vIrvwr, 12 m`Gr (sMmq 557 nwnkSwhI)


Daily Hukamnama, Sri Harmandir Sahib Amritsar in Punjabi, Hindi, English – November 27th, 2025
ਬਿਲਾਵਲੁ ਮਹਲਾ ੧ ਛੰਤ ਦਖਣੀ
बिलावलु महला १ छंत दखणी
Bilaavalu mahalaa 1 chhantt dakha(nn)ee
ਰਾਗ ਬਿਲਾਵਲੁ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ ‘ਛੰਤ-ਦਖਣੀ’ ।
बिलावलु महला १ छंत दखणी
Bilaaval, First Mehl, Chhant, Dakhnee:
Guru Nanak Dev ji / Raag Bilaval Dakhni / Chhant / Guru Granth Sahib ji – Ang 843 (#35974)
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik-oamkkaari satigur prsaadi ||
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
ੴ सतिगुर प्रसादि ॥
One Universal Creator God. By The Grace Of The True Guru:
Guru Nanak Dev ji / Raag Bilaval Dakhni / Chhant / Guru Granth Sahib ji – Ang 843 (#35975)
ਮੁੰਧ ਨਵੇਲੜੀਆ ਗੋਇਲਿ ਆਈ ਰਾਮ ॥
मुंध नवेलड़ीआ गोइलि आई राम ॥
Munddh navela(rr)eeaa goili aaee raam ||
ਥੋੜ੍ਹੇ ਦਿਨਾਂ ਦੇ ਵਸੇਬੇ ਵਾਲੇ ਇਸ ਜਗਤ ਵਿਚ ਆ ਕੇ ਜਿਹੜੀ ਜੀਵ-ਇਸਤ੍ਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ,
जीव रूपी नववधू मुग्धा इस जगत् रूपी चरागाह में थोड़े दिनों के लिए आई है।
The young, innocent soul-bride has come to the pasture lands of the world.
Guru Nanak Dev ji / Raag Bilaval Dakhni / Chhant / Guru Granth Sahib ji – Ang 843 (#35976)
ਮਟੁਕੀ ਡਾਰਿ ਧਰੀ ਹਰਿ ਲਿਵ ਲਾਈ ਰਾਮ ॥
मटुकी डारि धरी हरि लिव लाई राम ॥
Matukee daari dharee hari liv laaee raam ||
ਜਿਸ ਨੇ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜੀ ਹੋਈ ਹੈ ਤੇ ਸਰੀਰ ਦਾ ਮੋਹ ਤਿਆਗ ਦਿੱਤਾ ਹੈ,
उसने दूध से भरी हुई मटकीं को सिर से उतार कर परमात्मा में लगन लगा ली है।
Laying aside her pitcher of worldly concern, she lovingly attunes herself to her Lord.
Guru Nanak Dev ji / Raag Bilaval Dakhni / Chhant / Guru Granth Sahib ji – Ang 843 (#35977)
ਲਿਵ ਲਾਇ ਹਰਿ ਸਿਉ ਰਹੀ ਗੋਇਲਿ ਸਹਜਿ ਸਬਦਿ ਸੀਗਾਰੀਆ ॥
लिव लाइ हरि सिउ रही गोइलि सहजि सबदि सीगारीआ ॥
Liv laai hari siu rahee goili sahaji sabadi seegaareeaa ||
ਜਿਹੜੀ ਪ੍ਰਭੂ-ਚਰਨਾਂ ਵਿਚ ਪ੍ਰੀਤ ਜੋੜ ਕੇ ਇਸ ਜਗਤ ਵਿਚ ਜੀਵਨ ਬਿਤਾਂਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣਾ ਜੀਵਨ ਸੋਹਣਾ ਬਣਾ ਲੈਂਦੀ ਹੈ ।
उसने परमात्मा में लगन लगाकर सहज ही शब्द का श्रृंगार कर लिया है।
She remains lovingly absorbed in the pasture of the Lord, automatically embellished with the Word of the Shabad.
