vIrvwr, 13 BwdoN (sMmq 557 nwnkSwhI)
Daily Hukamnama, Sri Harmandir Sahib Amritsar in Punjabi, Hindi, English – August 28th, 2025
ਸੂਹੀ ਮਹਲਾ ੧ ॥
सूही महला १ ॥
Soohee mahalaa 1 ||
सूही महला १ ॥
Soohee, First Mehl:
Guru Nanak Dev ji / Raag Suhi / Chhant / Guru Granth Sahib ji – Ang 766 (#32844)
ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥
मेरा मनु राता गुण रवै मनि भावै सोई ॥
Meraa manu raataa gu(nn) ravai mani bhaavai soee ||
(ਪਰਮਾਤਮਾ ਦੇ ਪਿਆਰ ਵਿਚ) ਰੰਗਿਆ ਹੋਇਆ ਮੇਰਾ ਮਨ (ਜਿਉਂ ਜਿਉਂ ਪਰਮਾਤਮਾ ਦੇ) ਗੁਣ ਚੇਤੇ ਕਰਦਾ ਹੈ (ਤਿਉਂ ਤਿਉਂ) ਮੇਰੇ ਮਨ ਵਿਚ ਉਹ ਪਰਮਾਤਮਾ ਹੀ ਪਿਆਰਾ ਲੱਗਦਾ ਜਾ ਰਿਹਾ ਹੈ ।
प्रभु की भक्ति में लीन मेरा मन उसके ही गुण गाता है और वही मेरे मन को भाता है।
My mind is imbued with His Glorious Praises; I chant them, and He is pleasing to my mind.
Guru Nanak Dev ji / Raag Suhi / Chhant / Guru Granth Sahib ji – Ang 766 (#32845)
ਗੁਰ ਕੀ ਪਉੜੀ ਸਾਚ ਕੀ ਸਾਚਾ ਸੁਖੁ ਹੋਈ ॥
गुर की पउड़ी साच की साचा सुखु होई ॥
Gur kee pau(rr)ee saach kee saachaa sukhu hoee ||
ਪਰਮਾਤਮਾ ਦੇ ਗੁਣ ਗਾਵਣੇ, ਮਾਨੋ, ਇਕ ਪੌੜੀ ਹੈ ਜੋ ਗੁਰੂ ਨੇ ਦਿੱਤੀ ਹੈ ਤੇ ਇਸ ਪੌੜੀ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤਕ ਪਹੁੰਚ ਸਕੀਦਾ ਹੈ, (ਇਸ ਪੌੜੀ ਤੇ ਚੜ੍ਹਨ ਦੀ ਬਰਕਤਿ ਨਾਲ ਮੇਰੇ ਅੰਦਰ) ਸਦਾ-ਥਿਰ ਰਹਿਣ ਵਾਲਾ ਆਨੰਦ ਬਣ ਰਿਹਾ ਹੈ ।
गुरु ने मुझे सत्य (नाम) की सीढी दी है, जिससे मुझे सच्चा सुख हासिल होता है।
Truth is the ladder to the Guru; climbing up to the True Lord, peace is obtained.
Guru Nanak Dev ji / Raag Suhi / Chhant / Guru Granth Sahib ji – Ang 766 (#32846)
ਸੁਖਿ ਸਹਜਿ ਆਵੈ ਸਾਚ ਭਾਵੈ ਸਾਚ ਕੀ ਮਤਿ ਕਿਉ ਟਲੈ ॥
सुखि सहजि आवै साच भावै साच की मति किउ टलै ॥
Sukhi sahaji aavai saach bhaavai saach kee mati kiu talai ||
ਜੇਹੜਾ ਮਨੁੱਖ (ਇਸ ਪੌੜੀ ਦੀ ਬਰਕਤਿ ਨਾਲ) ਆਤਮਕ ਆਨੰਦ ਵਿਚ ਆਤਮਕ ਅਡੋਲਤਾ ਵਿਚ ਪਹੁੰਚਦਾ ਹੈ ਉਹ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ । ਸਦਾ-ਥਿਰ ਪ੍ਰਭੂ ਦੇ ਗੁਣ ਗਾਵਣ ਵਾਲੀ ਉਸ ਦੀ ਮਤਿ ਅਟੱਲ ਹੋ ਜਾਂਦੀ ਹੈ । ਪਰਮਾਤਮਾ ਅਟੱਲ ਹੈ ।
इससे मन को सहज सुख मिलता है, सत्य ही भाता है और सत्य की प्राप्ति वाली बुद्धि कैसे टल सकती है ?
Celestial peace comes; the Truth pleases me. How could these True Teachings ever be erased?
Guru Nanak Dev ji / Raag Suhi / Chhant / Guru Granth Sahib ji – Ang 766 (#32847)
ਇਸਨਾਨੁ ਦਾਨੁ ਸੁਗਿਆਨੁ ਮਜਨੁ ਆਪਿ ਅਛਲਿਓ ਕਿਉ ਛਲੈ ॥
इसनानु दानु सुगिआनु मजनु आपि अछलिओ किउ छलै ॥
Isanaanu daanu sugiaanu majanu aapi achhalio kiu chhalai ||
(ਜੇ ਗੁਣ ਗਾਵਣ ਵਾਲੀ ਮਤਿ ਨਹੀਂ ਬਣੀ, ਤਾਂ) ਕੋਈ ਇਸ਼ਨਾਨ, ਕੋਈ ਦਾਨ, ਕੋਈ ਚੁੰਚ-ਗਿਆਨਤਾ, ਤੇ ਕੋਈ ਤੀਰਥ-ਇਸ਼ਨਾਨ ਪਰਮਾਤਮਾ ਨੂੰ ਖ਼ੁਸ਼ ਨਹੀਂ ਕਰ ਸਕਦਾ ।
स्नान, दान-पुण्य, सुज्ञान एवं तीर्थ-स्नान से उस परमात्मा को कैसे खुश किया जा सकता है, जो स्वयं ही अछल है।
He Himself is Undeceivable; how could He ever be deceived by cleansing baths, charity, spiritual wisdom or ritual bathing?
Guru Nanak Dev ji / Raag Suhi / Chhant / Guru Granth Sahib ji – Ang 766 (#32848)
ਪਰਪੰਚ ਮੋਹ ਬਿਕਾਰ ਥਾਕੇ ਕੂੜੁ ਕਪਟੁ ਨ ਦੋਈ ॥
परपंच मोह बिकार थाके कूड़ु कपटु न दोई ॥
Parapancch moh bikaar thaake koo(rr)u kapatu na doee ||
(ਗੁਣ ਗਾਵਣ ਵਾਲੇ ਮਨੁੱਖ ਦੇ ਮਨ ਵਿਚੋਂ) ਧੋਖੇ-ਫ਼ਰੇਬ, ਮੋਹ ਦੇ ਚਮਤ-ਕਾਰੇ, ਵਿਕਾਰ ਆਦਿਕ ਸਭ ਮੁੱਕ ਜਾਂਦੇ ਹਨ । ਉਸ ਦੇ ਅੰਦਰ ਨਾਹ ਝੂਠ ਰਹਿ ਜਾਂਦਾ ਹੈ, ਨਾਹ ਠੱਗੀ ਰਹਿੰਦੀ ਹੈ, ਨਾਹ ਮੇਰ-ਤੇਰ ਰਹਿੰਦੀ ਹੈ ।
मेरे मन में से धोखा, मोह एवं विषय-विकार सब नाश हो गए हैं। अब मेरे मन में झूठ, कपट एवं दुविधा भी नहीं रही।
Fraud, attachment and corruption are taken away, as are falsehood, hypocrisy and duality.
Guru Nanak Dev ji / Raag Suhi / Chhant / Guru Granth Sahib ji – Ang 766 (#32849)
ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥੧॥
मेरा मनु राता गुण रवै मनि भावै सोई ॥१॥
Meraa manu raataa gu(nn) ravai mani bhaavai soee ||1||
(ਪ੍ਰਭੂ ਦੇ ਪਿਆਰ ਵਿਚ) ਰੰਗਿਆ ਹੋਇਆ ਮੇਰਾ ਮਨ (ਜਿਉਂ ਜਿਉਂ ਪ੍ਰਭੂ ਦੇ) ਗੁਣ ਗਾਂਵਦਾ ਹੈ (ਤਿਉਂ ਤਿਉਂ) ਮੇਰੇ ਮਨ ਵਿਚ ਉਹ ਪ੍ਰਭੂ ਹੀ ਪਿਆਰਾ ਲੱਗਦਾ ਜਾ ਰਿਹਾ ਹੈ ॥੧॥
प्रभु की भक्ति में लीन मेरा मन उसका ही गुणगान करता रहता है और वही मेरे मन को भाता है॥ १॥
My mind is imbued with His Glorious Praises; I chant them, and He is pleasing to my mind. ||1||
Guru Nanak Dev ji / Raag Suhi / Chhant / Guru Granth Sahib ji – Ang 766 (#32850)
ਸਾਹਿਬੁ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥
साहिबु सो सालाहीऐ जिनि कारणु कीआ ॥
Saahibu so saalaaheeai jini kaara(nn)u keeaa ||
ਉਸ ਮਾਲਕ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜਿਸ ਨੇ ਜਗਤ ਪੈਦਾ ਕੀਤਾ ਹੈ ।
जिसने इस विश्व की रचना की है, उस परमात्मा की स्तुति करते रहना चाहिए।
So praise your Lord and Master, who created the creation.
