु घुथे जाहि ॥१॥
Anddhe seee naanakaa khasamahu ghuthe jaahi ||1||
ਹੇ ਨਾਨਕ! ਅੰਨ੍ਹੇ ਉਹੀ ਹਨ ਜੋ ਮਾਲਕ-ਪ੍ਰਭੂ ਤੋਂ ਖੁੰਝੇ ਜਾ ਰਹੇ ਹਨ ॥੧॥
हे नानक ! अंधे तो वही हैं, जिन्हें भगवान ने कुमार्गगामी किया हुआ है॥ १॥
They alone are blind, O Nanak, who wander away from their Lord and Master. ||1||
Guru Angad Dev ji / Raag Ramkali / Ramkali ki vaar (M: 3) / Guru Granth Sahib ji – Ang 954 (#40974)
ਮਃ ੨ ॥
मः २ ॥
M:h 2 ||
महला २॥
Second Mehl:
Guru Angad Dev ji / Raag Ramkali / Ramkali ki vaar (M: 3) / Guru Granth Sahib ji – Ang 954 (#40975)
ਸਾਹਿਬਿ ਅੰਧਾ ਜੋ ਕੀਆ ਕਰੇ ਸੁਜਾਖਾ ਹੋਇ ॥
साहिबि अंधा जो कीआ करे सुजाखा होइ ॥
Saahibi anddhaa jo keeaa kare sujaakhaa hoi ||
ਜਿਸ ਮਨੁੱਖ ਨੂੰ ਮਾਲਕ-ਪ੍ਰਭੂ ਨੇ ਆਪ ਅੰਨ੍ਹਾ ਕਰ ਦਿੱਤਾ ਹੈ, ਉਹ ਤਾਂ ਹੀ ਸੁਜਾਖਾ ਹੋ ਸਕਦਾ ਹੈ ਜੇ ਪ੍ਰਭੂ ਆਪ (ਸੁਜਾਖਾ) ਬਣਾਏ,
ईश्वर ने जिस आदमी को स्वयं अन्धा बना दिया है, वह तभी नेत्रों वाला हो सकता है, यदि वह स्वयं दृष्टिवान बना दे।
One whom the Lord has made blind – the Lord can make him see again.
Guru Angad Dev ji / Raag Ramkali / Ramkali ki vaar (M: 3) / Guru Granth Sahib ji – Ang 954 (#40976)
ਜੇਹਾ ਜਾਣੈ ਤੇਹੋ ਵਰਤੈ ਜੇ ਸਉ ਆਖੈ ਕੋਇ ॥
जेहा जाणै तेहो वरतै जे सउ आखै कोइ ॥
Jehaa jaa(nn)ai teho varatai je sau aakhai koi ||
(ਨਹੀਂ ਤਾਂ, ਅੰਨ੍ਹਾ ਮਨੁੱਖ ਤਾਂ) ਜਿਹੋ ਜਿਹੀ ਸਮਝ ਰੱਖਦਾ ਹੈ ਉਸੇ ਤਰ੍ਹਾਂ ਕਰੀ ਜਾਂਦਾ ਹੈ ਭਾਵੇਂ ਉਸ ਨੂੰ ਕੋਈ ਸੌ ਵਾਰੀ ਸਮਝਾਏ ।
अन्धा आदमी जैसे जानता है, वैसे ही करता रहता है, चाहे सौ बार उसे समझाने का ही प्रयास किया जाए।
He acts only as he knows, although he may be spoken to a hundred times.
Guru Angad Dev ji / Raag Ramkali / Ramkali ki vaar (M: 3) / Guru Granth Sahib ji – Ang 954 (#40977)
ਜਿਥੈ ਸੁ ਵਸਤੁ ਨ ਜਾਪਈ ਆਪੇ ਵਰਤਉ ਜਾਣਿ ॥
जिथै सु वसतु न जापई आपे वरतउ जाणि ॥
Jithai su vasatu na jaapaee aape varatau jaa(nn)i ||
ਜਿਸ ਮਨੁੱਖ ਦੇ ਅੰਦਰ ‘ਨਾਮ’-ਰੂਪ ਪਦਾਰਥ ਦੀ ਸੋਝੀ ਨਹੀਂ ਓਥੇ ਆਪਾ-ਭਾਵ ਦੀ ਵਰਤੋਂ ਹੋ ਰਹੀ ਸਮਝੋ,
जिसे अपने हृदय में पड़ी वस्तु का ज्ञान नहीं होता समझ लो वह स्वयं ही अज्ञानता पर चल रहा है।
Where the real thing is not seen, self-conceit prevails there – know this well.
