Daily Hukamnama Sri Darbar Sahib – October 11th, 2025

Sincrvwr, 26 A`sU (sMmq 557 nwnkSwhI)

Hukamnama ImageHukamnama ImageHukamnama ImageHukamnama Image


Daily Hukamnama, Sri Harmandir Sahib Amritsar in Punjabi, Hindi, English – October 11th, 2025

ਰਾਮਕਲੀ ਮਹਲਾ ੫ ਰੁਤੀ ਸਲੋਕੁ

रामकली महला ५ रुती सलोकु

Raamakalee mahalaa 5 rutee saloku

ਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਰੁਤੀ ਸਲੋਕੁ’ ।

रामकली महला ५ रुती सलोकु

Raamkalee, Fifth Mehl, Ruti ~ The Seasons. Shalok:

Guru Arjan Dev ji / Raag Ramkali / Ruti Slok / Guru Granth Sahib ji – Ang 927 (#39686)

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Arjan Dev ji / Raag Ramkali / Ruti Slok / Guru Granth Sahib ji – Ang 927 (#39687)

ਕਰਿ ਬੰਦਨ ਪ੍ਰਭ ਪਾਰਬ੍ਰਹਮ ਬਾਛਉ ਸਾਧਹ ਧੂਰਿ ॥

करि बंदन प्रभ पारब्रहम बाछउ साधह धूरि ॥

Kari banddan prbh paarabrham baachhau saadhah dhoori ||

ਪਾਰਬ੍ਰਹਮ ਪ੍ਰਭੂ ਨੂੰ ਨਮਸਕਾਰ ਕਰ ਕੇ ਮੈਂ (ਉਸ ਦੇ ਦਰ ਤੋਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ,

परब्रह्म-प्रभु की वन्दना करो और साधुओं की चरण-धूल की ही आकांक्षा करो।

Bow to the Supreme Lord God, and seek the dust of the feet of the Holy.

Guru Arjan Dev ji / Raag Ramkali / Ruti Slok / Guru Granth Sahib ji – Ang 927 (#39688)

ਆਪੁ ਨਿਵਾਰਿ ਹਰਿ ਹਰਿ ਭਜਉ ਨਾਨਕ ਪ੍ਰਭ ਭਰਪੂਰਿ ॥੧॥

आपु निवारि हरि हरि भजउ नानक प्रभ भरपूरि ॥१॥

Aapu nivaari hari hari bhajau naanak prbh bharapoori ||1||

ਅਤੇ ਹੇ ਨਾਨਕ! ਆਪਾ-ਭਾਵ ਦੂਰ ਕਰ ਕੇ ਮੈਂ ਉਸ ਸਰਬ-ਵਿਆਪਕ ਪ੍ਰਭੂ ਦਾ ਨਾਮ ਜਪਦਾ ਹਾਂ ॥੧॥

अपना अहम् छोड़कर भगवान का भजन करो, हे नानक ! वह प्रभु विश्वव्यापक है॥ १॥

Cast out your self-conceit, and vibrate, meditate, on the Lord, Har, Har. O Nanak, God is all-pervading. ||1||

Guru Arjan Dev ji / Raag Ramkali / Ruti Slok / Guru Granth Sahib ji – Ang 927 (#39689)


ਕਿਲਵਿਖ ਕਾਟਣ ਭੈ ਹਰਣ ਸੁਖ ਸਾਗਰ ਹਰਿ ਰਾਇ ॥

किलविख काटण भै हरण सुख सागर हरि राइ ॥

Kilavikh kaata(nn) bhai hara(nn) sukh saagar hari raai ||

ਪ੍ਰਭੂ ਪਾਤਿਸ਼ਾਹ ਸਾਰੇ ਪਾਪ ਕੱਟਣ ਵਾਲਾ ਹੈ, ਸਾਰੇ ਡਰ ਦੂਰ ਕਰਨ ਵਾਲਾ ਹੈ, ਸੁਖਾਂ ਦਾ ਸਮੁੰਦਰ ਹੈ,

सर्व पाप काटने वाला, भयनाशक प्रभु ही सुखों का सागर है।

He is the Eradicator of sins, the Destroyer of fear, the Ocean of peace, the Sovereign Lord King.

