Daily Hukamnama Sri Darbar Sahib – August 5th, 2026
bu`Dvwr, 21 swvx (sMmq 558 nwnkSwhI)

Daily Hukamnama, Sri Harmandir Sahib Amritsar in Punjabi, Hindi, English – August 5th, 2026
ਸਲੋਕ ਮਃ ੧ ॥
सलोक मः १ ॥
Salok M: 1 ||
श्लोक महला १ ॥
Shalok: First Mehl:
Guru Nanak Dev ji / Raag Suhi / Vaar Suhi ki (M: 3) / Guru Granth Sahib ji – Ang 790 (#33729)
ਸਤਿਗੁਰ ਭੀਖਿਆ ਦੇਹਿ ਮੈ ਤੂੰ ਸੰਮ੍ਰਥੁ ਦਾਤਾਰੁ ॥
सतिगुर भीखिआ देहि मै तूं सम्रथु दातारु ॥
Satigur bheekhiaa dehi mai toonn sammrthu daataaru ||
ਹੇ ਗੁਰੂ! ਤੂੰ ਬਖ਼ਸ਼ਸ਼ ਕਰਨ ਜੋਗਾ ਹੈਂ, ਮੈਨੂੰ ਖ਼ੈਰ ਪਾ (‘ਨਾਮ’ ਦਾ),
हे सतगुरु ! तू समर्थ एवं दानशील है, मुझे नाम रूपी भिक्षा दे दो।
O True Guru, bless me with Your charity; You are the All-powerful Giver.
Guru Nanak Dev ji / Raag Suhi / Vaar Suhi ki (M: 3) / Guru Granth Sahib ji – Ang 790 (#33730)
ਹਉਮੈ ਗਰਬੁ ਨਿਵਾਰੀਐ ਕਾਮੁ ਕ੍ਰੋਧੁ ਅਹੰਕਾਰੁ ॥
हउमै गरबु निवारीऐ कामु क्रोधु अहंकारु ॥
Haumai garabu nivaareeai kaamu krodhu ahankkaaru ||
(ਤਾਂ ਜੋ) ਮੇਰੀ ਹਉਮੈ ਮੇਰਾ ਅਹੰਕਾਰ ਕਾਮ ਤੇ ਕ੍ਰੋਧ ਦੂਰ ਹੋ ਜਾਏ ।
मेरा अभिमान एवं घमण्ड दूर कर दो और काम, क्रोध एवं अहंकार को पूर्णतया नष्ट कर दो।
May I subdue and quiet my egotism, pride, sexual desire, anger and self-conceit.
Guru Nanak Dev ji / Raag Suhi / Vaar Suhi ki (M: 3) / Guru Granth Sahib ji – Ang 790 (#33731)
ਲਬੁ ਲੋਭੁ ਪਰਜਾਲੀਐ ਨਾਮੁ ਮਿਲੈ ਆਧਾਰੁ ॥
लबु लोभु परजालीऐ नामु मिलै आधारु ॥
Labu lobhu parajaaleeai naamu milai aadhaaru ||
(ਹੇ ਗੁਰੂ! ਤੇਰੇ ਦਰ ਤੋਂ ਮੈਨੂੰ) ਪ੍ਰਭੂ ਦਾ ਨਾਮ (ਜ਼ਿੰਦਗੀ ਲਈ) ਸਹਾਰਾ ਮਿਲ ਜਾਏ ਤੇ ਮੇਰਾ ਚਸਕਾ ਤੇ ਲੋਭ ਚੰਗੀ ਤਰ੍ਹਾਂ ਸੜ ਜਾਏ ।
मेरे लालच एवं लोभ को जला दीजिए ताकि मुझे मेरे जीवन का आधार नाम मिल जाए।
Burn away all my greed, and give me the Support of the Naam, the Name of the Lord.
