Daily Hukamnama Sri Darbar Sahib – July 28th, 2025

somvwr, 13 swvx (sMmq 557 nwnkSwhI)

Hukamnama Image


Daily Hukamnama, Sri Harmandir Sahib Amritsar in Punjabi, Hindi, English – July 28th, 2025

ਬਿਲਾਵਲੁ ਮਹਲਾ ੩ ਘਰੁ ੧

बिलावलु महला ३ घरु १

Bilaavalu mahalaa 3 gharu 1

ਰਾਗ ਬਿਲਾਵਲੁ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ।

बिलावलु महला ३ घरु १

Bilaaval, Third Mehl, First House:

Guru Amardas ji / Raag Bilaval / / Guru Granth Sahib ji – Ang 796 (#34016)

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Amardas ji / Raag Bilaval / / Guru Granth Sahib ji – Ang 796 (#34017)

ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ ॥

ध्रिगु ध्रिगु खाइआ ध्रिगु ध्रिगु सोइआ ध्रिगु ध्रिगु कापड़ु अंगि चड़ाइआ ॥

Dhrigu dhrigu khaaiaa dhrigu dhrigu soiaa dhrigu dhrigu kaapa(rr)u anggi cha(rr)aaiaa ||

ਹੇ ਭਾਈ! ਜੇ ਇਸ ਸਰੀਰ ਦੀ ਰਾਹੀਂ ਇਸ ਜਨਮ ਵਿਚ ਖਸਮ-ਪ੍ਰਭੂ ਦਾ ਮਿਲਾਪ ਹਾਸਲ ਨਹੀਂ ਕੀਤਾ, ਤਾਂ ਇਹ ਸਰੀਰ ਫਿਟਕਾਰ-ਜੋਗ ਹੈ, (ਨੱਕ ਕੰਨ ਅੱਖਾਂ ਆਦਿਕ ਸਾਰੇ) ਪਰਵਾਰ ਸਮੇਤ ਫਿਟਕਾਰ-ਜੋਗ ਹੈ ।

उस आदमी का खाना, सोना, शरीर पर कपड़े इत्यादि पहनना सब धिक्कार योग्य है और

Cursed, cursed is the food; cursed, cursed is the sleep; cursed, cursed are the clothes worn on the body.

Guru Amardas ji / Raag Bilaval / / Guru Granth Sahib ji – Ang 796 (#34018)

ਧ੍ਰਿਗੁ ਸਰੀਰੁ ਕੁਟੰਬ ਸਹਿਤ ਸਿਉ ਜਿਤੁ ਹੁਣਿ ਖਸਮੁ ਨ ਪਾਇਆ ॥

ध्रिगु सरीरु कुट्मब सहित सिउ जितु हुणि खसमु न पाइआ ॥

Dhrigu sareeru kutambb sahit siu jitu hu(nn)i khasamu na paaiaa ||

(ਮਨੁੱਖ ਦਾ ਸਭ ਕੁਝ) ਖਾਣਾ ਫਿਟਕਾਰ-ਜੋਗ ਹੈ, ਸੌਣਾ (ਸੁਖ-ਆਰਾਮ) ਫਿਟਕਾਰ-ਜੋਗ ਹੈ, ਸਰੀਰ ਉਤੇ ਕੱਪੜਾ ਪਹਿਨਣਾ ਫਿਟਕਾਰ-ਜੋਗ ਹੈ ।

परिवार सहित उसका शरीर भी धिक्कार योग्य है, जिसने अब इस जन्म में परमेश्वर को नहीं पाया।

Cursed is the body, along with family and friends, when one does not find his Lord and Master in this life.