Guru Arjan Dev ji / Raag Ramkali / Ruti Slok / Guru Granth Sahib ji – Ang 927 (#39690)

ਦੀਨ ਦਇਆਲ ਦੁਖ ਭੰਜਨੋ ਨਾਨਕ ਨੀਤ ਧਿਆਇ ॥੨॥

दीन दइआल दुख भंजनो नानक नीत धिआइ ॥२॥

Deen daiaal dukh bhanjjano naanak neet dhiaai ||2||

ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, (ਗਰੀਬਾਂ ਦੇ) ਦੁੱਖ ਨਾਸ ਕਰਨ ਵਾਲਾ ਹੈ । ਹੇ ਨਾਨਕ! ਉਸ ਨੂੰ ਸਦਾ ਸਿਮਰਦਾ ਰਹੁ ॥੨॥

हे नानक ! नित्य दीनदयाल एवं दुखनाशक ईश्वर का ध्यान करना चाहिए।२॥

Merciful to the meek, the Destroyer of pain: O Nanak, always meditate on Him. ||2||

Guru Arjan Dev ji / Raag Ramkali / Ruti Slok / Guru Granth Sahib ji – Ang 927 (#39691)


ਛੰਤੁ ॥

छंतु ॥

Chhanttu ||

ਛੰਤੁ ।

छंद ॥

Chhant:

Guru Arjan Dev ji / Raag Ramkali / Ruti Slok / Guru Granth Sahib ji – Ang 927 (#39692)

ਜਸੁ ਗਾਵਹੁ ਵਡਭਾਗੀਹੋ ਕਰਿ ਕਿਰਪਾ ਭਗਵੰਤ ਜੀਉ ॥

जसु गावहु वडभागीहो करि किरपा भगवंत जीउ ॥

Jasu gaavahu vadabhaageeho kari kirapaa bhagavantt jeeu ||

ਹੇ ਵੱਡੇ ਭਾਗਾਂ ਵਾਲਿਓ! ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ । ਹੇ ਭਗਵਾਨ! (ਮੇਰੇ ਉਤੇ) ਮਿਹਰ ਕਰ (ਮੈਂ ਭੀ ਤੇਰਾ ਜਸ ਗਾਂਦਾ ਰਹਾਂ ।

हे भाग्यशालियो ! परमात्मा का यशोगान करो। हे भगवंत ! अपने भक्तजनों पर कृपा करो।

Sing His Praises, O very fortunate ones, and the Dear Lord God shall bless you with His Mercy.

Guru Arjan Dev ji / Raag Ramkali / Ruti Slok / Guru Granth Sahib ji – Ang 927 (#39693)

ਰੁਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਉ ॥

रुती माह मूरत घड़ी गुण उचरत सोभावंत जीउ ॥

Rutee maah moorat gha(rr)ee gu(nn) ucharat sobhaavantt jeeu ||

ਜਿਹੜੀਆਂ ਰੁੱਤਾਂ, ਜਿਹੜੇ ਮੁਹੂਰਤ, ਜਿਹੜੀਆਂ ਘੜੀਆਂ ਪਰਮਾਤਮਾ ਦੇ ਗੁਣ ਉਚਾਰਦਿਆਂ ਬੀਤਣ, ਉਹ ਸਮੇ ਸੋਭਾ ਵਾਲੇ ਹੁੰਦੇ ਹਨ ।

हर ऋतु, महीने, मुहूर्त एवं घड़ी शोभावान ईश्वर के गुणों का उच्चारण करें।

Blessed and auspicious is that season, that month, that moment, that hour, when you chant the Lord’s Glorious Praises.

Guru Arjan Dev ji / Raag Ramkali / Ruti Slok / Guru Granth Sahib ji – Ang 927 (#39694)

ਗੁਣ ਰੰਗਿ ਰਾਤੇ ਧੰਨਿ ਤੇ ਜਨ ਜਿਨੀ ਇਕ ਮਨਿ ਧਿਆਇਆ ॥

गुण रंगि राते धंनि ते जन जिनी इक मनि धिआइआ ॥

Gu(nn) ranggi raate dhanni te jan jinee ik mani dhiaaiaa ||

ਜਿਹੜੇ ਬੰਦੇ ਪਰਮਾਤਮਾ ਦੇ ਗੁਣਾਂ ਦੇ ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ, ਜਿਨ੍ਹਾਂ ਬੰਦਿਆਂ ਨੇ ਇਕ-ਮਨ ਹੋ ਕੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹ ਬੰਦੇ ਭਾਗਾਂ ਵਾਲੇ ਹਨ ।

जो एकाग्रचित होकर परमात्मा का ध्यान करते हैं, उसके गुणों के रंग में लीन रहते हैं, वही व्यक्ति भाग्यवान् हैं।

Blessed are those humble beings, who are imbued with love for His Praises, and who meditate single-mindedly on Him.

