mMglvwr, 8 A`sU (sMmq 557 nwnkSwhI)
Daily Hukamnama, Sri Harmandir Sahib Amritsar in Punjabi, Hindi, English – September 23rd, 2025
ਸੂਹੀ ਮਹਲਾ ੩ ॥
सूही महला ३ ॥
Soohee mahalaa 3 ||
सूही महला ३ ॥
Soohee, Third Mehl:
Guru Amardas ji / Raag Suhi / Chhant / Guru Granth Sahib ji – Ang 769 (#32976)
ਜੁਗ ਚਾਰੇ ਧਨ ਜੇ ਭਵੈ ਬਿਨੁ ਸਤਿਗੁਰ ਸੋਹਾਗੁ ਨ ਹੋਈ ਰਾਮ ॥
जुग चारे धन जे भवै बिनु सतिगुर सोहागु न होई राम ॥
Jug chaare dhan je bhavai binu satigur sohaagu na hoee raam ||
ਹੇ ਭਾਈ! (ਜੁਗ ਚਾਹੇ ਕੋਈ ਭੀ ਹੋਵੇ) ਗੁਰੂ (ਦੀ ਸਰਨ ਪੈਣ) ਤੋਂ ਬਿਨਾ ਖਸਮ-ਪ੍ਰਭੂ ਦਾ ਮਿਲਾਪ ਨਹੀਂ ਹੁੰਦਾ, ਜੀਵ-ਇਸਤ੍ਰੀ ਭਾਵੇਂ ਚੌਹਾਂ ਜੁਗਾਂ ਵਿਚ ਭਟਕਦੀ ਫਿਰੇ ।
जीव-स्त्री चाहे चारों युग भटकती रहे, लेकिन सतिगुरु के बिना उसे पति-प्रभु प्राप्त नहीं होता।
The soul-bride may wander throughout the four ages, but still, without the True Guru, she will not find her True Husband Lord.
Guru Amardas ji / Raag Suhi / Chhant / Guru Granth Sahib ji – Ang 769 (#32977)
ਨਿਹਚਲੁ ਰਾਜੁ ਸਦਾ ਹਰਿ ਕੇਰਾ ਤਿਸੁ ਬਿਨੁ ਅਵਰੁ ਨ ਕੋਈ ਰਾਮ ॥
निहचलु राजु सदा हरि केरा तिसु बिनु अवरु न कोई राम ॥
Nihachalu raaju sadaa hari keraa tisu binu avaru na koee raam ||
ਉਸ ਪ੍ਰਭੂ-ਪਤੀ ਦਾ ਹੁਕਮ ਅਟੱਲ ਹੈ (ਕਿ ਗੁਰੂ ਦੀ ਰਾਹੀਂ ਹੀ ਉਸ ਦਾ ਮਿਲਾਪ ਪ੍ਰਾਪਤ ਹੁੰਦਾ ਹੈ) । ਉਸ ਤੋਂ ਬਿਨਾ ਕੋਈ ਹੋਰ ਉਸ ਦੀ ਬਰਾਬਰੀ ਦਾ ਨਹੀਂ (ਜੋ ਇਸ ਹੁਕਮ ਨੂੰ ਬਦਲਾਅ ਸਕੇ) ।
परमात्मा का राज सदैव निश्चल है तथा उसके अतिरिक्त अन्य कोई नहीं है।
The Kingdom of the Lord is permanent, and forever unchanging; there is no other than Him.