Guru Nanak Dev ji / Raag Suhi / Chhant / Guru Granth Sahib ji – Ang 766 (#32851)
ਮੈਲੁ ਲਾਗੀ ਮਨਿ ਮੈਲਿਐ ਕਿਨੈ ਅੰਮ੍ਰਿਤੁ ਪੀਆ ॥
मैलु लागी मनि मैलिऐ किनै अम्रितु पीआ ॥
Mailu laagee mani mailiai kinai ammmritu peeaa ||
(ਸਿਫ਼ਤਿ-ਸਾਲਾਹ ਕਰਨ ਤੋਂ ਬਿਨਾ ਮਨੁੱਖ ਦੇ ਮਨ ਵਿਚ ਵਿਕਾਰਾਂ ਦੀ) ਮੈਲ ਲੱਗੀ ਰਹਿੰਦੀ ਹੈ, ਤੇ, ਜੇ ਮਨ (ਵਿਕਾਰਾਂ ਨਾਲ) ਮੈਲਾ ਟਿਕਿਆ ਰਹੇ ਤਾਂ ਕੋਈ ਭੀ ਨਾਮ-ਅੰਮ੍ਰਿਤ ਪੀ ਨਹੀਂ ਸਕਦਾ ।
आदमी के मन में अहंत्व रूपी मैल लगी हुई है और उसका मन मैला हो जाता है। किसी विरले पुरुष ने ही नाम रूपी अमृत पान किया है।
Filth sticks to the polluted mind; how rare are those who drink in the Ambrosial Nectar.
Guru Nanak Dev ji / Raag Suhi / Chhant / Guru Granth Sahib ji – Ang 766 (#32852)
ਮਥਿ ਅੰਮ੍ਰਿਤੁ ਪੀਆ ਇਹੁ ਮਨੁ ਦੀਆ ਗੁਰ ਪਹਿ ਮੋਲੁ ਕਰਾਇਆ ॥
मथि अम्रितु पीआ इहु मनु दीआ गुर पहि मोलु कराइआ ॥
Mathi ammmritu peeaa ihu manu deeaa gur pahi molu karaaiaa ||
(ਪਰ ਇਸ ਨਾਮ-ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਭੀ ਮੁੱਲ ਦੇਣਾ ਪੈਂਦਾ ਹੈ) ਮੈਂ ਗੁਰੂ ਪਾਸੋਂ ਮੁੱਲ ਪੁਆਇਆ (ਤਾਂ ਉਸਨੇ ਦੱਸਿਆ ਕਿ) ਜਿਸ ਨੇ ਆਪਣਾ ਇਹ ਮਨ (ਗੁਰੂ ਦੇ) ਹਵਾਲੇ ਕੀਤਾ ਉਸ ਨੇ ਮੁੜ ਮੁੜ ਸਿਮਰ ਕੇ ਨਾਮ-ਅੰਮ੍ਰਿਤ ਪੀ ਲਿਆ ।
मैंने नाम रूपी अमृत मंथन करके पान किया है और अपना यह मन गुरु को सौंप दिया है। नाम का यह मूल्य मैंने गुरु से करवाया है।
Churn this Ambrosial Nectar, and drink it in; dedicate this mind to the Guru, and He will value it highly.
Guru Nanak Dev ji / Raag Suhi / Chhant / Guru Granth Sahib ji – Ang 766 (#32853)
ਆਪਨੜਾ ਪ੍ਰਭੁ ਸਹਜਿ ਪਛਾਤਾ ਜਾ ਮਨੁ ਸਾਚੈ ਲਾਇਆ ॥
आपनड़ा प्रभु सहजि पछाता जा मनु साचै लाइआ ॥
Aapana(rr)aa prbhu sahaji pachhaataa jaa manu saachai laaiaa ||
(ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਜਦੋਂ ਕਿਸੇ ਮਨੁੱਖ ਨੇ ਆਪਣਾ ਮਨ (ਮੈਲੇ ਪਾਸੇ ਵਲੋਂ ਹਟਾ ਕੇ) ਸਦਾ-ਥਿਰ ਪ੍ਰਭੂ ਵਿਚ ਜੋੜਿਆ ਤਾਂ ਉਸ ਨੇ ਆਤਮਕ ਅਡੋਲਤਾ ਵਿਚ ਟਿਕ ਕੇ ਆਪਣੇ ਪ੍ਰੀਤਮ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ।
जब मैंने अपना मन सत्य के साथ लगाया तो सहज ही अपने प्रभु को पहचान लिया।
I intuitively realized my God, when I linked my mind to the True Lord.
Guru Nanak Dev ji / Raag Suhi / Chhant / Guru Granth Sahib ji – Ang 766 (#32854)
ਤਿਸੁ ਨਾਲਿ ਗੁਣ ਗਾਵਾ ਜੇ ਤਿਸੁ ਭਾਵਾ ਕਿਉ ਮਿਲੈ ਹੋਇ ਪਰਾਇਆ ॥
तिसु नालि गुण गावा जे तिसु भावा किउ मिलै होइ पराइआ ॥
Tisu naali gu(nn) gaavaa je tisu bhaavaa kiu milai hoi paraaiaa ||
(ਪਰ) ਮੈਂ ਤਦੋਂ ਹੀ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਪ੍ਰਭੂ ਦੇ ਗੁਣ ਗਾ ਸਕਦਾ ਹਾਂ ਜੇ ਪ੍ਰਭੂ ਦੀ ਰਜ਼ਾ ਹੀ ਹੋਵੇ (ਜੇ ਉਸ ਨੂੰ ਮੈਂ ਚੰਗਾ ਲੱਗ ਪਵਾਂ) । ਪ੍ਰਭੂ ਤੋਂ ਓਪਰੇ ਓਪਰੇ ਰਿਹਾਂ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ ।
मैं उसके चरणों में लगकर उसके गुण तो ही गाऊँ यदि मैं उसे अच्छा लगने लगूं। मैं पराया बनकर उसे कैसे मिल सकता हूँ।
I will sing the Lord’s Glorious Praises with Him, if it pleases Him; how could I meet Him by being a stranger to Him?
Guru Nanak Dev ji / Raag Suhi / Chhant / Guru Granth Sahib ji – Ang 766 (#32855)
ਸਾਹਿਬੁ ਸੋ ਸਾਲਾਹੀਐ ਜਿਨਿ ਜਗਤੁ ਉਪਾਇਆ ॥੨॥
साहिबु सो सालाहीऐ जिनि जगतु उपाइआ ॥२॥
Saahibu so saalaaheeai jini jagatu upaaiaa ||2||
(ਸੋ, ਹੇ ਭਾਈ!) ਉਸ ਮਾਲਕ-ਪ੍ਰਭੂ ਦੀ (ਸਦਾ) ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜਿਸ ਨੇ (ਇਹ) ਜਗਤ ਪੈਦਾ ਕੀਤਾ ਹੈ ॥੨॥
जिसने यह जगत् उत्पन्न किया है, उस परमात्मा की स्तुति करनी चाहिए॥ २॥
So praise your Lord and Master, who created the creation. ||2||
Guru Nanak Dev ji / Raag Suhi / Chhant / Guru Granth Sahib ji – Ang 766 (#32856)
ਆਇ ਗਇਆ ਕੀ ਨ ਆਇਓ ਕਿਉ ਆਵੈ ਜਾਤਾ ॥
आइ गइआ की न आइओ किउ आवै जाता ॥
Aai gaiaa kee na aaio kiu aavai jaataa ||
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸੇ, ਉਸ ਨੂੰ ਹੋਰ ਕਿਸੇ ਪਦਾਰਥ ਦੀ ਲਾਲਸਾ ਨਹੀਂ ਰਹਿ ਜਾਂਦੀ, ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ ।
हे भाई ! जब परमात्मा स्वयं ही मेरे हृदय में आकर बस गया तो सबकुछ मिल गया है। अब मेरा जन्म-मरण भी छूट गया है।
When He comes, what else remains behind? How can there be any coming or going then?
