AYqvwr, 19 swvx (sMmq 557 nwnkSwhI)
Daily Hukamnama, Sri Harmandir Sahib Amritsar in Punjabi, Hindi, English – August 3rd, 2025
ਰਾਗੁ ਸੂਹੀ ਮਹਲਾ ੩ ਘਰੁ ੧ ਅਸਟਪਦੀਆ
रागु सूही महला ३ घरु १ असटपदीआ
Raagu soohee mahalaa 3 gharu 1 asatapadeeaa
ਰਾਗ ਸੂਹੀ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ ।
रागु सूही महला ३ घरु १ असटपदीआ
Raag Soohee, Third Mehl, First House, Ashtapadees:
Guru Amardas ji / Raag Suhi / Ashtpadiyan / Guru Granth Sahib ji – Ang 753 (#32366)
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik-oamkkaari satigur prsaadi ||
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
ੴ सतिगुर प्रसादि ॥
One Universal Creator God. By The Grace Of The True Guru:
Guru Amardas ji / Raag Suhi / Ashtpadiyan / Guru Granth Sahib ji – Ang 753 (#32367)
ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥
नामै ही ते सभु किछु होआ बिनु सतिगुर नामु न जापै ॥
Naamai hee te sabhu kichhu hoaa binu satigur naamu na jaapai ||
ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਸਭ ਕੁਝ (ਸਾਰਾ ਰੌਸ਼ਨ ਆਤਮਕ ਜੀਵਨ) ਹੁੰਦਾ ਹੈ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਨਾਮ ਦੀ ਕਦਰ ਨਹੀਂ ਪੈਂਦੀ ।
हे भाई ! परमेश्वर के नाम से ही सबकुछ उत्पन्न हुआ है, परन्तु सतगुरु के बिना नाम का ज्ञान नहीं होता।
Everything comes from the Naam, the Name of the Lord; without the True Guru, the Naam is not experienced.
Guru Amardas ji / Raag Suhi / Ashtpadiyan / Guru Granth Sahib ji – Ang 753 (#32368)
ਗੁਰ ਕਾ ਸਬਦੁ ਮਹਾ ਰਸੁ ਮੀਠਾ ਬਿਨੁ ਚਾਖੇ ਸਾਦੁ ਨ ਜਾਪੈ ॥
गुर का सबदु महा रसु मीठा बिनु चाखे सादु न जापै ॥
Gur kaa sabadu mahaa rasu meethaa binu chaakhe saadu na jaapai ||
ਗੁਰੂ ਦਾ ਸ਼ਬਦ ਵੱਡੇ ਰਸ ਵਾਲਾ ਹੈ ਮਿੱਠਾ ਹੈ, ਜਿਤਨਾ ਚਿਰ ਇਸ ਨੂੰ ਚੱਖਿਆ ਨਾਹ ਜਾਏ, ਸੁਆਦ ਦਾ ਪਤਾ ਨਹੀਂ ਲੱਗ ਸਕਦਾ ।
गुरु का शब्द मीठा महारस है लेकिन चखे बिना इसका स्वाद पता नहीं लगता।
The Word of the Guru’s Shabad is the sweetest and most sublime essence, but without tasting it, its flavor cannot be experienced.
Guru Amardas ji / Raag Suhi / Ashtpadiyan / Guru Granth Sahib ji – Ang 753 (#32369)
ਕਉਡੀ ਬਦਲੈ ਜਨਮੁ ਗਵਾਇਆ ਚੀਨਸਿ ਨਾਹੀ ਆਪੈ ॥
कउडी बदलै जनमु गवाइआ चीनसि नाही आपै ॥
Kaudee badalai janamu gavaaiaa cheenasi naahee aapai ||
ਜੇਹੜਾ ਮਨੁੱਖ (ਗੁਰੂ ਦੇ ਸ਼ਬਦ ਦੀ ਰਾਹੀਂ) ਆਪਣੇ ਆਤਮਕ ਜੀਵਨ ਨੂੰ ਪਛਾਣਦਾ ਨਹੀਂ, ਉਹ ਆਪਣੇ ਮਨੁੱਖਾ ਜਨਮ ਨੂੰ ਕੌਡੀ ਦੇ ਵੱਟੇ (ਵਿਅਰਥ ਹੀ) ਗਵਾ ਲੈਂਦਾ ਹੈ ।
जिस इन्सान ने कौड़ियों के भाव अपना अमूल्य जन्म व्यर्थ ही गंवा लिया है, वह अपने आत्मस्वरूप को नहीं जानता।
He wastes this human life in exchange for a mere shell; he does not understand his own self.
