somvwr, 7 A`sU (sMmq 557 nwnkSwhI)
Daily Hukamnama, Sri Harmandir Sahib Amritsar in Punjabi, Hindi, English – September 22nd, 2025
ਸਲੋਕੁ ਮਃ ੩ ॥
सलोकु मः ३ ॥
Saloku M: 3 ||
श्लोक महला ३॥
Shalok, Third Mehl:
Guru Amardas ji / Raag Vadhans / Vadhans ki vaar (M: 4) / Guru Granth Sahib ji – Ang 590 (#25865)
ਭਗਤ ਜਨਾ ਕੰਉ ਆਪਿ ਤੁਠਾ ਮੇਰਾ ਪਿਆਰਾ ਆਪੇ ਲਇਅਨੁ ਜਨ ਲਾਇ ॥
भगत जना कंउ आपि तुठा मेरा पिआरा आपे लइअनु जन लाइ ॥
Bhagat janaa kannu aapi tuthaa meraa piaaraa aape laianu jan laai ||
ਪਿਆਰਾ ਪ੍ਰਭੂ ਆਪਣੇ ਭਗਤਾਂ ਤੇ ਆਪ ਪ੍ਰਸੰਨ ਹੁੰਦਾ ਹੈ ਤੇ ਆਪ ਹੀ ਉਸ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਹੈ ।
मेरा प्यारा परमेश्वर भक्तजनों पर स्वयं प्रसन्न हुआ है और अपने भक्तों को उसने स्वयं ही भक्ति में लगा लिया है।
He Himself is pleased with His humble devotees; my Beloved Lord attaches them to Himself.
Guru Amardas ji / Raag Vadhans / Vadhans ki vaar (M: 4) / Guru Granth Sahib ji – Ang 590 (#25866)
ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ ਸਿਰਿ ਛਤੁ ਸਚਾ ਹਰਿ ਬਣਾਇ ॥
पातिसाही भगत जना कउ दितीअनु सिरि छतु सचा हरि बणाइ ॥
Paatisaahee bhagat janaa kau diteeanu siri chhatu sachaa hari ba(nn)aai ||
ਭਗਤਾਂ ਦੇ ਸਿਰ ਤੇ ਸੱਚਾ ਛੱਤ੍ਰ ਝੁਲਾ ਕੇ ਉਸ ਨੇ ਭਗਤਾਂ ਨੂੰ ਪਾਤਸ਼ਾਹੀ ਬਖ਼ਸ਼ੀ ਹੈ ।
अपने भक्तजनों का उसने साम्राज्य प्रदान किया है और उनके सिर हेतु उसने सच्चा मुकुट बनाया है।
The Lord blesses His humble devotees with royalty; He fashions the true crown upon their heads.
Guru Amardas ji / Raag Vadhans / Vadhans ki vaar (M: 4) / Guru Granth Sahib ji – Ang 590 (#25867)
ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਇ ॥
सदा सुखीए निरमले सतिगुर की कार कमाइ ॥
Sadaa sukheee niramale satigur kee kaar kamaai ||
ਸਤਿਗੁਰੂ ਦੀ ਦੱਸੀ ਕਾਰ ਕਮਾ ਕੇ ਉਹ ਸਦਾ ਸੁਖੀਏ ਤੇ ਪਵਿਤ੍ਰ ਰਹਿੰਦੇ ਹਨ ।
वे सर्वदा सुखी एवं निर्मल हैं और सतिगुरु की सेवा करते हैं।
They are always at peace, and immaculately pure; they perform service for the True Guru.
Guru Amardas ji / Raag Vadhans / Vadhans ki vaar (M: 4) / Guru Granth Sahib ji – Ang 590 (#25868)
ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ ॥
राजे ओइ न आखीअहि भिड़ि मरहि फिरि जूनी पाहि ॥
Raaje oi na aakheeahi bhi(rr)i marahi phiri joonee paahi ||
ਰਾਜੇ ਉਹਨਾਂ ਨੂੰ ਨਹੀਂ ਆਖੀਦਾ ਜੋ ਆਪੋ ਵਿਚ ਲੜ ਮਰਦੇ ਹਨ ਤੇ ਫਿਰ ਜੂਨਾਂ ਵਿਚ ਪੈ ਜਾਂਦੇ ਹਨ ।
वे राजा नहीं कहे जा सकते, जो आपस में भिड़कर मर जाते हैं और तत्पश्चात् पुनः योनियों के चक्र में ही पड़े रहते हैं।
They are not said to be kings, who die in conflict, and then enter again the cycle of reincarnation.
