logo

Socail Media

Daily Hukamnama Sri Darbar Sahib – July 24th, 2026

Daily Hukamnama > Daily Hukamnama > Daily Hukamnama Sri Darbar Sahib – July 24th, 2026
Daily Hukamnama July 24, 2026

Daily Hukamnama Sri Darbar Sahib – July 24th, 2026

Su`krvwr, 9 swvx (sMmq 558 nwnkSwhI)

Daily Hukamnama Sahib Sri Darbar Sahib — July 24, 2026 (Page 1)
Daily Hukamnama from Sri Darbar Sahib, Amritsar — July 24, 2026 (Page 1)

Daily Hukamnama, Sri Harmandir Sahib Amritsar in Punjabi, Hindi, English – July 24th, 2026

ਸਲੋਕ ਮਃ ੩ ॥

सलोक मः ३ ॥

Salok M: 3 ||

श्लोक महला ३॥

Shalok, Third Mehl:

Guru Amardas ji / Raag Bihagra / Bihagre ki vaar (M: 4) / Guru Granth Sahib ji – Ang 555 (#24573)

ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ ॥

हउमै विचि जगतु मुआ मरदो मरदा जाइ ॥

Haumai vichi jagatu muaa marado maradaa jaai ||

ਸੰਸਾਰ ਹਉਮੈ ਵਿਚ ਮੁਇਆ ਪਿਆ ਹੈ, ਨਿੱਤ (ਹਿਠਾਂ ਹਿਠਾਂ) ਪਿਆ ਗਰਕਦਾ ਹੀ ਹੈ ।

समूचा विश्व अहंकार में मरा हुआ है और बार-बार मृत्यु को ही प्राप्त होता जा रहा है।

In egotism, the world is dead; it dies and dies, again and again.

Guru Amardas ji / Raag Bihagra / Bihagre ki vaar (M: 4) / Guru Granth Sahib ji – Ang 555 (#24574)

ਜਿਚਰੁ ਵਿਚਿ ਦੰਮੁ ਹੈ ਤਿਚਰੁ ਨ ਚੇਤਈ ਕਿ ਕਰੇਗੁ ਅਗੈ ਜਾਇ ॥

जिचरु विचि दमु है तिचरु न चेतई कि करेगु अगै जाइ ॥

Jicharu vichi dammu hai ticharu na chetaee ki karegu agai jaai ||

ਜਦ ਤਾਈਂ ਸਰੀਰ ਵਿਚ ਦਮ ਹੈ, ਪ੍ਰਭੂ ਨੂੰ ਯਾਦ ਨਹੀਂ ਕਰਦਾ; (ਸੰਸਾਰੀ ਜੀਵ ਹਉਮੈ ਵਿਚ ਰਹਿ ਕੇ ਕਦੇ ਨਹੀਂ ਸੋਚਦਾ ਕਿ) ਅਗਾਂਹ ਦਰਗਾਹ ਵਿਚ ਜਾ ਕੇ ਕੀਹ ਹਾਲ ਹੋਵੇਗਾ ।

जब तक शरीर में प्राण होते हैं, तब तक मनुष्य परमात्मा का नाम याद नहीं करता।

As long as there is breath in the body, he does not remember the Lord; what will he do in the world hereafter?

Guru Amardas ji / Raag Bihagra / Bihagre ki vaar (M: 4) / Guru Granth Sahib ji – Ang 556 (#24575)

ਗਿਆਨੀ ਹੋਇ ਸੁ ਚੇਤੰਨੁ ਹੋਇ ਅਗਿਆਨੀ ਅੰਧੁ ਕਮਾਇ ॥

गिआनी होइ सु चेतंनु होइ अगिआनी अंधु कमाइ ॥

Giaanee hoi su chetannu hoi agiaanee anddhu kamaai ||

ਜੋ ਮਨੁੱਖ ਗਿਆਨਵਾਨ ਹੁੰਦਾ ਹੈ, ਉਹ ਸੁਚੇਤ ਰਹਿੰਦਾ ਹੈ ਤੇ ਅਗਿਆਨੀ ਮਨੁੱਖ ਅਗਿਆਨਤਾ ਦਾ ਕੰਮ ਹੀ ਕਰਦਾ ਹੈ ।

फिर आगे परलोक में पहुँच कर क्या करेगा ? जो व्यक्ति ज्ञानवान है, वह चेतन होता है लेकिन अज्ञानी व्यक्ति अन्धे कर्मों में ही क्रियाशील रहता है।

One who remembers the Lord is a spiritual teacher; the ignorant one acts blindly.