Guru Angad Dev ji / Raag Ramkali / Ramkali ki vaar (M: 3) / Guru Granth Sahib ji – Ang 954 (#40978)
ਨਾਨਕ ਗਾਹਕੁ ਕਿਉ ਲਏ ਸਕੈ ਨ ਵਸਤੁ ਪਛਾਣਿ ॥੨॥
नानक गाहकु किउ लए सकै न वसतु पछाणि ॥२॥
Naanak gaahaku kiu lae sakai na vasatu pachhaa(nn)i ||2||
(ਕਿਉਂਕਿ) ਹੇ ਨਾਨਕ! ਗਾਹਕ ਜਿਸ ਸਉਦੇ ਨੂੰ ਪਛਾਣ ਹੀ ਨਹੀਂ ਸਕਦਾ ਉਸ ਨੂੰ ਉਹ ਵਿਹਾਵੇ ਕਿਵੇਂ? ॥੨॥
हे नानक ! कोई ग्राहक उस वस्तु को कैसे ले सकेगा जब वह उसे पहचान ही नहीं सकता॥ २॥
O Nanak, how can the purchaser purchase the real thing, if he cannot recognize it? ||2||
Guru Angad Dev ji / Raag Ramkali / Ramkali ki vaar (M: 3) / Guru Granth Sahib ji – Ang 954 (#40979)
ਮਃ ੨ ॥
मः २ ॥
M:h 2 ||
महला २॥
Second Mehl:
Guru Angad Dev ji / Raag Ramkali / Ramkali ki vaar (M: 3) / Guru Granth Sahib ji – Ang 954 (#40980)
ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ ॥
सो किउ अंधा आखीऐ जि हुकमहु अंधा होइ ॥
So kiu anddhaa aakheeai ji hukamahu anddhaa hoi ||
ਜੋ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਨੇਤ੍ਰ-ਹੀਣ ਹੋ ਗਿਆ ਉਸ ਨੂੰ ਅਸੀਂ ਅੰਨ੍ਹਾ ਨਹੀਂ ਆਖਦੇ ।
उस आदमी को अन्धा क्यों कहा जाए जो ईश्वरेच्छा से अन्धा हुआ है?
How can someone be called blind, if he was made blind by the Lord’s Command?
Guru Angad Dev ji / Raag Ramkali / Ramkali ki vaar (M: 3) / Guru Granth Sahib ji – Ang 954 (#40981)
ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ ॥੩॥
नानक हुकमु न बुझई अंधा कहीऐ सोइ ॥३॥
Naanak hukamu na bujhaee anddhaa kaheeai soi ||3||
ਹੇ ਨਾਨਕ! ਉਹ ਮਨੁੱਖ ਅੰਨ੍ਹਾ ਕਿਹਾ ਜਾਂਦਾ ਹੈ ਜੋ ਰਜ਼ਾ ਨੂੰ ਸਮਝਦਾ ਨਹੀਂ ॥੩॥
हे नानक ! जो परमात्मा के हुक्म को नहीं समझता, उसे ही अन्धा कहा जाता है॥ ३॥
O Nanak, one who does not understand the Hukam of the Lord’s Command should be called blind. ||3||
Guru Angad Dev ji / Raag Ramkali / Ramkali ki vaar (M: 3) / Guru Granth Sahib ji – Ang 954 (#40982)
ਪਉੜੀ ॥
पउड़ी ॥
Pau(rr)ee ||
पउड़ी॥
Pauree:
Guru Amardas ji / Raag Ramkali / Ramkali ki vaar (M: 3) / Guru Granth Sahib ji – Ang 955 (#40983)
ਕਾਇਆ ਅੰਦਰਿ ਗੜੁ ਕੋਟੁ ਹੈ ਸਭਿ ਦਿਸੰਤਰ ਦੇਸਾ ॥
काइआ अंदरि गड़ु कोटु है सभि दिसंतर देसा ॥
Kaaiaa anddari ga(rr)u kotu hai sabhi disanttar desaa ||
(ਮਨੁੱਖਾ-) ਸਰੀਰ ਦੇ ਅੰਦਰ (ਮਨੁੱਖ ਦਾ ਹਿਰਦਾ-ਰੂਪ) ਜਿਸ ਪ੍ਰਭੂ ਦਾ ਕਿਲ੍ਹਾ ਹੈ ਗੜ੍ਹ ਹੈ ਉਹ ਪ੍ਰਭੂ ਸਾਰੇ ਦੇਸ ਦੇਸਾਂਤਰਾਂ ਵਿਚ ਮੌਜੂਦ ਹੈ ।
मानव-शरीर में ही दुर्ग, किला तथा सभी देश-देशान्तर की चीजें उपलब्ध हैं।
Deep within the body is the fortress of the Lord, and all lands and countries.