Guru Nanak Dev ji / Raag Bilaval Dakhni / Chhant / Guru Granth Sahib ji – Ang 843 (#35978)
ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਮਿਲਹੁ ਸਾਚਿ ਪਿਆਰੀਆ ॥
कर जोड़ि गुर पहि करि बिनंती मिलहु साचि पिआरीआ ॥
Kar jo(rr)i gur pahi kari binanttee milahu saachi piaareeaa ||
ਉਹ (ਸਦਾ ਦੋਵੇਂ) ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦੀ ਰਹਿੰਦੀ ਹੈ (ਕਿ, ਹੇ ਗੁਰੂ! ਮੈਨੂੰ) ਮਿਲ (ਤਾ ਕਿ ਮੈਂ ਤੇਰੀ ਕਿਰਪਾ ਨਾਲ) ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ ਉਸ ਨੂੰ ਪਿਆਰ ਕਰ ਸਕਾਂ ।
वह हाथ जोड़ कर गुरु से विनती करती है कि मुझे सच्चे प्रियतम से मिला दो।
With her palms pressed together, she prays to the Guru, to unite her with her True Beloved Lord.
Guru Nanak Dev ji / Raag Bilaval Dakhni / Chhant / Guru Granth Sahib ji – Ang 843 (#35979)
ਧਨ ਭਾਇ ਭਗਤੀ ਦੇਖਿ ਪ੍ਰੀਤਮ ਕਾਮ ਕ੍ਰੋਧੁ ਨਿਵਾਰਿਆ ॥
धन भाइ भगती देखि प्रीतम काम क्रोधु निवारिआ ॥
Dhan bhaai bhagatee dekhi preetam kaam krodhu nivaariaa ||
ਅਜਿਹੀ ਜੀਵ-ਇਸਤ੍ਰੀ ਪ੍ਰੀਤਮ-ਪ੍ਰਭੂ ਦੀ ਭਗਤੀ ਦੀ ਰਾਹੀਂ ਪ੍ਰੀਤਮ-ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਉਸ ਦਾ ਦਰਸਨ ਕਰ ਕੇ ਕਾਮ ਕ੍ਰੋਧ (ਆਦਿਕ ਵਿਕਾਰਾਂ ਨੂੰ ਆਪਣੇ ਅੰਦਰੋਂ) ਦੂਰ ਕਰ ਲੈਂਦੀ ਹੈ ।
उसने भक्ति भावना द्वारा प्रियतम को देखकर काम-क्रोध को दूर कर दिया है।
Seeing His bride’s loving devotion, the Beloved Lord eradicates unfulfilled sexual desire and unresolved anger.
Guru Nanak Dev ji / Raag Bilaval Dakhni / Chhant / Guru Granth Sahib ji – Ang 843 (#35980)
ਨਾਨਕ ਮੁੰਧ ਨਵੇਲ ਸੁੰਦਰਿ ਦੇਖਿ ਪਿਰੁ ਸਾਧਾਰਿਆ ॥੧॥
नानक मुंध नवेल सुंदरि देखि पिरु साधारिआ ॥१॥
Naanak munddh navel sunddari dekhi piru saadhaariaa ||1||
ਹੇ ਨਾਨਕ! ਪਵਿਤ੍ਰ ਤੇ ਸੋਹਣੇ ਜੀਵਨ ਵਾਲੀ ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਦਾ ਦੀਦਾਰ ਕਰ ਕੇ (ਉਸ ਦੀ ਯਾਦ ਨੂੰ) ਆਪਣੇ ਹਿਰਦੇ ਦਾ ਆਸਰਾ ਬਣਾ ਲੈਂਦੀ ਹੈ ॥੧॥
हे नानक ! उस सुन्दर नववधू मुग्धा ने प्रेियतम को देखकर श्रद्धा धारण कर ली है॥ १॥
O Nanak, the young, innocent bride is so beautiful; seeing her Husband Lord, she is comforted. ||1||
Guru Nanak Dev ji / Raag Bilaval Dakhni / Chhant / Guru Granth Sahib ji – Ang 843 (#35981)
ਸਚਿ ਨਵੇਲੜੀਏ ਜੋਬਨਿ ਬਾਲੀ ਰਾਮ ॥
सचि नवेलड़ीए जोबनि बाली राम ॥
Sachi navela(rr)eee jobani baalee raam ||
ਹੇ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਵਿਕਾਰਾਂ ਤੋਂ ਬਚੀ ਜੀਵ-ਇਸਤ੍ਰੀਏ! ਜਵਾਨੀ ਵਿਚ ਭੀ ਭੋਲੇ ਸੁਭਾਉ ਵਾਲੀ (ਬਣੀ ਰਹੁ)
हे नववधू जीव-स्त्री ! सत्य द्वारा यौवन में भी भोलीभाली बनी रहो।
Truthfully, O young soul-bride, your youth keeps you innocent.