Guru Amardas ji / Raag Bilaval / / Guru Granth Sahib ji – Ang 796 (#34019)

ਪਉੜੀ ਛੁੜਕੀ ਫਿਰਿ ਹਾਥਿ ਨ ਆਵੈ ਅਹਿਲਾ ਜਨਮੁ ਗਵਾਇਆ ॥੧॥

पउड़ी छुड़की फिरि हाथि न आवै अहिला जनमु गवाइआ ॥१॥

Pau(rr)ee chhu(rr)akee phiri haathi na aavai ahilaa janamu gavaaiaa ||1||

(ਹੇ ਭਾਈ! ਇਹ ਮਨੁੱਖਾ ਸਰੀਰ ਪ੍ਰਭੂ ਦੇ ਦੇਸ ਵਿਚ ਪਹੁੰਚਣ ਲਈ ਪੌੜੀ ਹੈ) ਜੇ ਇਹ ਪੌੜੀ (ਹੱਥੋਂ) ਨਿਕਲ ਜਾਏ ਤਾਂ ਮੁੜ ਹੱਥ ਵਿਚ ਨਹੀਂ ਆਉਂਦੀ । ਮਨੁੱਖ ਆਪਣਾ ਬੜਾ ਕੀਮਤੀ ਜੀਵਨ ਗਵਾ ਲੈਂਦਾ ਹੈ ॥੧॥

हाथों से छूटी हुई पौड़ी पुनः हाथ में नहीं आती और उसने अपना दुर्लभ जन्म व्यर्थ ही गंवा लिया है॥ १॥

He misses the step of the ladder, and this opportunity will not come into his hands again; his life is wasted, uselessly. ||1||

Guru Amardas ji / Raag Bilaval / / Guru Granth Sahib ji – Ang 796 (#34020)


ਦੂਜਾ ਭਾਉ ਨ ਦੇਈ ਲਿਵ ਲਾਗਣਿ ਜਿਨਿ ਹਰਿ ਕੇ ਚਰਣ ਵਿਸਾਰੇ ॥

दूजा भाउ न देई लिव लागणि जिनि हरि के चरण विसारे ॥

Doojaa bhaau na deee liv laaga(nn)i jini hari ke chara(nn) visaare ||

ਹੇ ਭਾਈ! ਮਾਇਆ ਦਾ ਮੋਹ, ਜਿਸ ਨੇ (ਜੀਵਾਂ ਨੂੰ) ਪਰਮਾਤਮਾ ਦੇ ਚਰਨ (ਮਨ ਵਿਚ ਵਸਾਣੇ) ਭੁਲਾ ਦਿੱਤੇ ਹਨ, (ਪਰਮਾਤਮਾ ਦੇ ਚਰਨਾਂ ਵਿਚ) ਸੁਰਤ ਜੋੜਨ ਨਹੀਂ ਦੇਂਦਾ ।

जिसने भगवान् के सुन्दर चरण भुला दिए हैं, द्वैतभाव उसकी वृति भगवान् में लगने नहीं देता।

The love of duality does not allow him to lovingly focus his attention on the Lord; he forgets the Feet of the Lord.

Guru Amardas ji / Raag Bilaval / / Guru Granth Sahib ji – Ang 796 (#34021)

ਜਗਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੂਖ ਨਿਵਾਰੇ ॥੧॥ ਰਹਾਉ ॥

जगजीवन दाता जन सेवक तेरे तिन के तै दूख निवारे ॥१॥ रहाउ ॥

Jagajeevan daataa jan sevak tere tin ke tai dookh nivaare ||1|| rahaau ||

ਹੇ ਪ੍ਰਭੂ! ਤੂੰ ਆਪ ਹੀ ਜਗਤ ਨੂੰ ਆਤਮਕ ਜੀਵਨ ਦੇਣ ਵਾਲਾ ਹੈਂ । ਜੇਹੜੇ ਬੰਦੇ ਤੇਰੇ ਸੇਵਕ ਬਣਦੇ ਹਨ, ਉਹਨਾਂ ਦੇ ਤੂੰ (ਮੋਹ ਤੋਂ ਪੈਦਾ ਹੋਣ ਵਾਲੇ ਸਾਰੇ) ਦੁੱਖ ਦੂਰ ਕਰ ਦਿੱਤੇ ਹਨ ॥੧॥ ਰਹਾਉ ॥

