logo

Socail Media

Daily Hukamnama Sri Darbar Sahib – August 17th, 2026

Daily Hukamnama > Daily Hukamnama > Daily Hukamnama Sri Darbar Sahib – August 17th, 2026
Daily Hukamnama August 17, 2026

Daily Hukamnama Sri Darbar Sahib – August 17th, 2026

somvwr, 1 BwdoN (sMmq 558 nwnkSwhI

Daily Hukamnama Sahib Sri Darbar Sahib — August 17, 2026 (Page 1)
Daily Hukamnama from Sri Darbar Sahib, Amritsar — August 17, 2026 (Page 1)

Daily Hukamnama, Sri Harmandir Sahib Amritsar in Punjabi, Hindi, English – August 17th, 2026

ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३॥

Shalok, Third Mehl:

Guru Amardas ji / Raag Vadhans / Vadhans ki vaar (M: 4) / Guru Granth Sahib ji – Ang 586 (#25712)

ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖ ਸਾਰੁ ॥

सतिगुर की सेवा चाकरी सुखी हूं सुख सारु ॥

Satigur kee sevaa chaakaree sukhee hoonn sukh saaru ||

ਗੁਰੂ ਦੀ ਦੱਸੀ ਸੇਵਾ ਚਾਕਰੀ ਕਰਨੀ ਚੰਗੇ ਤੋਂ ਚੰਗੇ ਸੁਖ ਦਾ ਤੱਤ ਹੈ;

सतगुरु की सेवा-चाकरी सर्व सुखों का सार है।

Service to, and obedience to the True Guru, is the essence of comfort and peace.

Guru Amardas ji / Raag Vadhans / Vadhans ki vaar (M: 4) / Guru Granth Sahib ji – Ang 586 (#25713)

ਐਥੈ ਮਿਲਨਿ ਵਡਿਆਈਆ ਦਰਗਹ ਮੋਖ ਦੁਆਰੁ ॥

ऐथै मिलनि वडिआईआ दरगह मोख दुआरु ॥

Aithai milani vadiaaeeaa daragah mokh duaaru ||

(ਗੁਰੂ ਦੀ ਦੱਸੀ ਸੇਵਾ ਕੀਤਿਆਂ) ਜਗਤ ਵਿਚ ਆਦਰ ਮਿਲਦਾ ਹੈ, ਤੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂਈ ਦਾ ਦਰਵਾਜ਼ਾ ।

गुरु की सेवा करने से दुनिया में बड़ा मान-सम्मान मिलता है और भगवान के दरबार में मोक्षद्वार प्राप्त होता है।

Doing so, one obtains honor here, and the door of salvation in the Court of the Lord.

Guru Amardas ji / Raag Vadhans / Vadhans ki vaar (M: 4) / Guru Granth Sahib ji – Ang 586 (#25714)

ਸਚੀ ਕਾਰ ਕਮਾਵਣੀ ਸਚੁ ਪੈਨਣੁ ਸਚੁ ਨਾਮੁ ਅਧਾਰੁ ॥

सची कार कमावणी सचु पैनणु सचु नामु अधारु ॥

Sachee kaar kamaava(nn)ee sachu paina(nn)u sachu naamu adhaaru ||

(ਗੁਰ-ਸੇਵਾ ਦੀ ਇਹੀ) ਸੱਚੀ ਕਾਰ ਕਮਾਉਣ-ਜੋਗ ਹੈ, (ਇਸ ਨਾਲ) ਮਨੁੱਖ ਨੂੰ (ਪੜਦੇ ਕੱਜਣ ਲਈ) ਸੱਚਾ ਨਾਮ-ਰੂਪ ਪੁਸ਼ਾਕਾ ਮਿਲ ਜਾਂਦਾ ਹੈ,

वह पुरुष सत्य-कर्म ही करता है, सत्य को ही धारण करता है और सत्य-नाम ही उसका आधार है।

In this way, perform the tasks of Truth, wear Truth, and take the Support of the True Name.

