Daily Hukamnama Sri Darbar Sahib – July 14th, 2025

somvwr, 30 hwV (sMmq 557 nwnkSwhI)

Hukamnama Image


Daily Hukamnama, Sri Harmandir Sahib Amritsar in Punjabi, Hindi, English – July 14th, 2025

ਟੋਡੀ ਮਹਲਾ ੫ ॥

टोडी महला ५ ॥

Todee mahalaa 5 ||

टोडी महला ५ ॥

Todee, Fifth Mehl:

Guru Arjan Dev ji / Raag Todi / / Guru Granth Sahib ji – Ang 713 (#30775)

ਸਤਿਗੁਰ ਆਇਓ ਸਰਣਿ ਤੁਹਾਰੀ ॥

सतिगुर आइओ सरणि तुहारी ॥

Satigur aaio sara(nn)i tuhaaree ||

ਹੇ ਗੁਰੂ! ਮੈਂ ਤੇਰੀ ਸਰਨ ਆਇਆ ਹਾਂ ।

हे मेरे सतगुरु ! मैं तो तुम्हारी शरण में ही आया हूँ।

O True Guru, I have come to Your Sanctuary.

Guru Arjan Dev ji / Raag Todi / / Guru Granth Sahib ji – Ang 713 (#30776)

ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ ॥੧॥ ਰਹਾਉ ॥

मिलै सूखु नामु हरि सोभा चिंता लाहि हमारी ॥१॥ रहाउ ॥

Milai sookhu naamu hari sobhaa chinttaa laahi hamaaree ||1|| rahaau ||

ਮੇਰੀ ਚਿੰਤਾ ਦੂਰ ਕਰ (ਮੇਹਰ ਕਰ, ਤੇਰੇ ਦਰ ਤੋਂ ਮੈਨੂੰ) ਪਰਮਾਤਮਾ ਦਾ ਨਾਮ ਮਿਲ ਜਾਏ, (ਇਹੀ ਮੇਰੇ ਵਾਸਤੇ) ਸੁਖ (ਹੈ, ਇਹੀ ਮੇਰੇ ਵਾਸਤੇ) ਸੋਭਾ (ਹੈ) ॥੧॥ ਰਹਾਉ ॥

तेरी दया से ही मुझे हरि-नाम का सुख एवं शोभा मिलेगी और हमारी चिन्ता दूर हो जाएगी॥ १॥ रहाउ॥

Grant me the peace and glory of the Lord’s Name, and remove my anxiety. ||1|| Pause ||

Guru Arjan Dev ji / Raag Todi / / Guru Granth Sahib ji – Ang 713 (#30777)


ਅਵਰ ਨ ਸੂਝੈ ਦੂਜੀ ਠਾਹਰ ਹਾਰਿ ਪਰਿਓ ਤਉ ਦੁਆਰੀ ॥

अवर न सूझै दूजी ठाहर हारि परिओ तउ दुआरी ॥

Avar na soojhai doojee thaahar haari pario tau duaaree ||

ਹੇ ਪ੍ਰਭੂ! (ਮੈਂ ਹੋਰ ਆਸਰਿਆਂ ਵਲੋਂ) ਹਾਰ ਕੇ ਤੇਰੇ ਦਰ ਤੇ ਆ ਪਿਆ ਹਾਂ, ਹੁਣ ਮੈਨੂੰ ਕੋਈ ਹੋਰ ਆਸਰਾ ਸੁੱਝਦਾ ਨਹੀਂ ।

मुझे अन्य कोई शरणस्थल नजर नहीं आता, इसलिए मायूस होकर तेरे द्वार पर आ गया हूँ।

I cannot see any other place of shelter; I have grown weary, and collapsed at Your door.