Guru Nanak Dev ji / Raag Bilaval Dakhni / Chhant / Guru Granth Sahib ji – Ang 843 (#35982)
ਆਉ ਨ ਜਾਉ ਕਹੀ ਅਪਨੇ ਸਹ ਨਾਲੀ ਰਾਮ ॥
आउ न जाउ कही अपने सह नाली राम ॥
Aau na jaau kahee apane sah naalee raam ||
(ਅਹੰਕਾਰ ਛੱਡ ਕੇ) ਆਪਣੇ ਖਸਮ-ਪ੍ਰਭੂ (ਦੇ ਚਰਨਾਂ) ਵਿਚ ਟਿਕੀ ਰਹੁ (ਵੇਖੀਂ, ਉਸ ਦਾ ਪੱਲਾ ਛੱਡ ਕੇ) ਕਿਸੇ ਹੋਰ ਥਾਂ ਨਾਹ ਭਟਕਦੀ ਫਿਰੀਂ ।
अपने पति के संग बनी रहो और कहीं ओर न आओ और न जाओं।
Do not come and go anywhere; stay with your Husband Lord.
Guru Nanak Dev ji / Raag Bilaval Dakhni / Chhant / Guru Granth Sahib ji – Ang 843 (#35983)
ਨਾਹ ਅਪਨੇ ਸੰਗਿ ਦਾਸੀ ਮੈ ਭਗਤਿ ਹਰਿ ਕੀ ਭਾਵਏ ॥
नाह अपने संगि दासी मै भगति हरि की भावए ॥
Naah apane sanggi daasee mai bhagati hari kee bhaavae ||
ਉਹੀ ਦਾਸੀ (ਸੁਭਾਗ ਹੈ ਜੋ) ਆਪਣੇ ਖਸਮ ਦੀ ਸੰਗਤਿ ਵਿਚ ਰਹਿੰਦੀ ਹੈ । (ਹੇ ਸਹੇਲੀਏ!) ਮੈਨੂੰ ਭੀ ਪ੍ਰਭੂ-ਪਤੀ ਦੀ ਭਗਤੀ ਹੀ ਪਿਆਰੀ ਲਗਦੀ ਹੈ ।
अपने प्रभु की दासी बनकर उसके साथ ही रहो। मुझे तो हरि की भक्ति अच्छी लगती है।
I will stay with my Husband Lord; I am His hand-maiden. Devotional worship to the Lord is pleasing to me.