Guru Amardas ji / Raag Suhi / Chhant / Guru Granth Sahib ji – Ang 770 (#32978)
ਤਿਸੁ ਬਿਨੁ ਅਵਰੁ ਨ ਕੋਈ ਸਦਾ ਸਚੁ ਸੋਈ ਗੁਰਮੁਖਿ ਏਕੋ ਜਾਣਿਆ ॥
तिसु बिनु अवरु न कोई सदा सचु सोई गुरमुखि एको जाणिआ ॥
Tisu binu avaru na koee sadaa sachu soee guramukhi eko jaa(nn)iaa ||
ਹੇ ਭਾਈ! ਉਸ ਪ੍ਰਭੂ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ । ਉਹ ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ । ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ-ਇਸਤ੍ਰੀ ਉਸ ਇੱਕ ਨਾਲ ਹੀ ਡੂੰਘੀ ਸਾਂਝ ਬਣਾਂਦੀ ਹੈ ।
उसके अलावा अन्य कोई सर्वशक्तिमान नहीं, केवल वही सदैव सत्य है। जीव-स्त्री ने गुरु के माध्यम से एक परमात्मा को ही जाना है।
There is no other than Him – He is True forever; the Gurmukh knows the One Lord.
Guru Amardas ji / Raag Suhi / Chhant / Guru Granth Sahib ji – Ang 770 (#32979)
ਧਨ ਪਿਰ ਮੇਲਾਵਾ ਹੋਆ ਗੁਰਮਤੀ ਮਨੁ ਮਾਨਿਆ ॥
धन पिर मेलावा होआ गुरमती मनु मानिआ ॥
Dhan pir melaavaa hoaa guramatee manu maaniaa ||
ਜਦੋਂ ਗੁਰੂ ਦੀ ਮਤਿ ਉਤੇ ਤੁਰ ਕੇ ਜੀਵ-ਇਸਤ੍ਰੀ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਂਦਾ ਹੈ, ਤਦੋਂ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ ।
जब गुरु के उपदेश द्वारा जीव-स्त्री का मन प्रसन्न हुआ तो ही उसका पति-प्रभु से मिलाप हुआ है।
That soul-bride, whose mind accepts the Guru’s Teachings, meets her Husband Lord.
Guru Amardas ji / Raag Suhi / Chhant / Guru Granth Sahib ji – Ang 770 (#32980)
ਸਤਿਗੁਰੁ ਮਿਲਿਆ ਤਾ ਹਰਿ ਪਾਇਆ ਬਿਨੁ ਹਰਿ ਨਾਵੈ ਮੁਕਤਿ ਨ ਹੋਈ ॥
सतिगुरु मिलिआ ता हरि पाइआ बिनु हरि नावै मुकति न होई ॥
Satiguru miliaa taa hari paaiaa binu hari naavai mukati na hoee ||
ਹੇ ਭਾਈ! ਜਦੋਂ ਗੁਰੂ ਮਿਲਦਾ ਹੈ ਤਦੋਂ ਹੀ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ (ਗੁਰੂ ਹੀ ਪ੍ਰਭੂ ਦਾ ਨਾਮ ਜੀਵ-ਇਸਤ੍ਰੀ ਦੇ ਹਿਰਦੇ ਵਿਚ ਵਸਾਂਦਾ ਹੈ, ਤੇ ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਹੁੰਦੀ ।
जब उसे सतिगुरु मिला तो ही उसने परमेश्वर को पाया है और प्रभु-नाम बिना जीव की मुक्ति नहीं होती।
Meeting the True Guru, she finds the Lord; without the Lord’s Name, there is no liberation.