Guru Arjan Dev ji / Raag Todi / / Guru Granth Sahib ji – Ang 713 (#30778)

ਲੇਖਾ ਛੋਡਿ ਅਲੇਖੈ ਛੂਟਹ ਹਮ ਨਿਰਗੁਨ ਲੇਹੁ ਉਬਾਰੀ ॥੧॥

लेखा छोडि अलेखै छूटह हम निरगुन लेहु उबारी ॥१॥

Lekhaa chhodi alekhai chhootah ham niragun lehu ubaaree ||1||

ਹੇ ਪ੍ਰਭੂ ਅਸਾਂ ਜੀਵਾਂ ਦੇ ਕਰਮਾਂ ਦਾ ਲੇਖਾ ਨਾਹ ਕਰ, ਅਸੀਂ ਤਦੋਂ ਹੀ ਸੁਰਖ਼ਰੂ ਹੋ ਸਕਦੇ ਹਾਂ, ਜੇ ਸਾਡੇ ਕਰਮਾਂ ਦਾ ਲੇਖਾ ਨਾਹ ਹੀ ਕੀਤਾ ਜਾਏ । ਹੇ ਪ੍ਰਭੂ! ਸਾਨੂੰ ਗੁਣਹੀਨ ਜੀਵਾਂ ਨੂੰ (ਵਿਕਾਰਾਂ ਤੋਂ ਤੂੰ ਆਪ) ਬਚਾ ਲੈ ॥੧॥

तुम हमारे कर्मो का लेखा-जोखा छोड़कर यदि कर्मों के लेखे को नजर-अंदाज कर दोगे तो हमारा कल्याण हो जाएगा। मुझ निर्गुण को भवसागर से बचा लो॥ १॥

Please ignore my account; only then may I be saved. I am worthless – please, save me! ||1||

Guru Arjan Dev ji / Raag Todi / / Guru Granth Sahib ji – Ang 713 (#30779)


ਸਦ ਬਖਸਿੰਦੁ ਸਦਾ ਮਿਹਰਵਾਨਾ ਸਭਨਾ ਦੇਇ ਅਧਾਰੀ ॥

सद बखसिंदु सदा मिहरवाना सभना देइ अधारी ॥

Sad bakhasinddu sadaa miharavaanaa sabhanaa dei adhaaree ||

ਹੇ ਭਾਈ! ਪਰਮਾਤਮਾ ਸਦਾ ਬਖ਼ਸ਼ਸ਼ ਕਰਨ ਵਾਲਾ ਹੈ, ਸਦਾ ਮੇਹਰ ਕਰਨ ਵਾਲਾ ਹੈ, ਉਹ ਸਭ ਜੀਵਾਂ ਨੂੰ ਆਸਰਾ ਦੇਂਦਾ ਹੈ ।

तू सदैव क्षमाशील है, सदैव मेहरबान है और सभी को सहारा देता है।

You are always forgiving, and always merciful; You give support to all.

Guru Arjan Dev ji / Raag Todi / / Guru Granth Sahib ji – Ang 713 (#30780)

ਨਾਨਕ ਦਾਸ ਸੰਤ ਪਾਛੈ ਪਰਿਓ ਰਾਖਿ ਲੇਹੁ ਇਹ ਬਾਰੀ ॥੨॥੪॥੯॥

नानक दास संत पाछै परिओ राखि लेहु इह बारी ॥२॥४॥९॥

Naanak daas santt paachhai pario raakhi lehu ih baaree ||2||4||9||

ਹੇ ਦਾਸ ਨਾਨਕ! (ਤੂੰ ਭੀ ਅਰਜ਼ੋਈ ਕਰ ਤੇ ਆਖ-) ਮੈਂ ਗੁਰੂ ਦੀ ਸਰਨ ਆ ਪਿਆ ਹਾਂ, ਮੈਨੂੰ ਇਸ ਜਨਮ ਵਿਚ (ਵਿਕਾਰਾਂ ਤੋਂ) ਬਚਾਈ ਰੱਖ ॥੨॥੪॥੯॥

दास नानक तो संतों के पीछे पड़ा हुआ है, इसलिए इस बार जन्म-मरण से बचा लो॥ २॥ ४॥ ६॥

Slave Nanak follows the Path of the Saints; save him, O Lord, this time. ||2||4||9||

Guru Arjan Dev ji / Raag Todi / / Guru Granth Sahib ji – Ang 713 (#30781)


https://www.facebook.com/dailyhukamnama.in
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Source: SGPC


Social Media Auto Publish Powered By : XYZScripts.com