Guru Nanak Dev ji / Raag Bilaval Dakhni / Chhant / Guru Granth Sahib ji – Ang 843 (#35984)
ਅਗਾਧਿ ਬੋਧਿ ਅਕਥੁ ਕਥੀਐ ਸਹਜਿ ਪ੍ਰਭ ਗੁਣ ਗਾਵਏ ॥
अगाधि बोधि अकथु कथीऐ सहजि प्रभ गुण गावए ॥
Agaadhi bodhi akathu katheeai sahaji prbh gu(nn) gaavae ||
(ਜੇਹੜੀ ਜੀਵ-ਇਸਤ੍ਰੀ) ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ ਦੇ ਗੁਣ ਗਾਂਦੀ ਹੈ (ਉਹ ਦਾਸੀ ਆਪਣੇ ਖਸਮ-ਪ੍ਰਭੂ ਦੀ ਸੰਗਤਿ ਵਿਚ ਸੋਭਦੀ ਹੈ) । (ਸੋ, ਸਹੇਲੀਏ! ਗੁਰੂ ਦੇ ਬਖ਼ਸ਼ੇ) ਗਿਆਨ ਦੀ ਰਾਹੀਂ (ਗੁਣਾਂ ਦੇ) ਅਥਾਹ (ਸਮੁੰਦਰ-) ਪ੍ਰਭੂ ਵਿਚ (ਚੁੱਭੀ ਲਾ ਕੇ) ਉਸ ਪ੍ਰਭੂ ਦਾ ਗੁਣਾਨੁਵਾਦ ਕਰਨਾ ਚਾਹੀਦਾ ਹੈ । ਉਹ ਪ੍ਰਭੂ ਐਸੇ ਸਰੂਪ ਵਾਲਾ ਹੈ ਜਿਸ ਦਾ ਬਿਆਨ ਨਹੀਂ ਹੋ ਸਕਦਾ ।
मैं उसका कथन करती हूँ, जिसका ज्ञान अथाह एवं अकथनीय है, मैं सहज ही प्रभु का गुणगान करती रहती हूँ।
I know the unknowable, and speak the unspoken; I sing the Glorious Praises of the Celestial Lord God.
Guru Nanak Dev ji / Raag Bilaval Dakhni / Chhant / Guru Granth Sahib ji – Ang 843 (#35985)
ਰਾਮ ਨਾਮ ਰਸਾਲ ਰਸੀਆ ਰਵੈ ਸਾਚਿ ਪਿਆਰੀਆ ॥
राम नाम रसाल रसीआ रवै साचि पिआरीआ ॥
Raam naam rasaal raseeaa ravai saachi piaareeaa ||
ਰਸਾਂ ਦਾ ਸੋਮਾ ਰਸਾਂ ਦਾ ਮਾਲਕ ਪ੍ਰਭੂ ਉਸ ਜੀਵ-ਇਸਤ੍ਰੀ ਨੂੰ ਆਪਣੇ ਚਰਨਾਂ ਵਿਚ ਜੋੜਦਾ ਹੈ ਜੋ ਉਸ ਦੇ ਸਦਾ-ਥਿਰ ਨਾਮ ਵਿਚ ਪਿਆਰ ਪਾਂਦੀ ਹੈ ।
राम का नाम रसों का सागर है। वह रसिया उससे ही रमण करता है, जो सत्य से प्रेम करती है।
She who chants and savors the taste of the Lord’s Name is loved by the True Lord.