Guru Amardas ji / Raag Bihagra / Bihagre ki vaar (M: 4) / Guru Granth Sahib ji – Ang 556 (#24576)

ਨਾਨਕ ਏਥੈ ਕਮਾਵੈ ਸੋ ਮਿਲੈ ਅਗੈ ਪਾਏ ਜਾਇ ॥੧॥

नानक एथै कमावै सो मिलै अगै पाए जाइ ॥१॥

Naanak ethai kamaavai so milai agai paae jaai ||1||

ਹੇ ਨਾਨਕ! ਮਨੁੱਖਾ ਜਨਮ ਵਿਚ ਜੋ ਕੁਝ ਮਨੁੱਖ ਕਮਾਈ ਕਰਦਾ ਹੈ, ਉਹੋ ਮਿਲਦੀ ਹੈ, ਪਰਲੋਕ ਵਿਚ ਭੀ ਜਾ ਕੇ ਉਹੋ ਮਿਲਦੀ ਹੈ ॥੧॥

हे नानक ! इहलोक में मनुष्य जो भी कर्म करता है, वही मिलता है तथा परलोक में जाकर वही प्राप्त होता है॥ १॥

O Nanak, whatever one does in this world, determines what he shall receive in the world hereafter. ||1||

Guru Amardas ji / Raag Bihagra / Bihagre ki vaar (M: 4) / Guru Granth Sahib ji – Ang 556 (#24577)


ਮਃ ੩ ॥

मः ३ ॥

M:h 3 ||

मः ३ ॥

Third Mehl:

Guru Amardas ji / Raag Bihagra / Bihagre ki vaar (M: 4) / Guru Granth Sahib ji – Ang 556 (#24578)

ਧੁਰਿ ਖਸਮੈ ਕਾ ਹੁਕਮੁ ਪਇਆ ਵਿਣੁ ਸਤਿਗੁਰ ਚੇਤਿਆ ਨ ਜਾਇ ॥

धुरि खसमै का हुकमु पइआ विणु सतिगुर चेतिआ न जाइ ॥

Dhuri khasamai kaa hukamu paiaa vi(nn)u satigur chetiaa na jaai ||

ਧੁਰੋਂ ਹੀ ਪ੍ਰਭੂ ਦਾ ਹੁਕਮ ਚਲਿਆ ਆਉਂਦਾ ਹੈ ਕਿ ਸਤਿਗੁਰੂ ਤੋਂ ਬਿਨਾਂ ਪ੍ਰਭੂ ਸਿਮਰਿਆ ਨਹੀਂ ਜਾ ਸਕਦਾ ।

आदि से ही परमात्मा का अटल हुक्म है कि सच्चे गुरु के बिना उसका नाम-सुमिरन नहीं हो सकता।

From the very beginning, it has been the Will of the Lord Master, that He cannot be remembered without the True Guru.

Guru Amardas ji / Raag Bihagra / Bihagre ki vaar (M: 4) / Guru Granth Sahib ji – Ang 556 (#24579)

ਸਤਿਗੁਰਿ ਮਿਲਿਐ ਅੰਤਰਿ ਰਵਿ ਰਹਿਆ ਸਦਾ ਰਹਿਆ ਲਿਵ ਲਾਇ ॥

सतिगुरि मिलिऐ अंतरि रवि रहिआ सदा रहिआ लिव लाइ ॥

Satiguri miliai anttari ravi rahiaa sadaa rahiaa liv laai ||

ਸਤਿਗੁਰੂ ਦੇ ਮਿਲਿਆਂ ਪ੍ਰਭੂ ਮਨੁੱਖ ਦੇ ਹਿਰਦੇ ਵਿਚ ਵੱਸ ਪੈਂਦਾ ਹੈ ਤੇ ਮਨੁੱਖ ਸਦਾ ਉਸ ਵਿਚ ਬਿਰਤੀ ਜੋੜੀ ਰੱਖਦਾ ਹੈ ।

सच्चा गुरु मिल जाए तो मनुष्य अपने मन में ही परमात्मा को व्यापक अनुभव करता है और हमेशा ही उसकी सुरति में समाया रहता है।

Meeting the True Guru, he realizes that the Lord is permeating and pervading deep within him; he remains forever absorbed in the Lord’s Love.