Guru Nanak Dev ji / Raag Suhi / Chhant / Guru Granth Sahib ji – Ang 766 (#32857)
ਪ੍ਰੀਤਮ ਸਿਉ ਮਨੁ ਮਾਨਿਆ ਹਰਿ ਸੇਤੀ ਰਾਤਾ ॥
प्रीतम सिउ मनु मानिआ हरि सेती राता ॥
Preetam siu manu maaniaa hari setee raataa ||
ਉਸ ਦਾ ਮਨ ਪ੍ਰੀਤਮ ਪ੍ਰਭੂ ਨਾਲ ਗਿੱਝ ਜਾਂਦਾ ਹੈ, ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ ।
अब मेरा मन मेरे प्रियतम से संतुष्ट हो गया है और हरि के प्रेम में रंग गया है।
When the mind is reconciled with its Beloved Lord, it is blended with Him.
Guru Nanak Dev ji / Raag Suhi / Chhant / Guru Granth Sahib ji – Ang 766 (#32858)
ਸਾਹਿਬ ਰੰਗਿ ਰਾਤਾ ਸਚ ਕੀ ਬਾਤਾ ਜਿਨਿ ਬਿੰਬ ਕਾ ਕੋਟੁ ਉਸਾਰਿਆ ॥
साहिब रंगि राता सच की बाता जिनि बि्मब का कोटु उसारिआ ॥
Saahib ranggi raataa sach kee baataa jini bimbb kaa kotu usaariaa ||
ਉਸ ਦਾ ਮਨ ਉਸ ਮਾਲਕ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਉਸ ਸਦਾ-ਥਿਰ ਮਾਲਕ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਜਿਸ ਨੇ ਪਾਣੀ ਦੀ ਬੂੰਦ ਤੋਂ ਸਰੀਰ-ਕਿਲ੍ਹਾ ਉਸਾਰ ਦਿੱਤਾ ਹੈ,
मालिक के रंग में रंगा हुआ मेरा मन उस सत्य की ही बातें करता रहता है। जिसने वीर्य रूपी जल से शरीर रूपी दुर्ग बना दिया है।
True is the speech of one who is imbued with the Love of his Lord and Master, who fashioned the body fortress from a mere bubble.
Guru Nanak Dev ji / Raag Suhi / Chhant / Guru Granth Sahib ji – Ang 766 (#32859)
ਪੰਚ ਭੂ ਨਾਇਕੋ ਆਪਿ ਸਿਰੰਦਾ ਜਿਨਿ ਸਚ ਕਾ ਪਿੰਡੁ ਸਵਾਰਿਆ ॥
पंच भू नाइको आपि सिरंदा जिनि सच का पिंडु सवारिआ ॥
Pancch bhoo naaiko aapi siranddaa jini sach kaa pinddu savaariaa ||
ਜੋ ਪੰਜਾਂ ਤੱਤਾਂ ਦਾ ਮਾਲਕ ਹੈ, ਜੋ ਆਪ ਹੀ (ਸਰੀਰ ਜਗਤ ਦਾ) ਪੈਦਾ ਕਰਨ ਵਾਲਾ ਹੈ, ਜਿਸ ਨੇ ਆਪਣੇ ਰਹਿਣ ਲਈ ਮਨੁੱਖ ਦਾ ਸਰੀਰ ਸਜਾਇਆ ਹੈ ।
परमात्मा गगन, वायु , अग्नि, जल एवं पृथ्वी-इन पाँच तत्वों का नायक है जो स्वयं ही स्रष्टा है और जिसने आत्मा के निवास हेतु मानव-शरीर की रचना की है।
He is the Master of the five elements; He Himself is the Creator Lord. He embellished the body with Truth.
Guru Nanak Dev ji / Raag Suhi / Chhant / Guru Granth Sahib ji – Ang 766 (#32860)
ਹਮ ਅਵਗਣਿਆਰੇ ਤੂ ਸੁਣਿ ਪਿਆਰੇ ਤੁਧੁ ਭਾਵੈ ਸਚੁ ਸੋਈ ॥
हम अवगणिआरे तू सुणि पिआरे तुधु भावै सचु सोई ॥
Ham avaga(nn)iaare too su(nn)i piaare tudhu bhaavai sachu soee ||
ਹੇ ਪਿਆਰੇ ਪ੍ਰਭੂ! ਤੂੰ (ਮੇਰੀ ਬੇਨਤੀ) ਸੁਣ । ਅਸੀਂ ਜੀਵ ਔਗੁਣਾਂ ਨਾਲ ਭਰੇ ਹੋਏ ਹਾਂ (ਤੂੰ ਆਪ ਹੀ ਆਪਣੀ ਸਿਫ਼ਤਿ-ਸਾਲਾਹ ਦੀ ਦਾਤ ਦੇ ਕੇ ਸਾਨੂੰ ਪਵਿਤ੍ਰ ਕਰਨ ਵਾਲਾ ਹੈਂ) ਜੇਹੜਾ ਜੀਵ (ਤੇਰੀ ਮੇਹਰ ਨਾਲ) ਤੈਨੂੰ ਪਸੰਦ ਆ ਜਾਂਦਾ ਹੈ ਉਹ ਤੇਰਾ ਹੀ ਰੂਪ ਹੋ ਜਾਂਦਾ ਹੈ ।
हे प्यारे प्रभु ! तू मेरी विनती सुन, मैं अवगुणों से हुआ पापी जीव हूँ। जो जीव तुझे अच्छा लगता है, वह सच्चा बन जाता है।
I am worthless; please hear me, O my Beloved! Whatever pleases You is True.
Guru Nanak Dev ji / Raag Suhi / Chhant / Guru Granth Sahib ji – Ang 766 (#32861)
ਆਵਣ ਜਾਣਾ ਨਾ ਥੀਐ ਸਾਚੀ ਮਤਿ ਹੋਈ ॥੩॥
आवण जाणा ना थीऐ साची मति होई ॥३॥
Aava(nn) jaa(nn)aa naa theeai saachee mati hoee ||3||
ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਉਸ ਦੀ ਮਤਿ ਅਭੁੱਲ ਹੋ ਜਾਂਦੀ ਹੈ ॥੩॥
जिसकी बुद्धि सत्य स्वरुप हो जाती है, उसका जन्म-मरण नहीं होता ॥ ३ ॥
One who is blessed with true understanding, does not come and go. ||3||
Guru Nanak Dev ji / Raag Suhi / Chhant / Guru Granth Sahib ji – Ang 766 (#32862)
ਅੰਜਨੁ ਤੈਸਾ ਅੰਜੀਐ ਜੈਸਾ ਪਿਰ ਭਾਵੈ ॥
अंजनु तैसा अंजीऐ जैसा पिर भावै ॥
Anjjanu taisaa anjjeeai jaisaa pir bhaavai ||
ਇਸਤ੍ਰੀ ਨੂੰ ਉਹੋ ਜਿਹਾ ਸੁਰਮਾ ਪਾਣਾ ਚਾਹੀਦਾ ਹੈ ਜਿਹੋ ਜਿਹਾ ਉਸ ਦੇ ਪਤੀ ਨੂੰ ਚੰਗਾ ਲੱਗੇ (ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਦੇ ਮਿਲਾਪ ਵਾਸਤੇ ਉਹੋ ਜਿਹਾ ਉੱਦਮ ਕਰਨਾ ਚਾਹੀਦਾ ਹੈ ਜੇਹੜਾ ਪ੍ਰਭੂ-ਪਤੀ ਨੂੰ ਪਸੰਦ ਆਵੇ) ।
मुझे अपनी ऑखों में वैसा ही सुरमा डालना होगा, जैसा मेरे प्रभु को अच्छा लगे।
Apply such an ointment to your eyes, which is pleasing to your Beloved.
Guru Nanak Dev ji / Raag Suhi / Chhant / Guru Granth Sahib ji – Ang 766 (#32863)
ਸਮਝੈ ਸੂਝੈ ਜਾਣੀਐ ਜੇ ਆਪਿ ਜਾਣਾਵੈ ॥
समझै सूझै जाणीऐ जे आपि जाणावै ॥
Samajhai soojhai jaa(nn)eeai je aapi jaa(nn)aavai ||
(ਪਰ ਜੀਵ ਦੇ ਕੀਹ ਵੱਸ ਹੈ?) ਜਦੋਂ ਪਰਮਾਤਮਾ ਆਪ ਸਮਝ ਬਖ਼ਸ਼ੇ, ਤਦੋਂ ਹੀ ਜੀਵ (ਸਹੀ ਰਸਤਾ) ਸਮਝ ਸਕਦਾ ਹੈ, ਤਦੋਂ ਹੀ ਜੀਵ ਨੂੰ ਸੂਝ ਆ ਸਕਦੀ ਹੈ, ਤਦੋਂ ਹੀ ਕੁਝ ਜਾਣਿਆ ਜਾ ਸਕਦਾ ਹੈ ।
यदि वह स्वयं मुझे ज्ञान देता है, तो ही मैं समझती, सूझती एवं जानती हूँ।
I realize, understand and know Him, only if He Himself causes me to know Him.