Guru Nanak Dev ji / Raag Bilaval Dakhni / Chhant / Guru Granth Sahib ji – Ang 843 (#35986)
ਗੁਰਿ ਸਬਦੁ ਦੀਆ ਦਾਨੁ ਕੀਆ ਨਾਨਕਾ ਵੀਚਾਰੀਆ ॥੨॥
गुरि सबदु दीआ दानु कीआ नानका वीचारीआ ॥२॥
Guri sabadu deeaa daanu keeaa naanakaa veechaareeaa ||2||
ਹੇ ਨਾਨਕ! ਜਿਸ ਸੁਭਾਗ ਜੀਵ-ਇਸਤ੍ਰੀ ਨੂੰ ਗੁਰੂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਦਿੱਤਾ, ਜਿਸ ਨੂੰ ਇਹ ਉੱਚੀ ਦਾਤ ਬਖ਼ਸ਼ੀ, ਉਹ ਉੱਚੀ ਵਿਚਾਰ ਦੀ ਮਾਲਕ ਬਣ ਜਾਂਦੀ ਹੈ ॥੨॥
हे नानक ! जिसे गुरु ने शब्द दान किया है, वही विचारवान् बना है॥ २॥
The Guru grants her the gift of the Shabad; O Nanak, she contemplates and reflects upon it. ||2||
Guru Nanak Dev ji / Raag Bilaval Dakhni / Chhant / Guru Granth Sahib ji – Ang 843 (#35987)
ਸ੍ਰੀਧਰ ਮੋਹਿਅੜੀ ਪਿਰ ਸੰਗਿ ਸੂਤੀ ਰਾਮ ॥
स्रीधर मोहिअड़ी पिर संगि सूती राम ॥
Sreedhar mohia(rr)ee pir sanggi sootee raam ||
(ਹੇ ਭਾਈ!) (ਉਹ ਜੀਵ-ਇਸਤ੍ਰੀ) ਮਾਇਆ ਦੇ ਪਤੀ-ਪ੍ਰਭੂ ਦੇ ਪਿਆਰ-ਵੱਸ ਹੋ ਜਾਂਦੀ ਹੈ ਉਹ ਜੀਵ-ਇਸਤ੍ਰੀ ਪਤੀ-ਪ੍ਰਭੂ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ,
प्रभु के मोह में मुग्ध हुई जीव-स्त्री उसका ही संग प्राप्त करती है।
She who is fascinated by the Supreme Lord, sleeps with her Husband Lord.
Guru Nanak Dev ji / Raag Bilaval Dakhni / Chhant / Guru Granth Sahib ji – Ang 843 (#35988)
ਗੁਰ ਕੈ ਭਾਇ ਚਲੋ ਸਾਚਿ ਸੰਗੂਤੀ ਰਾਮ ॥
गुर कै भाइ चलो साचि संगूती राम ॥
Gur kai bhaai chalo saachi sanggootee raam ||
(ਜਿਹੜੀ ਜੀਵ-ਇਸਤ੍ਰੀ ਦੀ) ਜੀਵਨ-ਚਾਲ ਗੁਰੂ ਦੇ ਅਨੁਸਾਰ ਰਹਿੰਦੀ ਹੈ ਜਿਹੜੀ ਜੀਵ-ਇਸਤ੍ਰੀ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦੀ ਹੈ ।
गुरु की रज़ानुसार चलने वाली जीव-स्त्री सत्य के संग ही मिल जाती है।
She walks in harmony with the Guru’s Will, attuned to the Lord.
Guru Nanak Dev ji / Raag Bilaval Dakhni / Chhant / Guru Granth Sahib ji – Ang 843 (#35989)
ਧਨ ਸਾਚਿ ਸੰਗੂਤੀ ਹਰਿ ਸੰਗਿ ਸੂਤੀ ਸੰਗਿ ਸਖੀ ਸਹੇਲੀਆ ॥
धन साचि संगूती हरि संगि सूती संगि सखी सहेलीआ ॥
Dhan saachi sanggootee hari sanggi sootee sanggi sakhee saheleeaa ||
ਹੇ ਭਾਈ! ਸਤ-ਸੰਗਣ ਸਹੇਲੀਆਂ ਨਾਲ ਮਿਲ ਕੇ ਜਿਹੜੀ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਹੁੰਦੀ ਹੈ, ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜਦੀ ਹੈ,
अपनी सखी-सहेलियों के साथ वह सत्य में ही लीन रहती है और परमात्मा का ही संयोग प्राप्त करती है।
The soul-bride is attuned to the Truth, and sleeps with the Lord, along with her companions and sister soul-brides.