Guru Amardas ji / Raag Ramkali / Ramkali ki vaar (M: 3) / Guru Granth Sahib ji – Ang 955 (#40984)
ਆਪੇ ਤਾੜੀ ਲਾਈਅਨੁ ਸਭ ਮਹਿ ਪਰਵੇਸਾ ॥
आपे ताड़ी लाईअनु सभ महि परवेसा ॥
Aape taa(rr)ee laaeeanu sabh mahi paravesaa ||
ਸਾਰੇ ਜੀਵਾਂ ਦੇ ਅੰਦਰ ਪਰਵੇਸ਼ ਕਰ ਕੇ ਉਸ ਨੇ ਆਪ ਹੀ (ਜੀਵਾਂ ਦੇ ਅੰਦਰ) ਤਾੜੀ ਲਾਈ ਹੋਈ ਹੈ (ਉਹ ਆਪ ਹੀ ਜੀਵਾਂ ਦੇ ਅੰਦਰ ਟਿਕਿਆ ਹੋਇਆ ਹੈ) ।
ईश्वर ने स्वयं ही समाधि लगाई हुई है और सब जीवों में प्रवेश किया हुआ है।
He Himself sits in primal, profound Samaadhi; He Himself is all-pervading.
Guru Amardas ji / Raag Ramkali / Ramkali ki vaar (M: 3) / Guru Granth Sahib ji – Ang 955 (#40985)
ਆਪੇ ਸ੍ਰਿਸਟਿ ਸਾਜੀਅਨੁ ਆਪਿ ਗੁਪਤੁ ਰਖੇਸਾ ॥
आपे स्रिसटि साजीअनु आपि गुपतु रखेसा ॥
Aape srisati saajeeanu aapi gupatu rakhesaa ||
ਪ੍ਰਭੂ ਨੇ ਆਪ ਹੀ ਸ੍ਰਿਸ਼ਟੀ ਸਾਜੀ ਹੈ ਤੇ ਆਪ ਹੀ (ਉਸ ਸ੍ਰਿਸ਼ਟੀ ਵਿਚ ਉਸ ਨੇ ਆਪਣੇ ਆਪ ਨੂੰ) ਲੁਕਾਇਆ ਹੋਇਆ ਹੈ ।
वह स्वयं ही सृष्टि-रचना करता है और खुद को गुप्त रखता है।
He Himself created the Universe, and He Himself remains hidden within it.
Guru Amardas ji / Raag Ramkali / Ramkali ki vaar (M: 3) / Guru Granth Sahib ji – Ang 955 (#40986)
ਗੁਰ ਸੇਵਾ ਤੇ ਜਾਣਿਆ ਸਚੁ ਪਰਗਟੀਏਸਾ ॥
गुर सेवा ते जाणिआ सचु परगटीएसा ॥
Gur sevaa te jaa(nn)iaa sachu paragateeesaa ||
ਉਸ ਪ੍ਰਭੂ ਦੀ ਸੂਝ ਸਤਿਗੁਰੂ ਦੇ ਹੁਕਮ ਵਿਚ ਤੁਰਿਆਂ ਆਉਂਦੀ ਹੈ (ਤਾਂ ਹੀ) ਸੱਚਾ ਪ੍ਰਭੂ ਪਰਗਟ ਹੁੰਦਾ ਹੈ ।
गुरु की सेवा करने से ही बोध होता है और वह सत्यस्यरूप प्रगट हो जाता है।
Serving the Guru, the Lord is known, and the Truth is revealed.
Guru Amardas ji / Raag Ramkali / Ramkali ki vaar (M: 3) / Guru Granth Sahib ji – Ang 955 (#40987)
ਸਭੁ ਕਿਛੁ ਸਚੋ ਸਚੁ ਹੈ ਗੁਰਿ ਸੋਝੀ ਪਾਈ ॥੧੬॥
सभु किछु सचो सचु है गुरि सोझी पाई ॥१६॥
Sabhu kichhu sacho sachu hai guri sojhee paaee ||16||
ਹੈ ਤਾਂ ਹਰ ਥਾਂ ਸੱਚਾ ਪ੍ਰਭੂ ਆਪ ਹੀ ਆਪ, ਪਰ ਇਹ ਸਮਝ ਸਤਿਗੁਰੂ ਦੀ ਰਾਹੀਂ ਹੀ ਪੈਂਦੀ ਹੈ ॥੧੬॥
गुरु ने यही सूझ दी है कि सबकुछ परमसत्य ही है॥ १६॥
He is True, the Truest of the True; the Guru has imparted this understanding. ||16||
Guru Amardas ji / Raag Ramkali / Ramkali ki vaar (M: 3) / Guru Granth Sahib ji – Ang 955 (#40988)
https://www.facebook.com/dailyhukamnama.in
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Source: SGPC