Guru Amardas ji / Raag Suhi / Ashtpadiyan / Guru Granth Sahib ji – Ang 753 (#32370)
ਗੁਰਮੁਖਿ ਹੋਵੈ ਤਾ ਏਕੋ ਜਾਣੈ ਹਉਮੈ ਦੁਖੁ ਨ ਸੰਤਾਪੈ ॥੧॥
गुरमुखि होवै ता एको जाणै हउमै दुखु न संतापै ॥१॥
Guramukhi hovai taa eko jaa(nn)ai haumai dukhu na santtaapai ||1||
ਜਦੋਂ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ, ਤਦੋਂ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ, ਤੇ, ਉਸ ਨੂੰ ਹਉਮੈ ਦਾ ਦੁੱਖ ਨਹੀਂ ਸਤਾ ਸਕਦਾ ॥੧॥
यदि वह गुरुमुख बन जाए तो वह एक परमात्मा को ही जाने और उसे अहम् रूपी दुख पीड़ित न करे॥ १॥
But, if he becomes Gurmukh, then he comes to know the One Lord, and the disease of egotism does not afflict him. ||1||
Guru Amardas ji / Raag Suhi / Ashtpadiyan / Guru Granth Sahib ji – Ang 753 (#32371)
ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਸਾਚੇ ਸਿਉ ਲਿਵ ਲਾਈ ॥
बलिहारी गुर अपणे विटहु जिनि साचे सिउ लिव लाई ॥
Balihaaree gur apa(nn)e vitahu jini saache siu liv laaee ||
ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ (ਸਰਨ ਆਏ ਮਨੁੱਖ ਦੀ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪ੍ਰੀਤ ਜੋੜ ਦਿੱਤੀ (ਭਾਵ, ਜੋੜ ਦੇਂਦਾ ਹੈ) ।
मैं अपने गुरु पर बलिहारी जाता हूँ, जिसने सत्य (प्रभु) से मेरी लगन लगा दी है!
I am a sacrifice to my Guru, who has lovingly attached me to the True Lord.
Guru Amardas ji / Raag Suhi / Ashtpadiyan / Guru Granth Sahib ji – Ang 753 (#32372)
ਸਬਦੁ ਚੀਨੑਿ ਆਤਮੁ ਪਰਗਾਸਿਆ ਸਹਜੇ ਰਹਿਆ ਸਮਾਈ ॥੧॥ ਰਹਾਉ ॥
सबदु चीन्हि आतमु परगासिआ सहजे रहिआ समाई ॥१॥ रहाउ ॥
Sabadu cheenhi aatamu paragaasiaa sahaje rahiaa samaaee ||1|| rahaau ||
ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਮਨੁੱਖ ਦਾ ਆਤਮਕ ਜੀਵਨ ਚਮਕ ਪੈਂਦਾ ਹੈ, ਮਨੁੱਖ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥
शब्द को पहचान कर मन में प्रकाश हो गया और मैं सहज ही सत्य में विलीन रहता हूँ॥ १॥ रहाउ॥
Concentrating on the Word of the Shabad, the soul is illumined and enlightened. I remain absorbed in celestial ecstasy. ||1|| Pause ||
Guru Amardas ji / Raag Suhi / Ashtpadiyan / Guru Granth Sahib ji – Ang 753 (#32373)
ਗੁਰਮੁਖਿ ਗਾਵੈ ਗੁਰਮੁਖਿ ਬੂਝੈ ਗੁਰਮੁਖਿ ਸਬਦੁ ਬੀਚਾਰੇ ॥
गुरमुखि गावै गुरमुखि बूझै गुरमुखि सबदु बीचारे ॥
Guramukhi gaavai guramukhi boojhai guramukhi sabadu beechaare ||
ਹੇ ਭਾਈ! ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਨੂੰ ਗਾਂਦਾ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਸਮਝਦਾ ਹੈ, ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ ।
गुरुमुख परमात्मा के ही गुण गाता रहता है, वह परम-सत्य को ही समझाता है और शब्द का ही चिंतन करता रहता है।
The Gurmukh sings the Praises of the Lord; the Gurmukh understands. The Gurmukh contemplates the Word of the Shabad.
Guru Amardas ji / Raag Suhi / Ashtpadiyan / Guru Granth Sahib ji – Ang 753 (#32374)
ਜੀਉ ਪਿੰਡੁ ਸਭੁ ਗੁਰ ਤੇ ਉਪਜੈ ਗੁਰਮੁਖਿ ਕਾਰਜ ਸਵਾਰੇ ॥
जीउ पिंडु सभु गुर ते उपजै गुरमुखि कारज सवारे ॥
Jeeu pinddu sabhu gur te upajai guramukhi kaaraj savaare ||
ਉਸ ਮਨੁੱਖ ਦੀ ਜਿੰਦ ਉਸ ਦਾ ਸਰੀਰ ਗੁਰੂ ਦੀ ਬਰਕਤਿ ਨਾਲ ਨਵਾਂ ਆਤਮਕ ਜਨਮ ਲੈਂਦਾ ਹੈ, ਗੁਰੂ ਦੀ ਸਰਨ ਪੈ ਕੇ ਉਹ ਆਪਣੇ ਸਾਰੇ ਕੰਮ ਸਵਾਰ ਲੈਂਦਾ ਹੈ ।
प्राण एवं शरीर सब गुरु से ही उत्पन्न होते हैं और गुरुमुख अपने कार्य संवार लेता है।
Body and soul are totally rejuvenated through the Guru; the Gurmukh’s affairs are resolved in his favor.