Guru Nanak Dev ji / Raag Bilaval Dakhni / Chhant / Guru Granth Sahib ji – Ang 843 (#35990)
ਇਕ ਭਾਇ ਇਕ ਮਨਿ ਨਾਮੁ ਵਸਿਆ ਸਤਿਗੁਰੂ ਹਮ ਮੇਲੀਆ ॥
इक भाइ इक मनि नामु वसिआ सतिगुरू हम मेलीआ ॥
Ik bhaai ik mani naamu vasiaa satiguroo ham meleeaa ||
ਪਰਮਾਤਮਾ ਦੇ ਪਿਆਰ ਵਿਚ ਇਕਾਗਰ-ਮਨ ਟਿਕਣ ਦੇ ਕਾਰਨ (ਉਸ ਦੇ ਅੰਦਰ ਪਰਮਾਤਮਾ ਦਾ) ਨਾਮ ਆ ਵੱਸਦਾ ਹੈ (ਉਸ ਦੇ ਅੰਦਰ ਇਹ ਸਰਧਾ ਬਣ ਜਾਂਦੀ ਹੈ ਕਿ) ਗੁਰੂ ਨੇ (ਮੈਨੂੰ) ਪ੍ਰਭੂ ਦੇ ਚਰਨਾਂ ਵਿਚ ਮਿਲਾਇਆ ਹੈ ।
एक मन होने से प्रेम द्वारा प्रभु का नाम मन में बस गया है और सतगुरु ने परमात्मा से मिला दिया है।
Loving the One Lord, with one-pointed mind, the Naam dwells within; I am united with the True Guru.
Guru Nanak Dev ji / Raag Bilaval Dakhni / Chhant / Guru Granth Sahib ji – Ang 843 (#35991)
ਦਿਨੁ ਰੈਣਿ ਘੜੀ ਨ ਚਸਾ ਵਿਸਰੈ ਸਾਸਿ ਸਾਸਿ ਨਿਰੰਜਨੋ ॥
दिनु रैणि घड़ी न चसा विसरै सासि सासि निरंजनो ॥
Dinu rai(nn)i gha(rr)ee na chasaa visarai saasi saasi niranjjano ||
(ਉਸ ਜੀਵ-ਇਸਤ੍ਰੀ ਨੂੰ) ਦਿਨ ਰਾਤ ਘੜੀ ਪਲ (ਕਿਸੇ ਵੇਲੇ ਭੀ ਪਰਮਾਤਮਾ ਦੀ ਯਾਦ) ਨਹੀਂ ਭੁੱਲਦੀ, (ਉਹ ਜੀਵ-ਇਸਤ੍ਰੀ) ਹਰੇਕ ਸਾਹ ਦੇ ਨਾਲ ਨਿਰੰਜਨ-ਪ੍ਰਭੂ (ਨੂੰ ਚੇਤੇ ਰੱਖਦੀ ਹੈ) ।
उस निरंजन को हर धड़कन से स्मरण करती हूँ और वह दिन-रात एक घड़ी और एक पल के लिए भी नहीं भूलता।
Day and night, with each and every breath, I do not forget the Immaculate Lord, for a moment, even for an instant.