Guru Amardas ji / Raag Suhi / Chhant / Guru Granth Sahib ji – Ang 770 (#32981)
ਨਾਨਕ ਕਾਮਣਿ ਕੰਤੈ ਰਾਵੇ ਮਨਿ ਮਾਨਿਐ ਸੁਖੁ ਹੋਈ ॥੧॥
नानक कामणि कंतै रावे मनि मानिऐ सुखु होई ॥१॥
Naanak kaama(nn)i kanttai raave mani maaniai sukhu hoee ||1||
ਹੇ ਨਾਨਕ! ਜੇ ਮਨ ਪ੍ਰਭੂ ਦੀ ਯਾਦ ਵਿਚ ਗਿੱਝ ਜਾਏ, ਤਾਂ ਜੀਵ-ਇਸਤ੍ਰੀ ਪ੍ਰਭੂ ਦਾ ਮਿਲਾਪ ਮਾਣਦੀ ਹੈ, ਉਸ ਦੇ ਹਿਰਦੇ ਵਿਚ ਆਨੰਦ ਪੈਦਾ ਹੋਇਆ ਰਹਿੰਦਾ ਹੈ ॥੧॥
है नानक जब जीव स्त्री प्रभु से रमण करती है तो ही मन प्रसन्न होता है और उसे सुख हासिल होता है॥ १॥
O Nanak, the soul-bride ravishes and enjoys her Husband Lord; her mind accepts Him, and she finds peace. ||1||
Guru Amardas ji / Raag Suhi / Chhant / Guru Granth Sahib ji – Ang 770 (#32982)
ਸਤਿਗੁਰੁ ਸੇਵਿ ਧਨ ਬਾਲੜੀਏ ਹਰਿ ਵਰੁ ਪਾਵਹਿ ਸੋਈ ਰਾਮ ॥
सतिगुरु सेवि धन बालड़ीए हरि वरु पावहि सोई राम ॥
Satiguru sevi dhan baala(rr)eee hari varu paavahi soee raam ||
ਹੇ ਅੰਞਾਣ ਜਿੰਦੇ! ਗੁਰੂ ਦੀ ਦੱਸੀ ਕਾਰ ਕਰਿਆ ਕਰ, (ਇਸ ਤਰ੍ਹਾਂ ਤੂੰ ਪ੍ਰਭੂ-ਪਤੀ ਨੂੰ ਪ੍ਰਾਪਤ ਕਰ ਲਏਂਗੀ ।
हे नवयौवना रूपी जीव-स्त्री! सतिगुरु की सेवा करने से तुझे हरि रूपी वर प्राप्त हो जाएगा।
Serve the True Guru, O young and innocent bride; thus you shall obtain the Lord as your Husband.
Guru Amardas ji / Raag Suhi / Chhant / Guru Granth Sahib ji – Ang 770 (#32983)
ਸਦਾ ਹੋਵਹਿ ਸੋਹਾਗਣੀ ਫਿਰਿ ਮੈਲਾ ਵੇਸੁ ਨ ਹੋਈ ਰਾਮ ॥
सदा होवहि सोहागणी फिरि मैला वेसु न होई राम ॥
Sadaa hovahi sohaaga(nn)ee phiri mailaa vesu na hoee raam ||
ਤੂੰ ਸਦਾ ਵਾਸਤੇ ਖਸਮ-ਵਾਲੀ ਹੋ ਜਾਏਂਗੀ, ਫਿਰ ਕਦੇ ਪ੍ਰਭੂ-ਪਤੀ ਨਾਲੋਂ ਵਿਛੋੜਾ ਨਹੀਂ ਹੋਏਗਾ!
तू सदा सुहागिन बनी रहेगी और तेरा वेष कभी मेला नहीं होगा।
You shall be the virtuous and happy bride of the True Lord forever; and you shall never again wear soiled clothes.
Guru Amardas ji / Raag Suhi / Chhant / Guru Granth Sahib ji – Ang 770 (#32984)
ਫਿਰਿ ਮੈਲਾ ਵੇਸੁ ਨ ਹੋਈ ਗੁਰਮੁਖਿ ਬੂਝੈ ਕੋਈ ਹਉਮੈ ਮਾਰਿ ਪਛਾਣਿਆ ॥
फिरि मैला वेसु न होई गुरमुखि बूझै कोई हउमै मारि पछाणिआ ॥
Phiri mailaa vesu na hoee guramukhi boojhai koee haumai maari pachhaa(nn)iaa ||
ਕੋਈ ਵਿਰਲੀ ਜੀਵ-ਇਸਤ੍ਰੀ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਇਹ ਗੱਲ ਸਮਝਦੀ ਹੈ (ਕਿ ਗੁਰੂ ਦੀ ਰਾਹੀਂ ਪ੍ਰਭੂ ਨਾਲ ਮਿਲਾਪ ਹੋਇਆਂ) ਫਿਰ ਉਸ ਤੋਂ ਕਦੇ ਵਿਛੋੜਾ ਨਹੀਂ ਹੁੰਦਾ । ਉਹ ਜੀਵ-ਇਸਤ੍ਰੀ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਪ੍ਰਭੂ ਨਾਲ ਸਾਂਝ ਕਾਇਮ ਰੱਖਦੀ ਹੈ ।
तेरा वेष कभी मेला नहीं होगा लेकिन कोई विरली जीव-स्त्री गुरु के माध्यम से से इस तथ्य को समझती है। जीव-स्त्री ने अपने अहंत्व को नष्ट करके अपने प्रभु पति को पहचान लिया है।
Your clothes shall never again be soiled; how rare are those few, who, as Gurmukh, recognize this, and conquer their ego.