हे जग के जीवन दाता ! जो तेरे भक्त एवं सेवक हैं, तूने उनके सब दुख समाप्त कर दिए हैं।॥ १॥ रहाउ॥

O Life of the World, O Great Giver, you eradicate the sorrows of your humble servants. ||1|| Pause ||

Guru Amardas ji / Raag Bilaval / / Guru Granth Sahib ji – Ang 796 (#34022)


ਤੂ ਦਇਆਲੁ ਦਇਆਪਤਿ ਦਾਤਾ ਕਿਆ ਏਹਿ ਜੰਤ ਵਿਚਾਰੇ ॥

तू दइआलु दइआपति दाता किआ एहि जंत विचारे ॥

Too daiaalu daiaapati daataa kiaa ehi jantt vichaare ||

ਹੇ ਪ੍ਰਭੂ! ਤੂੰ (ਆਪ ਹੀ) ਦਇਆ ਦਾ ਘਰ ਹੈਂ, ਦਇਆ ਦਾ ਮਾਲਕ ਹੈਂ, ਤੂੰ ਆਪ ਹੀ (ਆਪਣੇ ਚਰਨਾਂ ਦੀ ਪ੍ਰੀਤ) ਦੇਣ ਵਾਲਾ ਹੈਂ (ਤੇਰੇ ਪੈਦਾ ਕੀਤੇ) ਇਹਨਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ ।

हे प्रभु ! तू बड़ा दयालु है, दयापति है और सबका दाता है। किन्तु ये जीव बेचारे कुछ भी करने में असमर्थ हैं।

You are Merciful, O Great Giver of Mercy; what are these poor beings?

Guru Amardas ji / Raag Bilaval / / Guru Granth Sahib ji – Ang 796 (#34023)

ਮੁਕਤ ਬੰਧ ਸਭਿ ਤੁਝ ਤੇ ਹੋਏ ਐਸਾ ਆਖਿ ਵਖਾਣੇ ॥

मुकत बंध सभि तुझ ते होए ऐसा आखि वखाणे ॥

Mukat banddh sabhi tujh te hoe aisaa aakhi vakhaa(nn)e ||

ਤੇਰੇ ਹੀ ਹੁਕਮ ਵਿਚ ਕਈ ਜੀਵ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦੇ ਹਨ, ਕਈ ਜੀਵ ਮੋਹ ਵਿਚ ਬੱਝੇ ਰਹਿੰਦੇ ਹਨ-ਕੋਈ ਵਿਰਲਾ ਗੁਰਮੁਖਿ ਇਹ ਗੱਲ ਆਖ ਕੇ ਸਮਝਾਂਦਾ ਹੈ ।

गुरु ने यह सत्य ही बखान किया है कि प्राणियों का मुक्ति-बन्धन तेरे हुक्म से ही होता है।

All are liberated or placed into bondage by You; this is all one can say.

Guru Amardas ji / Raag Bilaval / / Guru Granth Sahib ji – Ang 796 (#34024)

ਗੁਰਮੁਖਿ ਹੋਵੈ ਸੋ ਮੁਕਤੁ ਕਹੀਐ ਮਨਮੁਖ ਬੰਧ ਵਿਚਾਰੇ ॥੨॥

गुरमुखि होवै सो मुकतु कहीऐ मनमुख बंध विचारे ॥२॥

Guramukhi hovai so mukatu kaheeai manamukh banddh vichaare ||2||

ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਮਾਇਆ ਦੇ ਮੋਹ ਤੋਂ ਆਜ਼ਾਦ ਕਿਹਾ ਜਾਂਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਵਿਚਾਰੇ ਮੋਹ ਵਿਚ ਬੱਝੇ ਰਹਿੰਦੇ ਹਨ ॥੨॥