Guru Amardas ji / Raag Vadhans / Vadhans ki vaar (M: 4) / Guru Granth Sahib ji – Ang 586 (#25715)

ਸਚੀ ਸੰਗਤਿ ਸਚਿ ਮਿਲੈ ਸਚੈ ਨਾਇ ਪਿਆਰੁ ॥

सची संगति सचि मिलै सचै नाइ पिआरु ॥

Sachee sanggati sachi milai sachai naai piaaru ||

ਸੱਚੀ ਸੰਗਤ ਵਿਚ ਸੱਚੇ ਨਾਮ ਵਿਚ ਪਿਆਰ ਪੈਂਦਾ ਹੈ ਤੇ ਸੱਚੇ ਪ੍ਰਭੂ ਵਿਚ ਸਮਾਈ ਹੋ ਜਾਂਦੀ ਹੈ ।

सच्ची संगति से उसे सत्य प्राप्त हो जाता है एवं सच्चे-नाम से उसका प्यार हो जाता है।

Associating with Truth, obtain Truth, and love the True Name.

Guru Amardas ji / Raag Vadhans / Vadhans ki vaar (M: 4) / Guru Granth Sahib ji – Ang 586 (#25716)

ਸਚੈ ਸਬਦਿ ਹਰਖੁ ਸਦਾ ਦਰਿ ਸਚੈ ਸਚਿਆਰੁ ॥

सचै सबदि हरखु सदा दरि सचै सचिआरु ॥

Sachai sabadi harakhu sadaa dari sachai sachiaaru ||

(ਗੁਰੂ ਦੇ) ਸੱਚੇ ਸ਼ਬਦ ਦੀ ਬਰਕਤਿ ਨਾਲ (ਮਨੁੱਖ ਦੇ ਮਨ ਵਿਚ) ਸਦਾ ਖ਼ੁਸ਼ੀ ਬਣੀ ਰਹਿੰਦੀ ਹੈ, ਤੇ ਪ੍ਰਭੂ ਦੀ ਹਜ਼ੂਰੀ ਵਿਚ ਮਨੁੱਖ ਸੁਰਖ਼ਰੂ ਹੋ ਜਾਂਦਾ ਹੈ ।

सच्चे शब्द द्वारा वह सर्वदा हर्षित रहता है और सत्य-दरबार में सत्यशील माना जाता है।

Through the True Word of the Shabad, be always happy, and you shall be acclaimed as True in the True Court.

Guru Amardas ji / Raag Vadhans / Vadhans ki vaar (M: 4) / Guru Granth Sahib ji – Ang 586 (#25717)

ਨਾਨਕ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਨੋ ਨਦਰਿ ਕਰੈ ਕਰਤਾਰੁ ॥੧॥

नानक सतिगुर की सेवा सो करै जिस नो नदरि करै करतारु ॥१॥

Naanak satigur kee sevaa so karai jis no nadari karai karataaru ||1||

ਹੇ ਨਾਨਕ! ਸਤਿਗੁਰੂ ਦੀ ਦੱਸੀ ਹੋਈ ਕਾਰ ਉਹੀ ਮਨੁੱਖ ਕਰਦਾ ਹੈ, ਜਿਸ ਉਤੇ ਪ੍ਰਭੂ ਆਪ ਮੇਹਰ ਦੀ ਨਜ਼ਰ ਕਰਦਾ ਹੈ ॥੧॥

हे नानक ! सतिगुरु की सेवा वही करता है, जिस पर भगवान अपनी कृपा-दृष्टि करता है॥ १॥

O Nanak, he alone serves the True Guru, whom the Creator has blessed with His Glance of Grace. ||1||

Guru Amardas ji / Raag Vadhans / Vadhans ki vaar (M: 4) / Guru Granth Sahib ji – Ang 586 (#25718)


ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Vadhans / Vadhans ki vaar (M: 4) / Guru Granth Sahib ji – Ang 586 (#25719)