Guru Amardas ji / Raag Suhi / Chhant / Guru Granth Sahib ji – Ang 770 (#32985)
ਕਰਣੀ ਕਾਰ ਕਮਾਵੈ ਸਬਦਿ ਸਮਾਵੈ ਅੰਤਰਿ ਏਕੋ ਜਾਣਿਆ ॥
करणी कार कमावै सबदि समावै अंतरि एको जाणिआ ॥
Kara(nn)ee kaar kamaavai sabadi samaavai anttari eko jaa(nn)iaa ||
ਉਹ ਜੀਵ-ਇਸਤ੍ਰੀ (ਪ੍ਰਭੂ-ਸਿਮਰਨ ਦੀ) ਕਰਨ-ਜੋਗ ਕਾਰ ਕਰਦੀ ਰਹਿੰਦੀ ਹੈ, ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦੀ ਹੈ, ਆਪਣੇ ਹਿਰਦੇ ਵਿਚ ਇਕ ਪ੍ਰਭੂ ਨਾਲ ਜੀਵ-ਇਸਤ੍ਰੀ ਪਛਾਣ ਪਾਈ ਰੱਖਦੀ ਹੈ ।
वह शुभ-कर्म करती है, शब्द में लीन में लीन रहती है तथा उसने अपने अंतर्मन में एक परमात्मा को ही समझा है।
So make your practice the practice of good deeds; merge into the Word of the Shabad, and deep within, come to know the One Lord.
Guru Amardas ji / Raag Suhi / Chhant / Guru Granth Sahib ji – Ang 770 (#32986)
ਗੁਰਮੁਖਿ ਪ੍ਰਭੁ ਰਾਵੇ ਦਿਨੁ ਰਾਤੀ ਆਪਣਾ ਸਾਚੀ ਸੋਭਾ ਹੋਈ ॥
गुरमुखि प्रभु रावे दिनु राती आपणा साची सोभा होई ॥
Guramukhi prbhu raave dinu raatee aapa(nn)aa saachee sobhaa hoee ||
ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ-ਇਸਤ੍ਰੀ ਦਿਨ ਰਾਤ ਆਪਣੇ ਪ੍ਰਭੂ ਦਾ ਨਾਮ ਸਿਮਰਦੀ ਰਹਿੰਦੀ ਹੈ, (ਲੋਕ ਪਰਲੋਕ ਵਿਚ) ਉਸ ਨੂੰ ਸਦਾ ਕਾਇਮ ਰਹਿਣ ਵਾਲੀ ਇੱਜ਼ਤ ਮਿਲਦੀ ਹੈ ।
वह गुरमुख बनकर दिन-रात प्रभु का सिमरन करती रहती है और उसकी सच्ची शोभा हो गई है।
The Gurmukh enjoys God, day and night, and so obtains true glory.