Guru Nanak Dev ji / Raag Bilaval Dakhni / Chhant / Guru Granth Sahib ji – Ang 843 (#35992)
ਸਬਦਿ ਜੋਤਿ ਜਗਾਇ ਦੀਪਕੁ ਨਾਨਕਾ ਭਉ ਭੰਜਨੋ ॥੩॥
सबदि जोति जगाइ दीपकु नानका भउ भंजनो ॥३॥
Sabadi joti jagaai deepaku naanakaa bhau bhanjjano ||3||
ਹੇ ਨਾਨਕ! (ਆਖ-ਹੇ ਭਾਈ!) ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰ ਰੱਬੀ) ਜੋਤਿ ਜਗਾ ਕੇ ਦੀਵਾ ਜਗਾ ਕੇ (ਉਹ ਜੀਵ-ਇਸਤ੍ਰੀ ਆਪਣੇ ਅੰਦਰੋਂ ਹਰੇਕ) ਡਰ-ਸਹਿਮ ਨਾਸ ਕਰ ਲੈਂਦੀ ਹੈ ॥੩॥
हे नानक ! मन रूपी दीपक में शब्द की ज्योति प्रज्वलित की है, जो सारे भय नाश करने वाली है॥ ३॥
So light the lamp of the Shabad, O Nanak, and burn away your fear. ||3||
Guru Nanak Dev ji / Raag Bilaval Dakhni / Chhant / Guru Granth Sahib ji – Ang 843 (#35993)
ਜੋਤਿ ਸਬਾਇੜੀਏ ਤ੍ਰਿਭਵਣ ਸਾਰੇ ਰਾਮ ॥
जोति सबाइड़ीए त्रिभवण सारे राम ॥
Joti sabaai(rr)eee tribhava(nn) saare raam ||
ਹੇ ਸਹੇਲੀਏ! (ਪਰਮਾਤਮਾ ਦੀ) ਜੋਤਿ ਹਰ ਥਾਂ (ਪਸਰੀ ਹੋਈ) ਹੈ, ਉਹ ਪ੍ਰਭੂ ਸਾਰੇ ਜਗਤ ਦੀ ਸੰਭਾਲ ਕਰਦਾ ਹੈ ।
हे सखी! जिसकी ज्योति तीनों लोकों में फैली हुई है।
O soul-bride, the Lord’s Light pervades all the three worlds.
Guru Nanak Dev ji / Raag Bilaval Dakhni / Chhant / Guru Granth Sahib ji – Ang 843 (#35994)
ਘਟਿ ਘਟਿ ਰਵਿ ਰਹਿਆ ਅਲਖ ਅਪਾਰੇ ਰਾਮ ॥
घटि घटि रवि रहिआ अलख अपारे राम ॥
Ghati ghati ravi rahiaa alakh apaare raam ||
ਉਹ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ ।
वह अदृष्ट, अपार परमात्मा हरेक शरीर में बसा हुआ है।
He is pervading each and every heart, the Invisible and Infinite Lord.
Guru Nanak Dev ji / Raag Bilaval Dakhni / Chhant / Guru Granth Sahib ji – Ang 843 (#35995)
ਅਲਖ ਅਪਾਰ ਅਪਾਰੁ ਸਾਚਾ ਆਪੁ ਮਾਰਿ ਮਿਲਾਈਐ ॥
अलख अपार अपारु साचा आपु मारि मिलाईऐ ॥
Alakh apaar apaaru saachaa aapu maari milaaeeai ||
ਹੇ ਸਹੇਲੀਏ! ਉਹ ਪਰਮਾਤਮਾ ਅਦ੍ਰਿਸ਼ਟ ਹੈ, ਬੇਅੰਤ ਹੈ, ਬੇਅੰਤ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ । ਆਪਾ-ਭਾਵ ਮਾਰ ਕੇ (ਹੀ ਉਸ ਨੂੰ) ਮਿਲ ਸਕੀਦਾ ਹੈ ।
उस अदृष्ट, अपरंपार, सच्चे परमेश्वर से अहंत्व का नाश करके ही मिला जाता है।
He is Invisible and Infinite, Infinite and True; subduing his self-conceit, one meets Him.
Guru Nanak Dev ji / Raag Bilaval Dakhni / Chhant / Guru Granth Sahib ji – Ang 843 (#35996)
ਹਉਮੈ ਮਮਤਾ ਲੋਭੁ ਜਾਲਹੁ ਸਬਦਿ ਮੈਲੁ ਚੁਕਾਈਐ ॥
हउमै ममता लोभु जालहु सबदि मैलु चुकाईऐ ॥
Haumai mamataa lobhu jaalahu sabadi mailu chukaaeeai ||
ਹੇ ਸਹੇਲੀਏ! (ਅਪਣੇ ਅੰਦਰੋਂ) ਹਉਮੈ, ਮਾਇਆ ਜੋੜਨ ਦੀ ਖਿੱਚ ਤੇ ਲਾਲਚ ਸਾੜ ਦੇਹ (ਸਹੇਲੀਏ! ਹਉਮੈ ਮਮਤਾ ਲੋਭ ਆਦਿਕ ਦੀ) ਮੈਲ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮੁਕਾਈ ਜਾ ਸਕਦੀ ਹੈ ।
अपने अहम्, ममता एवं लोभ को जला दो और शब्द द्वारा मन की मैल दूर कर दी।
So burn away your egotistical pride, attachment and greed, with the Word of the Shabad; wash away your filth.