Guru Nanak Dev ji / Raag Suhi / Chhant / Guru Granth Sahib ji – Ang 766 (#32864)
ਆਪਿ ਜਾਣਾਵੈ ਮਾਰਗਿ ਪਾਵੈ ਆਪੇ ਮਨੂਆ ਲੇਵਏ ॥
आपि जाणावै मारगि पावै आपे मनूआ लेवए ॥
Aapi jaa(nn)aavai maaragi paavai aape manooaa levae ||
ਪਰਮਾਤਮਾ ਆਪ ਹੀ ਸਮਝ ਦੇਂਦਾ ਹੈ, ਆਪ ਹੀ ਸਹੀ ਰਸਤੇ ਉਤੇ ਪਾਂਦਾ ਹੈ ਆਪ ਹੀ ਜੀਵ ਦੇ ਮਨ ਨੂੰ ਆਪਣੇ ਵਲ ਪ੍ਰੇਰਦਾ ਹੈ ।
वह स्वयं ही मुझे ज्ञान करवाता है और मुझे सन्मार्ग लगाता है और मेरे मन को अपनी ओर प्रेरित करता है।
He Himself shows me the Way, and He Himself leads me to it, attracting my mind.
Guru Nanak Dev ji / Raag Suhi / Chhant / Guru Granth Sahib ji – Ang 766 (#32865)
ਕਰਮ ਸੁਕਰਮ ਕਰਾਏ ਆਪੇ ਕੀਮਤਿ ਕਉਣ ਅਭੇਵਏ ॥
करम सुकरम कराए आपे कीमति कउण अभेवए ॥
Karam sukaram karaae aape keemati kau(nn) abhevae ||
ਸਾਧਾਰਨ ਕੰਮ ਤੇ ਚੰਗੇ ਕੰਮ ਪਰਮਾਤਮਾ ਆਪ ਹੀ ਜੀਵ ਪਾਸੋਂ ਕਰਾਂਦਾ ਹੈ; ਪਰ ਉਸ ਪ੍ਰਭੂ ਦਾ ਭੇਤ ਨਹੀਂ ਪਾਇਆ ਜਾ ਸਕਦਾ, ਕੋਈ ਉਸ ਦੀ ਕੀਮਤ ਨਹੀਂ ਜਾਣ ਸਕਦਾ ।
वह स्वयं ही मुझसे कर्म-सुकर्म करवाता है, उसका मूल्यांकन कौन कर सकता है ?
He Himself causes us to do good and bad deeds; who can know the value of the Mysterious Lord?
Guru Nanak Dev ji / Raag Suhi / Chhant / Guru Granth Sahib ji – Ang 766 (#32866)
ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ ॥
तंतु मंतु पाखंडु न जाणा रामु रिदै मनु मानिआ ॥
Tanttu manttu paakhanddu na jaa(nn)aa raamu ridai manu maaniaa ||
(ਪਰਮਾਤਮਾ ਦਾ ਪਿਆਰ ਪ੍ਰਾਪਤ ਕਰਨ ਲਈ) ਮੈਂ ਕੋਈ ਜਾਦੂ-ਟੂਣਾ ਕੋਈ ਮੰਤ੍ਰ ਆਦਿਕ ਪਖੰਡ ਕਰਨਾ ਨਹੀਂ ਜਾਣਦੀ । ਮੈਂ ਤਾਂ ਕੇਵਲ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਮੇਰਾ ਮਨ ਉਸ ਦੀ ਯਾਦ ਵਿਚ ਗਿੱਝ ਗਿਆ ਹੈ ।
में किसी तंत्र, मंत्र एवं पाखण्ड को नहीं जानती और राम को अपने हृदय में बसाकर मेरा मन प्रसन्न हो गया है।
I know nothing of Tantric spells, magical mantras and hypocritical rituals; enshrining the Lord within my heart, my mind is satisfied.
Guru Nanak Dev ji / Raag Suhi / Chhant / Guru Granth Sahib ji – Ang 766 (#32867)
ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰ ਸਬਦੀ ਸਚੁ ਜਾਨਿਆ ॥੪॥
अंजनु नामु तिसै ते सूझै गुर सबदी सचु जानिआ ॥४॥
Anjjanu naamu tisai te soojhai gur sabadee sachu jaaniaa ||4||
ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਵਾਸਤੇ ਉਸ ਦਾ ਨਾਮ ਹੀ ਸੁਰਮਾ ਹੈ, ਇਸ ਸੁਰਮੇ ਦੀ ਸੂਝ ਭੀ ਉਸੇ ਪਾਸੋਂ ਮਿਲਦੀ ਹੈ । (ਜਿਸ ਜੀਵ ਨੂੰ ਇਹ ਸੂਝ ਪੈ ਜਾਂਦੀ ਹੈ ਉਹ) ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ ॥੪॥
जो गुरु के शब्द द्वारा सत्य को जान लेता है, नाम रूपी सुरमे का उसे ही ज्ञान होता है॥ ४॥
The ointment of the Naam, the Name of the Lord, is only understood by one who realizes the Lord, through the Word of the Guru’s Shabad. ||4||
Guru Nanak Dev ji / Raag Suhi / Chhant / Guru Granth Sahib ji – Ang 766 (#32868)
ਸਾਜਨ ਹੋਵਨਿ ਆਪਣੇ ਕਿਉ ਪਰ ਘਰ ਜਾਹੀ ॥
साजन होवनि आपणे किउ पर घर जाही ॥
Saajan hovani aapa(nn)e kiu par ghar jaahee ||
ਸੱਜਣ-ਪ੍ਰਭੂ ਜੀ (ਜਿਨ੍ਹਾਂ ਸੁਭਾਗ ਬੰਦਿਆਂ ਦੇ) ਆਪਣੇ ਬਣ ਜਾਂਦੇ ਹਨ, ਉਹ ਬੰਦੇ ਪਰਾਏ ਘਰਾਂ ਵਿਚ ਨਹੀਂ ਜਾਂਦੇ (ਭਾਵ, ਪ੍ਰਭੂ ਦਾ ਸਿਮਰਨ ਛੱਡ ਕੇ ਹੋਰ ਹੋਰ ਅਖਾਉਤੀ ਧਰਮ-ਕਰਮ ਨਹੀਂ ਕਰਦੇ ਫਿਰਦੇ) ।
यदि साजन संत मेरे अपने बन जाएँ तो मैं पराए घर क्यों जाऊँ ?
I have my own friends; why should I go to the home of a stranger?
Guru Nanak Dev ji / Raag Suhi / Chhant / Guru Granth Sahib ji – Ang 766 (#32869)
ਸਾਜਨ ਰਾਤੇ ਸਚ ਕੇ ਸੰਗੇ ਮਨ ਮਾਹੀ ॥
साजन राते सच के संगे मन माही ॥
Saajan raate sach ke sangge man maahee ||
ਉਹ ਆਦਮੀ ਅੰਤਰ ਆਤਮੇ ਸਦਾ-ਥਿਰ ਸੱਜਣ-ਪ੍ਰਭੂ ਦੇ ਨਾਲ ਰੱਤੇ ਰਹਿੰਦੇ ਹਨ ।
मेरे साजन संत सत्य में ही मग्न रहते हैं और सत्य उनके साथ उनके मन में ही वसता है।
My friends are imbued with the True Lord; He is with them, in their minds.