Guru Nanak Dev ji / Raag Suhi / Vaar Suhi ki (M: 3) / Guru Granth Sahib ji – Ang 790 (#33732)
ਅਹਿਨਿਸਿ ਨਵਤਨ ਨਿਰਮਲਾ ਮੈਲਾ ਕਬਹੂੰ ਨ ਹੋਇ ॥
अहिनिसि नवतन निरमला मैला कबहूं न होइ ॥
Ahinisi navatan niramalaa mailaa kabahoonn na hoi ||
ਪ੍ਰਭੂ ਦਾ ਨਾਮ ਦਿਨ ਰਾਤ ਨਵੇਂ ਤੋਂ ਨਵਾਂ ਹੁੰਦਾ ਹੈ (ਭਾਵ, ਜਿਉਂ ਜਿਉਂ ਜਪੀਏ, ਇਸ ਨਾਲ ਪਿਆਰ ਵਧਦਾ ਹੈ) ‘ਨਾਮ’ ਪਵਿਤ੍ਰ ਹੈ, ਇਹ ਕਦੇ ਮੈਲਾ ਨਹੀਂ ਹੁੰਦਾ ।
यह नाम दिन-रात नवनूतन एवं निर्मल रहता है और कभी मैला नहीं होता।
Day and night, keep me ever-fresh and new, spotless and pure; let me never be soiled by sin.
Guru Nanak Dev ji / Raag Suhi / Vaar Suhi ki (M: 3) / Guru Granth Sahib ji – Ang 790 (#33733)
ਨਾਨਕ ਇਹ ਬਿਧਿ ਛੁਟੀਐ ਨਦਰਿ ਤੇਰੀ ਸੁਖੁ ਹੋਇ ॥੧॥
नानक इह बिधि छुटीऐ नदरि तेरी सुखु होइ ॥१॥
Naanak ih bidhi chhuteeai nadari teree sukhu hoi ||1||
(ਤਾਹੀਏਂ) ਹੇ ਨਾਨਕ! ‘ਨਾਮ’ ਜਪਿਆਂ (ਹਉਮੈ ਦੇ) ਗੇੜ ਤੋਂ ਬਚੀਦਾ ਹੈ । ਹੇ ਪ੍ਰਭੂ! ਇਹ ਸੁਖ ਤੇਰੀ ਮਿਹਰ ਦੀ ਨਜ਼ਰ ਨਾਲ ਮਿਲਦਾ ਹੈ ॥੧॥
नानक प्रार्थना करते हैं कि हे मेरे सतगुरु ! इस विधि द्वारा मैं बन्धनों से छूट सकता हूँ और तेरी कृपा-दृष्टि से ही सुख उपलब्ध हो सकता है| ५ ॥
O Nanak, in this way I am saved; by Your Grace, I have found peace. ||1||
Guru Nanak Dev ji / Raag Suhi / Vaar Suhi ki (M: 3) / Guru Granth Sahib ji – Ang 790 (#33734)
ਮਃ ੧ ॥
मः १ ॥
M:h 1 ||
महला १॥
First Mehl:
Guru Nanak Dev ji / Raag Suhi / Vaar Suhi ki (M: 3) / Guru Granth Sahib ji – Ang 790 (#33735)
ਇਕੋ ਕੰਤੁ ਸਬਾਈਆ ਜਿਤੀ ਦਰਿ ਖੜੀਆਹ ॥
इको कंतु सबाईआ जिती दरि खड़ीआह ॥
Iko kanttu sabaaeeaa jitee dari kha(rr)eeaah ||
ਜਿਤਨੀਆਂ ਭੀ ਜੀਵ-ਇਸਤ੍ਰੀਆਂ ਖਸਮ-ਪ੍ਰਭੂ ਦੇ ਬੂਹੇ ਤੇ ਖਲੋਤੀਆਂ ਹੋਈਆਂ ਹਨ । ਉਹਨਾਂ ਸਭਨਾਂ ਦਾ ਇੱਕ ਪ੍ਰਭੂ ਹੀ ਰਾਖਾ ਹੈ ।
जितनी भी जीव स्त्रियां द्वार पर खड़ी हैं, एक ईश्वर ही उन सब का पति है।
There is only the one Husband Lord, for all who stand at His Door.