Guru Nanak Dev ji / Raag Bilaval Dakhni / Chhant / Guru Granth Sahib ji – Ang 843 (#35997)
ਦਰਿ ਜਾਇ ਦਰਸਨੁ ਕਰੀ ਭਾਣੈ ਤਾਰਿ ਤਾਰਣਹਾਰਿਆ ॥
दरि जाइ दरसनु करी भाणै तारि तारणहारिआ ॥
Dari jaai darasanu karee bhaa(nn)ai taari taara(nn)ahaariaa ||
(ਸੋ, ਹੇ ਸਹੇਲੀਏ! ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੀ) ਰਜ਼ਾ ਵਿਚ (ਤੁਰ ਕੇ ਜੀਵਨ ਬਿਤੀਤ ਕਰ, ਤੇ ਅਰਦਾਸ ਕਰਿਆ ਕਰ-) ਹੇ ਤਾਰਨਹਾਰ ਪ੍ਰਭੂ! (ਮੈਨੂੰ ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘਾ ਲੈ (ਇਸ ਤਰ੍ਹਾਂ, ਹੇ ਸਹੇਲੀਏ! ਗੁਰੂ ਦੇ) ਦਰ ਤੇ ਜਾ ਕੇ (ਪਰਮਾਤਮਾ ਦਾ) ਦਰਸਨ ਕਰ ਲਏਂਗੀ ।
श्रद्धा से उसके द्वार जाकर उसके दर्शन करो। हे तारणहार ! इस संसार-सागर से तार दो।
When you go to the Lord’s Door, you shall receive the Blessed Vision of His Darshan; by His Will, the Savior will carry you across and save you.
Guru Nanak Dev ji / Raag Bilaval Dakhni / Chhant / Guru Granth Sahib ji – Ang 843 (#35998)
ਹਰਿ ਨਾਮੁ ਅੰਮ੍ਰਿਤੁ ਚਾਖਿ ਤ੍ਰਿਪਤੀ ਨਾਨਕਾ ਉਰ ਧਾਰਿਆ ॥੪॥੧॥
हरि नामु अम्रितु चाखि त्रिपती नानका उर धारिआ ॥४॥१॥
Hari naamu ammmritu chaakhi tripatee naanakaa ur dhaariaa ||4||1||
ਹੇ ਨਾਨਕ! (ਆਖ-ਹੇ ਸਹੇਲੀਏ! ਜਿਹੜੀ ਜੀਵ-ਇਸਤ੍ਰੀ ਪ੍ਰਭੂ ਦਾ ਨਾਮ ਆਪਣੇ) ਹਿਰਦੇ ਵਿਚ ਵਸਾਂਦੀ ਹੈ ਉਹ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਚੱਖ ਕੇ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੀ ਹੈ ॥੪॥੧॥
हे नानक ! जिसने हरेि को हृदय में बसा लिया है, वह हरि का नामामृत चखकर तृप्त हो गया है॥ ४॥ १ ॥
Tasting the Ambrosial Nectar of the Lord’s Name, the soul-bride is satisfied; O Nanak, she enshrines Him in her heart. ||4||1||
Guru Nanak Dev ji / Raag Bilaval Dakhni / Chhant / Guru Granth Sahib ji – Ang 843 (#35999)
https://www.facebook.com/dailyhukamnama.in
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Source: SGPC
