Today’s Hukamnama Sri Darbar Saheb – April 5th, 2025

AMRIT VELE DA HUKAMNAMA SRI DARBAR SAHIB, AMRITSAR, ANG (634), 05-04-25

ਸੋਰਠਿ ਮਹਲਾ

सोरठि महला

Sorathi mahalaa 9 ||

सोरठि महला ९ ॥

Sorat’h, Ninth Mehl:

ਪ੍ਰੀਤਮ ਜਾਨਿ ਲੇਹੁ ਮਨ ਮਾਹੀ

प्रीतम जानि लेहु मन माही

Preetam jaani lehu man maahee ||

ਹੇ ਮਿੱਤਰ! (ਆਪਣੇ) ਮਨ ਵਿਚ (ਇਹ ਗੱਲ) ਪੱਕੀ ਕਰ ਕੇ ਸਮਝ ਲੈ,

हे प्रियतम ! अपने मन में इस तथ्य को भलीभांति समझ ले कि

O dear friend, know this in your mind.

ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ੧॥ ਰਹਾਉ

अपने सुख सिउ ही जगु फांधिओ को काहू को नाही ॥१॥ रहाउ

Apane sukh siu hee jagu phaandhio ko kaahoo ko naahee ||1|| rahaau ||

(ਕਿ) ਸਾਰਾ ਸੰਸਾਰ ਆਪਣੇ ਸੁਖ ਨਾਲ ਹੀ ਬੱਝਾ ਹੋਇਆ ਹੈ ਕੋਈ ਭੀ ਕਿਸੇ ਦਾ (ਤੋੜ ਨਿਭਣ ਵਾਲਾ ਸਾਥੀ) ਨਹੀਂ (ਬਣਦਾ) ੧॥ ਰਹਾਉ

सारी दुनिया केवल अपने सुख में ही फँसी हुई है और कोई किसी का शुभचिन्तक नहीं ॥ १॥ रहाउ॥

The world is entangled in its own pleasures; no one is for anyone else. ||1|| Pause ||

ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ

सुख मै आनि बहुतु मिलि बैठत रहत चहू दिसि घेरै

Sukh mai aani bahutu mili baithat rahat chahoo disi gherai ||

ਹੇ ਮਿੱਤਰ! (ਜਦੋਂ ਮਨੁੱਖ)! ਸੁਖ ਵਿਚ (ਹੁੰਦਾ ਹੈ, ਤਦੋਂ) ਕਈ ਯਾਰ ਦੋਸਤ ਮਿਲ ਕੇ (ਉਸ ਪਾਸ) ਬੈਠਦੇ ਹਨ, ਤੇ, (ਉਸ ਨੂੰ) ਚੌਹੀਂ ਪਾਸੀਂ ਘੇਰੀ ਰੱਖਦੇ ਹਨ

जीवन में सुखसमृद्धि के समय में तो बहुत सारे सगेसंबंधी मिलकर बैठते हैं तथा चहुं दिशाओं से घेर कर रखते हैं लेकिन

In good times, many come and sit together, surrounding you on all four sides.

ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਆਵਤ ਨੇਰੈ ੧॥

बिपति परी सभ ही संगु छाडित कोऊ आवत नेरै ॥१॥

Bipati paree sabh hee sanggu chhaadit kou na aavat nerai ||1||

(ਪਰ ਜਦੋਂ ਉਸ ਨੂੰ ਕੋਈ) ਮੁਸੀਬਤ ਪੈਂਦੀ ਹੈ, ਸਾਰੇ ਹੀ ਸਾਥ ਛੱਡ ਜਾਂਦੇ ਹਨ, (ਫਿਰ) ਕੋਈ ਭੀ (ਉਸ ਦੇ) ਨੇੜੇ ਨਹੀਂ ਢੁਕਦਾ ੧॥

जब कोई विपत्ति आती है तो सभी साथ छोड़ देते हैं और कोई भी निकट तक नहीं आता ॥ १॥

But when hard times come, they all leave, and no one comes near you. ||1||

ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ

घर की नारि बहुतु हितु जा सिउ सदा रहत संग लागी

Ghar kee naari bahutu hitu jaa siu sadaa rahat sangg laagee ||

ਹੇ ਮਿੱਤਰ! ਘਰ ਦੀ ਇਸਤ੍ਰੀ (ਭੀ), ਜਿਸ ਨਾਲ ਬੜਾ ਪਿਆਰ ਹੁੰਦਾ ਹੈ, ਜੇਹੜੀ ਸਦਾ (ਖਸਮ ਦੇ) ਨਾਲ ਲੱਗੀ ਰਹਿੰਦੀ ਹੈ,

जिस गृहिणी (धर्मपत्नी) के संग पति बहुत स्नेह करता है और जो हमेशा ही अपने जीवनसाथी के संग लगी रहती है,

Your wife, whom you love so much, and who has remained ever attached to you,

ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ੨॥

जब ही हंस तजी इह कांइआ प्रेत प्रेत करि भागी ॥२॥

Jab hee hanss tajee ih kaaniaa pret pret kari bhaagee ||2||

ਜਿਸ ਹੀ ਵੇਲੇ (ਪਤੀ ਦਾ) ਜੀਵਾਤਮਾ ਇਸ ਸਰੀਰ ਨੂੰ ਛੱਡ ਦੇਂਦਾ ਹੈ, (ਇਸਤ੍ਰੀ ਉਸ ਤੋਂ ਇਹ ਆਖ ਕੇ) ਪਰੇ ਹਟ ਜਾਂਦੀ ਹੈ ਕਿ ਇਹ ਮਰ ਚੁਕਾ ਹੈ ਮਰ ਚੁਕਾ ਹੈ ੨॥

जब हंस रूपी आत्मा इस शरीर को त्याग देती है तो वह जीवनसंगिनी भी मृत शरीर को प्रेतप्रेत कहती हुई भाग जाती है।॥ २॥

Runs away crying, “”Ghost! Ghost!””, as soon as the swan-soul leaves this body. ||2||

ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ

इह बिधि को बिउहारु बनिओ है जा सिउ नेहु लगाइओ

Ih bidhi ko biuhaaru banio hai jaa siu nehu lagaaio ||

(ਹੇ ਮਿੱਤਰ! ਦੁਨੀਆ ਦਾ) ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ ਜਿਸ ਨਾਲ (ਮਨੁੱਖ ਨੇ) ਪਿਆਰ ਪਾਇਆ ਹੋਇਆ ਹੈ,

इस संसार में लोगों का इस तरीके का ही व्यवहार बना हुआ है, जिनके साथ हम भरपूर प्रेम करते हैं।

This is the way they act – those whom we love so much.

ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਆਇਓ ੩॥੧੨॥੧੩੯॥

अंत बार नानक बिनु हरि जी कोऊ कामि आइओ ॥३॥१२॥१३९॥

Antt baar naanak binu hari jee kou kaami na aaio ||3||12||139||

ਪਰ, ਹੇ ਨਾਨਕ! (ਆਖ-) ਅਖ਼ੀਰਲੇ ਸਮੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ (ਮਨੁੱਖ ਦੀ) ਮਦਦ ਨਹੀਂ ਕਰ ਸਕਦਾ ੩॥੧੨॥੧੩੯॥

नानक का कथन है कि जीवन के अन्तिम क्षणों में ईश्वर के अलावा कोई भी काम नहीं आता ॥३॥१२॥१३९॥

At the very last moment, O Nanak, no one is any use at all, except the Dear Lord. ||3||12||139||

https://www.facebook.com/dailyhukamnama.in
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Source : SGPC

Social Media Auto Publish Powered By : XYZScripts.com