Guru Nanak Dev ji / Raag Suhi / Vaar Suhi ki (M: 3) / Guru Granth Sahib ji – Ang 790 (#33736)
ਨਾਨਕ ਕੰਤੈ ਰਤੀਆ ਪੁਛਹਿ ਬਾਤੜੀਆਹ ॥੨॥
नानक कंतै रतीआ पुछहि बातड़ीआह ॥२॥
Naanak kanttai rateeaa puchhahi baata(rr)eeaah ||2||
ਹੇ ਨਾਨਕ! ਖਸਮ-ਪ੍ਰਭੂ ਦੇ ਪਿਆਰ ਰੰਗ ਵਿਚ ਰੰਗੀਆਂ ਹੋਈਆਂ ਪ੍ਰਭੂ ਦੀਆਂ ਹੀ ਮੋਹਣੀਆਂ ਗੱਲਾਂ (ਇਕ ਦੂਜੀ ਪਾਸੋਂ) ਪੁੱਛਦੀਆਂ ਹਨ ॥੨॥
हे नानक ! पति-प्रभु के प्रेम में लीन हुई, वे एक दूसरे से उसकी बातें पूछती हैं। २॥
O Nanak, they ask for news of their Husband Lord, from those who are imbued with His Love. ||2||
Guru Nanak Dev ji / Raag Suhi / Vaar Suhi ki (M: 3) / Guru Granth Sahib ji – Ang 790 (#33737)
ਮਃ ੧ ॥
मः १ ॥
M:h 1 ||
महला १॥
First Mehl:
Guru Nanak Dev ji / Raag Suhi / Vaar Suhi ki (M: 3) / Guru Granth Sahib ji – Ang 790 (#33738)
ਸਭੇ ਕੰਤੈ ਰਤੀਆ ਮੈ ਦੋਹਾਗਣਿ ਕਿਤੁ ॥
सभे कंतै रतीआ मै दोहागणि कितु ॥
Sabhe kanttai rateeaa mai dohaaga(nn)i kitu ||
ਸਾਰੀਆਂ ਜੀਵ-ਇਸਤ੍ਰੀਆਂ ਖਸਮ-ਪ੍ਰਭੂ ਦੇ ਪਿਆਰ ਵਿਚ ਰੰਗੀਆਂ ਹੋਈਆਂ ਹਨ, (ਉਹਨਾਂ ਸੋਹਾਗਣਾਂ ਦੇ ਸਾਮ੍ਹਣੇ) ਮੈਂ ਮੰਦੇ ਭਾਗਾਂ ਵਾਲੀ ਕਿਸ ਗਿਣਤੀ ਵਿਚ ਹਾਂ?
सब जीव-स्त्रियाँ प्रभु-पति के प्रेम में लीन हैं, परन्तु मैं दुहागिन कौन-सी गिनती में हूँ?
All are imbued with love for their Husband Lord; I am a discarded bride – what good am I?
Guru Nanak Dev ji / Raag Suhi / Vaar Suhi ki (M: 3) / Guru Granth Sahib ji – Ang 790 (#33739)
ਮੈ ਤਨਿ ਅਵਗਣ ਏਤੜੇ ਖਸਮੁ ਨ ਫੇਰੇ ਚਿਤੁ ॥੩॥
मै तनि अवगण एतड़े खसमु न फेरे चितु ॥३॥
Mai tani avaga(nn) eta(rr)e khasamu na phere chitu ||3||
ਮੇਰੇ ਸਰੀਰ ਵਿਚ ਇਤਨੇ ਔਗੁਣ ਹਨ ਕਿ ਖਸਮ ਮੇਰੇ ਵਲ ਧਿਆਨ ਭੀ ਨਹੀਂ ਕਰਦਾ ॥੩॥
मेरे तन में इतने अवगुण हैं कि मेरा मालिक मेरी तरफ अपना चित्त भी नहीं करता ॥ ३॥
My body is filled with so many faults; my Lord and Master does not even turn His thoughts to me. ||3||
Guru Nanak Dev ji / Raag Suhi / Vaar Suhi ki (M: 3) / Guru Granth Sahib ji – Ang 790 (#33740)
ਮਃ ੧ ॥
मः १ ॥
M:h 1 ||
महला १॥
First Mehl:
Guru Nanak Dev ji / Raag Suhi / Vaar Suhi ki (M: 3) / Guru Granth Sahib ji – Ang 790 (#33741)
ਹਉ ਬਲਿਹਾਰੀ ਤਿਨ ਕਉ ਸਿਫਤਿ ਜਿਨਾ ਦੈ ਵਾਤਿ ॥
हउ बलिहारी तिन कउ सिफति जिना दै वाति ॥
Hau balihaaree tin kau siphati jinaa dai vaati ||
ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਦੇ ਮੂੰਹ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਹੈ ।
जिनके मुँह पर परमात्मा की स्तुति है, मैं उन पर कुर्बान जाती हूँ।
I am a sacrifice to those who praise the Lord with their mouths.