Guru Nanak Dev ji / Raag Suhi / Chhant / Guru Granth Sahib ji – Ang 766 (#32870)
ਮਨ ਮਾਹਿ ਸਾਜਨ ਕਰਹਿ ਰਲੀਆ ਕਰਮ ਧਰਮ ਸਬਾਇਆ ॥
मन माहि साजन करहि रलीआ करम धरम सबाइआ ॥
Man maahi saajan karahi raleeaa karam dharam sabaaiaa ||
ਉਹ ਆਪਣੇ ਮਨ ਵਿਚ ਸੱਜਣ-ਪ੍ਰਭੂ ਜੀ ਦੇ ਮਿਲਾਪ ਦਾ ਆਨੰਦ ਹੀ ਮਾਣਦੇ ਹਨ, ਇਹੀ ਉਹਨਾਂ ਵਾਸਤੇ ਸਾਰੇ ਧਾਰਮਿਕ ਕੰਮ ਹਨ ।
मेरे साजन मन में ही रमण करते हैं और यही उनका कर्म-धर्म है।
In their minds, these friends celebrate in happiness; all good karma, righteousness and Dharma,
Guru Nanak Dev ji / Raag Suhi / Chhant / Guru Granth Sahib ji – Ang 766 (#32871)
ਅਠਸਠਿ ਤੀਰਥ ਪੁੰਨ ਪੂਜਾ ਨਾਮੁ ਸਾਚਾ ਭਾਇਆ ॥
अठसठि तीरथ पुंन पूजा नामु साचा भाइआ ॥
Athasathi teerath punn poojaa naamu saachaa bhaaiaa ||
ਉਹਨਾਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪਿਆਰਾ ਲੱਗਦਾ ਹੈ-ਇਹੀ ਉਹਨਾਂ ਵਾਸਤੇ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ, ਇਹੀ ਉਹਨਾਂ ਵਾਸਤੇ ਪੁੰਨ-ਦਾਨ ਹੈ ਤੇ ਇਹੀ ਉਹਨਾਂ ਦੀ ਦੇਵ-ਪੂਜਾ ਹੈ ।
उन्हें परमात्मा का सच्चा-नाम ही भाया है और यही उनका अड़सठ तीर्थों का स्नान, दान-पुण्य एवं पूजा है।
The sixty-eight holy places of pilgrimage, charity and worship, are found in the love of the True Name.
Guru Nanak Dev ji / Raag Suhi / Chhant / Guru Granth Sahib ji – Ang 767 (#32872)
ਆਪਿ ਸਾਜੇ ਥਾਪਿ ਵੇਖੈ ਤਿਸੈ ਭਾਣਾ ਭਾਇਆ ॥
आपि साजे थापि वेखै तिसै भाणा भाइआ ॥
Aapi saaje thaapi vekhai tisai bhaa(nn)aa bhaaiaa ||
ਉਹਨਾਂ ਬੰਦਿਆਂ ਨੂੰ ਉਸੇ ਪ੍ਰਭੂ ਦੀ ਰਜ਼ਾ ਮਿੱਠੀ ਲੱਗਦੀ ਹੈ ਜੋ ਆਪ (ਜਗਤ ਨੂੰ) ਪੈਦਾ ਕਰਦਾ ਹੈ ਤੇ ਪੈਦਾ ਕਰ ਕੇ ਸੰਭਾਲ ਕਰਦਾ ਹੈ ।
परमात्मा स्वयं ही जगत् को उत्पन्न करता है और उत्पन्न करके इसकी देखरेख करता है और उसकी इच्छा संतों को भली लगी है।
He Himself creates, establishes and beholds all, by the Pleasure of His Will.
Guru Nanak Dev ji / Raag Suhi / Chhant / Guru Granth Sahib ji – Ang 767 (#32873)
ਸਾਜਨ ਰਾਂਗਿ ਰੰਗੀਲੜੇ ਰੰਗੁ ਲਾਲੁ ਬਣਾਇਆ ॥੫॥
साजन रांगि रंगीलड़े रंगु लालु बणाइआ ॥५॥
Saajan raangi ranggeela(rr)e ranggu laalu ba(nn)aaiaa ||5||
ਸੱਜਣ-ਪ੍ਰਭੂ ਦੇ ਰੰਗ ਵਿਚ ਰੰਗੇ ਹੋਏ ਉਹਨਾਂ ਬੰਦਿਆਂ ਨੇ ਆਪਣੇ ਅੰਦਰ ਪ੍ਰਭੂ-ਪ੍ਰੇਮ ਦਾ ਲਾਲ ਰੰਗ ਬਣਾ ਰੱਖਿਆ ਹੈ ॥੫॥
संतजन परमात्मा के रंग में मग्न रहते हैं और उन्होंने प्रेम रूपी गहरा लाल रंग बना लिया है॥ ५ ॥
My friends are happy in the Love of the Lord; they nurture love for their Beloved. ||5||
Guru Nanak Dev ji / Raag Suhi / Chhant / Guru Granth Sahib ji – Ang 767 (#32874)
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥
अंधा आगू जे थीऐ किउ पाधरु जाणै ॥
Anddhaa aagoo je theeai kiu paadharu jaa(nn)ai ||
ਜੇ ਕਿਸੇ ਮਨੁੱਖ ਦਾ ਆਗੂ ਉਹ ਮਨੁੱਖ ਬਣ ਜਾਏ ਜੋ ਆਪ ਹੀ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਤਾਂ ਉਹ ਜੀਵਨ-ਸਫ਼ਰ ਦਾ ਸਿੱਧਾ ਰਸਤਾ ਨਹੀਂ ਸਮਝ ਸਕਦਾ,
हे भाई ! यदि अन्धा अर्थात् ज्ञानहीन आदमी पथ प्रदर्शक बन जाए तो वह सन्मार्ग को कैसे समझेगा।
If a blind man is made the leader, how will he know the way?
Guru Nanak Dev ji / Raag Suhi / Chhant / Guru Granth Sahib ji – Ang 767 (#32875)
ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥
आपि मुसै मति होछीऐ किउ राहु पछाणै ॥
Aapi musai mati hochheeai kiu raahu pachhaa(nn)ai ||
ਕਿਉਂਕਿ ਉਹ ਆਗੂ ਅਪ ਹੀ ਹੋਛੀ ਅਕਲ ਦੇ ਕਾਰਨ (ਕਾਮਾਦਿਕ ਵਿਕਾਰਾਂ ਦੇ ਹੱਥੋਂ) ਲੁਟਿਆ ਜਾ ਰਿਹਾ ਹੈ (ਉਸ ਦੀ ਅਗਵਾਈ ਵਿਚ ਤੁਰਨ ਵਾਲਾ ਵੀ) ਕਿਵੇਂ ਰਾਹ ਲੱਭ ਸਕਦਾ ਹੈ?
वह अपनी ओच्छी मति के कारण ठगा जा रहा है, वह सन्मार्ग कैसे पहचान सकता है?
He is impaired, and his understanding is inadequate; how will he know the way?
Guru Nanak Dev ji / Raag Suhi / Chhant / Guru Granth Sahib ji – Ang 767 (#32876)
ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ ॥
किउ राहि जावै महलु पावै अंध की मति अंधली ॥
Kiu raahi jaavai mahalu paavai anddh kee mati anddhalee ||
ਮਾਇਆ-ਮੋਹ ਵਿਚ ਅੰਨ੍ਹੇ ਹੋਏ ਮਨੁੱਖ ਦੀ ਆਪਣੀ ਹੀ ਅਕਲ ਡੌਰੀ-ਭੌਰੀ ਹੋਈ ਹੁੰਦੀ ਹੈ, ਉਹ ਆਪ ਹੀ ਸਹੀ ਰਸਤੇ ਉਤੇ ਤੁਰ ਨਹੀਂ ਸਕਦਾ, ਤੇ ਪਰਮਾਤਮਾ ਦਾ ਦਰ ਲੱਭ ਨਹੀਂ ਸਕਦਾ;
वह सन्मार्ग पर कैसे जाए ताकि वह प्रभु का महल पा ले। उस अन्धे व्यक्ति की मति अन्धी ही होती है।
How can he follow the path and reach the Mansion of the Lord’s Presence? Blind is the understanding of the blind.
Guru Nanak Dev ji / Raag Suhi / Chhant / Guru Granth Sahib ji – Ang 767 (#32877)
ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ ॥
विणु नाम हरि के कछु न सूझै अंधु बूडौ धंधली ॥
Vi(nn)u naam hari ke kachhu na soojhai anddhu boodau dhanddhalee ||
ਪਰਮਾਤਮਾ ਦੇ ਨਾਮ ਤੋਂ ਵਾਂਜੇ ਹੋਣ ਕਰਕੇ ਉਸ ਨੂੰ (ਸਹੀ ਜੀਵਨ ਬਾਰੇ) ਕੁਝ ਨਹੀਂ ਸੁੱਝਦਾ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਮਾਇਆ ਦੀ ਦੌੜ-ਭੱਜ ਵਿਚ ਡੁੱਬਾ ਰਹਿੰਦਾ ਹੈ ।
हरि के नाम बिना उसे कुछ भी नहीं सूझता और वह जग के धंधों में ही डूबता रहता है।
Without the Lord’s Name, they cannot see anything; the blind are drowned in worldly entanglements.
