Today’s Hukamnama Sri Darbar Saheb – April 7th, 2025

AMRIT VELE DA HUKAMNAMA SRI DARBAR SAHIB, AMRITSAR, ANG (817), 07-04-25

ਰਾਗੁ ਬਿਲਾਵਲੁ ਮਹਲਾ ਦੁਪਦੇ ਘਰੁ

रागु बिलावलु महला दुपदे घरु

Raagu bilaavalu mahalaa 5 dupade gharu 5

ਰਾਗ ਬਿਲਾਵਲੁ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਦੋਬੰਦਾਂ ਵਾਲੀ ਬਾਣੀ

रागु बिलावलु महला ५ दुपदे घरु ५

Raag Bilaaval, Fifth Mehl, Du-Padas, Fifth House:

ਸਤਿਗੁਰ ਪ੍ਰਸਾਦਿ

सतिगुर प्रसादि

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ

सतिगुर प्रसादि ॥

One Universal Creator God. By The Grace Of The True Guru:

ਅਵਰਿ ਉਪਾਵ ਸਭਿ ਤਿਆਗਿਆ ਦਾਰੂ ਨਾਮੁ ਲਇਆ

अवरि उपाव सभि तिआगिआ दारू नामु लइआ

Avari upaav sabhi tiaagiaa daaroo naamu laiaa ||

(ਹੇ ਭਾਈ! ਜਿਸ ਮਨੁੱਖ ਨੇ ਸਿਰਫ਼ ਗੁਰੂ ਦਾ ਪੱਲਾ ਫੜਿਆ ਹੈ, ਹੋਰ ਸਾਰੇ ਹੀਲੇ ਛੱਡ ਦਿੱਤੇ ਹਨ ਅਤੇ ਪਰਮਾਤਮਾ ਦਾ ਨਾਮ (ਹੀ) ਦਵਾਈ ਵਰਤੀ ਹੈ,

अन्य सब उपाय त्यागकर नाम रूपी दवा ली है।

I have given up all other efforts, and have taken the medicine of the Naam, the Name of the Lord.

ਤਾਪ ਪਾਪ ਸਭਿ ਮਿਟੇ ਰੋਗ ਸੀਤਲ ਮਨੁ ਭਇਆ ੧॥

ताप पाप सभि मिटे रोग सीतल मनु भइआ ॥१॥

Taap paap sabhi mite rog seetal manu bhaiaa ||1||

ਉਸ ਦੇ ਸਾਰੇ ਦੁੱਖਕਲੇਸ਼, ਸਾਰੇ ਪਾਪ, ਸਾਰੇ ਰੋਗ ਮਿਟ ਗਏ ਹਨ; ਉਸ ਦਾ ਮਨ (ਵਿਕਾਰਾਂ ਦੀ ਤਪਸ਼ ਤੋਂ ਬਚ ਕੇ) ਠੰਢਾਠਾਰ ਹੋਇਆ ਹੈ ੧॥

इससे ताप, पाप एवं सभी रोग मिट गए हैं और मन शीतल शांत हो गया है॥ १॥

Fevers, sins and all diseases are eradicated, and my mind is cooled and soothed. ||1||

ਗੁਰੁ ਪੂਰਾ ਆਰਾਧਿਆ ਸਗਲਾ ਦੁਖੁ ਗਇਆ

गुरु पूरा आराधिआ सगला दुखु गइआ

Guru pooraa aaraadhiaa sagalaa dukhu gaiaa ||

ਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਸ ਦਾ ਸਾਰਾ ਦੁੱਖਕਲੇਸ਼ ਦੂਰ ਹੋ ਜਾਂਦਾ ਹੈ,

पूर्ण गुरु की आराधना करने से सारा दुख दूर हो गया है।

Worshipping the Perfect Guru in adoration, all pains are dispelled.

ਰਾਖਨਹਾਰੈ ਰਾਖਿਆ ਅਪਨੀ ਕਰਿ ਮਇਆ ੧॥ ਰਹਾਉ

राखनहारै राखिआ अपनी करि मइआ ॥१॥ रहाउ

Raakhanahaarai raakhiaa apanee kari maiaa ||1|| rahaau ||

(ਕਿਉਂਕਿ) ਰੱਖਿਆ ਕਰਨ ਦੇ ਸਮਰੱਥ ਪਰਮਾਤਮਾ ਨੇ (ਉਸ ਉਤੇ) ਕਿਰਪਾ ਕਰ ਕੇ (ਦੁੱਖਾਂ ਕਲੇਸ਼ਾਂ ਤੋਂ ਸਦਾ) ਉਸ ਦੀ ਰੱਖਿਆ ਕੀਤੀ ਹੈ ੧॥ ਰਹਾਉ

रखवाले परमात्मा ने कृपा करके बचा लिया है॥ १॥ रहाउ॥

The Savior Lord has saved me; He has blessed me with His Kind Mercy. ||1|| Pause ||

ਬਾਹ ਪਕੜਿ ਪ੍ਰਭਿ ਕਾਢਿਆ ਕੀਨਾ ਅਪਨਇਆ

बाह पकड़ि प्रभि काढिआ कीना अपनइआ

Baah paka(rr)i prbhi kaadhiaa keenaa apanaiaa ||

(ਹੇ ਭਾਈ! ਜਿਸ ਮਨੁੱਖ ਨੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ) ਪ੍ਰਭੂ ਨੇ (ਉਸ ਦੀ) ਬਾਂਹ ਫੜ ਕੇ ਉਸ ਨੂੰ ਆਪਣਾ ਬਣਾ ਲਿਆ ਹੈ

प्रभु ने मेरी बांह पकड़कर मुझे भवसागर में से बाहर निकाल लिया है।

Grabbing hold of my arm, God has pulled me up and out; He has made me His own.

ਸਿਮਰਿ ਸਿਮਰਿ ਮਨ ਤਨ ਸੁਖੀ ਨਾਨਕ ਨਿਰਭਇਆ ੨॥੧॥੬੫॥

सिमरि सिमरि मन तन सुखी नानक निरभइआ ॥२॥१॥६५॥

Simari simari man tan sukhee naanak nirabhaiaa ||2||1||65||

ਹੇ ਨਾਨਕ! ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਉਸ ਦਾ ਮਨ ਉਸ ਦਾ ਹਿਰਦਾ ਆਨੰਦਭਰਪੂਰ ਹੋ ਗਿਆ ਹੈ, ਅਤੇ ਉਸ ਨੂੰ (ਤਾਪ ਪਾਪ ਰੋਗ ਆਦਿਕਾਂ ਦਾ) ਕੋਈ ਡਰ ਨਹੀਂ ਰਹਿ ਜਾਂਦਾ ੨॥੧॥੬੫॥

हे नानक ! भगवान् का सिमरन करके मनतन सुखी हो गया है और निडर हो गया हूँ॥ २ ॥ १ ॥ ६५ ॥

Meditating, meditating in remembrance, my mind and body are at peace; Nanak has become fearless. ||2||1||65||

https://www.facebook.com/dailyhukamnama.in
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Source : SGPC

Social Media Auto Publish Powered By : XYZScripts.com