Guru Nanak Dev ji / Raag Suhi / Vaar Suhi ki (M: 3) / Guru Granth Sahib ji – Ang 790 (#33742)
ਸਭਿ ਰਾਤੀ ਸੋਹਾਗਣੀ ਇਕ ਮੈ ਦੋਹਾਗਣਿ ਰਾਤਿ ॥੪॥
सभि राती सोहागणी इक मै दोहागणि राति ॥४॥
Sabhi raatee sohaaga(nn)ee ik mai dohaaga(nn)i raati ||4||
(ਹੇ ਪ੍ਰਭੂ!) ਤੂੰ ਸਾਰੀਆਂ ਰਾਤਾਂ ਸੁਹਾਗਣਾਂ ਨੂੰ ਦੇ ਰਿਹਾ ਹੈਂ, ਇਕ ਰਾਤ ਮੈਨੂੰ ਛੁੱਟੜ ਨੂੰ ਭੀ ਦੇਹ ॥੪॥
हे प्रभु! तू सभी रातें सुहागिनों को दे रहा है, किन्तु मुझ दुहागिन को एक रात ही दे दो ॥ ४॥
All the nights are for the happy soul-brides; I am a discarded bride – if only I could have even one night with Him! ||4||
Guru Nanak Dev ji / Raag Suhi / Vaar Suhi ki (M: 3) / Guru Granth Sahib ji – Ang 790 (#33743)
ਪਉੜੀ ॥
पउड़ी ॥
Pau(rr)ee ||
पउड़ी।
Pauree:
Guru Amardas ji / Raag Suhi / Vaar Suhi ki (M: 3) / Guru Granth Sahib ji – Ang 790 (#33744)
ਦਰਿ ਮੰਗਤੁ ਜਾਚੈ ਦਾਨੁ ਹਰਿ ਦੀਜੈ ਕ੍ਰਿਪਾ ਕਰਿ ॥
दरि मंगतु जाचै दानु हरि दीजै क्रिपा करि ॥
Dari manggatu jaachai daanu hari deejai kripaa kari ||
ਹੇ ਪ੍ਰਭੂ! ਮੈਂ ਮੰਗਤਾ ਤੇਰੇ ਬੂਹੇ ਤੇ (ਆ ਕੇ) ਖ਼ੈਰ ਮੰਗਦਾ ਹਾਂ, ਮਿਹਰ ਕਰ ਕੇ ਮੈਨੂੰ ਖ਼ੈਰ ਪਾ ।
हे हरि ! मैं भिखारी तुझ से एक दान माँगता हूँ, अपनी कृपा करके मुझे यह दान दीजिए।
I am a beggar at Your Door, begging for charity; O Lord, please grant me Your Mercy, and give to me.