ਹੋਰ ਵਿਡਾਣੀ ਚਾਕਰੀ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ ॥

होर विडाणी चाकरी ध्रिगु जीवणु ध्रिगु वासु ॥

Hor vidaa(nn)ee chaakaree dhrigu jeeva(nn)u dhrigu vaasu ||

(ਪ੍ਰਭੂ ਦੀ ਬੰਦਗੀ ਛੱਡ ਕੇ) ਹੋਰ ਬਿਗਾਨੀ ਕਾਰ ਕਰਨ ਵਾਲਿਆਂ ਦਾ ਜੀਊਣਾ ਤੇ ਵੱਸਣਾ ਫਿਟਕਾਰ-ਜੋਗ ਹੈ ।

उनके जीवन पर धिक्कार है और उनका निवास भी धिक्कार योग्य है, जो सतिगुरु के अतिरिक्त किसी अन्य की सेवा करते हैं।

Cursed is the life, and cursed is the dwelling, of those who serve another.

Guru Amardas ji / Raag Vadhans / Vadhans ki vaar (M: 4) / Guru Granth Sahib ji – Ang 586 (#25720)

ਅੰਮ੍ਰਿਤੁ ਛੋਡਿ ਬਿਖੁ ਲਗੇ ਬਿਖੁ ਖਟਣਾ ਬਿਖੁ ਰਾਸਿ ॥

अम्रितु छोडि बिखु लगे बिखु खटणा बिखु रासि ॥

Ammmritu chhodi bikhu lage bikhu khata(nn)aa bikhu raasi ||

ਐਸੇ ਮਨੁੱਖ ਅੰਮ੍ਰਿਤ ਛੱਡ ਕੇ (ਮਾਇਆ-ਰੂਪ) ਜ਼ਹਿਰ (ਇਕੱਠਾ ਕਰਨ) ਵਿਚ ਲੱਗੇ ਹੋਏ ਹਨ ਤੇ ਜ਼ਹਿਰ ਹੀ ਉਹਨਾਂ ਦੀ ਖੱਟੀ-ਕਮਾਈ ਤੇ ਪੂੰਜੀ ਹੈ ।

वे अमृत को त्याग कर विष से संलग्न होकर विष को कमाते हैं और विष ही उनकी पूंजी है।

Abandoning the Ambrosial Nectar, they turn to poison; they earn poison, and poison is their only wealth.

Guru Amardas ji / Raag Vadhans / Vadhans ki vaar (M: 4) / Guru Granth Sahib ji – Ang 586 (#25721)

ਬਿਖੁ ਖਾਣਾ ਬਿਖੁ ਪੈਨਣਾ ਬਿਖੁ ਕੇ ਮੁਖਿ ਗਿਰਾਸ ॥

बिखु खाणा बिखु पैनणा बिखु के मुखि गिरास ॥

Bikhu khaa(nn)aa bikhu paina(nn)aa bikhu ke mukhi giraas ||

ਉਨ੍ਹਾਂ ਦੀ ਖ਼ੁਰਾਕ ਤੇ ਪੁਸ਼ਾਕ ਜ਼ਹਿਰ ਹੈ ਤੇ ਜ਼ਹਿਰ ਹਨ ਮੂੰਹ ਵਿਚ ਦੀਆਂ ਗਿਰਾਹੀਆਂ ।

विष ही उनका भोजन है, विष ही उनका पहरावा है और विष के ग्रास ही अपने मुँह में डालते हैं।

Poison is their food, and poison is their dress; they fill their mouths with morsels of poison.

Guru Amardas ji / Raag Vadhans / Vadhans ki vaar (M: 4) / Guru Granth Sahib ji – Ang 586 (#25722)

ਐਥੈ ਦੁਖੋ ਦੁਖੁ ਕਮਾਵਣਾ ਮੁਇਆ ਨਰਕਿ ਨਿਵਾਸੁ ॥

ऐथै दुखो दुखु कमावणा मुइआ नरकि निवासु ॥

Aithai dukho dukhu kamaava(nn)aa muiaa naraki nivaasu ||

ਅਜੇਹੇ ਬੰਦੇ ਜਗਤ ਵਿਚ ਨਿਰਾ ਦੁੱਖ ਹੀ ਭੋਗਦੇ ਹਨ ਤੇ ਮੋਇਆਂ ਭੀ ਉਹਨਾਂ ਦਾ ਵਾਸ ਨਰਕ ਵਿਚ ਹੀ ਹੁੰਦਾ ਹੈ ।

इहलोक में वे घोर कष्ट ही कमाते हैं और मृत्यु के पश्चात् नरक में ही निवास करते हैं।

In this world, they earn only pain and suffering, and dying, they go to abide in hell.