Guru Amardas ji / Raag Suhi / Ashtpadiyan / Guru Granth Sahib ji – Ang 753 (#32375)
ਮਨਮੁਖਿ ਅੰਧਾ ਅੰਧੁ ਕਮਾਵੈ ਬਿਖੁ ਖਟੇ ਸੰਸਾਰੇ ॥
मनमुखि अंधा अंधु कमावै बिखु खटे संसारे ॥
Manamukhi anddhaa anddhu kamaavai bikhu khate sanssaare ||
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ, ਉਹ ਸਦਾ ਅੰਨ੍ਹਿਆਂ ਵਾਲਾ ਕੰਮ ਹੀ ਕਰਦਾ ਰਹਿੰਦਾ ਹੈ, ਜਗਤ ਵਿਚ ਉਹ ਉਹੀ ਖੱਟੀ ਖੱਟਦਾ ਹੈ ਜੇਹੜੀ ਉਸ ਦੇ ਆਤਮਕ ਜੀਵਨ ਵਾਸਤੇ ਜ਼ਹਿਰ ਬਣ ਜਾਂਦੀ ਹੈ ।
मनमुखी अंधा आदमी अंधे कार्य ही करता है और वह संसार में माया रूपी विष ही अर्जित करता है।
The blind self-willed manmukh acts blindly, and earns only poison in this world.
Guru Amardas ji / Raag Suhi / Ashtpadiyan / Guru Granth Sahib ji – Ang 753 (#32376)
ਮਾਇਆ ਮੋਹਿ ਸਦਾ ਦੁਖੁ ਪਾਏ ਬਿਨੁ ਗੁਰ ਅਤਿ ਪਿਆਰੇ ॥੨॥
माइआ मोहि सदा दुखु पाए बिनु गुर अति पिआरे ॥२॥
Maaiaa mohi sadaa dukhu paae binu gur ati piaare ||2||
ਪਿਆਰੇ ਗੁਰੂ ਦੀ ਸਰਨ ਤੋਂ ਬਿਨਾ ਉਹ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਸਦਾ ਦੁੱਖ ਸਹਾਰਦਾ ਰਹਿੰਦਾ ਹੈ ॥੨॥
अत्यंत प्यारे गुरु के बिना वह माया के मोह में फँसकर सदा ही दुख प्राप्त करता है॥ २॥
Enticed by Maya, he suffers in constant pain, without the most Beloved Guru. ||2||
Guru Amardas ji / Raag Suhi / Ashtpadiyan / Guru Granth Sahib ji – Ang 753 (#32377)
ਸੋਈ ਸੇਵਕੁ ਜੇ ਸਤਿਗੁਰ ਸੇਵੇ ਚਾਲੈ ਸਤਿਗੁਰ ਭਾਏ ॥
सोई सेवकु जे सतिगुर सेवे चालै सतिगुर भाए ॥
Soee sevaku je satigur seve chaalai satigur bhaae ||
ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਗੁਰੂ ਦੀ ਰਜ਼ਾ ਵਿਚ ਤੁਰਨ ਲੱਗ ਪੈਂਦਾ ਹੈ ਉਹ ਮਨੁੱਖ ਪਰਮਾਤਮਾ ਦਾ ਭਗਤ ਬਣ ਜਾਂਦਾ ਹੈ ।
वही सच्चा सेवक है, जो सतगुरु की सेवा करता है और गुरु की रज़ा में चलता है।
He alone is a selfless servant, who serves the True Guru, and walks in harmony with the True Guru’s Will.
Guru Amardas ji / Raag Suhi / Ashtpadiyan / Guru Granth Sahib ji – Ang 753 (#32378)
ਸਾਚਾ ਸਬਦੁ ਸਿਫਤਿ ਹੈ ਸਾਚੀ ਸਾਚਾ ਮੰਨਿ ਵਸਾਏ ॥
साचा सबदु सिफति है साची साचा मंनि वसाए ॥
Saachaa sabadu siphati hai saachee saachaa manni vasaae ||
ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ, ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ (ਉਸ ਦੇ ਮਨ ਵਿਚ ਟਿਕੀ ਰਹਿੰਦੀ ਹੈ), ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ ।
परमात्मा का नाम सत्य है और उसकी कीर्ति भी सत्य है, अतः यह उस सत्य को ही मन में बसाता है।
The True Shabad, the Word of God, is the True Praise of God; enshrine the True Lord within your mind.
Guru Amardas ji / Raag Suhi / Ashtpadiyan / Guru Granth Sahib ji – Ang 753 (#32379)
ਸਚੀ ਬਾਣੀ ਗੁਰਮੁਖਿ ਆਖੈ ਹਉਮੈ ਵਿਚਹੁ ਜਾਏ ॥
सची बाणी गुरमुखि आखै हउमै विचहु जाए ॥
Sachee baa(nn)ee guramukhi aakhai haumai vichahu jaae ||
ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ) ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ।
गुरुमुख तो सच्ची वाणी ही उच्चरित करता है और उसके अन्तर्मन में से अहंत्व दूर हो जाता है।
The Gurmukh speaks the True Word of Gurbani, and egotism departs from within.
