AMRIT VELE DA HUKAMNAMA SRI DARBAR SAHIB, AMRITSAR, ANG (531), 12-04-25
((ਹੁਕਮਨਾਮਾ – ਪੰਜਾਬੀ))
ਦੇਵਗੰਧਾਰੀ ੫ ॥
ਮਾਈ ਜੋ ਪ੍ਰਭ ਕੇ ਗੁਨ ਗਾਵੈ ॥ ਸਫਲ ਆਇਆ ਜੀਵਨ ਫਲੁ ਤਾ ਕੋ ਪਾਰਬ੍ਰਹਮ ਲਿਵ ਲਾਵੈ ॥੧॥ ਰਹਾਉ ॥
ਸੁੰਦਰੁ ਸੁਘੜੁ ਸੂਰੁ ਸੋ ਬੇਤਾ ਜੋ ਸਾਧੂ ਸੰਗੁ ਪਾਵੈ ॥ ਨਾਮੁ ਉਚਾਰੁ ਕਰੇ ਹਰਿ ਰਸਨਾ ਬਹੁੜਿ ਨ ਜੋਨੀ ਧਾਵੈ ॥੧॥
ਪੂਰਨ ਬ੍ਰਹਮੁ ਰਵਿਆ ਮਨ ਤਨ ਮਹਿ ਆਨ ਨ ਦ੍ਰਿਸਟੀ ਆਵੈ ॥ ਨਰਕ ਰੋਗ ਨਹੀ ਹੋਵਤ ਜਨ ਸੰਗਿ ਨਾਨਕ ਜਿਸੁ ਲੜਿ ਲਾਵੈ ॥੨॥੧੪॥
((हुकमनामा – हिंदी))
देवगंधारी ५ ॥
माई जो प्रभ के गुन गावै ॥ सफल आइआ जीवन फलु ता को पारब्रहम लिव लावै ॥१॥ रहाउ ॥
सुंदरु सुघड़ु सूरु सो बेता जो साधू संगु पावै ॥ नामु उचारु करे हरि रसना बहुड़ि न जोनी धावै ॥१॥
पूरन ब्रहमु रविआ मन तन महि आन न द्रिसटी आवै ॥ नरक रोग नही होवत जन संगि नानक जिसु लड़ि लावै ॥२॥१४॥
((Hukamnama – English))
Devaganddhaaree 5 ||
Maaee jo prbh ke gun gaavai || Saphal aaiaa jeevan phalu taa ko paarabrham liv laavai ||1|| rahaau ||
Sunddaru sugha(rr)u sooru so betaa jo saadhoo sanggu paavai || Naamu uchaaru kare hari rasanaa bahu(rr)i na jonee dhaavai ||1||
Pooran brhamu raviaa man tan mahi aan na drisatee aavai || Narak rog nahee hovat jan sanggi naanak jisu la(rr)i laavai ||2||14||
((ਹੁਕਮਨਾਮਾ ਵਿਆਖਿਆ – ਪੰਜਾਬੀ))
ਹੇ ਮਾਂ! ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਤੇ ਪਰਮਾਤਮਾ ਦੇ ਚਰਨਾਂ ਵਿਚ ਪ੍ਰੇਮ ਬਣਾਈ ਰੱਖਦਾ ਹੈ, ਉਸ ਦਾ ਜਗਤ ਵਿਚ ਆਉਣਾ ਕਾਮਯਾਬ ਹੋ ਜਾਂਦਾ ਹੈ ਤੇ ਉਸ ਨੂੰ ਜ਼ਿੰਦਗੀ ਦਾ ਫਲ ਮਿਲ ਜਾਂਦਾ ਹੈ ॥੧॥ ਰਹਾਉ ॥
ਜੇਹੜਾ ਮਨੁੱਖ ਗੁਰੂ ਦਾ ਸਾਥ ਪ੍ਰਾਪਤ ਕਰ ਲੈਂਦਾ ਹੈ, ਉਹ ਮਨੁੱਖ ਸੋਹਣੇ ਜੀਵਨ ਵਾਲਾ ਸੁਚੱਜਾ ਸੂਰਮਾ ਬਣ ਜਾਂਦਾ ਹੈ, ਤੇ ਉਹ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ, ਤੇ, ਮੁੜ ਮੁੜ ਜੂਨਾਂ ਵਿਚ ਨਹੀਂ ਭਟਕਦਾ ॥੧॥
ਸਰਬ–ਵਿਆਪਕ ਪ੍ਰਭੂ ਹਰ ਵੇਲੇ ਉਸ ਦੇ ਮਨ ਦੇ ਹਿਰਦੇ ਵਿਚ ਵੱਸਿਆ ਰਹਿੰਦਾ ਹੈ ਤੇ ਪ੍ਰਭੂ ਤੋਂ ਬਿਨਾ ਉਸ ਨੂੰ (ਕਿਤੇ ਭੀ) ਕੋਈ ਹੋਰ ਨਹੀਂ ਦਿੱਸਦਾ, ਤੇ ਉਸ ਨੂੰ ਸੰਤ ਜਨਾਂ ਦੀ ਸੰਗਤ ਵਿਚ ਨਰਕ ਤੇ ਰੋਗ ਨਹੀਂ ਵਿਆਪਦੇ, ਜਿਸ ਮਨੁੱਖ ਨੂੰ ਪਰਮਾਤਮਾ ਸੰਤ ਜਨਾਂ ਦੇ ਲੜ ਲਾ ਦੇਂਦਾ ਹੈ, ਹੇ ਨਾਨਕ! ॥੨॥੧੪॥
((हुकमनामा अर्थ – हिंदी))
देवगंधारी ५ ॥ हे माँ! जो व्यक्ति प्रभु के गुण गाता है, उसका दुनिया में जन्म लेना सफल है,उसे जीवन का फल प्राप्त हो जाता है और वह परब्रह्म में लगन लगाता है॥ १॥ रहाउ॥
जो व्यक्ति साधसंगत प्राप्त करता है, वह सुन्दर, बुद्धिमान, शूरवीर तथा ज्ञानवान है। अपनी रसना से वह हरि के नाम को उच्चरित करता है तथा दोबारा योनियों में नहीं भटकता ॥ १॥
उसके मन एवं तन में पूर्ण ब्रहा बसा रहता है और उसके अलावा उसे कोई दिखाई नहीं देता। हे नानक ! जिसे प्रभु अपने साथ मिला लेता है, उसे संतजनों की संगति करने से नरक का रोग नहीं लगता ॥ २॥ १४॥
((Hukamnama Meaning – English))
Dayv-Gandhaaree, Fifth Mehl: O mother, one who sings the Glories of God, and enshrines love for the Supreme Lord God; his birth is very fruitful. ||1||Pause||
Beautiful, wise, brave and divine is one who obtains the Saadh Sangat, the Company of the Holy. He chants the Naam, the Name of the Lord, with his tongue, and does not have to wander in reincarnation again. ||1||
The Perfect Lord God pervades his mind and body; he does not look upon any other. Hell and disease do not afflict one who joins the Company of the Lord’s humble servants, O Nanak; the Lord attaches him to the hem of His robe. ||2||14||
https://www.facebook.com/dailyhukamnama.in
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Source : SGPC