Guru Arjan Dev ji / Raag Ramkali / Ruti Slok / Guru Granth Sahib ji – Ang 927 (#39695)

ਸਫਲ ਜਨਮੁ ਭਇਆ ਤਿਨ ਕਾ ਜਿਨੀ ਸੋ ਪ੍ਰਭੁ ਪਾਇਆ ॥

सफल जनमु भइआ तिन का जिनी सो प्रभु पाइआ ॥

Saphal janamu bhaiaa tin kaa jinee so prbhu paaiaa ||

(ਸਿਮਰਨ ਦੀ ਬਰਕਤਿ ਨਾਲ) ਜਿਨ੍ਹਾਂ ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ ਉਹਨਾਂ ਦਾ ਮਨੁੱਖਾ ਜੀਵਨ ਕਾਮਯਾਬ ਹੋ ਗਿਆ ਹੈ ।

उनका जन्म सफल हो गया है, जिन्होंने प्रभु को पा लिया है।

Their lives become fruitful, and they find that Lord God.

Guru Arjan Dev ji / Raag Ramkali / Ruti Slok / Guru Granth Sahib ji – Ang 927 (#39696)

ਪੁੰਨ ਦਾਨ ਨ ਤੁਲਿ ਕਿਰਿਆ ਹਰਿ ਸਰਬ ਪਾਪਾ ਹੰਤ ਜੀਉ ॥

पुंन दान न तुलि किरिआ हरि सरब पापा हंत जीउ ॥

Punn daan na tuli kiriaa hari sarab paapaa hantt jeeu ||

ਪਰਮਾਤਮਾ (ਦਾ ਨਾਮ) ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ, ਕੋਈ ਪੁੰਨ-ਦਾਨ ਕੋਈ ਧਾਰਮਿਕ ਕਰਮ ਹਰਿ-ਨਾਮ ਸਿਮਰਨ ਦੇ ਬਰਾਬਰ ਨਹੀਂ ਹਨ ।

कोई दान पुण्य एवं कोई भी धर्म-कर्म हरि-नाम के तुल्य नहीं है, वह सर्व पापों को नाश करने वाला है।

Donations to charities and religious rituals are not equal to meditation on the Lord, who destroys all sins.

Guru Arjan Dev ji / Raag Ramkali / Ruti Slok / Guru Granth Sahib ji – Ang 927 (#39697)

ਬਿਨਵੰਤਿ ਨਾਨਕ ਸਿਮਰਿ ਜੀਵਾ ਜਨਮ ਮਰਣ ਰਹੰਤ ਜੀਉ ॥੧॥

बिनवंति नानक सिमरि जीवा जनम मरण रहंत जीउ ॥१॥

Binavantti naanak simari jeevaa janam mara(nn) rahantt jeeu ||1||

ਨਾਨਕ ਬੇਨਤੀ ਕਰਦਾ ਹੈ ਕਿ ਪਰਮਾਤਮਾ ਦਾ ਨਾਮ ਸਿਮਰ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ । (ਸਿਮਰਨ ਦੀ ਬਰਕਤ ਨਾਲ) ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ ॥੧॥

नानक विनती करते हैं कि हे प्रभु ! तेरा सिमरन करके अपना जीवन बिता दूँ और जन्म-मरण के चक्र से मुक्त हो जाऊँ॥ १॥

Prays Nanak, meditating in remembrance on Him, I live; birth and death are finished for me. ||1||

Guru Arjan Dev ji / Raag Ramkali / Ruti Slok / Guru Granth Sahib ji – Ang 927 (#39698)


https://www.facebook.com/dailyhukamnama.in
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Source: SGPC


Social Media Auto Publish Powered By : XYZScripts.com