mMglvwr, 28 swvx (sMmq 557 nwnkSwhI)
Daily Hukamnama, Sri Harmandir Sahib Amritsar in Punjabi, Hindi, English – August 12th, 2025
ਬਿਲਾਵਲੁ ਮਹਲਾ ੧ ॥
बिलावलु महला १ ॥
Bilaavalu mahalaa 1 ||
बिलावलु महला १ ॥
Bilaaval, First Mehl:
Guru Nanak Dev ji / Raag Bilaval / Chhant / Guru Granth Sahib ji – Ang 843 (#36000)
ਮੈ ਮਨਿ ਚਾਉ ਘਣਾ ਸਾਚਿ ਵਿਗਾਸੀ ਰਾਮ ॥
मै मनि चाउ घणा साचि विगासी राम ॥
Mai mani chaau gha(nn)aa saachi vigaasee raam ||
ਹੇ ਸਹੇਲੀਏ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੇ ਨਾਮ) ਵਿਚ (ਟਿਕ ਕੇ) ਮੇਰਾ ਮਨ ਖਿੜਿਆ ਰਹਿੰਦਾ ਹੈ, ਮੇਰੇ ਮਨ ਵਿਚ ਬਹੁਤ ਚਾਉ ਬਣਿਆ ਰਹਿੰਦਾ ਹੈ ।
हे सखी ! मेरे मन में बड़ा चाव उत्पन्न हो गया है, मैं सत्य द्वारा खिली रहती हूँ।
My mind is filled with such a great joy; I have blossomed forth in Truth.
Guru Nanak Dev ji / Raag Bilaval / Chhant / Guru Granth Sahib ji – Ang 843 (#36001)
ਮੋਹੀ ਪ੍ਰੇਮ ਪਿਰੇ ਪ੍ਰਭਿ ਅਬਿਨਾਸੀ ਰਾਮ ॥
मोही प्रेम पिरे प्रभि अबिनासी राम ॥
Mohee prem pire prbhi abinaasee raam ||
ਅਬਿਨਾਸ਼ੀ ਪਿਆਰੇ ਪ੍ਰਭੂ ਨੇ (ਮੇਰੇ ਮਨ ਨੂੰ ਆਪਣੇ) ਪ੍ਰੇਮ (ਦੀ ਖਿੱਚ ਨਾਲ) ਮਸਤ ਕਰ ਰੱਖਿਆ ਹੈ ।
अविनाशी प्रभु के प्रेम ने मुझे मोह लिया है।
I am enticed by the love of my Husband Lord, the Eternal, Imperishable Lord God.
Guru Nanak Dev ji / Raag Bilaval / Chhant / Guru Granth Sahib ji – Ang 843 (#36002)
ਅਵਿਗਤੋ ਹਰਿ ਨਾਥੁ ਨਾਥਹ ਤਿਸੈ ਭਾਵੈ ਸੋ ਥੀਐ ॥
अविगतो हरि नाथु नाथह तिसै भावै सो थीऐ ॥
Avigato hari naathu naathah tisai bhaavai so theeai ||
ਹੇ ਸਹੇਲੀਏ! ਉਹ ਪਰਮਾਤਮਾ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਪਰ ਉਹ ਪਰਮਾਤਮਾ (ਵੱਡੇ ਵੱਡੇ) ਨਾਥਾਂ ਦਾ (ਭੀ) ਨਾਥ ਹੈ, (ਜਗਤ ਵਿਚ) ਉਹ ਹੀ ਹੁੰਦਾ ਹੈ, ਜੋ ਉਸ ਪਰਮਾਤਮਾ ਨੂੰ ਹੀ ਚੰਗਾ ਲੱਗਦਾ ਹੈ ।
अटल परमात्मा नाथों का नाथ है, जो उसे भाता है, वही होता है।
The Lord is everlasting, the Master of masters. Whatever He wills, happens.