Guru Amardas ji / Raag Suhi / Chhant / Guru Granth Sahib ji – Ang 770 (#32987)
ਨਾਨਕ ਕਾਮਣਿ ਪਿਰੁ ਰਾਵੇ ਆਪਣਾ ਰਵਿ ਰਹਿਆ ਪ੍ਰਭੁ ਸੋਈ ॥੨॥
नानक कामणि पिरु रावे आपणा रवि रहिआ प्रभु सोई ॥२॥
Naanak kaama(nn)i piru raave aapa(nn)aa ravi rahiaa prbhu soee ||2||
ਹੇ ਨਾਨਕ! ਉਹ ਜੀਵ-ਇਸਤ੍ਰੀ ਆਪਣੇ ਉਸ ਪ੍ਰਭੂ-ਪਤੀ ਨੂੰ ਹਰ ਵੇਲੇ ਯਾਦ ਕਰਦੀ ਹੈ ਜੋ ਹਰ ਥਾਂ ਵਿਆਪਕ ਹੈ ॥੨॥
हे नानक ! जीव-रूपी कामिनी अपने पति-प्रभु से रमण करती है और वह प्रभु सर्वव्यापक है॥ २॥
O Nanak, the soul-bride enjoys and ravishes her Beloved; God is pervading and permeating everywhere. ||2||
Guru Amardas ji / Raag Suhi / Chhant / Guru Granth Sahib ji – Ang 770 (#32988)
ਗੁਰ ਕੀ ਕਾਰ ਕਰੇ ਧਨ ਬਾਲੜੀਏ ਹਰਿ ਵਰੁ ਦੇਇ ਮਿਲਾਏ ਰਾਮ ॥
गुर की कार करे धन बालड़ीए हरि वरु देइ मिलाए राम ॥
Gur kee kaar kare dhan baala(rr)eee hari varu dei milaae raam ||
ਹੇ ਅੰਞਾਣ ਜਿੰਦੇ! ਗੁਰੂ ਦੀ ਦੱਸੀ ਹੋਈ ਕਾਰ ਕਰਿਆ ਕਰ । ਗੁਰੂ ਪ੍ਰਭੂ-ਪਤੀ ਨਾਲ ਮਿਲਾ ਦੇਂਦਾ ਹੈ ।
हे नादान जीव-स्त्री ! यदि तू श्रद्धा से गुरु की सेवा करेगी तो वह तुझे हरि रूपी वर से मिला देगा।
Serve the Guru, O young and innocent soul-bride, and he will lead to you meet your Husband Lord.
Guru Amardas ji / Raag Suhi / Chhant / Guru Granth Sahib ji – Ang 770 (#32989)
ਹਰਿ ਕੈ ਰੰਗਿ ਰਤੀ ਹੈ ਕਾਮਣਿ ਮਿਲਿ ਪ੍ਰੀਤਮ ਸੁਖੁ ਪਾਏ ਰਾਮ ॥
हरि कै रंगि रती है कामणि मिलि प्रीतम सुखु पाए राम ॥
Hari kai ranggi ratee hai kaama(nn)i mili preetam sukhu paae raam ||
ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ, ਉਹ ਪਿਆਰੇ ਪ੍ਰਭੂ ਨੂੰ ਮਿਲ ਕੇ ਆਤਮਕ ਆਨੰਦ ਮਾਣਦੀ ਹੈ ।
वह हरि के रंग में ही मग्न है और अपने प्रियतम को मिलकर सुख प्राप्त करती है।
The bride is imbued with the Love of her Lord; meeting with her Beloved, she finds peace.
Guru Amardas ji / Raag Suhi / Chhant / Guru Granth Sahib ji – Ang 770 (#32990)
ਮਿਲਿ ਪ੍ਰੀਤਮ ਸੁਖੁ ਪਾਏ ਸਚਿ ਸਮਾਏ ਸਚੁ ਵਰਤੈ ਸਭ ਥਾਈ ॥
मिलि प्रीतम सुखु पाए सचि समाए सचु वरतै सभ थाई ॥
Mili preetam sukhu paae sachi samaae sachu varatai sabh thaaee ||
ਪ੍ਰਭੂ-ਪ੍ਰੀਤਮ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦੀ ਹੈ, ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ, ਉਹ ਸਦਾ-ਥਿਰ ਪ੍ਰਭੂ ਉਸ ਨੂੰ ਸਭ ਥਾਵਾਂ ਵਿਚ ਵੱਸਦਾ ਦਿੱਸਦਾ ਹੈ ।
वह अपने प्रियतम से मिलकर सुख की अनुभूति करती है और सत्य में जाती है। सच्चा प्रभु हर जगह पर मौजूद है।
Meeting her Beloved, she finds peace, and merges in the True Lord; the True Lord is pervading everywhere.