Guru Amardas ji / Raag Vadhans / Vadhans ki vaar (M: 4) / Guru Granth Sahib ji – Ang 586 (#25723)

ਮਨਮੁਖ ਮੁਹਿ ਮੈਲੈ ਸਬਦੁ ਨ ਜਾਣਨੀ ਕਾਮ ਕਰੋਧਿ ਵਿਣਾਸੁ ॥

मनमुख मुहि मैलै सबदु न जाणनी काम करोधि विणासु ॥

Manamukh muhi mailai sabadu na jaa(nn)anee kaam karodhi vi(nn)aasu ||

ਮੂੰਹੋਂ ਮੈਲੇ ਹੋਣ ਕਰਕੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦੇ ਅਤੇ ਕਾਮ, ਕ੍ਰੋਧ ਨਾਲ ਉਹਨਾਂ ਦੀ (ਆਤਮਕ) ਮੌਤ ਹੋ ਜਾਂਦੀ ਹੈ ।

स्वेच्छाचारी लोगों के मुँह बड़े मैले हैं, वे शब्द के भेद को नहीं जानते और कामवासना एवं गुस्से में ही उनका विनाश हो जाता है।

The self-willed manmukhs have filthy faces; they do not know the Word of the Shabad; in sexual desire and anger they waste away.

Guru Amardas ji / Raag Vadhans / Vadhans ki vaar (M: 4) / Guru Granth Sahib ji – Ang 586 (#25724)

ਸਤਿਗੁਰ ਕਾ ਭਉ ਛੋਡਿਆ ਮਨਹਠਿ ਕੰਮੁ ਨ ਆਵੈ ਰਾਸਿ ॥

सतिगुर का भउ छोडिआ मनहठि कमु न आवै रासि ॥

Satigur kaa bhau chhodiaa manahathi kammu na aavai raasi ||

ਸਤਿਗੁਰੂ ਦਾ ਅਦਬ ਛੱਡ ਦੇਣ ਕਰ ਕੇ, ਮਨ ਦੇ ਹਠ ਨਾਲ ਕੀਤਾ ਹੋਇਆ ਉਹਨਾਂ ਦਾ ਕੋਈ ਕੰਮ ਸਿਰੇ ਨਹੀਂ ਚੜ੍ਹਦਾ ।

वे सतगुरु का प्रेम त्याग देते हैं और मन के हठ के कारण उनका कोई भी कार्य सम्पूर्ण नहीं होता।

They forsake the Fear of the True Guru, and because of their stubborn ego, their efforts do not come to fruition.

Guru Amardas ji / Raag Vadhans / Vadhans ki vaar (M: 4) / Guru Granth Sahib ji – Ang 586 (#25725)

ਜਮ ਪੁਰਿ ਬਧੇ ਮਾਰੀਅਹਿ ਕੋ ਨ ਸੁਣੇ ਅਰਦਾਸਿ ॥

जम पुरि बधे मारीअहि को न सुणे अरदासि ॥

Jam puri badhe maareeahi ko na su(nn)e aradaasi ||

(ਇਸ ਵਾਸਤੇ ਮਨਮੁਖ ਮਨੁੱਖ) ਜਮ-ਪੁਰੀ ਵਿਚ ਬੱਧੇ ਮਾਰ ਖਾਂਦੇ ਹਨ ਤੇ ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ ।

यमपुरी में वे बांध कर पीटे जाते हैं और कोई भी उनकी प्रार्थना नहीं सुनता।

In the City of Death, they are bound and beaten, and no one hears their prayers.