Guru Amardas ji / Raag Vadhans / Vadhans ki vaar (M: 4) / Guru Granth Sahib ji – Ang 590 (#25869)
ਨਾਨਕ ਵਿਣੁ ਨਾਵੈ ਨਕੀਂ ਵਢੀਂ ਫਿਰਹਿ ਸੋਭਾ ਮੂਲਿ ਨ ਪਾਹਿ ॥੧॥
नानक विणु नावै नकीं वढीं फिरहि सोभा मूलि न पाहि ॥१॥
Naanak vi(nn)u naavai nakeen vadheen phirahi sobhaa mooli na paahi ||1||
ਹੇ ਨਾਨਕ! ਨਾਮ ਤੋਂ ਸੱਖਣੇ ਰਾਜੇ ਭੀ ਨਕ-ਵੱਢੇ ਫਿਰਦੇ ਹਨ ਤੇ ਕਦੇ ਸੋਭਾ ਨਹੀਂ ਪਾਂਦੇ ॥੧॥
हे नानक ! भगवान के नाम के बिना वे नकटा अर्थात् तिरस्कृत होकर घूमते रहते हैं तथा बिल्कुल ही शोभा प्राप्त नहीं करते॥ १॥
O Nanak, without the Name of the Lord, they wander about with their noses cut off in disgrace; they get no respect at all. ||1||
Guru Amardas ji / Raag Vadhans / Vadhans ki vaar (M: 4) / Guru Granth Sahib ji – Ang 590 (#25870)
ਮਃ ੩ ॥
मः ३ ॥
M:h 3 ||
महला ३॥
Third Mehl:
Guru Amardas ji / Raag Vadhans / Vadhans ki vaar (M: 4) / Guru Granth Sahib ji – Ang 590 (#25871)
ਸੁਣਿ ਸਿਖਿਐ ਸਾਦੁ ਨ ਆਇਓ ਜਿਚਰੁ ਗੁਰਮੁਖਿ ਸਬਦਿ ਨ ਲਾਗੈ ॥
सुणि सिखिऐ सादु न आइओ जिचरु गुरमुखि सबदि न लागै ॥
Su(nn)i sikhiai saadu na aaio jicharu guramukhi sabadi na laagai ||
ਜਦ ਤਾਈਂ ਸਤਿਗੁਰੂ ਦੇ ਸਨਮੁਖ ਹੋ ਕੇ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਨਹੀਂ ਜੁੜਦਾ ਤਦ ਤਾਈਂ ਸਤਿਗੁਰੂ ਦੀ ਸਿੱਖਿਆ ਨਿਰੀ ਸੁਣ ਕੇ ਸੁਆਦ ਨਹੀਂ ਆਉਂਦਾ ।
“(शब्द को) सुनने एवं निर्देश देने से मनुष्य को इसका स्वाद नहीं आता, जब तक वह गुरुमुख बनकर शब्द में मग्न नहीं होता।
Hearing the teachings, he does not appreciate them, as long as he is not Gurmukh, attached to the Word of the Shabad.
Guru Amardas ji / Raag Vadhans / Vadhans ki vaar (M: 4) / Guru Granth Sahib ji – Ang 590 (#25872)
ਸਤਿਗੁਰਿ ਸੇਵਿਐ ਨਾਮੁ ਮਨਿ ਵਸੈ ਵਿਚਹੁ ਭ੍ਰਮੁ ਭਉ ਭਾਗੈ ॥
सतिगुरि सेविऐ नामु मनि वसै विचहु भ्रमु भउ भागै ॥
Satiguri seviai naamu mani vasai vichahu bhrmu bhau bhaagai ||
ਸਤਿਗੁਰੂ ਦੀ ਦੱਸੀ ਸੇਵਾ ਕੀਤਿਆਂ ਹੀ ਨਾਮ ਮਨ ਵਿਚ ਵੱਸਦਾ ਹੈ ਤੇ ਅੰਦਰੋਂ ਭਰਮ ਤੇ ਡਰ ਦੂਰ ਹੋ ਜਾਂਦਾ ਹੈ ।
गुरु की सेवा करने से भगवान का नाम जीव के मन में निवास कर लेता है और भ्रम एवं खौफ उसके भीतर से भाग जाते हैं।
Serving the True Guru, the Naam comes to abide in the mind, and doubts and fears run away.