Guru Nanak Dev ji / Raag Bilaval / Chhant / Guru Granth Sahib ji – Ang 843 (#36003)
ਕਿਰਪਾਲੁ ਸਦਾ ਦਇਆਲੁ ਦਾਤਾ ਜੀਆ ਅੰਦਰਿ ਤੂੰ ਜੀਐ ॥
किरपालु सदा दइआलु दाता जीआ अंदरि तूं जीऐ ॥
Kirapaalu sadaa daiaalu daataa jeeaa anddari toonn jeeai ||
ਹੇ ਪ੍ਰਭੂ! ਤੂੰ ਮਿਹਰ ਦਾ ਸਮੁੰਦਰ ਹੈਂ, ਤੂੰ ਸਦਾ ਹੀ ਦਇਆ ਦਾ ਸੋਮਾ ਹੈਂ, ਤੂੰ ਹੀ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਸਭ ਜੀਵਾਂ ਦੇ ਅੰਦਰ ਜਿੰਦ ਹੈਂ ।
हे दाता ! तू सदैव कृपालु एवं दयालु है और सब जीवों के अन्दर तू ही जीवन रूप में है।
O Great Giver, You are always kind and compassionate. You infuse life into all living beings.
Guru Nanak Dev ji / Raag Bilaval / Chhant / Guru Granth Sahib ji – Ang 843 (#36004)
ਮੈ ਅਵਰੁ ਗਿਆਨੁ ਨ ਧਿਆਨੁ ਪੂਜਾ ਹਰਿ ਨਾਮੁ ਅੰਤਰਿ ਵਸਿ ਰਹੇ ॥
मै अवरु गिआनु न धिआनु पूजा हरि नामु अंतरि वसि रहे ॥
Mai avaru giaanu na dhiaanu poojaa hari naamu anttari vasi rahe ||
ਹੇ ਸਹੇਲੀਏ! (ਮੇਰੇ) ਮਨ ਵਿਚ ਪਰਮਾਤਮਾ ਦਾ ਨਾਮ ਵੱਸ ਰਿਹਾ ਹੈ (ਇਸ ਹਰਿ-ਨਾਮ ਦੇ ਬਰਾਬਰ ਦੀ) ਮੈਨੂੰ ਕੋਈ ਧਰਮ-ਚਰਚਾ, ਕੋਈ ਸਮਾਧੀ, ਕੋਈ ਦੇਵ-ਪੂਜਾ ਨਹੀਂ ਸੁੱਝਦੀ ।
में किसी ज्ञान, ध्यान एवं पूजा को नहीं मानती, हरि-नाम मेरे मन में बस रहा है।
I have no other spiritual wisdom, meditation or worship; the Name of the Lord alone dwells deep within me.
Guru Nanak Dev ji / Raag Bilaval / Chhant / Guru Granth Sahib ji – Ang 844 (#36005)
ਭੇਖੁ ਭਵਨੀ ਹਠੁ ਨ ਜਾਨਾ ਨਾਨਕਾ ਸਚੁ ਗਹਿ ਰਹੇ ॥੧॥
भेखु भवनी हठु न जाना नानका सचु गहि रहे ॥१॥
Bhekhu bhavanee hathu na jaanaa naanakaa sachu gahi rahe ||1||
ਹੇ ਨਾਨਕ! (ਆਖ-ਹੇ ਸਹੇਲੀਏ!) ਮੈਂ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਨੂੰ (ਆਪਣੇ ਹਿਰਦੇ ਵਿਚ) ਪੱਕੀ ਤਰ੍ਹਾਂ ਟਿਕਾ ਲਿਆ ਹੈ (ਇਸ ਦੇ ਬਰਾਬਰ ਦਾ) ਮੈਂ ਕੋਈ ਭੇਖ, ਕੋਈ ਤੀਰਥ-ਰਟਨ, ਕੋਈ ਹਠ-ਜੋਗ ਨਹੀਂ ਸਮਝਦੀ ॥੧॥
हे नानक ! मैं किसी भेष, तीर्थ एवं हठयोग को नहीं मानती, क्योंकि मैंने सत्य को ग्रहण कर लिया है॥ १॥
I know nothing about religious robes, pilgrimages or stubborn fanaticism; O Nanak, I hold tight to the Truth. ||1||
Guru Nanak Dev ji / Raag Bilaval / Chhant / Guru Granth Sahib ji – Ang 844 (#36006)
ਭਿੰਨੜੀ ਰੈਣਿ ਭਲੀ ਦਿਨਸ ਸੁਹਾਏ ਰਾਮ ॥
भिंनड़ी रैणि भली दिनस सुहाए राम ॥