Guru Amardas ji / Raag Suhi / Chhant / Guru Granth Sahib ji – Ang 770 (#32991)
ਸਚਾ ਸੀਗਾਰੁ ਕਰੇ ਦਿਨੁ ਰਾਤੀ ਕਾਮਣਿ ਸਚਿ ਸਮਾਈ ॥
सचा सीगारु करे दिनु राती कामणि सचि समाई ॥
Sachaa seegaaru kare dinu raatee kaama(nn)i sachi samaaee ||
ਉਹ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦੀ ਹੈ, ਇਹੀ ਸਦਾ ਕਾਇਮ ਰਹਿਣ ਵਾਲਾ (ਆਤਮਕ) ਸਿੰਗਾਰ ਉਹ ਦਿਨ ਰਾਤ ਕਰੀ ਰੱਖਦੀ ਹੈ ।
जीव-रूपी कामिनी सत्य में लीन रहती है और दिन-रात सत्य का ही श्रृंगार करती रहती है।
The bride makes Truth her decorations, day and night, and remains absorbed in the True Lord.
Guru Amardas ji / Raag Suhi / Chhant / Guru Granth Sahib ji – Ang 770 (#32992)
ਹਰਿ ਸੁਖਦਾਤਾ ਸਬਦਿ ਪਛਾਤਾ ਕਾਮਣਿ ਲਇਆ ਕੰਠਿ ਲਾਏ ॥
हरि सुखदाता सबदि पछाता कामणि लइआ कंठि लाए ॥
Hari sukhadaataa sabadi pachhaataa kaama(nn)i laiaa kantthi laae ||
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਜੀਵ-ਇਸਤ੍ਰੀ ਸਾਰੇ ਸੁਖ ਦੇਣ ਵਾਲੇ ਪ੍ਰਭੂ ਨਾਲ ਸਾਂਝ ਪਾਂਦੀ ਹੈ, ਉਸ ਨੂੰ ਆਪਣੇ ਗਲ ਨਾਲ ਲਾਈ ਰੱਖਦੀ ਹੈ (ਗਲੇ ਵਿਚ ਪ੍ਰੋ ਲੈਂਦੀ ਹੈ, ਹਰ ਵੇਲੇ ਉਸ ਦਾ ਜਾਪ ਕਰਦੀ ਹੈ) ।
वह शब्द द्वारा सुखदाता हरि को पहचान लेती है और तब वह उसे अपने गले से लगा लेता है।
The Lord, the Giver of peace, is realized through His Shabad; He hugs His bride close in His embrace.
Guru Amardas ji / Raag Suhi / Chhant / Guru Granth Sahib ji – Ang 770 (#32993)
ਨਾਨਕ ਮਹਲੀ ਮਹਲੁ ਪਛਾਣੈ ਗੁਰਮਤੀ ਹਰਿ ਪਾਏ ॥੩॥
नानक महली महलु पछाणै गुरमती हरि पाए ॥३॥
Naanak mahalee mahalu pachhaa(nn)ai guramatee hari paae ||3||
ਹੇ ਨਾਨਕ! ਉਹ ਜੀਵ-ਇਸਤ੍ਰੀ ਮਾਲਕ-ਪ੍ਰਭੂ ਦਾ ਮਹਲ ਲੱਭ ਲੈਂਦੀ ਹੈ, ਗੁਰੂ ਦੀ ਮਤਿ ਉਤੇ ਤੁਰ ਕੇ ਉਹ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ ॥੩॥
हे नानक ! जीव रूपी नारी अपने पति-प्रभु को पहचान लेती है और गुरु की शिक्षा द्वारा हरि को पा लेती है॥ ३॥
O Nanak, the bride obtains the Mansion of His Presence; through the Guru’s Teachings, she finds her Lord. ||3||
Guru Amardas ji / Raag Suhi / Chhant / Guru Granth Sahib ji – Ang 770 (#32994)
ਸਾ ਧਨ ਬਾਲੀ ਧੁਰਿ ਮੇਲੀ ਮੇਰੈ ਪ੍ਰਭਿ ਆਪਿ ਮਿਲਾਈ ਰਾਮ ॥
सा धन बाली धुरि मेली मेरै प्रभि आपि मिलाई राम ॥
Saa dhan baalee dhuri melee merai prbhi aapi milaaee raam ||
ਹੇ ਭਾਈ! ਜਿਸ ਅੰਞਾਣ ਜੀਵ-ਇਸਤ੍ਰੀ ਨੂੰ ਧੁਰ ਦਰਗਾਹ ਤੋਂ ਮਿਲਾਪ ਦਾ ਲੇਖ ਪ੍ਰਾਪਤ ਹੋਇਆ, ਉਸ ਨੂੰ ਪ੍ਰਭੂ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ ।
जीव-स्त्री प्रारम्भ से ही प्रभु-मिलन का भाग्य लेकर आई है और उसे मेरे प्रभु ने स्वयं ही अपने साथ मिला लिया है।
The Primal Lord, my God, has united His young and innocent bride with Himself.