Guru Amardas ji / Raag Vadhans / Vadhans ki vaar (M: 4) / Guru Granth Sahib ji – Ang 586 (#25726)

ਨਾਨਕ ਪੂਰਬਿ ਲਿਖਿਆ ਕਮਾਵਣਾ ਗੁਰਮੁਖਿ ਨਾਮਿ ਨਿਵਾਸੁ ॥੨॥

नानक पूरबि लिखिआ कमावणा गुरमुखि नामि निवासु ॥२॥

Naanak poorabi likhiaa kamaava(nn)aa guramukhi naami nivaasu ||2||

ਹੇ ਨਾਨਕ! ਜੀਵ ਮੁੱਢ ਤੋਂ (ਕੀਤੇ ਕਰਮਾਂ-ਅਨੁਸਾਰ) ਲਿਖਿਆ ਲੇਖ ਕਮਾਉਂਦੇ ਹਨ । ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੀ ਸੁਰਤ ਨਾਮ ਵਿਚ ਜੁੜੀ ਰਹਿੰਦੀ ਹੈ ॥੨॥

हे नानक ! पूर्व जन्म में कर्मो के अनुसार विधाता ने जो तकदीर लिख दी है, हम जीव उसके अनुसार ही कर्म करते हैं तथा गुरु के माध्यम से ही प्रभु-नाम में निवास होता है॥ २॥

O Nanak, they act according to their pre-ordained destiny; the Gurmukh abides in the Naam, the Name of the Lord. ||2||

Guru Amardas ji / Raag Vadhans / Vadhans ki vaar (M: 4) / Guru Granth Sahib ji – Ang 586 (#25727)


ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Ramdas ji / Raag Vadhans / Vadhans ki vaar (M: 4) / Guru Granth Sahib ji – Ang 586 (#25728)

ਸੋ ਸਤਿਗੁਰੁ ਸੇਵਿਹੁ ਸਾਧ ਜਨੁ ਜਿਨਿ ਹਰਿ ਹਰਿ ਨਾਮੁ ਦ੍ਰਿੜਾਇਆ ॥

सो सतिगुरु सेविहु साध जनु जिनि हरि हरि नामु द्रिड़ाइआ ॥

So satiguru sevihu saadh janu jini hari hari naamu dri(rr)aaiaa ||

ਜਿਸ ਸਤਿਗੁਰੂ ਨੇ ਪ੍ਰਭੂ ਦਾ ਨਾਮ (ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਾਇਆ ਹੈ, ਉਸ ਸਾਧ-ਗੁਰੂ ਦੀ ਸੇਵਾ ਕਰੋ ।

हे साधुजनो ! उस सतगुरु की सेवा करो, जिसने परमात्मा का नाम मन में दृढ़ करवाया है।

Serve the True Guru, O Holy people; He implants the Name of the Lord, Har, Har, in our minds.

Guru Ramdas ji / Raag Vadhans / Vadhans ki vaar (M: 4) / Guru Granth Sahib ji – Ang 586 (#25729)

ਸੋ ਸਤਿਗੁਰੁ ਪੂਜਹੁ ਦਿਨਸੁ ਰਾਤਿ ਜਿਨਿ ਜਗੰਨਾਥੁ ਜਗਦੀਸੁ ਜਪਾਇਆ ॥

सो सतिगुरु पूजहु दिनसु राति जिनि जगंनाथु जगदीसु जपाइआ ॥

So satiguru poojahu dinasu raati jini jagannaathu jagadeesu japaaiaa ||

ਜਿਸ ਗੁਰੂ ਨੇ ਜਗਤ ਦੇ ਮਾਲਕ ਤੇ ਨਾਥ ਦਾ ਨਾਮ (ਜੀਵਾਂ ਤੋਂ) ਜਪਾਇਆ ਹੈ, ਉਸ ਦੀ ਦਿਨ ਰਾਤ ਪੂਜਾ ਕਰੋ ।

उस सतगुरु की दिन-रात पूजा करो, जिसने जगन्नाथ-जगदीश्वर का नाम हमें जपाया है।

Worship the True Guru day and night; He leads us the meditate on the Lord of the Universe, the Master of the Universe.