Guru Amardas ji / Raag Suhi / Vaar Suhi ki (M: 3) / Guru Granth Sahib ji – Ang 790 (#33745)
ਗੁਰਮੁਖਿ ਲੇਹੁ ਮਿਲਾਇ ਜਨੁ ਪਾਵੈ ਨਾਮੁ ਹਰਿ ॥
गुरमुखि लेहु मिलाइ जनु पावै नामु हरि ॥
Guramukhi lehu milaai janu paavai naamu hari ||
ਮੈਨੂੰ ਗੁਰੂ ਦੇ ਸਨਮੁਖ ਕਰ ਕੇ (ਆਪਣੇ ਚਰਨਾਂ ਵਿਚ) ਜੋੜ ਲੈ, ਮੈਂ ਤੇਰਾ ਸੇਵਕ ਤੇਰਾ ਨਾਮ ਪ੍ਰਾਪਤ ਕਰ ਲਵਾਂ,
गुरु के माध्यम से मुझे अपने साथ मिला लो, ताकि मैं तेरा हरि-नाम पा लूँ।
As Gurmukh, unite me, your humble servant, with You, that I may receive Your Name.
Guru Amardas ji / Raag Suhi / Vaar Suhi ki (M: 3) / Guru Granth Sahib ji – Ang 790 (#33746)
ਅਨਹਦ ਸਬਦੁ ਵਜਾਇ ਜੋਤੀ ਜੋਤਿ ਧਰਿ ॥
अनहद सबदु वजाइ जोती जोति धरि ॥
Anahad sabadu vajaai jotee joti dhari ||
ਤੇਰੀ ਜੋਤਿ ਵਿਚ ਆਪਣੀ ਆਤਮਾ ਟਿਕਾ ਕੇ ਮੈਂ ਤੇਰੀ ਸਿਫ਼ਤਿ-ਸਾਲਾਹ ਦਾ ਇਕ-ਰਸ ਗੀਤ ਗਾਵਾਂ,
मैं अपने मन में अनहद शब्द बजाऊँ और अपनी ज्योति परमज्योति में मिला दूँ।
Then, the unstruck melody of the Shabad will vibrate and resound, and my light will blend with the Light.
Guru Amardas ji / Raag Suhi / Vaar Suhi ki (M: 3) / Guru Granth Sahib ji – Ang 790 (#33747)
ਹਿਰਦੈ ਹਰਿ ਗੁਣ ਗਾਇ ਜੈ ਜੈ ਸਬਦੁ ਹਰਿ ॥
हिरदै हरि गुण गाइ जै जै सबदु हरि ॥
Hiradai hari gu(nn) gaai jai jai sabadu hari ||
ਤੇਰੀ ਜੈ ਜੈਕਾਰ ਦੀ ਬਾਣੀ ਤੇ ਗੁਣ ਮੈਂ ਹਿਰਦੇ ਵਿਚ ਗਾਵਾਂ,
मैं अपने हृदय में हरि का गुणगान करूं, हरिनाम की जय-जयकार करता रहूँ।
Within my heart,I sing the Glorious Praises of the Lord,and celebrate the Word of the Lord’s Shabad.
Guru Amardas ji / Raag Suhi / Vaar Suhi ki (M: 3) / Guru Granth Sahib ji – Ang 790 (#33748)
ਜਗ ਮਹਿ ਵਰਤੈ ਆਪਿ ਹਰਿ ਸੇਤੀ ਪ੍ਰੀਤਿ ਕਰਿ ॥੧੫॥
जग महि वरतै आपि हरि सेती प्रीति करि ॥१५॥
Jag mahi varatai aapi hari setee preeti kari ||15||
ਮੈਂ ਤੇਰੇ ਨਾਲ ਪਿਆਰ ਕਰਾਂ (ਤੇ ਇਸ ਤਰ੍ਹਾਂ ਮੈਨੂੰ ਯਕੀਨ ਬਣੇ ਕਿ) ਜਗਤ ਵਿਚ ਪ੍ਰਭੂ ਆਪ ਹਰ ਥਾਂ ਮੌਜੂਦ ਹੈ ॥੧੫॥
हरि से ही प्रेम करो, क्योंकि वह समूचे जगत् में व्यापक है।१५॥
The Lord Himself is pervading and permeating the world; so fall in love with Him! ||15||
Guru Amardas ji / Raag Suhi / Vaar Suhi ki (M: 3) / Guru Granth Sahib ji – Ang 790 (#33749)
https://www.facebook.com/dailyhukamnama.in
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Source: SGPC