Guru Amardas ji / Raag Suhi / Chhant / Guru Granth Sahib ji – Ang 770 (#32995)
ਗੁਰਮਤੀ ਘਟਿ ਚਾਨਣੁ ਹੋਆ ਪ੍ਰਭੁ ਰਵਿ ਰਹਿਆ ਸਭ ਥਾਈ ਰਾਮ ॥
गुरमती घटि चानणु होआ प्रभु रवि रहिआ सभ थाई राम ॥
Guramatee ghati chaana(nn)u hoaa prbhu ravi rahiaa sabh thaaee raam ||
ਉਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਇਹ ਚਾਨਣ ਹੋ ਗਿਆ ਕਿ ਪਰਮਾਤਮਾ ਸਭ ਥਾਈਂ ਮੌਜੂਦ ਹੈ ।
गुरु के उपदेश द्वारा उसके हदय में प्रकाश हो गया है कि परमात्मा सर्वव्यापक है।
Through the Guru’s Teachings, her heart is illumined and enlightened; God is permeating and pervading everywhere.
Guru Amardas ji / Raag Suhi / Chhant / Guru Granth Sahib ji – Ang 770 (#32996)
ਪ੍ਰਭੁ ਰਵਿ ਰਹਿਆ ਸਭ ਥਾਈ ਮੰਨਿ ਵਸਾਈ ਪੂਰਬਿ ਲਿਖਿਆ ਪਾਇਆ ॥
प्रभु रवि रहिआ सभ थाई मंनि वसाई पूरबि लिखिआ पाइआ ॥
Prbhu ravi rahiaa sabh thaaee manni vasaaee poorabi likhiaa paaiaa ||
ਸਭ ਥਾਈਂ ਵਿਆਪਕ ਹੋ ਰਹੇ ਪ੍ਰਭੂ ਨੂੰ ਉਸ ਜੀਵ-ਇਸਤ੍ਰੀ ਨੇ ਆਪਣੇ ਮਨ ਵਿਚ ਵਸਾ ਲਿਆ, ਪਿਛਲੇ ਜਨਮ ਵਿਚ ਲਿਖਿਆ ਲੇਖ (ਉਸ ਦੇ ਮੱਥੇ ਉਤੇ) ਉੱਘੜ ਪਿਆ ।
प्रभू हर जगह पर बसा हुआ है और उसे जीव-स्त्री ने अपने मन में बसा लिया है। जो उसके भाग्य में लिखा है, वही उसने पा लिया है।
God is permeating and pervading everywhere; He dwells in her mind, and she realizes her pre-ordained destiny.