Bhinna(rr)ee rai(nn)i bhalee dinas suhaae raam ||
ਹਰਿ-ਨਾਮ-ਰਸ ਵਿਚ ਭਿੱਜੀ ਹੋਈ ਉਸ ਜੀਵ-ਇਸਤ੍ਰੀ ਨੂੰ (ਜ਼ਿੰਦਗੀ ਦੀਆਂ) ਰਾਤਾਂ ਤੇ ਦਿਨ ਸਭ ਸੁਹਾਵਣੇ ਲੱਗਦੇ ਹਨ ।
प्रभु के प्रेम में भीगी हुई जीव-स्त्री को अपने जीवन की रातें बहुत अच्छी लगती हैं और दिन भी सुन्दर लगते हैं।
The night is beautiful, drenched with dew, and the day is delightful,
Guru Nanak Dev ji / Raag Bilaval / Chhant / Guru Granth Sahib ji – Ang 844 (#36007)
ਨਿਜ ਘਰਿ ਸੂਤੜੀਏ ਪਿਰਮੁ ਜਗਾਏ ਰਾਮ ॥
निज घरि सूतड़ीए पिरमु जगाए राम ॥
Nij ghari soota(rr)eee piramu jagaae raam ||
ਹੇ ਆਪਣੇ ਆਪ ਵਿਚ ਹੀ ਮਸਤ ਰਹਿਣ ਵਾਲੀ ਜੀਵ-ਇਸਤ੍ਰੀਏ! (ਵੇਖ, ਜਿਸ ਜੀਵ-ਇਸਤ੍ਰੀ ਨੂੰ) ਪਰਮਾਤਮਾ ਦਾ ਪਿਆਰ (ਮਾਇਆ ਦੇ ਮੋਹ ਤੋਂ) ਸੁਚੇਤ ਕਰਦਾ ਹੈ ।
अपनी अन्तरात्मा में अज्ञान की निद्रा में सोई हुई जीव-स्त्री को प्रभु प्रेम जगा देता है।
When her Husband Lord wakes the sleeping soul-bride, in the home of the self.
Guru Nanak Dev ji / Raag Bilaval / Chhant / Guru Granth Sahib ji – Ang 844 (#36008)
ਨਵ ਹਾਣਿ ਨਵ ਧਨ ਸਬਦਿ ਜਾਗੀ ਆਪਣੇ ਪਿਰ ਭਾਣੀਆ ॥
नव हाणि नव धन सबदि जागी आपणे पिर भाणीआ ॥
Nav haa(nn)i nav dhan sabadi jaagee aapa(nn)e pir bhaa(nn)eeaa ||
ਜਿਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਮਾਇਆ ਦੇ ਮੋਹ ਤੋਂ) ਸੁਚੇਤ ਹੁੰਦੀ ਹੈ, ਉਹ ਜੀਵ-ਇਸਤ੍ਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ ਅਤੇ ਆਪਣੇ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ ।
नवयौवना नारी शब्द द्वारा जाग गई है और अपने प्रियतम को अच्छी लगने लगी है।
The young bride has awakened to the Word of the Shabad; she is pleasing to her Husband Lord.
Guru Nanak Dev ji / Raag Bilaval / Chhant / Guru Granth Sahib ji – Ang 844 (#36009)
ਤਜਿ ਕੂੜੁ ਕਪਟੁ ਸੁਭਾਉ ਦੂਜਾ ਚਾਕਰੀ ਲੋਕਾਣੀਆ ॥
तजि कूड़ु कपटु सुभाउ दूजा चाकरी लोकाणीआ ॥
Taji koo(rr)u kapatu subhaau doojaa chaakaree lokaa(nn)eeaa ||
ਉਹ ਜੀਵ-ਇਸਤ੍ਰੀ ਨਾਸਵੰਤ ਪਦਾਰਥਾਂ ਦਾ ਮੋਹ, ਠੱਗੀ-ਫ਼ਰੇਬ, ਮਾਇਆ ਨਾਲ ਪਿਆਰ ਪਾਈ ਰੱਖਣ ਵਾਲੀ ਆਦਤ, ਅਤੇ ਲੋਕਾਂ ਦੀ ਮੁਥਾਜੀ ਛੱਡ ਕੇ (ਪ੍ਰਭੂ-ਪਤੀ ਨੂੰ ਪਿਆਰ ਕਰਦੀ ਹੈ) ।
मैंने झूठ, कपट, द्वैतभाव एवं लोगों की चाकरी छोड़कर
So renounce falsehood, fraud, love of duality and working for people.