Guru Amardas ji / Raag Suhi / Ashtpadiyan / Guru Granth Sahib ji – Ang 753 (#32380)
ਆਪੇ ਦਾਤਾ ਕਰਮੁ ਹੈ ਸਾਚਾ ਸਾਚਾ ਸਬਦੁ ਸੁਣਾਏ ॥੩॥
आपे दाता करमु है साचा साचा सबदु सुणाए ॥३॥
Aape daataa karamu hai saachaa saachaa sabadu su(nn)aae ||3||
(ਉਸ ਨੂੰ ਯਕੀਨ ਬਣ ਜਾਂਦਾ ਹੈ ਕਿ) ਪਰਮਾਤਮਾ ਆਪ ਹੀ ਸਭ ਦਾਤਾਂ ਦੇਣ ਵਾਲਾ ਹੈ, ਪਰਮਾਤਮਾ ਦੀ ਬਖ਼ਸ਼ਸ਼ ਅਟੱਲ ਹੈ । ਉਹ ਮਨੁੱਖ (ਹੋਰਨਾਂ ਨੂੰ ਭੀ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਾਂਦਾ ਰਹਿੰਦਾ ਹੈ ॥੩॥
सतगुरु स्वयं ही दाता है और उसकी कृपा भी सत्य है। वह हमेशा सच्चा शब्द ही सुनाता है॥ ३॥
He Himself is the Giver, and True are His actions. He proclaims the True Word of the Shabad. ||3||
Guru Amardas ji / Raag Suhi / Ashtpadiyan / Guru Granth Sahib ji – Ang 753 (#32381)
ਗੁਰਮੁਖਿ ਘਾਲੇ ਗੁਰਮੁਖਿ ਖਟੇ ਗੁਰਮੁਖਿ ਨਾਮੁ ਜਪਾਏ ॥
गुरमुखि घाले गुरमुखि खटे गुरमुखि नामु जपाए ॥
Guramukhi ghaale guramukhi khate guramukhi naamu japaae ||
ਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ ਉਹ (ਨਾਮ ਸਿਮਰਨ ਦੀ) ਮੇਹਨਤ ਕਰਦਾ ਹੈ, (ਨਾਮ-ਧਨ) ਖੱਟਦਾ ਹੈ, ਤੇ, (ਹੋਰਨਾਂ ਨੂੰ ਭੀ) ਨਾਮ ਜਪਾਂਦਾ ਹੈ ।
गुरुमुख नाम की साधना करता है, नाम धन संचित करता है और दूसरों से भी परमात्मा के नाम का ही जाप करवाता है।
The Gurmukh works, and the Gurmukh earns; the Gurmukh inspires others to chant the Naam.
Guru Amardas ji / Raag Suhi / Ashtpadiyan / Guru Granth Sahib ji – Ang 753 (#32382)
ਸਦਾ ਅਲਿਪਤੁ ਸਾਚੈ ਰੰਗਿ ਰਾਤਾ ਗੁਰ ਕੈ ਸਹਜਿ ਸੁਭਾਏ ॥
सदा अलिपतु साचै रंगि राता गुर कै सहजि सुभाए ॥
Sadaa alipatu saachai ranggi raataa gur kai sahaji subhaae ||
ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ ਉਹ ਮਨੁੱਖ ਸਦਾ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦਾ ਹੈ । ਗੁਰੂ ਦੇ ਦਰ ਤੇ ਰਹਿ ਕੇ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਪ੍ਰਭੂ ਦੇ ਪ੍ਰੇਮ ਵਿਚ ਲੀਨ ਰਹਿੰਦਾ ਹੈ ।
वह सदा माया से निर्लिप्त रहकर सत्य के रंग में रंगा रहता है और गुरु के प्रेम द्वारा सहजावस्था में लीन रहता है।
He is forever unattached, imbued with the Love of the True Lord, intuitively in harmony with the Guru.
Guru Amardas ji / Raag Suhi / Ashtpadiyan / Guru Granth Sahib ji – Ang 753 (#32383)
ਮਨਮੁਖੁ ਸਦ ਹੀ ਕੂੜੋ ਬੋਲੈ ਬਿਖੁ ਬੀਜੈ ਬਿਖੁ ਖਾਏ ॥
मनमुखु सद ही कूड़ो बोलै बिखु बीजै बिखु खाए ॥
Manamukhu sad hee koo(rr)o bolai bikhu beejai bikhu khaae ||
ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਹੀ ਝੂਠ ਬੋਲਦਾ ਹੈ, (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲਾ ਮਾਇਆ ਦੇ ਮੋਹ ਦਾ) ਜ਼ਹਿਰ ਬੀਜਦਾ ਹੈ, ਤੇ ਉਹੀ ਜ਼ਹਿਰ ਖਾਂਦਾ ਹੈ (ਉਸੇ ਜ਼ਹਿਰ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਈ ਰੱਖਦਾ ਹੈ) ।
लेकिन मनमुखी सदैव झूठ ही बोलता है, माया रूपी वेिष बोता है और उस विष को ही खाता है।
The self-willed manmukh always tells lies; he plants the seeds of poison, and eats only poison.