Guru Nanak Dev ji / Raag Suhi / Chhant / Guru Granth Sahib ji – Ang 767 (#32878)
ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ ਮਨਿ ਵਸੈ ॥
दिनु राति चानणु चाउ उपजै सबदु गुर का मनि वसै ॥
Dinu raati chaana(nn)u chaau upajai sabadu gur kaa mani vasai ||
ਪਰ ਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਸ ਦੇ ਹਿਰਦੇ ਵਿਚ ਦਿਨ ਰਾਤ ਨਾਮ ਦਾ ਚਾਨਣ ਹੋਇਆ ਰਹਿੰਦਾ ਹੈ, ਉਸ ਦੇ ਅੰਦਰ (ਸੇਵਾ-ਸਿਮਰਨ ਦਾ) ਉਤਸ਼ਾਹ ਪੈਦਾ ਹੋਇਆ ਰਹਿੰਦਾ ਹੈ ।
यदि उसके मन में गुरु का शब्द बस जाता है, उसके मन में उत्साह पैदा हो जाता हैं और मन में दिन-रात ज्ञान का उजाला बना रहता है।
Day and night, the Divine Light shines forth and joy wells up, when the Word of the Guru’s Shabad abides in the mind.
Guru Nanak Dev ji / Raag Suhi / Chhant / Guru Granth Sahib ji – Ang 767 (#32879)
ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੈ ॥੬॥
कर जोड़ि गुर पहि करि बिनंती राहु पाधरु गुरु दसै ॥६॥
Kar jo(rr)i gur pahi kari binanttee raahu paadharu guru dasai ||6||
ਉਹ ਆਪਣੇ ਦੋਵੇਂ ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦਾ ਰਹਿੰਦਾ ਹੈ ਕਿਉਂਕਿ ਗੁਰੂ ਉਸ ਨੂੰ ਜੀਵਨ ਦਾ ਸਿੱਧਾ ਰਸਤਾ ਦੱਸਦਾ ਹੈ ॥੬॥
वह अपने दोनों हाथ जोड़कर गुरु से विनती करता है और गुरु उसे सन्मार्ग बता देता है॥ ६॥
With your palms pressed together, pray to the Guru to show you the way. ||6||
Guru Nanak Dev ji / Raag Suhi / Chhant / Guru Granth Sahib ji – Ang 767 (#32880)
ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥
मनु परदेसी जे थीऐ सभु देसु पराइआ ॥
Manu paradesee je theeai sabhu desu paraaiaa ||
ਜੇ ਮਨੁੱਖ ਦਾ ਮਨ ਪ੍ਰਭੂ-ਚਰਨਾਂ ਤੋਂ ਵਿਛੁੜਿਆ ਰਹੇ ਤਾਂ ਉਸ ਨੂੰ ਸਾਰਾ ਜਗਤ ਬਿਗਾਨਾ ਜਾਪਦਾ ਹੈ (ਭਾਵ, ਉਸ ਦੇ ਅੰਦਰ ਵਿਤਕਰਾ ਬਣਿਆ ਰਹਿੰਦਾ ਹੈ) ।
यदि मनुष्य का मन परदेसी हो जाए अर्थात् आत्मस्वरूप से बिछड़ा रहे तो उसे सारा जगत् ही पराया लगता है।
If the man becomes a stranger to God, then all the world becomes a stranger to him.
Guru Nanak Dev ji / Raag Suhi / Chhant / Guru Granth Sahib ji – Ang 767 (#32881)
ਕਿਸੁ ਪਹਿ ਖੋਲ੍ਹ੍ਹਉ ਗੰਠੜੀ ਦੂਖੀ ਭਰਿ ਆਇਆ ॥
किसु पहि खोल्हउ गंठड़ी दूखी भरि आइआ ॥
Kisu pahi kholhu ganttha(rr)ee dookhee bhari aaiaa ||
(ਪ੍ਰਭੂ-ਚਰਨਾਂ ਤੋਂ ਵਿਛੁੜ ਕੇ) ਸਾਰਾ ਜਗਤ ਹੀ (ਭਾਵ, ਹਰੇਕ ਜੀਵ) ਦੁੱਖਾਂ ਨਾਲ (ਨਕਾ-ਨਕ) ਭਰਿਆ ਰਹਿੰਦਾ ਹੈ (ਉਹਨਾਂ ਵਿਚ ਮੈਨੂੰ ਕੋਈ ਐਸਾ ਨਹੀਂ ਦਿੱਸਦਾ ਜੋ ਨਾਮ ਤੋਂ ਵਾਂਜਿਆ ਰਹਿ ਕੇ ਸੁਖੀ ਦਿੱਸਦਾ ਹੋਵੇ, ਤੇ) ਜਿਸ ਅੱਗੇ ਮੈਂ ਆਪਣੇ ਦੁੱਖਾਂ ਦੀ ਗੰਢ ਖੋਹਲ ਸਕਾਂ (ਹਰੇਕ ਨੂੰ ਆਪੋ-ਧਾਪ ਪਈ ਰਹਿੰਦੀ ਹੈ) ।
मैं किसके समक्ष अपने दुखों की गठरी खोलूं ? क्योंकि समूचा जगत् ही दुखों से भरा हुआ है
Unto whom should I tie up and give the bundle of my pains?
Guru Nanak Dev ji / Raag Suhi / Chhant / Guru Granth Sahib ji – Ang 767 (#32882)
ਦੂਖੀ ਭਰਿ ਆਇਆ ਜਗਤੁ ਸਬਾਇਆ ਕਉਣੁ ਜਾਣੈ ਬਿਧਿ ਮੇਰੀਆ ॥
दूखी भरि आइआ जगतु सबाइआ कउणु जाणै बिधि मेरीआ ॥
Dookhee bhari aaiaa jagatu sabaaiaa kau(nn)u jaa(nn)ai bidhi mereeaa ||
(ਪ੍ਰਭੂ-ਚਰਨਾਂ ਤੋਂ ਵਿਛੁੜਿਆ ਹੋਇਆ) ਸਾਰਾ ਹੀ ਜਗਤ (ਹਰੇਕ ਜੀਵ) ਦੁੱਖਾਂ ਨਾਲ ਭਰਿਆ ਰਹਿੰਦਾ ਹੈ (ਹਰੇਕ ਦੇ ਅੰਦਰ ਇਤਨਾ ਸੁਆਰਥ ਹੁੰਦਾ ਹੈ ਕਿ ਕੋਈ ਕਿਸੇ ਦਾ ਦਰਦੀ ਨਹੀਂ ਬਣਦਾ), ਮੇਰੀ ਦੁੱਖੀ ਦਸ਼ਾ ਨੂੰ ਜਾਣਨ ਦੀ ਕੋਈ ਵੀ ਪਰਵਾਹ ਨਹੀਂ ਕਰਦਾ ।
समूचा जगत् दुखों से भरा हुआ घर है, फिर मेरी दुर्दशा को कौन जान सकता है?
The whole world is overflowing with pain and suffering; who can know the state of my inner self?
Guru Nanak Dev ji / Raag Suhi / Chhant / Guru Granth Sahib ji – Ang 767 (#32883)
ਆਵਣੇ ਜਾਵਣੇ ਖਰੇ ਡਰਾਵਣੇ ਤੋਟਿ ਨ ਆਵੈ ਫੇਰੀਆ ॥
आवणे जावणे खरे डरावणे तोटि न आवै फेरीआ ॥
Aava(nn)e jaava(nn)e khare daraava(nn)e toti na aavai phereeaa ||
(ਨਾਮ ਤੋਂ ਖੁੰਝੇ ਹੋਏ ਜੀਵਾਂ ਦੇ ਸਿਰ ਉਤੇ) ਬਹੁਤ ਭਿਆਨਕ ਜਨਮ ਮਰਨ (ਦੇ ਗੇੜ) ਬਣੇ ਰਹਿੰਦੇ ਹਨ, ਉਹਨਾਂ ਦੀਆਂ ਜਨਮ ਮਰਨ ਦੀਆਂ ਜਗਤ-ਫੇਰੀਆਂ ਮੁੱਕਦੀਆਂ ਨਹੀਂ ।
जीव के जन्म-मरण के चक्र बड़े ही भयानक हैं और यह चक्र कभी समाप्त नहीं होता।
Comings and goings are terrible and dreadful; there is no end to the rounds of reincarnation.
Guru Nanak Dev ji / Raag Suhi / Chhant / Guru Granth Sahib ji – Ang 767 (#32884)
ਨਾਮ ਵਿਹੂਣੇ ਊਣੇ ਝੂਣੇ ਨਾ ਗੁਰਿ ਸਬਦੁ ਸੁਣਾਇਆ ॥
नाम विहूणे ऊणे झूणे ना गुरि सबदु सुणाइआ ॥
Naam vihoo(nn)e u(nn)e jhoo(nn)e naa guri sabadu su(nn)aaiaa ||
ਜਿਨ੍ਹਾਂ (ਭਾਗ-ਹੀਣ ਬੰਦਿਆਂ) ਨੂੰ ਗੁਰੂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਨਹੀਂ ਸੁਣਾਇਆ, ਜੋ ਨਾਮ ਤੋਂ ਸੱਖਣੇ ਰਹੇ ਹਨ ਉਹ ਦੁੱਖੀ ਜੀਵਨ ਹੀ ਬਿਤਾਂਦੇ ਗਏ ।
जिन्हें गुरु ने शब्द (परमात्मा का नाम) नहीं सुनाया, वह नामहीन व्यक्ति उदास रहते हैं।
Without the Naam, he is vacant and sad; he does not listen to the Word of the Guru’s Shabad.