Guru Nanak Dev ji / Raag Bilaval / Chhant / Guru Granth Sahib ji – Ang 844 (#36010)
ਮੈ ਨਾਮੁ ਹਰਿ ਕਾ ਹਾਰੁ ਕੰਠੇ ਸਾਚ ਸਬਦੁ ਨੀਸਾਣਿਆ ॥
मै नामु हरि का हारु कंठे साच सबदु नीसाणिआ ॥
Mai naamu hari kaa haaru kantthe saach sabadu neesaa(nn)iaa ||
ਹੇ ਸਹੇਲੀਏ! (ਜਿਵੇਂ) ਗਲ ਵਿਚ ਹਾਰ (ਪਾਈਦਾ ਹੈ, ਤਿਵੇਂ) ਪਰਮਾਤਮਾ ਦਾ ਨਾਮ ਮੈਂ (ਆਪਣੇ ਗਲੇ ਵਿਚ ਪ੍ਰੋ ਲਿਆ ਹੈ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ (ਮੇਰੀ ਜ਼ਿੰਦਗੀ ਦੀ ਅਗਵਾਈ ਕਰਨ ਵਾਲਾ) ਪਰਵਾਨਾ ਹੈ ।
हरि-नाम का हार अपने गले में डाल लिया है, अब सच्चे शब्द का परवाना मुझे मिल गया है।
The Name of the Lord is my necklace, and I am anointed with the True Shabad.
Guru Nanak Dev ji / Raag Bilaval / Chhant / Guru Granth Sahib ji – Ang 844 (#36011)
ਕਰ ਜੋੜਿ ਨਾਨਕੁ ਸਾਚੁ ਮਾਗੈ ਨਦਰਿ ਕਰਿ ਤੁਧੁ ਭਾਣਿਆ ॥੨॥
कर जोड़ि नानकु साचु मागै नदरि करि तुधु भाणिआ ॥२॥
Kar jo(rr)i naanaku saachu maagai nadari kari tudhu bhaa(nn)iaa ||2||
ਨਾਨਕ (ਦੋਵੇਂ) ਹੱਥ ਜੋੜ ਕੇ (ਪਰਮਾਤਮਾ ਦੇ ਦਰ ਤੋਂ ਉਸ ਦਾ) ਸਦਾ-ਥਿਰ ਰਹਿਣ ਵਾਲਾ ਨਾਮ ਮੰਗਦਾ ਰਹਿੰਦਾ ਹੈ (ਅਤੇ ਆਖਦਾ ਹੈ-ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ (ਤਾਂ ਮੇਰੇ ਉੱਤੇ) ਮਿਹਰ ਦੀ ਨਿਗਾਹ ਕਰ (ਮੈਨੂੰ ਆਪਣਾ ਨਾਮ ਦੇਹ) ॥੨॥
हे प्रभु ! नानक दोनों हाथ जोड़कर तुझसे सत्य ही माँगता है, यदि तुझे भला लगे तो कृपा-दृष्टि कर दो ॥ २॥
With his palms pressed together, Nanak begs for the gift of the True Name; please, bless me with Your Grace, through the pleasure of Your Will. ||2||
Guru Nanak Dev ji / Raag Bilaval / Chhant / Guru Granth Sahib ji – Ang 844 (#36012)
ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ ॥
जागु सलोनड़ीए बोलै गुरबाणी राम ॥
Jaagu salona(rr)eee bolai gurabaa(nn)ee raam ||
ਹੇ ਸੋਹਣੇ ਨੇਤ੍ਰਾਂ ਵਾਲੀ ਜੀਵ-ਇਸਤ੍ਰੀਏ! (ਮਾਇਆ ਦੇ ਹੱਲਿਆਂ ਵਲੋਂ) ਸਾਵਧਾਨ ਰਹੁ, (ਤੈਨੂੰ) ਗੁਰੂ ਦੀ ਬਾਣੀ ਜਗਾ ਰਹੀ ਹੈ ।
हे सलोनी ! अज्ञान की निद्रा से जागकर गुरुवाणी का पाठ कर।
Awake, O bride of splendored eyes, and chant the Word of the Guru’s Bani.