Guru Amardas ji / Raag Suhi / Ashtpadiyan / Guru Granth Sahib ji – Ang 753 (#32384)
ਜਮਕਾਲਿ ਬਾਧਾ ਤ੍ਰਿਸਨਾ ਦਾਧਾ ਬਿਨੁ ਗੁਰ ਕਵਣੁ ਛਡਾਏ ॥੪॥
जमकालि बाधा त्रिसना दाधा बिनु गुर कवणु छडाए ॥४॥
Jamakaali baadhaa trisanaa daadhaa binu gur kava(nn)u chhadaae ||4||
ਉਹ ਮਨੁੱਖ ਆਤਮਕ ਮੌਤ ਦੀਆਂ ਫਾਹੀਆਂ ਵਿਚ ਬੱਝਾ ਰਹਿੰਦਾ ਹੈ, ਤ੍ਰਿਸ਼ਨਾ ਦੀ ਅੱਗ ਨਾਲ ਸੜਿਆ ਰਹਿੰਦਾ ਹੈ । (ਇਸ ਬਿਪਤਾ ਵਿਚੋਂ ਉਸ ਨੂੰ) ਗੁਰੂ ਤੋਂ ਬਿਨਾ ਹੋਰ ਕੋਈ ਛਡਾ ਨਹੀਂ ਸਕਦਾ ॥੪॥
यह मृत्यु के बन्धन में फॅसकर तृष्णा की अग्नि में ही जलता रहता है। गुरु के बिना उसे मृत्यु से कौन छुड़ा सकता है॥ ४॥
He is bound and gagged by the Messenger of Death, and burnt in the fire of desire; who can save him, except the Guru? ||4||
Guru Amardas ji / Raag Suhi / Ashtpadiyan / Guru Granth Sahib ji – Ang 753 (#32385)
ਸਚਾ ਤੀਰਥੁ ਜਿਤੁ ਸਤ ਸਰਿ ਨਾਵਣੁ ਗੁਰਮੁਖਿ ਆਪਿ ਬੁਝਾਏ ॥
सचा तीरथु जितु सत सरि नावणु गुरमुखि आपि बुझाए ॥
Sachaa teerathu jitu sat sari naava(nn)u guramukhi aapi bujhaae ||
ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ ਉਸ ਨੂੰ ਪ੍ਰਭੂ ਆਪ ਇਹ ਸੂਝ ਬਖ਼ਸ਼ਦਾ ਹੈ ਕਿ ਜਿਸ ਸੱਚੇ ਸਰੋਵਰ ਵਿਚ ਇਸ਼ਨਾਨ ਕਰਨਾ ਚਾਹੀਦਾ ਹੈ ਉਹ ਸਦਾ ਕਾਇਮ ਰਹਿਣ ਵਾਲਾ ਤੀਰਥ (ਗੁਰੂ ਦਾ ਸ਼ਬਦ ਹੀ ਹੈ) ।
सतगुर ही तीर्थ है, जहाँ सत्य (नाम) रूपी सरोंवर में स्नान होता है लेकिन गुरु स्वयं ही यह सूझ देता है।
True is that place of pilgrimage, where one bathes in the pool of Truth, and achieves self-realization as Gurmukh. The Gurmukh understands his own self.
Guru Amardas ji / Raag Suhi / Ashtpadiyan / Guru Granth Sahib ji – Ang 753 (#32386)
ਅਠਸਠਿ ਤੀਰਥ ਗੁਰ ਸਬਦਿ ਦਿਖਾਏ ਤਿਤੁ ਨਾਤੈ ਮਲੁ ਜਾਏ ॥
अठसठि तीरथ गुर सबदि दिखाए तितु नातै मलु जाए ॥
Athasathi teerath gur sabadi dikhaae titu naatai malu jaae ||
ਗੁਰੂ ਦੇ ਸ਼ਬਦ ਵਿਚ (ਹੀ ਪ੍ਰਭੂ ਉਸ ਨੂੰ) ਅਠਾਹਠ ਤੀਰਥ ਵਿਖਾ ਦੇਂਦਾ ਹੈ (ਅਤੇ ਵਿਖਾ ਦੇਂਦਾ ਹੈ ਕਿ) ਉਸ (ਗੁਰੂ-ਸ਼ਬਦ-ਤੀਰਥ) ਵਿਚ ਨ੍ਹਾਤਿਆਂ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ ।
गुरु के शब्द ने ही अड़सठ तीर्थ दिखा दिए हैं, जहाँ स्नान करने से अहंकार रूपी मैल दूर हो जाती है।
The Lord has shown that the Word of the Guru’s Shabad is the sixty-eight sacred shrines of pilgrimage; bathing in it, filth is washed away.
Guru Amardas ji / Raag Suhi / Ashtpadiyan / Guru Granth Sahib ji – Ang 753 (#32387)
ਸਚਾ ਸਬਦੁ ਸਚਾ ਹੈ ਨਿਰਮਲੁ ਨਾ ਮਲੁ ਲਗੈ ਨ ਲਾਏ ॥
सचा सबदु सचा है निरमलु ना मलु लगै न लाए ॥
Sachaa sabadu sachaa hai niramalu naa malu lagai na laae ||
(ਉਸ ਮਨੁੱਖ ਨੂੰ ਯਕੀਨ ਬਣ ਜਾਂਦਾ ਹੈ ਕਿ) ਗੁਰੂ ਦਾ ਸ਼ਬਦ ਹੀ ਸਦਾ ਕਾਇਮ ਰਹਿਣ ਵਾਲਾ ਅਤੇ ਪਵਿਤ੍ਰ ਤੀਰਥ ਹੈ (ਉਸ ਵਿਚ ਇਸ਼ਨਾਨ ਕੀਤਿਆਂ ਵਿਕਾਰਾਂ ਦੀ) ਮੈਲ ਨਹੀਂ ਲੱਗਦੀ, (ਉਹ ਤੀਰਥ) ਮੈਲ ਨਹੀਂ ਚੰਬੋੜਦਾ ।
शब्द-गुरु शाश्वत है और वह निर्मल तीर्थ है, जिसे कोई मैल नहीं लगती है और न ही माया उसे मैल लगाती है।
True and Immaculate is the True Word of His Shabad; no filth touches or clings to Him.