Guru Amardas ji / Raag Suhi / Chhant / Guru Granth Sahib ji – Ang 770 (#32997)
ਸੇਜ ਸੁਖਾਲੀ ਮੇਰੇ ਪ੍ਰਭ ਭਾਣੀ ਸਚੁ ਸੀਗਾਰੁ ਬਣਾਇਆ ॥
सेज सुखाली मेरे प्रभ भाणी सचु सीगारु बणाइआ ॥
Sej sukhaalee mere prbh bhaa(nn)ee sachu seegaaru ba(nn)aaiaa ||
ਉਹ ਜੀਵ-ਇਸਤ੍ਰੀ ਪਿਆਰੇ ਪ੍ਰਭੂ ਨੂੰ ਚੰਗੀ ਲੱਗਣ ਲੱਗ ਪਈ, ਉਸ ਦਾ ਹਿਰਦਾ-ਸੇਜ ਆਨੰਦ-ਭਰਪੂਰ ਹੋ ਗਿਆ, ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਨੂੰ ਉਸ ਨੇ (ਆਪਣੇ ਜੀਵਨ ਦਾ) ਸੁਹਜ ਬਣਾ ਲਿਆ ।
उसने सत्य को अपना श्रृंगार बनाया है और उसकी हृदय रूपी सेज मेरे प्रभु को अच्छी लगी है।
On his cozy bed, she is pleasing to my God; she fashions her decorations of Truth.
Guru Amardas ji / Raag Suhi / Chhant / Guru Granth Sahib ji – Ang 770 (#32998)
ਕਾਮਣਿ ਨਿਰਮਲ ਹਉਮੈ ਮਲੁ ਖੋਈ ਗੁਰਮਤਿ ਸਚਿ ਸਮਾਈ ॥
कामणि निरमल हउमै मलु खोई गुरमति सचि समाई ॥
Kaama(nn)i niramal haumai malu khoee guramati sachi samaaee ||
ਜੇਹੜੀ ਜੀਵ ਇਸਤ੍ਰੀ ਗੁਰੂ ਦੀ ਮਤਿ ਲੈ ਕੇ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦੀ ਹੈ, ਉਹ (ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਲੈਂਦੀ ਹੈ, ਉਹ ਪਵਿਤ੍ਰ ਜੀਵਨ ਵਾਲੀ ਬਣ ਜਾਂਦੀ ਹੈ ।
जीव रूपी कामिनी अपने मन से अहंत्य रूपी मैल को दूर करके निर्मल हो गई है और गुरु मतानुसार वह सत्य में समा गई है।
The bride is immaculate and pure; she washes away the filth of egotism, and through the Guru’s Teachings, she merges in the True Lord.
Guru Amardas ji / Raag Suhi / Chhant / Guru Granth Sahib ji – Ang 770 (#32999)
ਨਾਨਕ ਆਪਿ ਮਿਲਾਈ ਕਰਤੈ ਨਾਮੁ ਨਵੈ ਨਿਧਿ ਪਾਈ ॥੪॥੩॥੪॥
नानक आपि मिलाई करतै नामु नवै निधि पाई ॥४॥३॥४॥
Naanak aapi milaaee karatai naamu navai nidhi paaee ||4||3||4||
ਹੇ ਨਾਨਕ! (ਆਖ-) ਕਰਤਾਰ ਨੇ ਆਪ ਉਸ ਨੂੰ ਨਾਲ ਮਿਲਾ ਲਿਆ, ਉਸ ਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਜੋ ਉਸ ਦੇ ਵਾਸਤੇ ਸ੍ਰਿਸ਼ਟੀ ਦੇ ਨੌ ਹੀ ਖ਼ਜ਼ਾਨੇ ਹੈ ॥੪॥੩॥੪॥
हे नानक ! परमात्मा ने स्वयं ही उसे अपने साथ मिलाया है और उसे नौ निधियों वाला नाम प्राप्त हो गया है। ४॥ ३ ॥ ४ ॥
O Nanak, the Creator Lord blends her into Himself, and she obtains the nine treasure of the Naam. ||4||3||4||
Guru Amardas ji / Raag Suhi / Chhant / Guru Granth Sahib ji – Ang 770 (#33000)
https://www.facebook.com/dailyhukamnama.in
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Source: SGPC