Guru Amardas ji / Raag Vadhans / Vadhans ki vaar (M: 4) / Guru Granth Sahib ji – Ang 590 (#25873)
ਜੇਹਾ ਸਤਿਗੁਰ ਨੋ ਜਾਣੈ ਤੇਹੋ ਹੋਵੈ ਤਾ ਸਚਿ ਨਾਮਿ ਲਿਵ ਲਾਗੈ ॥
जेहा सतिगुर नो जाणै तेहो होवै ता सचि नामि लिव लागै ॥
Jehaa satigur no jaa(nn)ai teho hovai taa sachi naami liv laagai ||
ਜਦੋਂ ਮਨੁੱਖ ਜਿਹੋ ਜਿਹਾ ਆਪਣੇ ਸਤਿਗੁਰੂ ਨੂੰ ਸਮਝਦਾ ਹੈ, ਤਿਹੋ ਜਿਹਾ ਆਪ ਬਣ ਜਾਏ (ਭਾਵ, ਜਦੋਂ ਆਪਣੇ ਸਤਿਗੁਰੂ ਵਾਲੇ ਗੁਣ ਧਾਰਨ ਕਰੇ) ਤਦੋਂ ਉਸ ਦੀ ਬ੍ਰਿਤੀ ਸੱਚੇ ਨਾਮ ਵਿਚ ਜੁੜਦੀ ਹੈ ।
जीवं जैसा गुरु को जानता है, वह भी वैसे ही हो जाता है और तब उसकी सुरति सत्य-नाम से लग जाती है।
As he knows the True Guru, so he is transformed, and then, he lovingly focuses his consciousness on the Naam.
Guru Amardas ji / Raag Vadhans / Vadhans ki vaar (M: 4) / Guru Granth Sahib ji – Ang 590 (#25874)
ਨਾਨਕ ਨਾਮਿ ਮਿਲੈ ਵਡਿਆਈ ਹਰਿ ਦਰਿ ਸੋਹਨਿ ਆਗੈ ॥੨॥
नानक नामि मिलै वडिआई हरि दरि सोहनि आगै ॥२॥
Naanak naami milai vadiaaee hari dari sohani aagai ||2||
ਹੇ ਨਾਨਕ! (ਇਹੋ ਜਿਹੇ ਜੀਵਾਂ ਨੂੰ) ਨਾਮ ਦੇ ਕਾਰਨ ਏਥੇ ਆਦਰ ਮਿਲਦਾ ਹੈ ਤੇ ਅੱਗੇ ਹਰੀ ਦੀ ਨਿਗਾਹ ਦੀ ਦਰਗਾਹ ਵਿਚ ਉਹ ਸੋਭਾ ਪਾਉਂਦੇ ਹਨ ॥੨॥
हे नानक ! नाम के फलस्वरूप ही जीव को कीर्ति प्राप्त होती है और आगे भगवान के दरबार में भी शोभायमान होता है ॥ २ ॥
O Nanak, through the Naam, the Name of the Lord, greatness is obtained; he shall be resplendent in the Court of the Lord hereafter. ||2||
Guru Amardas ji / Raag Vadhans / Vadhans ki vaar (M: 4) / Guru Granth Sahib ji – Ang 590 (#25875)
ਪਉੜੀ ॥
पउड़ी ॥
Pau(rr)ee ||
पउड़ी॥
Pauree:
Guru Ramdas ji / Raag Vadhans / Vadhans ki vaar (M: 4) / Guru Granth Sahib ji – Ang 590 (#25876)
ਗੁਰਸਿਖਾਂ ਮਨਿ ਹਰਿ ਪ੍ਰੀਤਿ ਹੈ ਗੁਰੁ ਪੂਜਣ ਆਵਹਿ ॥
गुरसिखां मनि हरि प्रीति है गुरु पूजण आवहि ॥
Gurasikhaan mani hari preeti hai guru pooja(nn) aavahi ||
ਗੁਰਸਿੱਖਾਂ ਦੇ ਮਨ ਵਿਚ ਹਰੀ ਦਾ ਪਿਆਰ ਹੁੰਦਾ ਹੈ ਤੇ (ਉਸ ਪਿਆਰ ਦਾ ਸਦਕਾ ਉਹ) ਆਪਣੇ ਸਤਿਗੁਰੂ ਦੀ ਸੇਵਾ ਕਰਨ ਆਉਂਦੇ ਹਨ ।
गुरु के शिष्यों के मन में भगवान की प्रीति है और वे आकर गुरु की पूजा करते हैं।
The minds of the Gursikhs are filled with the love of the Lord; they come and worship the Guru.
Guru Ramdas ji / Raag Vadhans / Vadhans ki vaar (M: 4) / Guru Granth Sahib ji – Ang 590 (#25877)
ਹਰਿ ਨਾਮੁ ਵਣੰਜਹਿ ਰੰਗ ਸਿਉ ਲਾਹਾ ਹਰਿ ਨਾਮੁ ਲੈ ਜਾਵਹਿ ॥
हरि नामु वणंजहि रंग सिउ लाहा हरि नामु लै जावहि ॥
Hari naamu va(nn)anjjahi rangg siu laahaa hari naamu lai jaavahi ||
(ਸਤਿਗੁਰੂ ਦੇ ਕੋਲ ਆ ਕੇ) ਪਿਆਰ ਨਾਲ ਹਰੀ-ਨਾਮ ਦਾ ਵਪਾਰ ਕਰਦੇ ਹਨ ਤੇ ਹਰੀ-ਨਾਮ ਦਾ ਲਾਭ ਖੱਟ ਕੇ ਲੈ ਜਾਂਦੇ ਹਨ ।
वे हरि-नाम का बड़े प्रेम से व्यापार करते हैं और हरि-नाम का लाभ अर्जित करके चले जाते हैं।
They trade lovingly in the Lord’s Name, and depart after earning the profit of the Lord’s Name.