Guru Amardas ji / Raag Suhi / Ashtpadiyan / Guru Granth Sahib ji – Ang 753 (#32388)
ਸਚੀ ਸਿਫਤਿ ਸਚੀ ਸਾਲਾਹ ਪੂਰੇ ਗੁਰ ਤੇ ਪਾਏ ॥੫॥
सची सिफति सची सालाह पूरे गुर ते पाए ॥५॥
Sachee siphati sachee saalaah poore gur te paae ||5||
ਉਹ ਮਨੁੱਖ ਪੂਰੇ ਗੁਰੂ ਪਾਸੋਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪ੍ਰਾਪਤ ਕਰ ਲੈਂਦਾ ਹੈ ॥੫॥
सच्ची महिमा-स्तुति पूर्ण गुरु से ही प्राप्त होती है॥ ५॥
True Praise, True Devotional Praise, is obtained from the Perfect Guru. ||5||
Guru Amardas ji / Raag Suhi / Ashtpadiyan / Guru Granth Sahib ji – Ang 753 (#32389)
ਤਨੁ ਮਨੁ ਸਭੁ ਕਿਛੁ ਹਰਿ ਤਿਸੁ ਕੇਰਾ ਦੁਰਮਤਿ ਕਹਣੁ ਨ ਜਾਏ ॥
तनु मनु सभु किछु हरि तिसु केरा दुरमति कहणु न जाए ॥
Tanu manu sabhu kichhu hari tisu keraa duramati kaha(nn)u na jaae ||
ਪਰ, ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ, ਉਹ (ਮਨੁੱਖ) ਖੋਟੀ ਮਤਿ ਦੇ ਕਾਰਨ ਇਹ ਨਹੀਂ ਆਖ ਸਕਦਾ ਕਿ ਸਾਡਾ ਇਹ ਸਰੀਰ ਸਾਡਾ ਇਹ ਮਨ ਸਭ ਕੁਝ ਉਸ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ ।
यह तन एवं मन सबकुछ उस परमात्मा का दिया हुआ है परन्तु दुर्बुद्धि वाले व्यक्ति से यह कहा नहीं जाता।
Body, mind, everything belongs to the Lord; but the evil-minded ones cannot even say this.
Guru Amardas ji / Raag Suhi / Ashtpadiyan / Guru Granth Sahib ji – Ang 753 (#32390)
ਹੁਕਮੁ ਹੋਵੈ ਤਾ ਨਿਰਮਲੁ ਹੋਵੈ ਹਉਮੈ ਵਿਚਹੁ ਜਾਏ ॥
हुकमु होवै ता निरमलु होवै हउमै विचहु जाए ॥
Hukamu hovai taa niramalu hovai haumai vichahu jaae ||
ਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ (ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦਾ ਮਨ) ਪਵਿਤ੍ਰ ਹੋ ਜਾਂਦਾ ਹੈ (ਉਸ ਦੇ) ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ।
जब ईश्वर का हुक्म होता है तो उस की बुद्धि निर्मल हो जाती है एवं उसके मन में से अहंत्व दूर हो जाता है।
If such is the Hukam of the Lord’s Command, then one becomes pure and spotless, and the ego is taken away from within.
Guru Amardas ji / Raag Suhi / Ashtpadiyan / Guru Granth Sahib ji – Ang 753 (#32391)
ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸਨਾ ਅਗਨਿ ਬੁਝਾਏ ॥
गुर की साखी सहजे चाखी त्रिसना अगनि बुझाए ॥
Gur kee saakhee sahaje chaakhee trisanaa agani bujhaae ||
ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਗੁਰੂ ਦੇ ਉਪਦੇਸ਼ ਦਾ ਆਨੰਦ ਮਾਣਦਾ ਹੈ, (ਗੁਰੂ ਦਾ ਉਪਦੇਸ਼ ਉਸ ਦੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁਝਾ ਦੇਂਦਾ ਹੈ ।
जिस व्यक्ति ने गुरु की शिक्षा सहज ही धारण की है, उसकी तृष्णाग्नि बुझ गई है।
I have intuitively tasted the Guru’s Teachings, and the fire of my desire has been quenched.