Guru Amardas ji / Raag Bihagra / Bihagre ki vaar (M: 4) / Guru Granth Sahib ji – Ang 556 (#24580)

ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ ॥

दमि दमि सदा समालदा दमु न बिरथा जाइ ॥

Dami dami sadaa samaaladaa dammu na birathaa jaai ||

ਤਾਂ ਸੁਆਸ ਸੁਆਸ ਉਸ ਨੂੰ ਚੇਤਦਾ ਹੈ, ਇੱਕ ਭੀ ਸੁਆਸ ਖ਼ਾਲੀ ਨਹੀਂ ਜਾਂਦਾ ।

श्वास-श्वास से सर्वदा वह उसे याद करता है और उसका कोई भी श्वास व्यर्थ नहीं जाता।

With each and every breath, he constantly remembers the Lord in meditation; not a single breath passes in vain.

Guru Amardas ji / Raag Bihagra / Bihagre ki vaar (M: 4) / Guru Granth Sahib ji – Ang 556 (#24581)

ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ ॥

जनम मरन का भउ गइआ जीवन पदवी पाइ ॥

Janam maran kaa bhau gaiaa jeevan padavee paai ||

(ਇਸ ਤਰ੍ਹਾਂ ਉਸ ਦਾ) ਜੰਮਣ ਮਰਨ ਦਾ ਡਰ ਮੁੱਕ ਜਾਂਦਾ ਹੈ ਤੇ ਉਸ ਨੂੰ (ਅਸਲ ਮਨੁੱਖਾ) ਜੀਵਨ ਦਾ ਮਰਤਬਾ ਮਿਲ ਜਾਂਦਾ ਹੈ ।

भगवान का नाम याद करने से उसका जीवन-मृत्यु का आतंक नाश हो जाता है और वह अटल जीवन पदवी प्राप्त कर लेता है।

His fears of birth and death depart, and he obtains the honored state of eternal life.

Guru Amardas ji / Raag Bihagra / Bihagre ki vaar (M: 4) / Guru Granth Sahib ji – Ang 556 (#24582)

ਨਾਨਕ ਇਹੁ ਮਰਤਬਾ ਤਿਸ ਨੋ ਦੇਇ ਜਿਸ ਨੋ ਕਿਰਪਾ ਕਰੇ ਰਜਾਇ ॥੨॥

नानक इहु मरतबा तिस नो देइ जिस नो किरपा करे रजाइ ॥२॥

Naanak ihu maratabaa tis no dei jis no kirapaa kare rajaai ||2||

ਹੇ ਨਾਨਕ! ਪ੍ਰਭੂ ਇਹ ਦਰਜਾ (ਭਾਵ, ਜੀਵਨ-ਪਦਵੀ) ਉਸ ਮਨੁੱਖ ਨੂੰ ਦੇਂਦਾ ਹੈ ਜਿਸ ਤੇ ਉਹ ਆਪਣੀ ਰਜ਼ਾ ਵਿਚ ਮੇਹਰ ਕਰਦਾ ਹੈ ॥੨॥

हे नानक ! परमात्मा यह अमर पदवी उसे ही प्रदान करता है, जिसे अपनी रज़ा से कृपा धारण करता है॥ २ ॥

O Nanak, He bestows this rank upon that mortal, upon whom He showers His Mercy. ||2||

Guru Amardas ji / Raag Bihagra / Bihagre ki vaar (M: 4) / Guru Granth Sahib ji – Ang 556 (#24583)


ਪਉੜੀ ॥

पउड़ी ॥

Pau(rr)ee ||

पउड़ी ॥

Pauree:

Guru Ramdas ji / Raag Bihagra / Bihagre ki vaar (M: 4) / Guru Granth Sahib ji – Ang 556 (#24584)

ਆਪੇ ਦਾਨਾਂ ਬੀਨਿਆ ਆਪੇ ਪਰਧਾਨਾਂ ॥

आपे दानां बीनिआ आपे परधानां ॥

Aape daanaan beeniaa aape paradhaanaan ||

ਪ੍ਰਭੂ ਆਪ ਹੀ ਸਿਆਣਾ ਹੈ, ਆਪ ਹੀ ਚਤੁਰ ਹੈ ਤੇ ਆਪ ਹੀ ਆਗੂ ਹੈ ।

परमात्मा आप ही सर्वज्ञाता, त्रिकालदर्शी और आप ही प्रधान है।

He Himself is all-wise and all-knowing; He Himself is supreme.

