Daily Hukamnama, Sri Harmandir Sahib Amritsar in Punjabi, Hindi, English – May 3rd, 2025
ਸੋਰਠਿ ਮਹਲਾ ੫ ॥
सोरठि महला ५ ॥
Sorathi mahalaa 5 ||
सोरठि महला ५ ॥
Sorat’h, Fifth Mehl:
Guru Arjan Dev ji / Raag Sorath / / Guru Granth Sahib ji – Ang 628 (#27375)
ਸਤਿਗੁਰ ਪੂਰੇ ਭਾਣਾ ॥
सतिगुर पूरे भाणा ॥
Satigur poore bhaa(nn)aa ||
(ਪਰ, ਹੇ ਭਾਈ!) ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤ੍ਰੁੱਠਦਾ ਹੈ)
जब पूर्ण सतगुरु को भला लगा तो ही
When it was pleasing to the Perfect True Guru,
Guru Arjan Dev ji / Raag Sorath / / Guru Granth Sahib ji – Ang 628 (#27376)
ਤਾ ਜਪਿਆ ਨਾਮੁ ਰਮਾਣਾ ॥
ता जपिआ नामु रमाणा ॥
Taa japiaa naamu ramaa(nn)aa ||
ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ।
मैंने सर्वव्यापी राम-नाम का जाप किया।
Then I chanted the Naam, the Name of the Pervading Lord.
Guru Arjan Dev ji / Raag Sorath / / Guru Granth Sahib ji – Ang 628 (#27377)
ਗੋਬਿੰਦ ਕਿਰਪਾ ਧਾਰੀ ॥
गोबिंद किरपा धारी ॥
Gobindd kirapaa dhaaree ||
ਪਰਮਾਤਮਾ ਨੇ ਮੇਹਰ ਕੀਤੀ (ਗੁਰੂ ਮਿਲਾਇਆ! ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ, ਤਾਂ)
गोविन्द ने जब मुझ पर कृपा की तो
The Lord of the Universe extended His Mercy to me,
Guru Arjan Dev ji / Raag Sorath / / Guru Granth Sahib ji – Ang 628 (#27378)
ਪ੍ਰਭਿ ਰਾਖੀ ਪੈਜ ਹਮਾਰੀ ॥੧॥
प्रभि राखी पैज हमारी ॥१॥
Prbhi raakhee paij hamaaree ||1||
ਪਰਮਾਤਮਾ ਨੇ ਸਾਡੀ ਲਾਜ ਰੱਖ ਲਈ (ਬਿਖੈ ਠਗਉਰੀ ਤੋਂ ਬਚਾ ਲਿਆ) ॥੧॥
उसने हमारी लाज बचा ली॥ १॥
And God saved my honor. ||1||
Guru Arjan Dev ji / Raag Sorath / / Guru Granth Sahib ji – Ang 628 (#27379)
ਹਰਿ ਕੇ ਚਰਨ ਸਦਾ ਸੁਖਦਾਈ ॥
हरि के चरन सदा सुखदाई ॥
Hari ke charan sadaa sukhadaaee ||
ਹੇ ਭਾਈ! ਪਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ ।
भगवान के सुन्दर चरण हमेशा ही सुखदायक हैं।
The Lord’s feet are forever peace-giving.
Guru Arjan Dev ji / Raag Sorath / / Guru Granth Sahib ji – Ang 628 (#27380)
ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥੧॥ ਰਹਾਉ ॥
जो इछहि सोई फलु पावहि बिरथी आस न जाई ॥१॥ रहाउ ॥
Jo ichhahi soee phalu paavahi birathee aas na jaaee ||1|| rahaau ||
(ਜੇਹੜੇ ਮਨੁੱਖ ਹਰਿ-ਚਰਨਾਂ ਦਾ ਆਸਰਾ ਲੈਂਦੇ ਹਨ, ਉਹ) ਜੋ ਕੁਝ (ਪਰਮਾਤਮਾ ਪਾਸੋਂ) ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ । (ਪਰਮਾਤਮਾ ਦੀ ਸਹੈਤਾ ਉਤੇ ਰੱਖੀ ਹੋਈ ਕੋਈ ਭੀ) ਆਸ ਖ਼ਾਲੀ ਨਹੀਂ ਜਾਂਦੀ ॥੧॥ ਰਹਾਉ ॥
प्राणी जैसी भी इच्छा करता है, उसे वही फल मिल जाता है और उसकी आशा निष्फल नहीं जाती॥ रहाउ॥
Whatever fruit one desires, he receives; his hopes shall not go in vain. ||1|| Pause ||
Guru Arjan Dev ji / Raag Sorath / / Guru Granth Sahib ji – Ang 628 (#27381)
ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥
क्रिपा करे जिसु प्रानपति दाता सोई संतु गुण गावै ॥
Kripaa kare jisu praanapati daataa soee santtu gu(nn) gaavai ||
ਹੇ ਭਾਈ! ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਸੰਤ (ਸੁਭਾਉ ਬਣ ਜਾਂਦਾ ਹੈ, ਤੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ ।
जिस पर प्राणपति दाता अपनी कृपा करता है वही संत उसका गुणगान करता है।
That Saint, unto whom the Lord of Life, the Great Giver, extends His Mercy – he alone sings the Glorious Praises of the Lord.