जो गुरुमुख बन जाता है, उसे बन्धनों से मुक्त कहीं-जाता है किन्तु बेचारे मनमुखी इन्सान बन्धनों में फॅसे रहते हैं।॥ २॥

One who becomes Gurmukh is said to be liberated, while the poor self-willed manmukhs are in bondage. ||2||

Guru Amardas ji / Raag Bilaval / / Guru Granth Sahib ji – Ang 796 (#34025)


ਸੋ ਜਨੁ ਮੁਕਤੁ ਜਿਸੁ ਏਕ ਲਿਵ ਲਾਗੀ ਸਦਾ ਰਹੈ ਹਰਿ ਨਾਲੇ ॥

सो जनु मुकतु जिसु एक लिव लागी सदा रहै हरि नाले ॥

So janu mukatu jisu ek liv laagee sadaa rahai hari naale ||

ਜਿਸ ਮਨੁੱਖ ਦੀ ਸੁਰਤ ਇਕ ਪ੍ਰਭੂ ਵਿਚ ਜੁੜੀ ਰਹਿੰਦੀ ਹੈ ਉਹ ਮਨੁੱਖ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ, ਉਹ ਸਦਾ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ ।

वही आदमी मुक्त हैं, जिनकी वृति ईश्वर से लग चुकी है और वे सदैव हरि में लीन रहते हैं।

He alone is liberated, who lovingly focuses his attention on the One Lord, always dwelling with the Lord.

Guru Amardas ji / Raag Bilaval / / Guru Granth Sahib ji – Ang 796 (#34026)

ਤਿਨ ਕੀ ਗਹਣ ਗਤਿ ਕਹੀ ਨ ਜਾਈ ਸਚੈ ਆਪਿ ਸਵਾਰੇ ॥

तिन की गहण गति कही न जाई सचै आपि सवारे ॥

Tin kee gaha(nn) gati kahee na jaaee sachai aapi savaare ||

ਇਹੋ ਜਿਹੇ ਬੰਦਿਆਂ ਦੀ ਡੂੰਘੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ । ਥਿਰ ਰਹਿਣ ਵਾਲੇ ਪ੍ਰਭੂ ਨੇ ਆਪ ਹੀ ਉਹਨਾਂ ਦਾ ਜੀਵਨ ਸੋਹਣਾ ਬਣਾ ਦਿੱਤਾ ਹੁੰਦਾ ਹੈ ।

सत्यस्वरूप परमात्मा ने उनका जीवन संवार दिया है और उनकी गहन गति वर्णन नहीं की जा सकती।

His depth and condition cannot be described. The True Lord Himself embellishes him.

Guru Amardas ji / Raag Bilaval / / Guru Granth Sahib ji – Ang 796 (#34027)

ਭਰਮਿ ਭੁਲਾਣੇ ਸਿ ਮਨਮੁਖ ਕਹੀਅਹਿ ਨਾ ਉਰਵਾਰਿ ਨ ਪਾਰੇ ॥੩॥

भरमि भुलाणे सि मनमुख कहीअहि ना उरवारि न पारे ॥३॥

Bharami bhulaa(nn)e si manamukh kaheeahi naa uravaari na paare ||3||

ਪਰ ਜੇਹੜੇ ਬੰਦੇ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝੇ ਰਹਿੰਦੇ ਹਨ, ਉਹ ਬੰਦੇ ਮਨਮੁਖ ਕਹੇ ਜਾਂਦੇ ਹਨ (ਉਹ ਮਾਇਆ ਦੇ ਮੋਹ ਦੇ ਸਮੁੰਦਰ ਵਿਚ ਡੁੱਬੇ ਰਹਿੰਦੇ ਹਨ) ਉਹ ਨਾਹ ਉਰਲੇ ਪਾਸੇ ਜੋਗੇ ਅਤੇ ਨਾਹ ਪਾਰ ਲੰਘਣ ਜੋਗੇ ॥੩॥