Guru Nanak Dev ji / Raag Suhi / Chhant / Guru Granth Sahib ji – Ang 767 (#32885)
ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥੭॥
मनु परदेसी जे थीऐ सभु देसु पराइआ ॥७॥
Manu paradesee je theeai sabhu desu paraaiaa ||7||
(ਕਿਉਂਕਿ) ਜੇ ਮਨੁੱਖ ਦਾ ਮਨ ਪ੍ਰਭੂ-ਚਰਨਾਂ ਤੋਂ ਵਿਛੁੜਿਆ ਰਹੇ ਤਾਂ ਉਸ ਨੂੰ ਸਾਰਾ ਜਗਤ ਬਿਗਾਨਾ ਜਾਪਦਾ ਹੈ (ਉਸ ਦੇ ਅੰਦਰ ਮੇਰ-ਤੇਰ ਬਣੀ ਰਹਿੰਦੀ ਹੈ) ॥੭॥
यदि आदमी का मन परदेसी हो जाए तो उसे सारा संसार ही पराया लगता है। ७ ।
If the mind becomes a stranger to God, then all the world becomes a stranger to him. ||7||
Guru Nanak Dev ji / Raag Suhi / Chhant / Guru Granth Sahib ji – Ang 767 (#32886)
ਗੁਰ ਮਹਲੀ ਘਰਿ ਆਪਣੈ ਸੋ ਭਰਪੁਰਿ ਲੀਣਾ ॥
गुर महली घरि आपणै सो भरपुरि लीणा ॥
Gur mahalee ghari aapa(nn)ai so bharapuri lee(nn)aa ||
ਉੱਚੇ ਟਿਕਾਣੇ ਦਾ ਮਾਲਕ ਪ੍ਰਭੂ ਜਿਸ ਮਨੁੱਖ ਦੇ ਆਪਣੇ ਹਿਰਦੇ-ਘਰ ਵਿਚ ਆ ਵੱਸਦਾ ਹੈ ਉਹ ਮਨੁੱਖ ਉਸ ਸਰਬ-ਵਿਆਪਕ ਪ੍ਰਭੂ (ਦੀ ਯਾਦ) ਵਿਚ ਮਸਤ ਰਹਿੰਦਾ ਹੈ,
जिस व्यक्ति के ह्रदय-घर में महल का स्वामी प्रभु आ बसता है, तब वह सर्वव्यापक प्रभु में लीन हो जाता है।
One who finds the Guru’s Mansion within the home of his own being, merges in the All-pervading Lord.
Guru Nanak Dev ji / Raag Suhi / Chhant / Guru Granth Sahib ji – Ang 767 (#32887)
ਸੇਵਕੁ ਸੇਵਾ ਤਾਂ ਕਰੇ ਸਚ ਸਬਦਿ ਪਤੀਣਾ ॥
सेवकु सेवा तां करे सच सबदि पतीणा ॥
Sevaku sevaa taan kare sach sabadi patee(nn)aa ||
ਉਹ ਮਨੁੱਖ ਪ੍ਰਭੂ ਦਾ ਸੇਵਕ ਬਣ ਜਾਂਦਾ ਹੈ ਪ੍ਰਭੂ ਦੀ ਸੇਵਾ-ਭਗਤੀ ਕਰਦਾ ਹੈ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ (ਉਸ ਦਾ ਮਨ) ਮਗਨ ਰਹਿੰਦਾ ਹੈ ।
सेवक सेवा तो ही करता है, जब उसका मन सच्चे शब्द में मग्न हो जाता है।
The sevadar performs selfless service when he is pleased, and confirmed in the True Word of the Shabad.
Guru Nanak Dev ji / Raag Suhi / Chhant / Guru Granth Sahib ji – Ang 767 (#32888)
ਸਬਦੇ ਪਤੀਜੈ ਅੰਕੁ ਭੀਜੈ ਸੁ ਮਹਲੁ ਮਹਲਾ ਅੰਤਰੇ ॥
सबदे पतीजै अंकु भीजै सु महलु महला अंतरे ॥
Sabade pateejai ankku bheejai su mahalu mahalaa anttare ||
ਉਹ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਗਿੱਝ ਜਾਂਦਾ ਹੈ, ਉਸ ਦਾ ਹਿਰਦਾ ਨਾਮ-ਰਸ ਨਾਲ ਭਿੱਜਿਆ ਰਹਿੰਦਾ ਹੈ, ਉਸ ਨੂੰ ਹਰੇਕ ਸਰੀਰ ਦੇ ਅੰਦਰ ਪ੍ਰਭੂ ਦਾ ਨਿਵਾਸ ਦਿੱਸਦਾ ਹੈ,
जब उसका मन शब्द में मग्न हो जाता है और हृदय नाम-रस में भीग जाता है तो उसे प्रभु का महल हृदय-घर में ही मिल जाता है।
Confirmed in the Shabad, with her being softened by devotion, the bride dwells in the Mansion of the Lord’s Presence, deep within her being.
Guru Nanak Dev ji / Raag Suhi / Chhant / Guru Granth Sahib ji – Ang 767 (#32889)
ਆਪਿ ਕਰਤਾ ਕਰੇ ਸੋਈ ਪ੍ਰਭੁ ਆਪਿ ਅੰਤਿ ਨਿਰੰਤਰੇ ॥
आपि करता करे सोई प्रभु आपि अंति निरंतरे ॥
Aapi karataa kare soee prbhu aapi antti niranttare ||
(ਉਸ ਨੂੰ ਯਕੀਨ ਬਣਿਆ ਰਹਿੰਦਾ ਹੈ ਕਿ) ਪ੍ਰਭੂ ਆਪ ਹੀ ਸਭ ਕੁਝ ਕਰ ਰਿਹਾ ਹੈ, ਆਪ ਹੀ ਹਰੇਕ ਦੇ ਅੰਦਰ ਇਕ-ਰਸ ਵਿਆਪਕ ਹੈ ।
जो कर्तार स्वयं इस जगत् को पैदा करता है, अंत में वही उसे अपने आत्मस्वरूप में लीन कर लेता है।
The Creator Himself creates; God Himself, in the end, is endless.
Guru Nanak Dev ji / Raag Suhi / Chhant / Guru Granth Sahib ji – Ang 767 (#32890)
ਗੁਰ ਸਬਦਿ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ ॥
गुर सबदि मेला तां सुहेला बाजंत अनहद बीणा ॥
Gur sabadi melaa taan suhelaa baajantt anahad bee(nn)aa ||
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜਦੋਂ ਉਸ ਮਨੁੱਖ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਤਦੋਂ ਉਸ ਦਾ ਜੀਵਨ ਸੌਖਾ ਹੋ ਜਾਂਦਾ ਹੈ (ਉਸ ਦੇ ਅੰਦਰ, ਮਾਨੋ,) ਇਕ-ਰਸ ਬੰਸਰੀ ਵੱਜਦੀ ਰਹਿੰਦੀ ਹੈ ।
गुरु के शब्द द्वारा जीव का परमात्मा से मिलाप हो जाता है तो वह सुखी हो जाता है और मन में अनहद शब्द की वीणा बजती रहती है।
Through the Word of the Guru’s Shabad, the mortal is united, and then embellished; the unstruck melody of the sound current resounds.
