Daily Hukamnama Sri Darbar Sahib – March 16th, 2026

somvwr, 3 cyq (sMmq 558 nwnkSwhI)

Daily Hukamnama Sahib Sri Darbar Sahib — March 16, 2026 (Page 1)
Daily Hukamnama from Sri Darbar Sahib, Amritsar — March 16, 2026 (Page 1)


Daily Hukamnama, Sri Harmandir Sahib Amritsar in Punjabi, Hindi, English – March 16th, 2026

ਸੋਰਠਿ ਮਹਲਾ ੫ ॥

सोरठि महला ५ ॥

Sorathi mahalaa 5 ||

सोरठि महला ५ ॥

Sorat’h, Fifth Mehl:

Guru Arjan Dev ji / Raag Sorath / / Guru Granth Sahib ji – Ang 619 (#26925)

ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥

हमरी गणत न गणीआ काई अपणा बिरदु पछाणि ॥

Hamaree ga(nn)at na ga(nn)eeaa kaaee apa(nn)aa biradu pachhaa(nn)i ||

ਹੇ ਭਾਈ! ਪਰਮਾਤਮਾ ਅਸਾਂ ਜੀਵਾਂ ਦੇ ਕੀਤੇ ਮੰਦ-ਕਰਮਾਂ ਦਾ ਕੋਈ ਖ਼ਿਆਲ ਨਹੀਂ ਕਰਦਾ । ਉਹ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਉ ਨੂੰ ਚੇਤੇ ਰੱਖਦਾ ਹੈ,

परमात्मा ने हमारे कर्मों की गणना नहीं की और अपने विरद् को पहचान कर हमें क्षमा कर दिया है।

He did not take my accounts into account; such is His forgiving nature.

Guru Arjan Dev ji / Raag Sorath / / Guru Granth Sahib ji – Ang 619 (#26926)

ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥

हाथ देइ राखे करि अपुने सदा सदा रंगु माणि ॥१॥

Haath dei raakhe kari apune sadaa sadaa ranggu maa(nn)i ||1||

(ਉਹ, ਸਗੋਂ, ਸਾਨੂੰ ਗੁਰੂ ਮਿਲਾ ਕੇ, ਸਾਨੂੰ) ਆਪਣੇ ਬਣਾ ਕੇ (ਆਪਣੇ) ਹੱਥ ਦੇ ਕੇ (ਸਾਨੂੰ ਵਿਕਾਰਾਂ ਵਲੋਂ) ਬਚਾਂਦਾ ਹੈ । (ਜਿਸ ਵਡ-ਭਾਗੀ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸਦਾ ਹੀ ਆਤਮਕ ਆਨੰਦ ਮਾਣਦਾ ਹੈ ॥੧॥

उसने अपना हाथ देकर मुझे अपना समझता हुए मेरी रक्षा की है और अब मैं उसके प्रेम का हमेशा आनंद प्राप्त करता रहता हूँ॥ १॥

He gave me His hand, and saved me and made me His own; forever and ever, I enjoy His Love. ||1||

Guru Arjan Dev ji / Raag Sorath / / Guru Granth Sahib ji – Ang 619 (#26927)


ਸਾਚਾ ਸਾਹਿਬੁ ਸਦ ਮਿਹਰਵਾਣ ॥

साचा साहिबु सद मिहरवाण ॥

Saachaa saahibu sad miharavaa(nn) ||

ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ,

मेरा सच्चा परमेश्वर सदैव ही मेहरबान है।

The True Lord and Master is forever merciful and forgiving.

Guru Arjan Dev ji / Raag Sorath / / Guru Granth Sahib ji – Ang 619 (#26928)

ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥

बंधु पाइआ मेरै सतिगुरि पूरै होई सरब कलिआण ॥ रहाउ ॥

Banddhu paaiaa merai satiguri poorai hoee sarab kaliaa(nn) || rahaau ||

(ਕੁਕਰਮਾਂ ਵਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਾਂਦਾ ਹੈ । ਜਿਸ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਵਿਕਾਰਾਂ ਦੇ ਰਸਤੇ ਵਿਚ) ਮੇਰੇ ਪੂਰੇ ਗੁਰੂ ਨੇ ਬੰਨ੍ਹ ਮਾਰ ਦਿੱਤਾ (ਤੇ, ਇਸ ਤਰ੍ਹਾਂ ਉਸ ਦੇ ਅੰਦਰ) ਸਾਰੇ ਆਤਮਕ ਆਨੰਦ ਪੈਦਾ ਹੋ ਗਏ ਰਹਾਉ ॥

मेरे पूर्ण सतगुरु ने दु:खों-संकटों पर अंकुश लगाया है और अब सर्व कल्याण हो गया है॥ रहाउ॥

My Perfect Guru has bound me to Him, and now, I am in absolute ecstasy. || Pause ||

Guru Arjan Dev ji / Raag Sorath / / Guru Granth Sahib ji – Ang 619 (#26929)


ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥

जीउ पाइ पिंडु जिनि साजिआ दिता पैनणु खाणु ॥

Jeeu paai pinddu jini saajiaa ditaa paina(nn)u khaa(nn)u ||

ਹੇ ਭਾਈ! ਜਿਸ ਪਰਮਾਤਮਾ ਨੇ ਜਿੰਦ ਪਾ ਕੇ (ਸਾਡਾ) ਸਰੀਰ ਪੈਦਾ ਕੀਤਾ ਹੈ, ਜੇਹੜਾ (ਹਰ ਵੇਲੇ) ਸਾਨੂੰ ਖ਼ੁਰਾਕ ਤੇ ਪੁਸ਼ਾਕ ਦੇ ਰਿਹਾ ਹੈ,

जिस ईश्वर ने प्राण डाल कर मेरे शरीर की रचना की है और वस्त्र एवं भोजन प्रदान किया है; उसने स्वयं ही अपने दास की लाज बचा ली है।

The One who fashioned the body and placed the soul within, who gives you clothing and nourishment

Guru Arjan Dev ji / Raag Sorath / / Guru Granth Sahib ji – Ang 619 (#26930)

ਅਪਣੇ ਦਾਸ ਕੀ ਆਪਿ ਪੈਜ ਰਾਖੀ ਨਾਨਕ ਸਦ ਕੁਰਬਾਣੁ ॥੨॥੧੬॥੪੪॥

अपणे दास की आपि पैज राखी नानक सद कुरबाणु ॥२॥१६॥४४॥

Apa(nn)e daas kee aapi paij raakhee naanak sad kurabaa(nn)u ||2||16||44||

ਉਹ ਪਰਮਾਤਮਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਆਪਣੇ ਸੇਵਕ ਦੀ ਇੱਜ਼ਤ (ਗੁਰੂ ਮਿਲਾ ਕੇ) ਆਪ ਬਚਾਂਦਾ ਹੈ । ਹੇ ਨਾਨਕ! (ਆਖ-ਮੈਂ ਉਸ ਪਰਮਾਤਮਾ ਤੋਂ) ਸਦਾ ਸਦਕੇ ਜਾਂਦਾ ਹਾਂ ॥੨॥੧੬॥੪੪॥

नानक तो उस पर सदा कुर्बान जाता है॥ ॥२॥१६॥४४॥

– He Himself preserves the honor of His slaves. Nanak is forever a sacrifice to Him. ||2||16||44||

Guru Arjan Dev ji / Raag Sorath / / Guru Granth Sahib ji – Ang 619 (#26931)


https://www.facebook.com/dailyhukamnama.in
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Source: SGPC


Hukamnama Archives


Similar Posts