Guru Arjan Dev ji / Raag Sorath / / Guru Granth Sahib ji – Ang 628 (#27382)
ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥੨॥
प्रेम भगति ता का मनु लीणा पारब्रहम मनि भावै ॥२॥
Prem bhagati taa kaa manu lee(nn)aa paarabrham mani bhaavai ||2||
ਉਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਮਸਤ ਹੋ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ॥੨॥
जब परब्रह्म प्रभु के मन को अच्छा लगता है तो ही मन प्रेम-भक्ति में लीन होता है॥ २॥
His soul is absorbed in loving devotional worship; his mind is pleasing to the Supreme Lord God. ||2||
Guru Arjan Dev ji / Raag Sorath / / Guru Granth Sahib ji – Ang 628 (#27383)
ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥
आठ पहर हरि का जसु रवणा बिखै ठगउरी लाथी ॥
Aath pahar hari kaa jasu rava(nn)aa bikhai thagauree laathee ||
ਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਨਾਲ ਵਿਕਾਰਾਂ ਦੀ ਠਗ-ਬੂਟੀ ਦਾ ਜ਼ੋਰ ਮੁੱਕ ਜਾਂਦਾ ਹੈ ।
आठ प्रहर भगवान का यशगान करने से माया की विषैली ठगौरी का असर नष्ट हो गया है।
Twenty-four hours a day, he chants the Praises of the Lord, and the bitter poison does not affect him.
Guru Arjan Dev ji / Raag Sorath / / Guru Granth Sahib ji – Ang 628 (#27384)
ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥੩॥
संगि मिलाइ लीआ मेरै करतै संत साध भए साथी ॥३॥
Sanggi milaai leeaa merai karatai santt saadh bhae saathee ||3||
(ਜਿਸ ਭੀ ਮਨੁੱਖ ਨੇ ਸਿਫ਼ਤ-ਸਾਲਾਹ ਵਿਚ ਮਨ ਜੋੜਿਆ) ਕਰਤਾਰ ਨੇ (ਉਸ ਨੂੰ) ਆਪਣੇ ਨਾਲ ਮਿਲਾ ਲਿਆ, ਸੰਤ ਜਨ ਉਸ ਦੇ ਸੰਗੀ-ਸਾਥੀ ਬਣ ਗਏ ॥੩॥
मेरे कर्तार-प्रभु ने मुझे अपने साथ मिला लिया है एवं साधु-संत मेरे साथी बन गए हैं।॥ ३॥
My Creator Lord has united me with Himself, and the Holy Saints have become my companions. ||3||
Guru Arjan Dev ji / Raag Sorath / / Guru Granth Sahib ji – Ang 628 (#27385)
ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥
करु गहि लीने सरबसु दीने आपहि आपु मिलाइआ ॥
Karu gahi leene sarabasu deene aapahi aapu milaaiaa ||
(ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਭੀ ਮਨੁੱਖ ਨੇ ਪ੍ਰਭੂ-ਚਰਨਾਂ ਦਾ ਆਰਾਧਨ ਕੀਤਾ) ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖ਼ਸ਼ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ ।
प्रभु ने मुझे हाथ से पकड़ कर सर्वस्व प्रदान करके अपने साथ विलीन कर लिया है।
Taking me by the hand, He has given me everything, and blended me with Himself.
Guru Arjan Dev ji / Raag Sorath / / Guru Granth Sahib ji – Ang 628 (#27386)
ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥
कहु नानक सरब थोक पूरन पूरा सतिगुरु पाइआ ॥४॥१५॥७९॥
Kahu naanak sarab thok pooran pooraa satiguru paaiaa ||4||15||79||
ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਸਾਰੇ ਕੰਮ ਸਫਲ ਹੋ ਗਏ ॥੪॥੧੫॥੭੯॥
हे नानक ! मैंने पूर्ण सतगुरु को पा लिया है, जिनके द्वारा मेरे सभी कार्य सम्पूर्ण हो गए हैं।॥ ४॥ १५॥ ७६ ॥
Says Nanak, everything has been perfectly resolved; I have found the Perfect True Guru. ||4||15||79||
Guru Arjan Dev ji / Raag Sorath / / Guru Granth Sahib ji – Ang 628 (#27387)
https://www.facebook.com/dailyhukamnama.in
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Source: SGPC