Guru Nanak Dev ji / Raag Suhi / Chhant / Guru Granth Sahib ji – Ang 767 (#32891)
ਗੁਰ ਮਹਲੀ ਘਰਿ ਆਪਣੈ ਸੋ ਭਰਿਪੁਰਿ ਲੀਣਾ ॥੮॥
गुर महली घरि आपणै सो भरिपुरि लीणा ॥८॥
Gur mahalee ghari aapa(nn)ai so bharipuri lee(nn)aa ||8||
ਉੱਚੇ ਟਿਕਾਣੇ ਦਾ ਮਾਲਕ-ਪ੍ਰਭੂ ਜਿਸ ਮਨੁੱਖ ਦੇ ਆਪਣੇ ਹਿਰਦੇ-ਘਰ ਵਿਚ ਪਰਗਟ ਹੋ ਜਾਂਦਾ ਹੈ ਉਹ ਮਨੁੱਖ ਉਸ ਸਰਬ-ਵਿਆਪਕ ਪ੍ਰਭੂ (ਦੀ ਯਾਦ) ਵਿਚ ਜੁੜਿਆ ਰਹਿੰਦਾ ਹੈ ॥੮॥
जिसके अन्तर्मन में परमात्मा आ बसता है, तो वह प्रभु में ही समा जाता है॥ ८॥
One who finds the Guru’s Mansion within the home of his own being, merges in the All-pervading Lord. ||8||
Guru Nanak Dev ji / Raag Suhi / Chhant / Guru Granth Sahib ji – Ang 767 (#32892)
ਕੀਤਾ ਕਿਆ ਸਾਲਾਹੀਐ ਕਰਿ ਵੇਖੈ ਸੋਈ ॥
कीता किआ सालाहीऐ करि वेखै सोई ॥
Keetaa kiaa saalaaheeai kari vekhai soee ||
ਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ ਦੀਆਂ ਸਿਫ਼ਤਾਂ ਕਰਨ ਦਾ ਕੀਹ ਲਾਭ? (ਸਿਫ਼ਤਿ-ਸਾਲਾਹ ਉਸ ਪਰਮਾਤਮਾ ਦੀ ਕਰਨੀ ਚਾਹੀਦੀ ਹੈ) ਜੋ ਜਗਤ ਪੈਦਾ ਕਰ ਕੇ ਆਪ ਹੀ ਸੰਭਾਲ ਭੀ ਕਰਦਾ ਹੈ ।
उस संसार की सराहना क्या करते हो, जिसे भगवान् ने पैदा किया है।
Why praise that which is created? Praise instead the One who created it and watches over it.
Guru Nanak Dev ji / Raag Suhi / Chhant / Guru Granth Sahib ji – Ang 767 (#32893)
ਤਾ ਕੀ ਕੀਮਤਿ ਨਾ ਪਵੈ ਜੇ ਲੋਚੈ ਕੋਈ ॥
ता की कीमति ना पवै जे लोचै कोई ॥
Taa kee keemati naa pavai je lochai koee ||
(ਪਰ ਉਸ ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ, ਉਸ ਵਰਗਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ) । ਜੇ ਕੋਈ ਮਨੁੱਖ ਇਹ ਚਾਹੇ (ਕਿ ਪਰਮਾਤਮਾ ਦੇ ਗੁਣ ਬਿਆਨ ਕਰ ਕੇ ਮੈਂ ਉਸ ਦਾ ਮੁੱਲ ਪਾ ਸਕਾਂ ਤਾਂ ਇਹ ਨਹੀਂ ਹੋ ਸਕਦਾ) ਉਸ ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ ।
स्तुतिगान तो उस भगवान् का करो, जिसने सारे विश्व को पैदा किया है और सब की देखभाल करता रहता है।
His value cannot be estimated, no matter how much one may wish.
Guru Nanak Dev ji / Raag Suhi / Chhant / Guru Granth Sahib ji – Ang 767 (#32894)
ਕੀਮਤਿ ਸੋ ਪਾਵੈ ਆਪਿ ਜਾਣਾਵੈ ਆਪਿ ਅਭੁਲੁ ਨ ਭੁਲਏ ॥
कीमति सो पावै आपि जाणावै आपि अभुलु न भुलए ॥
Keemati so paavai aapi jaa(nn)aavai aapi abhulu na bhulae ||
ਜਿਸ ਮਨੁੱਖ ਨੂੰ ਪ੍ਰਭੂ ਆਪ ਸੂਝ ਬਖ਼ਸ਼ਦਾ ਹੈ, ਉਹ ਪ੍ਰਭੂ ਦੀ ਕਦਰ ਸਮਝ ਲੈਂਦਾ ਹੈ (ਤੇ ਦੱਸਦਾ ਹੈ ਕਿ) ਪ੍ਰਭੂ ਅਭੁੱਲ ਹੈ ਕਦੇ ਭੁੱਲ ਨਹੀਂ ਕਰਦਾ ।
यदि कोई उसका मूल्यांकन करने की कोशिश करे तो वह मूल्यांकन नहीं कर सकता। उसकी महिमा का मूल्यांकन वही कर सकता है, जिसे वह स्वयं ज्ञान प्रदान करता है।
He alone can estimate the Lord’s value, whom the Lord Himself causes to know. He is not mistaken; He does not make mistakes.
Guru Nanak Dev ji / Raag Suhi / Chhant / Guru Granth Sahib ji – Ang 767 (#32895)
ਜੈ ਜੈ ਕਾਰੁ ਕਰਹਿ ਤੁਧੁ ਭਾਵਹਿ ਗੁਰ ਕੈ ਸਬਦਿ ਅਮੁਲਏ ॥
जै जै कारु करहि तुधु भावहि गुर कै सबदि अमुलए ॥
Jai jai kaaru karahi tudhu bhaavahi gur kai sabadi amulae ||
(ਉਹ ਬੰਦਾ ਇਉਂ ਬੇਨਤੀ ਕਰਦਾ ਹੈ-) ਹੇ ਪ੍ਰਭੂ! ਜੇਹੜੇ ਬੰਦੇ ਤੈਨੂੰ ਪਿਆਰੇ ਲੱਗਦੇ ਹਨ ਉਹ ਗੁਰੂ ਦੇ ਅਮੋਲਕ ਸ਼ਬਦ ਵਿਚ ਜੁੜ ਕੇ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ ।
परमात्मा कभी भूल नहीं करता, वह तो अविस्मरणीय है। हे ईश्वर ! गुरु के अमूल्य शब्द द्वारा जो तेरी जय-जयकार करते रहते हैं, वही तुझे अच्छे लगते हैं।
He alone celebrates victory, who is pleasing to You, through the Invaluable Word of the Guru’s Shabad.
Guru Nanak Dev ji / Raag Suhi / Chhant / Guru Granth Sahib ji – Ang 767 (#32896)
ਹੀਣਉ ਨੀਚੁ ਕਰਉ ਬੇਨੰਤੀ ਸਾਚੁ ਨ ਛੋਡਉ ਭਾਈ ॥
हीणउ नीचु करउ बेनंती साचु न छोडउ भाई ॥
Hee(nn)au neechu karau benanttee saachu na chhodau bhaaee ||
ਹੇ ਭਾਈ! ਮੈਂ ਤੁੱਛ ਹਾਂ, ਮੈਂ ਨੀਵਾਂ ਹਾਂ, ਪਰ ਮੈਂ (ਪ੍ਰਭੂ-ਦਰ ਤੇ ਹੀ) ਬੇਨਤੀ ਕਰਦਾ ਹਾਂ, ਮੈਂ ਉਸ ਸਦਾ-ਥਿਰ ਪ੍ਰਭੂ (ਦੇ ਪੱਲੇ) ਨੂੰ ਨਹੀਂ ਛੱਡਦਾ ।
हे भाई ! मैं हीन एवं नीच हूँ और यही प्रार्थना करता हूँ कि मैं कभी भी सत्य (नाम) को छोड़ न पाऊँ।
I am lowly and abject – I offer my prayer; may I never forsake the True Name, O Sibling of Destiny.
Guru Nanak Dev ji / Raag Suhi / Chhant / Guru Granth Sahib ji – Ang 767 (#32897)
ਨਾਨਕ ਜਿਨਿ ਕਰਿ ਦੇਖਿਆ ਦੇਵੈ ਮਤਿ ਸਾਈ ॥੯॥੨॥੫॥
नानक जिनि करि देखिआ देवै मति साई ॥९॥२॥५॥
Naanak jini kari dekhiaa devai mati saaee ||9||2||5||
ਹੇ ਨਾਨਕ! (ਆਖ-) (ਮੇਰੀ ਕੋਈ ਪਾਂਇਆਂ ਨਹੀਂ ਕਿ ਮੈਂ ਸਿਫ਼ਤਿ-ਸਾਲਾਹ ਕਰਨ ਦਾ ਦਮ ਭਰ ਸਕਾਂ), ਜੇਹੜਾ ਪ੍ਰਭੂ ਪੈਦਾ ਕਰ ਕੇ ਸੰਭਾਲ ਕਰਦਾ ਹੈ ਉਹੀ (ਸਿਫ਼ਤਿ-ਸਾਲਾਹ ਕਰਨ ਦੀ) ਅਕਲ ਬਖ਼ਸ਼ਦਾ ਹੈ ॥੯॥੨॥੫॥
हे नानक ! जो परमात्मा जीवों को पैदा करके उनकी देखभाल कर रहा है, वही उन्हें सुमति देता है॥ ६॥ २॥ ५ ॥
O Nanak, the One who created the creation, watches over it; He alone bestows understanding. ||9||2||5||
Guru Nanak Dev ji / Raag Suhi / Chhant / Guru Granth Sahib ji – Ang 767 (#32898)
https://www.facebook.com/dailyhukamnama.in
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Source: SGPC