Guru Nanak Dev ji / Raag Bilaval / Chhant / Guru Granth Sahib ji – Ang 844 (#36013)
ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ ॥
जिनि सुणि मंनिअड़ी अकथ कहाणी राम ॥
Jini su(nn)i mannia(rr)ee akath kahaa(nn)ee raam ||
ਜਿਸ (ਜੀਵ-ਇਸਤ੍ਰੀ) ਨੇ (ਗੁਰੂ ਦੀ ਬਾਣੀ) ਸੁਣ ਕੇ (ਉਸ ਵਿਚ) ਸਰਧਾ ਬਣਾਈ ਹੈ, ਉਹ ਅਕੱਥ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦੀ ਹੈ ।
जिसने मन लगाकर अकथनीय कहानी सुनी है,
Listen, and place your faith in the Unspoken Speech of the Lord.
Guru Nanak Dev ji / Raag Bilaval / Chhant / Guru Granth Sahib ji – Ang 844 (#36014)
ਅਕਥ ਕਹਾਣੀ ਪਦੁ ਨਿਰਬਾਣੀ ਕੋ ਵਿਰਲਾ ਗੁਰਮੁਖਿ ਬੂਝਏ ॥
अकथ कहाणी पदु निरबाणी को विरला गुरमुखि बूझए ॥
Akath kahaa(nn)ee padu nirabaa(nn)ee ko viralaa guramukhi boojhae ||
ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਰਕਤ ਨਾਲ ਉਹ ਉਸ ਆਤਮਕ ਦਰਜੇ ਤੇ ਪਹੁੰਚ ਜਾਂਦੀ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ । ਪਰ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਇਹ ਗੱਲ ਸਮਝਦਾ ਹੈ ।
उसने अकथनीय कहानी सुनकर निर्वाण पद पा लिया है। इस तथ्य को कोई विरला गुरुमुख ही बूझता है।
The Unspoken Speech, the state of Nirvaanaa – how rare is the Gurmukh who understands this.
Guru Nanak Dev ji / Raag Bilaval / Chhant / Guru Granth Sahib ji – Ang 844 (#36015)
ਓਹੁ ਸਬਦਿ ਸਮਾਏ ਆਪੁ ਗਵਾਏ ਤ੍ਰਿਭਵਣ ਸੋਝੀ ਸੂਝਏ ॥
ओहु सबदि समाए आपु गवाए त्रिभवण सोझी सूझए ॥
Ohu sabadi samaae aapu gavaae tribhava(nn) sojhee soojhae ||
ਉਹ (ਗੁਰਮੁਖ) ਮਨੁੱਖ ਗੁਰੂ ਦੇ ਸਬਦ ਵਿਚ ਲੀਨ ਰਹਿੰਦਾ ਹੈ, (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲੈਂਦਾ ਹੈ, ਜਗਤ ਵਿਚ ਵਿਆਪਕ ਪਰਮਾਤਮਾ ਨਾਲ ਉਸ ਦੀ ਡੂੰਘੀ ਸਾਂਝ ਹੋ ਜਾਂਦੀ ਹੈ ।
वह शब्द में लीन होकर अपना अहंत्व दूर करके तीनों लोकों का ज्ञान प्राप्त कर लेता है।
Merging in the Word of the Shabad, self-conceit is eradicated, and the three worlds are revealed to her understanding.
Guru Nanak Dev ji / Raag Bilaval / Chhant / Guru Granth Sahib ji – Ang 844 (#36016)
ਰਹੈ ਅਤੀਤੁ ਅਪਰੰਪਰਿ ਰਾਤਾ ਸਾਚੁ ਮਨਿ ਗੁਣ ਸਾਰਿਆ ॥
रहै अतीतु अपर्मपरि राता साचु मनि गुण सारिआ ॥
Rahai ateetu aparamppari raataa saachu mani gu(nn) saariaa ||
ਉਹ ਮਨੁੱਖ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ, ਬੇਅੰਤ ਪ੍ਰਭੂ (ਦੇ ਪ੍ਰੇਮ) ਵਿਚ ਮਸਤ ਰਹਿੰਦਾ ਹੈ, ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਹਰ ਵੇਲੇ ਉਸ ਦੇ) ਮਨ ਵਿਚ (ਵੱਸਿਆ ਰਹਿੰਦਾ ਹੈ), ਉਹ (ਪਰਮਾਤਮਾ ਦੇ) ਗੁਣਾਂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ ।
वह अपरंपार प्रभु में लीन हुआ विरक्त बना रहता है और मन में सत्य का ही गुणगान करता रहता है।
Remaining detached, with infinity infusing, the true mind cherishes the virtues of the Lord.