Guru Amardas ji / Raag Suhi / Ashtpadiyan / Guru Granth Sahib ji – Ang 753 (#32392)
ਗੁਰ ਕੈ ਸਬਦਿ ਰਾਤਾ ਸਹਜੇ ਮਾਤਾ ਸਹਜੇ ਰਹਿਆ ਸਮਾਏ ॥੬॥
गुर कै सबदि राता सहजे माता सहजे रहिआ समाए ॥६॥
Gur kai sabadi raataa sahaje maataa sahaje rahiaa samaae ||6||
ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗਿਆ ਜਾਂਦਾ ਹੈ, ਆਤਮਕ ਅਡੋਲਤਾ ਵਿਚ ਮਸਤ ਹੋ ਜਾਂਦਾ ਹੈ, ਆਤਮਕ ਅਡੋਲਤਾ ਵਿਚ ਹੀ ਲੀਨ ਰਹਿੰਦਾ ਹੈ ॥੬॥
वह गुरु के शब्द द्वारा प्रभु-प्रेम में मग्न हुआ सहज ही उस में समाया रहता है॥ ६॥
Attuned to the Word of the Guru’s Shabad, one is naturally intoxicated, merging imperceptibly into the Lord. ||6||
Guru Amardas ji / Raag Suhi / Ashtpadiyan / Guru Granth Sahib ji – Ang 753 (#32393)
ਹਰਿ ਕਾ ਨਾਮੁ ਸਤਿ ਕਰਿ ਜਾਣੈ ਗੁਰ ਕੈ ਭਾਇ ਪਿਆਰੇ ॥
हरि का नामु सति करि जाणै गुर कै भाइ पिआरे ॥
Hari kaa naamu sati kari jaa(nn)ai gur kai bhaai piaare ||
ਜੇਹੜਾ ਮਨੁੱਖ ਪਿਆਰੇ ਗੁਰੂ ਦੇ ਪ੍ਰੇਮ ਵਿਚ ਟਿਕਿਆ ਰਹਿੰਦਾ ਹੈ, ਉਹ ਇਹ ਗੱਲ ਸਮਝ ਲੈਂਦਾ ਹੈ ਕਿ ਪਰਮਾਤਮਾ ਦਾ ਨਾਮ ਹੀ ਸੱਚਾ ਸਾਥੀ ਹੈ ।
वह प्यारे गुरु की रज़ा अनुसार हरि का नाम सत्य मानता है।
The Name of the Lord is known as True, through the Love of the Beloved Guru.
Guru Amardas ji / Raag Suhi / Ashtpadiyan / Guru Granth Sahib ji – Ang 754 (#32394)
ਸਚੀ ਵਡਿਆਈ ਗੁਰ ਤੇ ਪਾਈ ਸਚੈ ਨਾਇ ਪਿਆਰੇ ॥
सची वडिआई गुर ते पाई सचै नाइ पिआरे ॥
Sachee vadiaaee gur te paaee sachai naai piaare ||
ਉਹ ਮਨੁੱਖ ਪਰਮਾਤਮਾ ਦੀ ਸਦਾ-ਥਿਰ ਰਹਿਣ ਵਾਲੀ ਸਿਫ਼ਤਿ-ਸਾਲਾਹ ਗੁਰੂ ਪਾਸੋਂ ਪ੍ਰਾਪਤ ਕਰ ਲੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਕਰਨ ਲੱਗ ਪੈਂਦਾ ਹੈ ।
उसने गुरु से ही नाम की सच्ची बड़ाई प्राप्त की है और सत्य नाम से ही प्रेम करता है।
True Glorious Greatness is obtained from the Guru, through the Beloved True Name.
Guru Amardas ji / Raag Suhi / Ashtpadiyan / Guru Granth Sahib ji – Ang 754 (#32395)
ਏਕੋ ਸਚਾ ਸਭ ਮਹਿ ਵਰਤੈ ਵਿਰਲਾ ਕੋ ਵੀਚਾਰੇ ॥
एको सचा सभ महि वरतै विरला को वीचारे ॥
Eko sachaa sabh mahi varatai viralaa ko veechaare ||
ਕੋਈ ਵਿਰਲਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਇਹ ਵਿਚਾਰ ਕਰਦਾ ਹੈ ਕਿ ਸਾਰੀ ਸ੍ਰਿਸ਼ਟੀ ਵਿਚ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਹੀ ਵੱਸਦਾ ਹੈ ।
एक सच्चा परमात्मा ही सबमें क्रियान्वित है लेकिन कोई विरला व्यक्ति ही इसका विचार करता है।
The One True Lord is permeating and pervading among all; how rare is the one who contemplates this.