Guru Ramdas ji / Raag Vadhans / Vadhans ki vaar (M: 4) / Guru Granth Sahib ji – Ang 586 (#25730)

ਸੋ ਸਤਿਗੁਰੁ ਦੇਖਹੁ ਇਕ ਨਿਮਖ ਨਿਮਖ ਜਿਨਿ ਹਰਿ ਕਾ ਹਰਿ ਪੰਥੁ ਬਤਾਇਆ ॥

सो सतिगुरु देखहु इक निमख निमख जिनि हरि का हरि पंथु बताइआ ॥

So satiguru dekhahu ik nimakh nimakh jini hari kaa hari pantthu bataaiaa ||

ਜਿਸ ਗੁਰੂ ਨੇ ਪਰਮਾਤਮਾ (ਦੇ ਮਿਲਣ) ਦਾ ਰਾਹ ਦੱਸਿਆ ਹੈ, ਉਸ ਦਾ ਹਰ ਵੇਲੇ ਦਰਸ਼ਨ ਕਰੋ ।

ऐसे सतगुरु के क्षण-क्षण दर्शन करो, जिसने हरि का हरि-मार्ग बताया है।

Behold the True Guru, each and every moment; He shows us the Divine Path of the Lord.

Guru Ramdas ji / Raag Vadhans / Vadhans ki vaar (M: 4) / Guru Granth Sahib ji – Ang 586 (#25731)

ਤਿਸੁ ਸਤਿਗੁਰ ਕੀ ਸਭ ਪਗੀ ਪਵਹੁ ਜਿਨਿ ਮੋਹ ਅੰਧੇਰੁ ਚੁਕਾਇਆ ॥

तिसु सतिगुर की सभ पगी पवहु जिनि मोह अंधेरु चुकाइआ ॥

Tisu satigur kee sabh pagee pavahu jini moh anddheru chukaaiaa ||

ਜਿਸ ਸਤਿਗੁਰੂ ਨੇ (ਜੀਵਾਂ ਦੇ ਹਿਰਦੇ ਵਿਚੋਂ ਮਾਇਆ ਦੇ) ਮੋਹ ਦਾ ਹਨੇਰਾ ਦੂਰ ਕੀਤਾ ਹੈ, ਸਾਰੇ ਉਸ ਦੀ ਚਰਨੀਂ ਲੱਗੋ ।

सभी उस सतगुरु के चरण-स्पर्श करो, जिसने मोह का अन्धेरा नष्ट कर दिया है।

Let everyone fall at the feet of the True Guru; He has dispelled the darkness of emotional attachment.

Guru Ramdas ji / Raag Vadhans / Vadhans ki vaar (M: 4) / Guru Granth Sahib ji – Ang 586 (#25732)

ਸੋ ਸਤਗੁਰੁ ਕਹਹੁ ਸਭਿ ਧੰਨੁ ਧੰਨੁ ਜਿਨਿ ਹਰਿ ਭਗਤਿ ਭੰਡਾਰ ਲਹਾਇਆ ॥੩॥

सो सतगुरु कहहु सभि धंनु धंनु जिनि हरि भगति भंडार लहाइआ ॥३॥

So sataguru kahahu sabhi dhannu dhannu jini hari bhagati bhanddaar lahaaiaa ||3||

ਜਿਸ ਗੁਰੂ ਨੇ ਪ੍ਰਭੂ ਦੀ ਭਗਤੀ ਦੇ ਖ਼ਜ਼ਾਨੇ ਲਭਾ ਦਿੱਤੇ ਹਨ, ਆਖੋ-ਉਹ ਗੁਰੂ ਧੰਨ ਹੈ, ਉਹ ਗੁਰੂ ਧੰਨ ਹੈ ॥੩॥

सभी लोग ऐसे सतगुरु को धन्य-धन्य कहो, जिसने हरि-भक्ति के भण्डार जीवों को दिलवा दिए हैं।॥ ३ ॥

Let everyone hail and praise the True Guru, who has led us to find the treasure of the Lord’s devotional worship. ||3||

Guru Ramdas ji / Raag Vadhans / Vadhans ki vaar (M: 4) / Guru Granth Sahib ji – Ang 586 (#25733)


https://www.facebook.com/dailyhukamnama.in
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Source: SGPC


Hukamnama Archives


Social Media Auto Publish Powered By : XYZScripts.com