उन्हें मनमुख कहा जाता है, जो भ्रम में फँसकर कुमार्गगामी हो गए हैं और इस तरह के व्यक्ति लोक-परलोक कहीं के भी नहीं रहते॥ ३॥

Those who wander around, deluded by doubt, are called manmukhs; they are neither on this side, nor on the other side. ||3||

Guru Amardas ji / Raag Bilaval / / Guru Granth Sahib ji – Ang 797 (#34028)


ਜਿਸ ਨੋ ਨਦਰਿ ਕਰੇ ਸੋਈ ਜਨੁ ਪਾਏ ਗੁਰ ਕਾ ਸਬਦੁ ਸਮ੍ਹ੍ਹਾਲੇ ॥

जिस नो नदरि करे सोई जनु पाए गुर का सबदु सम्हाले ॥

Jis no nadari kare soee janu paae gur kaa sabadu samhaale ||

(ਪਰ ਜੀਵ ਦੇ ਕੀਹ ਵੱਸ?) ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਹੀ ਮਨੁੱਖ (ਗੁਰੂ ਦਾ ਸ਼ਬਦ) ਪ੍ਰਾਪਤ ਕਰਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਦਾ ਹੈ ।

जिस पर परमात्मा अपनी करुणा-दृष्टि करता है वही उसे पा लेता है और गुरु का शब्द स्मरण करता रहता है।

That humble being, who is blessed by the Lord’s Glance of Grace obtains Him, and contemplates the Word of the Guru’s Shabad.

Guru Amardas ji / Raag Bilaval / / Guru Granth Sahib ji – Ang 797 (#34029)

ਹਰਿ ਜਨ ਮਾਇਆ ਮਾਹਿ ਨਿਸਤਾਰੇ ॥

हरि जन माइआ माहि निसतारे ॥

Hari jan maaiaa maahi nisataare ||

(ਇਸੇ ਤਰ੍ਹਾਂ) ਪ੍ਰਭੂ ਆਪਣੇ ਸੇਵਕਾਂ ਨੂੰ ਮਾਇਆ ਵਿਚ (ਰੱਖ ਕੇ ਭੀ, ਮੋਹ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ।

ऐसे भक्तजन माया से मुक्ति प्राप्त कर लेते हैं।

In the midst of Maya, the Lord’s servant is emancipated.

Guru Amardas ji / Raag Bilaval / / Guru Granth Sahib ji – Ang 797 (#34030)

ਨਾਨਕ ਭਾਗੁ ਹੋਵੈ ਜਿਸੁ ਮਸਤਕਿ ਕਾਲਹਿ ਮਾਰਿ ਬਿਦਾਰੇ ॥੪॥੧॥

नानक भागु होवै जिसु मसतकि कालहि मारि बिदारे ॥४॥१॥

Naanak bhaagu hovai jisu masataki kaalahi maari bidaare ||4||1||

ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਉਹ (ਆਪਣੇ ਅੰਦਰੋਂ) ਆਤਮਕ ਮੌਤ ਨੂੰ ਮਾਰ ਕੇ ਮੁਕਾ ਦੇਂਦਾ ਹੈ ॥੪॥੧॥

हे नानक ! जिसके मस्तक पर उत्तम भाग्य लिखा होता है, वह मौत पर विजय पाकर आवागमन से छूट जाता है॥ ४॥ १॥

O Nanak, one who has such destiny inscribed upon his forehead, conquers and destroys death. ||4||1||

Guru Amardas ji / Raag Bilaval / / Guru Granth Sahib ji – Ang 797 (#34031)


https://www.facebook.com/dailyhukamnama.in
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Source: SGPC


Social Media Auto Publish Powered By : XYZScripts.com