Guru Amardas ji / Raag Suhi / Ashtpadiyan / Guru Granth Sahib ji – Ang 754 (#32396)
ਆਪੇ ਮੇਲਿ ਲਏ ਤਾ ਬਖਸੇ ਸਚੀ ਭਗਤਿ ਸਵਾਰੇ ॥੭॥
आपे मेलि लए ता बखसे सची भगति सवारे ॥७॥
Aape meli lae taa bakhase sachee bhagati savaare ||7||
(ਅਜੇਹੇ ਮਨੁੱਖ ਨੂੰ) ਜਦੋਂ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ, ਤਾਂ ਉਸ ਉਤੇ ਬਖ਼ਸ਼ਸ਼ ਕਰਦਾ ਹੈ, ਸਦਾ-ਥਿਰ ਰਹਿਣ ਵਾਲੀ ਆਪਣੀ ਭਗਤੀ ਦੇ ਕੇ ਉਸ ਦਾ ਜੀਵਨ ਸੋਹਣਾ ਬਣਾ ਦੇਂਦਾ ਹੈ ॥੭॥
जब प्रभु स्वयं ही जीव को अपने साथ मिला लेता है तो वह उसे क्षमा कर देता है और अपनी भक्ति द्वारा उसका जीवन सुन्दर बना देता है॥ ७॥
The Lord Himself unites us in Union, and forgives us; He embellishes us with true devotional worship. ||7||
Guru Amardas ji / Raag Suhi / Ashtpadiyan / Guru Granth Sahib ji – Ang 754 (#32397)
ਸਭੋ ਸਚੁ ਸਚੁ ਸਚੁ ਵਰਤੈ ਗੁਰਮੁਖਿ ਕੋਈ ਜਾਣੈ ॥
सभो सचु सचु सचु वरतै गुरमुखि कोई जाणै ॥
Sabho sachu sachu sachu varatai guramukhi koee jaa(nn)ai ||
ਹੇ ਭਾਈ! ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਸਮਝਦਾ ਹੈ ਕਿ ਹਰ ਥਾਂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਕੰਮ ਕਰ ਰਿਹਾ ਹੈ ।
कोई गुरुमुख ही जानता है कि एक सत्य परमात्मा ही सबमें क्रियाशील है।
All is Truth; Truth, and Truth alone is pervading; how rare is the Gurmukh who knows this.
Guru Amardas ji / Raag Suhi / Ashtpadiyan / Guru Granth Sahib ji – Ang 754 (#32398)
ਜੰਮਣ ਮਰਣਾ ਹੁਕਮੋ ਵਰਤੈ ਗੁਰਮੁਖਿ ਆਪੁ ਪਛਾਣੈ ॥
जमण मरणा हुकमो वरतै गुरमुखि आपु पछाणै ॥
Jamma(nn) mara(nn)aa hukamo varatai guramukhi aapu pachhaa(nn)ai ||
ਜਗਤ ਵਿਚ ਜੰਮਣਾ ਮਰਨਾ ਭੀ ਉਸੇ ਦੇ ਹੁਕਮ ਵਿਚ ਚੱਲ ਰਿਹਾ ਹੈ । ਗੁਰੂ ਦੀ ਸਰਨ ਪੈਣ ਵਾਲਾ ਉਹ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ।
दुनिया में जन्म एवं मृत्यु उसके हुक्म में ही हो रहा है। गुरुमुख ही अपने आत्मस्वरूप को पहचानता है।
Birth and death occur by the Hukam of His Command; the Gurmukh understands his own self.
Guru Amardas ji / Raag Suhi / Ashtpadiyan / Guru Granth Sahib ji – Ang 754 (#32399)
ਨਾਮੁ ਧਿਆਏ ਤਾ ਸਤਿਗੁਰੁ ਭਾਏ ਜੋ ਇਛੈ ਸੋ ਫਲੁ ਪਾਏ ॥
नामु धिआए ता सतिगुरु भाए जो इछै सो फलु पाए ॥
Naamu dhiaae taa satiguru bhaae jo ichhai so phalu paae ||
ਜਦੋਂ ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰਦਾ ਹੈ ਤਾਂ ਉਹ ਗੁਰੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਫਿਰ ਉਹ ਜੇਹੜੀ ਮੁਰਾਦ ਮੰਗਦਾ ਹੈ ਉਹੀ ਹਾਸਲ ਕਰ ਲੈਂਦਾ ਹੈ ।
जब जीव परमात्मा के नाम का ध्यान करता है तो वह गुरु को बहुत अच्छा लगता है। वह जैसी इच्छा करता है, वही फल प्राप्त करता है।
He meditates on the Naam, the Name of the Lord, and so pleases the True Guru. He receives whatever rewards he desires.
Guru Amardas ji / Raag Suhi / Ashtpadiyan / Guru Granth Sahib ji – Ang 754 (#32400)
ਨਾਨਕ ਤਿਸ ਦਾ ਸਭੁ ਕਿਛੁ ਹੋਵੈ ਜਿ ਵਿਚਹੁ ਆਪੁ ਗਵਾਏ ॥੮॥੧॥
नानक तिस दा सभु किछु होवै जि विचहु आपु गवाए ॥८॥१॥
Naanak tis daa sabhu kichhu hovai ji vichahu aapu gavaae ||8||1||
ਹੇ ਨਾਨਕ! (ਆਖ-) ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ, ਉਸ ਦਾ ਆਤਮਕ ਜੀਵਨ ਦਾ ਸਾਰਾ ਸਰਮਾਇਆ ਬਚਿਆ ਰਹਿੰਦਾ ਹੈ ॥੮॥੧॥
हे नानक ! जो अपने मन में से अहंकार समाप्त कर लेता है, उसका सब कुछ ठीक हो जाता है। ८ ॥ १॥
O Nanak, one who eradicates self-conceit from within, has everything. ||8||1||
Guru Amardas ji / Raag Suhi / Ashtpadiyan / Guru Granth Sahib ji – Ang 754 (#32401)
https://www.facebook.com/dailyhukamnama.in
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Source: SGPC