Guru Nanak Dev ji / Raag Bilaval / Chhant / Guru Granth Sahib ji – Ang 844 (#36017)
ਓਹੁ ਪੂਰਿ ਰਹਿਆ ਸਰਬ ਠਾਈ ਨਾਨਕਾ ਉਰਿ ਧਾਰਿਆ ॥੩॥
ओहु पूरि रहिआ सरब ठाई नानका उरि धारिआ ॥३॥
Ohu poori rahiaa sarab thaaee naanakaa uri dhaariaa ||3||
ਹੇ ਨਾਨਕ! ਉਹ ਮਨੁੱਖ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ ਜਿਹੜਾ ਸਭਨੀਂ ਥਾਈਂ ਵਿਆਪਕ ਹੋ ਰਿਹਾ ਹੈ ॥੩॥
हे नानक ! उसने उस परमात्मा को अपने हृदय में बसा लिया है, जो हर जगह पर बसा हुआ है। ३॥
He is fully pervading and permeating all places; Nanak has enshrined Him within his heart. ||3||
Guru Nanak Dev ji / Raag Bilaval / Chhant / Guru Granth Sahib ji – Ang 844 (#36018)
ਮਹਲਿ ਬੁਲਾਇੜੀਏ ਭਗਤਿ ਸਨੇਹੀ ਰਾਮ ॥
महलि बुलाइड़ीए भगति सनेही राम ॥
Mahali bulaai(rr)eee bhagati sanehee raam ||
ਹੇ ਪ੍ਰਭੂ-ਦਰ ਤੇ ਪਹੁੰਚੀ ਹੋਈ ਜੀਵ-ਇਸਤ੍ਰੀਏ! (ਜਿਸ ਪ੍ਰਭੂ ਨੇ ਤੈਨੂੰ ਆਪਣੇ ਚਰਨਾਂ ਵਿਚ ਜੋੜਿਆ ਹੈ, ਉਹ) ਭਗਤੀ ਨਾਲ ਪਿਆਰ ਕਰਨ ਵਾਲਾ ਹੈ ।
हे जीव-स्त्री ! जिस परमात्मा ने तुझे अपने महल में बुला लिया है, वह भक्ति से प्रेम करने वाला है।
The Lord is calling you to the Mansion of His Presence; O soul-bride, He is the Lover of His devotees.
Guru Nanak Dev ji / Raag Bilaval / Chhant / Guru Granth Sahib ji – Ang 844 (#36019)
ਗੁਰਮਤਿ ਮਨਿ ਰਹਸੀ ਸੀਝਸਿ ਦੇਹੀ ਰਾਮ ॥
गुरमति मनि रहसी सीझसि देही राम ॥
Guramati mani rahasee seejhasi dehee raam ||
(ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਮਤਿ ਉੱਤੇ ਤੁਰ ਕੇ (ਪ੍ਰਭੂ ਦੀ ਭਗਤੀ ਕਰਦੀ ਹੈ, ਉਸ ਦੇ) ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, (ਉਹ ਦਾ ਮਨੁੱਖਾ) ਸਰੀਰ ਸਫਲ ਹੋ ਜਾਂਦਾ ਹੈ ।
गुरु के उपदेश द्वारा भक्ति करने से मन में आनंद बना रहता है और शरीर अपने मनोरथ में सफल हो जाता है।
Following the Guru’s Teachings, your mind shall be delighted, and your body shall be fulfilled.
Guru Nanak Dev ji / Raag Bilaval / Chhant / Guru Granth Sahib ji – Ang 844 (#36020)
ਮਨੁ ਮਾਰਿ ਰੀਝੈ ਸਬਦਿ ਸੀਝੈ ਤ੍ਰੈ ਲੋਕ ਨਾਥੁ ਪਛਾਣਏ ॥
मनु मारि रीझै सबदि सीझै त्रै लोक नाथु पछाणए ॥
Manu maari reejhai sabadi seejhai trai lok naathu pachhaa(nn)ae ||
(ਜਿਹੜੀ ਜੀਵ-ਇਸਤ੍ਰੀ ਆਪਣੇ) ਮਨ ਨੂੰ ਵੱਸ ਵਿਚ ਕਰ ਕੇ ਆਤਮਕ ਆਨੰਦ ਹਾਸਲ ਕਰਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ (ਜੀਵਨ ਵਿਚ) ਕਾਮਯਾਬ ਹੁੰਦੀ ਹੈ ਸਾਰੇ ਜਗਤ ਦੇ ਮਾਲਕ ਪ੍ਰਭੂ ਨਾਲ ਉਹ ਸਾਂਝ ਪਾ ਲੈਂਦੀ ਹੈ ।
जो जीव-स्त्री मन को मारकर प्रसन्न होती है, वह शब्द द्वारा अपने मनोरथ में सफल हो जाती है। इस प्रकार वह त्रिलोकी नाथ को पहचान लेती है।
Conquer and subdue your mind, and love the Word of the Shabad; reform yourself, and realize the Lord of the three worlds.