Guru Ramdas ji / Raag Vadhans / Vadhans ki vaar (M: 4) / Guru Granth Sahib ji – Ang 590 (#25878)
ਗੁਰਸਿਖਾ ਕੇ ਮੁਖ ਉਜਲੇ ਹਰਿ ਦਰਗਹ ਭਾਵਹਿ ॥
गुरसिखा के मुख उजले हरि दरगह भावहि ॥
Gurasikhaa ke mukh ujale hari daragah bhaavahi ||
(ਇਹੋ ਜਿਹੇ) ਗੁਰਸਿੱਖਾਂ ਦੇ ਮੂੰਹ ਉਜਲੇ ਹੁੰਦੇ ਹਨ ਤੇ ਹਰੀ ਦੀ ਦਰਗਾਹ ਵਿਚ ਉਹ ਪਿਆਰੇ ਲੱਗਦੇ ਹਨ ।
गुरु के शिष्यों के मुख हमेशा उज्ज्वल हैं और वे भगवान के दरबार में सत्कृत होते हैं।
The faces of the Gursikhs are radiant; in the Court of the Lord, they are approved.
Guru Ramdas ji / Raag Vadhans / Vadhans ki vaar (M: 4) / Guru Granth Sahib ji – Ang 590 (#25879)
ਗੁਰੁ ਸਤਿਗੁਰੁ ਬੋਹਲੁ ਹਰਿ ਨਾਮ ਕਾ ਵਡਭਾਗੀ ਸਿਖ ਗੁਣ ਸਾਂਝ ਕਰਾਵਹਿ ॥
गुरु सतिगुरु बोहलु हरि नाम का वडभागी सिख गुण सांझ करावहि ॥
Guru satiguru bohalu hari naam kaa vadabhaagee sikh gu(nn) saanjh karaavahi ||
ਗੁਰੂ ਸਤਿਗੁਰੂ ਹਰੀ ਦੇ ਨਾਮ ਦਾ (ਮਾਨੋ) ਬੋਹਲ ਹੈ, ਵੱਡੇ ਭਾਗਾਂ ਵਾਲੇ ਸਿੱਖ ਆ ਕੇ ਗੁਣਾਂ ਦੀ ਭਿਆਲੀ ਪਾਉਂਦੇ ਹਨ ।
गुरु-सतगुरु भगवान के नाम का अमूल्य भण्डार है और भाग्यशाली गुरु के शिष्य इस गुणों के भण्डार में उनके भागीदार बन जाते हैं।
The Guru, the True Guru, is the treasure of the Lord’s Name; how very fortunate are the Sikhs who share in this treasure of virtue.
Guru Ramdas ji / Raag Vadhans / Vadhans ki vaar (M: 4) / Guru Granth Sahib ji – Ang 590 (#25880)
ਤਿਨਾ ਗੁਰਸਿਖਾ ਕੰਉ ਹਉ ਵਾਰਿਆ ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ ॥੧੧॥
तिना गुरसिखा कंउ हउ वारिआ जो बहदिआ उठदिआ हरि नामु धिआवहि ॥११॥
Tinaa gurasikhaa kannu hau vaariaa jo bahadiaa uthadiaa hari naamu dhiaavahi ||11||
ਸਦਕੇ ਹਾਂ ਉਹਨਾਂ ਗੁਰਸਿੱਖਾਂ ਤੋਂ, ਜੋ ਬਹਦਿਆਂ ਉਠਦਿਆਂ (ਭਾਵ, ਹਰ ਵੇਲੇ) ਹਰੀ ਦਾ ਨਾਮ ਸਿਮਰਦੇ ਹਨ ॥੧੧॥
मैं गुरु के उन शिष्यों पर न्यौछावर हूँ, जो बैठते-उठते समय सदा हरि-नाम का ध्यान करते रहते हैं।॥ ११॥
I am a sacrifice to those Gursikhs who, sitting and standing, meditate on the Lord’s Name. ||11||
Guru Ramdas ji / Raag Vadhans / Vadhans ki vaar (M: 4) / Guru Granth Sahib ji – Ang 590 (#25881)
https://www.facebook.com/dailyhukamnama.in
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Source: SGPC