Guru Ramdas ji / Raag Bihagra / Bihagre ki vaar (M: 4) / Guru Granth Sahib ji – Ang 556 (#24585)

ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨਾਂ ॥

आपे रूप दिखालदा आपे लाइ धिआनां ॥

Aape roop dikhaaladaa aape laai dhiaanaan ||

ਆਪ ਹੀ (ਆਪਣੇ) ਰੂਪ ਵਿਖਾਲਦਾ ਹੈ ਤੇ ਆਪ ਹੀ ਬਿਰਤੀ ਜੋੜਦਾ ਹੈ ।

वह आप ही अपने रूप का दर्शन करवाता है और आप ही मनुष्य को ध्यान-मनन में लगा देता है।

He Himself reveals His form, and He Himself enjoins us to His meditation.

Guru Ramdas ji / Raag Bihagra / Bihagre ki vaar (M: 4) / Guru Granth Sahib ji – Ang 556 (#24586)

ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾਂ ॥

आपे मोनी वरतदा आपे कथै गिआनां ॥

Aape monee varatadaa aape kathai giaanaan ||

ਆਪ ਹੀ ਮੋਨਧਾਰੀ ਹੈ ਤੇ ਆਪ ਹੀ ਗਿਆਨ ਦੀਆਂ ਗੱਲਾਂ ਕਰਨ ਵਾਲਾ ਹੈ ।

वह आप ही मौनावस्था में विचरन करता है और आप ही ब्रह्म-ज्ञान का कथन करता है।

He Himself poses as a silent sage, and He Himself speaks spiritual wisdom.

Guru Ramdas ji / Raag Bihagra / Bihagre ki vaar (M: 4) / Guru Granth Sahib ji – Ang 556 (#24587)

ਕਉੜਾ ਕਿਸੈ ਨ ਲਗਈ ਸਭਨਾ ਹੀ ਭਾਨਾ ॥

कउड़ा किसै न लगई सभना ही भाना ॥

Kau(rr)aa kisai na lagaee sabhanaa hee bhaanaa ||

ਕਿਸੇ ਨੂੰ ਕੌੜਾ ਨਹੀਂ ਲੱਗਦਾ (ਕਿਸੇ ਨੂੰ ਕਿਸੇ ਰੰਗ ਵਿਚ, ਕਿਸੇ ਨੂੰ ਕਿਸੇ ਰੰਗ ਵਿਚ) ਸਭਨਾਂ ਨੂੰ ਪਿਆਰਾ ਲੱਗਦਾ ਹੈ ।

वह किसी को कड़वा नहीं लगता और सभी को भला लगता है।

He does not seem bitter to anyone; He is pleasing to all.

Guru Ramdas ji / Raag Bihagra / Bihagre ki vaar (M: 4) / Guru Granth Sahib ji – Ang 556 (#24588)

ਉਸਤਤਿ ਬਰਨਿ ਨ ਸਕੀਐ ਸਦ ਸਦ ਕੁਰਬਾਨਾ ॥੧੯॥

उसतति बरनि न सकीऐ सद सद कुरबाना ॥१९॥

Usatati barani na sakeeai sad sad kurabaanaa ||19||

ਐਸੇ ਪ੍ਰਭੂ ਤੋਂ ਮੈਂ ਸਦਕੇ ਹਾਂ, ਉਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ॥੧੯॥

उसकी महिमा-स्तुति वर्णन नहीं की जा सकती और मैं उस पर सर्वदा कुर्बान जाता हूँ॥ १६॥

His Praises cannot be described; forever and ever, I am a sacrifice to Him. ||19||

Guru Ramdas ji / Raag Bihagra / Bihagre ki vaar (M: 4) / Guru Granth Sahib ji – Ang 556 (#24589)


https://www.facebook.com/dailyhukamnama.in
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Source: SGPC


Hukamnama Archives


Social Media Auto Publish Powered By : XYZScripts.com