Guru Nanak Dev ji / Raag Bilaval / Chhant / Guru Granth Sahib ji – Ang 844 (#36021)
ਮਨੁ ਡੀਗਿ ਡੋਲਿ ਨ ਜਾਇ ਕਤ ਹੀ ਆਪਣਾ ਪਿਰੁ ਜਾਣਏ ॥
मनु डीगि डोलि न जाइ कत ही आपणा पिरु जाणए ॥
Manu deegi doli na jaai kat hee aapa(nn)aa piru jaa(nn)ae ||
(ਉਸ ਦਾ ਮਨ) ਕਿਸੇ ਭੀ ਹੋਰ ਪਾਸੇ ਵਲ ਡੋਲਦਾ ਨਹੀਂ, ਉਹ (ਹਰ ਵੇਲੇ) ਆਪਣੇ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਈ ਰੱਖਦੀ ਹੈ ।
जो अपने प्रियतम-प्रभु को जान लेती है, उसका मन कभी भी डगमगाता नहीं और न ही कहीं ओर जाती है।
Her mind shall not waver or wander anywhere else, when she comes to know her Husband Lord.
Guru Nanak Dev ji / Raag Bilaval / Chhant / Guru Granth Sahib ji – Ang 844 (#36022)
ਮੈ ਆਧਾਰੁ ਤੇਰਾ ਤੂ ਖਸਮੁ ਮੇਰਾ ਮੈ ਤਾਣੁ ਤਕੀਆ ਤੇਰਓ ॥
मै आधारु तेरा तू खसमु मेरा मै ताणु तकीआ तेरओ ॥
Mai aadhaaru teraa too khasamu meraa mai taa(nn)u takeeaa tero ||
ਹੇ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ (ਹੀ) ਮੇਰਾ ਖਸਮ ਹੈਂ, ਮੈਨੂੰ ਤੇਰਾ ਹੀ ਆਸਰਾ ਤੇਰਾ ਹੀ ਸਹਾਰਾ ਹੈ ।
हे परमात्मा ! तू मेरा मालिक है, मुझे तेरा ही आसरा है और मुझे तेरा ही आत्मबल है।
You are my only Support, You are my Lord and Master. You are my strength and anchor.
Guru Nanak Dev ji / Raag Bilaval / Chhant / Guru Granth Sahib ji – Ang 844 (#36023)
ਸਾਚਿ ਸੂਚਾ ਸਦਾ ਨਾਨਕ ਗੁਰ ਸਬਦਿ ਝਗਰੁ ਨਿਬੇਰਓ ॥੪॥੨॥
साचि सूचा सदा नानक गुर सबदि झगरु निबेरओ ॥४॥२॥
Saachi soochaa sadaa naanak gur sabadi jhagaru nibero ||4||2||
ਹੇ ਨਾਨਕ! ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ (ਸਦਾ ਲੀਨ ਰਹਿੰਦਾ ਹੈ) ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ । ਗੁਰੂ ਦੇ ਸ਼ਬਦ ਦੀ ਰਾਹੀਂ (ਉਹ ਮਨੁੱਖ ਆਪਣੇ ਅੰਦਰੋਂ ਮਾਇਆ ਦੇ ਮੋਹ ਦੀ) ਖਹ-ਖਹ ਮੁਕਾ ਲੈਂਦਾ ਹੈ ॥੪॥੨॥
हे नानक ! सत्य में लीन रहने वाला सदैव शुद्ध है, गुरु के शब्द ने सारा झगड़ा समाप्त कर दिया है।४॥ २॥
She is forever truthful and pure, O Nanak; through the Word of the Guru’s Shabad, conflicts are resolved. ||4||2||
Guru Nanak Dev ji / Raag Bilaval / Chhant / Guru Granth Sahib ji – Ang 844 (#36024)
https://www.facebook.com/dailyhukamnama.in
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Source: SGPC